Ferozepur News

ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਨਿੱਜੀ ਹਸਪਤਾਲ ਦੀ ਓਪੀਡੀ ਸ਼ੂਰੂ ਕਰਨ ਦੇ ਵਿਰੋਧ ਵਿੱਚ ਸੰਘਰਸ਼ ਕਰ ਰਹੇ ਸਿਹਤ ਕਾਮਿਆ ਨੂੰ ਕਿਸਾਨਾਂ ਅਤੇ ਵਿਦਿਆਰਥੀਆਂ ਦਾ ਸਮਰਥਨ, ਲੋਕਾਂ ਨੂੰ ਸਹੂਲਤਾਂ ਦੇਣ ਤੋਂ ਫੇਲ ਹੋਈ ਸਰਕਾਰ ਖੇਡ ਰਹੀ ਧਾਰਮਿਕ ਪਤਾ – ਮਹਿਮਾਂ, ਭੁੱਲਰ

ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਨਿੱਜੀ ਹਸਪਤਾਲ ਦੀ ਓਪੀਡੀ ਸ਼ੂਰੂ ਕਰਨ ਦੇ ਵਿਰੋਧ ਵਿੱਚ ਸੰਘਰਸ਼ ਕਰ ਰਹੇ ਸਿਹਤ ਕਾਮਿਆ ਨੂੰ ਕਿਸਾਨਾਂ ਅਤੇ ਵਿਦਿਆਰਥੀਆਂ ਦਾ ਸਮਰਥਨ, ਲੋਕਾਂ ਨੂੰ ਸਹੂਲਤਾਂ ਦੇਣ ਤੋਂ ਫੇਲ ਹੋਈ ਸਰਕਾਰ ਖੇਡ ਰਹੀ ਧਾਰਮਿਕ ਪਤਾ - ਮਹਿਮਾਂ, ਭੁੱਲਰ

ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਨਿੱਜੀ ਹਸਪਤਾਲ ਦੀ ਓਪੀਡੀ ਸ਼ੂਰੂ ਕਰਨ ਦੇ ਵਿਰੋਧ ਵਿੱਚ ਸੰਘਰਸ਼ ਕਰ ਰਹੇ ਸਿਹਤ ਕਾਮਿਆ ਨੂੰ ਕਿਸਾਨਾਂ ਅਤੇ ਵਿਦਿਆਰਥੀਆਂ ਦਾ ਸਮਰਥਨ, ਲੋਕਾਂ ਨੂੰ ਸਹੂਲਤਾਂ ਦੇਣ ਤੋਂ ਫੇਲ ਹੋਈ ਸਰਕਾਰ ਖੇਡ ਰਹੀ ਧਾਰਮਿਕ ਪਤਾ – ਮਹਿਮਾਂ, ਭੁੱਲਰ

ਫਿਰੋਜ਼ਪੁਰ 10 ਜੁਲਾਈ, 2026: ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਬਾਗ਼ੀ ਹਸਪਤਾਲ ਦੀ ਨਿੱਜੀ ਓਪੀਡੀ ਖੋਲਣ ਦਾ ਮਸਲਾ ਹੁਣ ਤੇਜੀ ਨਾਲ ਵੱਧ ਰਿਹਾ ਹੈ | ਸਿਵਲ ਸਰਜਨ ਜਿਸਦੀ ਜਿੰਮੇਵਾਰੀ ਸਰਕਾਰੀ ਅਦਾਰੇ ਨੂੰ ਬਚਾਉਣ ਦੀ ਹੈ, ਓਹਨਾ ਵੱਲੋਂ ਪ੍ਰਾਈਵੇਟ ਓਪੀਡੀ ਦਾ ਉਦਘਾਟਨ ਕੀਤਾ ਜਾ ਰਿਹਾ | ਜਿਸਨੂੰ ਲੈਕੇ ਹੁਣ ਸਿਹਤ ਕਾਮੇ ਸੰਘਰਸ਼ ਦੇ ਰਾਹ ‘ਤੇ ਹਨ | ਅੱਜ ਫਿਰੋਜ਼ਪੁਰ ਦੇ ਕਿਸਾਨ ਅਤੇ ਨੌਜਵਾਨ ਵਿਦਿਆਰਥੀਆਂ ਨੇ ਓਹਨਾ ਦੀ ਹਮਾਇਤ ਦਾ ਐਲਾਨ ਕੀਤਾ ਹੈ |
ਇਸ ਮਸਲੇ ਬਾਰੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਮਹਿਮਾਂ ਨੇ ਕਿਹਾ ਕਿ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਕਰਨ ਦਾ ਢੋਂਗ ਕਰਨ ਵਾਲੀ ਪਾਰਟੀ ਹੁਣ ਧਰਮ ਦਾ ਪੱਤਾ ਖੇਡਣ ਲੱਗ ਪਈ ਹੈ ਕਿਉਕਿ ਓਹ ਦੋਵਾਂ ਹੀ ਖੇਤਰਾਂ ਵਿੱਚ ਬੁਰੀ ਤਰ੍ਹਾਂ ਫੇਲ ਹੋ ਗਈ ਹੈ | ਓਹਨਾ ਕਿਹਾ ਕਿ ਪ੍ਰਾਈਵੇਟੇਸ਼ਨ ਨੂੰ ਅੱਗੇ ਵਧਾਉਂਦੇ ਹੋਏ ਹੌਲੀ ਹੌਲੀ ਸਾਰੇ ਸਿਵਲ ਹਸਪਤਾਲ ਨਿੱਜੀ ਹੱਥਾਂ ਵਿੱਚ ਦਿੱਤੇ ਜਾ ਰਹੇ ਹਨ | ਓਹਨਾ ਕਿਹਾ ਕਿ ਅਸੀ ਸਿਹਤ ਖੇਤਰ ਵਿੱਚ ਲੱਗੇ ਕਾਮਿਆ ਦੇ ਸੰਘਰਸ਼ ਦੀ ਜ਼ੋਰਦਾਰ ਹਮਾਇਤ ਕਰਾਂਗੇ ਤਾਂ ਕਿ ਲੋਕਾਂ ਲਈ ਜੋ ਥੋੜੀ ਬਹੁਤ ਸਹੂਲਤ ਹੈ ਓਹ ਬਚੀ ਰਹਿ ਸਕੇ |
ਕਿਸਾਨ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਜਗਰੂਪ ਸਿੰਘ ਭੁੱਲਰ ਨੇ ਕਿਹਾ ਕਿ ਫਿਰੋਜ਼ਪੁਰ ਦਾ ਬਾਗ਼ੀ ਹਸਪਤਾਲ ਜੋ ਪਹਿਲਾ ਹੀ ਮਰੀਜਾਂ ਦੀ ਵੱਡੀ ਲੁੱਟ ਕਰਨ ਲਈ ਬਦਨਾਮ ਹੈ ਉਸਨੂੰ ਹੁਣ ਸਿਵਲ ਹਸਪਤਾਲ ਵਿੱਚ ਲੁੱਟ ਕਰਨ ਦੀ ਖੁੱਲ ਦੇਣਾ ਬੇਹੱਦ ਮੰਦਭਾਗਾ ਹੈ | ਓਹਨਾ ਕਿਹਾ ਕਿ ਇਸ ਸਬੰਧੀ ਹਲਕੇ ਦੇ ਲੋਕਾਂ ਦੀ ਨੁਮਾਇਦਗੀ ਕਰਨ ਵਾਲੀਆਂ ਸਾਰੀਆਂ ਸਮਾਜਿਕ ਅਤੇ ਰਾਜਨੀਤਕ ਧਿਰਾਂ ਨੂੰ ਅਵਾਜ ਉਠਾਉਣੀ ਚਾਹੀਦੀ ਹੈ |

Related Articles

Leave a Reply

Your email address will not be published. Required fields are marked *

Back to top button