ਰਾਜਨੀਤਿਕ ਹਲਕਿਆਂ ਵਿੱਚ ਉਮੀਦ ਜਤਾਈ ਜਾ ਰਹੀ ਹੈ ਕਿ ਬਹੁਮਤ ਦੇ ਆਧਾਰ ‘ਤੇ ਕਾਂਗਰਸ ਦਾ ਹੀ ਪ੍ਰਧਾਨ ਬਣੇਗਾ
ਹਾਈ ਕੋਰਟ ਦੀ ਨਿਗਰਾਨੀ ਹੇਠ ਅੱਜ ਹੋਵੇਗੀ ਨਗਰ ਕੌਂਸਲ ਫਿਰੋਜ਼ਪੁਰ ਦੇ ਪ੍ਰਧਾਨ ਤੇ ਉਪ ਪ੍ਰਧਾਨ ਦੀ ਚੋਣ

ਹਾਈ ਕੋਰਟ ਦੀ ਨਿਗਰਾਨੀ ਹੇਠ ਅੱਜ ਹੋਵੇਗੀ ਨਗਰ ਕੌਂਸਲ ਫਿਰੋਜ਼ਪੁਰ ਦੇ ਪ੍ਰਧਾਨ ਤੇ ਉਪ ਪ੍ਰਧਾਨ ਦੀ ਚੋਣ
ਰਾਜਨੀਤਿਕ ਹਲਕਿਆਂ ਵਿੱਚ ਉਮੀਦ ਜਤਾਈ ਜਾ ਰਹੀ ਹੈ ਕਿ ਬਹੁਮਤ ਦੇ ਆਧਾਰ ‘ਤੇ ਕਾਂਗਰਸ ਦਾ ਹੀ ਪ੍ਰਧਾਨ ਬਣੇਗਾ
ਫਿਰੋਜ਼ਪੁਰ, 16 ਜੁਲਾਈ, 2026: ਫਿਰੋਜ਼ਪੁਰ ਨਗਰ ਕੌਂਸਲ ਚੋਣਾਂ ਦੇ ਨਤੀਜੇ ਐਲਾਨੇ ਜਾਣ ਤੋਂ ਡੇਢ ਮਹੀਨੇ ਬਾਅਦ ਅੱਜ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਕਰਵਾਈ ਜਾ ਰਹੀ ਹੈ। ਇਹ ਚੋਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤਹਿਤ ਦੁਪਹਿਰ 3 ਵਜੇ ਹੋਵੇਗੀ ਅਤੇ ਨਤੀਜੇ ਸ਼ਾਮ ਤੱਕ ਐਲਾਨੇ ਜਾਣ ਦੀ ਸੰਭਾਵਨਾ ਹੈ।
ਇਹ ਮਾਮਲਾ ਉਸ ਵੇਲੇ ਹਾਈ ਕੋਰਟ ਤੱਕ ਪਹੁੰਚਿਆ ਜਦੋਂ ਸ਼ੋਭਾ ਕੁਮਾਰ ਸਮੇਤ ਕੁਝ ਕੌਂਸਲਰਾਂ ਨੇ ਚੋਣ ਕਰਵਾਉਣ ਲਈ ਪਟੀਸ਼ਨ ਦਾਇਰ ਕੀਤੀ। ਹਾਈ ਕੋਰਟ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੋਣ ਪੂਰੀ ਪਾਰਦਰਸ਼ਤਾ ਨਾਲ ਕਰਵਾਉਣ ਦੇ ਹੁਕਮ ਦਿੱਤੇ ਅਤੇ ਸੀਨੀਅਰ ਐਡਵੋਕੇਟ ਨਿਖਿਲ ਗੋਇਲ ਨੂੰ ਆਬਜ਼ਰਵਰ ਨਿਯੁਕਤ ਕੀਤਾ। ਅਦਾਲਤ ਨੇ ਚੋਣ ਦੀ ਪੂਰੀ ਵੀਡੀਓਗ੍ਰਾਫੀ ਕਰਕੇ ਉਸ ਦੀ ਰਿਕਾਰਡਿੰਗ ਡਿਪਟੀ ਕਮਿਸ਼ਨਰ ਦੀ ਹਿਰਾਸਤ ਵਿੱਚ ਸੁਰੱਖਿਅਤ ਰੱਖਣ ਦੇ ਵੀ ਨਿਰਦੇਸ਼ ਦਿੱਤੇ ਹਨ।
ਜ਼ਿਕਰਯੋਗ ਹੈ ਕਿ 26 ਮਈ ਨੂੰ ਹੋਈ ਵੋਟਿੰਗ ਦੇ ਨਤੀਜੇ 29 ਮਈ ਨੂੰ ਐਲਾਨੇ ਗਏ ਸਨ। 33 ਵਾਰਡਾਂ ਵਿੱਚੋਂ ਕਾਂਗਰਸ ਨੇ 18 ਸੀਟਾਂ ਜਿੱਤ ਕੇ ਸਪੱਸ਼ਟ ਬਹੁਮਤ ਹਾਸਲ ਕੀਤਾ ਸੀ। ਭਾਜਪਾ ਨੂੰ 7, ਆਮ ਆਦਮੀ ਪਾਰਟੀ ਨੂੰ 5, ਦੋ ਆਜ਼ਾਦ ਉਮੀਦਵਾਰ ਜੇਤੂ ਰਹੇ ਸਨ, ਜਦਕਿ ਇੱਕ ਸੀਟ ਬਸਪਾ ਦੇ ਖਾਤੇ ਵਿੱਚ ਗਈ ਸੀ।
ਰਾਜਨੀਤਿਕ ਹਲਕਿਆਂ ਵਿੱਚ ਉਮੀਦ ਜਤਾਈ ਜਾ ਰਹੀ ਹੈ ਕਿ ਬਹੁਮਤ ਦੇ ਆਧਾਰ ‘ਤੇ ਕਾਂਗਰਸ ਦਾ ਹੀ ਪ੍ਰਧਾਨ ਬਣੇਗਾ। ਹਾਲਾਂਕਿ ਪਾਰਟੀ ਵੱਲੋਂ ਆਪਣੇ ਸਾਰੇ ਕੌਂਸਲਰਾਂ ਨੂੰ ਇਕਜੁੱਟ ਰਹਿਣ ਦੀ ਹਦਾਇਤ ਦਿੱਤੀ ਗਈ ਹੈ ਅਤੇ ਜੇ ਕੋਈ ਕੌਂਸਲਰ ਪਾਰਟੀ ਲਾਈਨ ਤੋਂ ਹਟ ਕੇ ਵੋਟਿੰਗ ਕਰਦਾ ਹੈ ਤਾਂ ਉਸ ਵਿਰੁੱਧ ਅਨੁਸ਼ਾਸਨਾਤਮਕ ਕਾਰਵਾਈ ਕੀਤੀ ਜਾ ਸਕਦੀ ਹੈ।
ਇਹ ਚੋਣ ਐਸਡੀਐਮ ਫਿਰੋਜਪੁਰ ਦੀ ਨਿਗਰਾਨੀ ਹੇਠ ਹੋ ਰਹੀ ਹਨ ਜਿਸ ਨੂੰ ਨਵੀਨਾ ਨਿਯੁਕਤ ਕੀਤਾ ਗਿਆ ਹੈ.
ਕੁਲ 33 ਐਮਸੀ ਚੁਣੇ ਗਏ ਹਨ ਜਿਨ੍ਹਾਂ ਵਿੱਚੋ ਇਕ ਪ੍ਰਧਾਨ ਅਤੇ ਇਕ ਵਿਚੇ ਪ੍ਰਧਾਨ ਚੁਣਿਆ ਜਾਣਾ ਹੈ ਤੇ ਇਸ ਪ੍ਰਕ੍ਰਿਆ ਵਿਚ ਇੱਕ ਮੌਜੂਦਾ ਐਮਐਲਏ ਵੀ ਹਾਜ਼ਰ ਹੋਵੇਗਾ।




