Ferozepur News

*हुसैनीवाला बॉर्डर पर कोर ऑफ सिग्नल्स ने शहीदों को दी श्रद्धांजलि, नागरिक संपर्क अभियान से युवाओं में जगाई राष्ट्रसेवा की अलख*

*ਕੋਰ ਆਫ਼ ਸਿਗਨਲਜ਼ ਵੱਲੋਂ ਹੁਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ, ਨਾਗਰਿਕ ਸੰਪਰਕ ਮੁਹਿੰਮ ਰਾਹੀਂ ਨੌਜਵਾਨਾਂ ਨੂੰ ਦੇਸ਼ ਸੇਵਾ ਲਈ ਕੀਤਾ ਪ੍ਰੇਰਿਤ*

 

*हुसैनीवाला बॉर्डर पर कोर ऑफ सिग्नल्स ने शहीदों को दी श्रद्धांजलि, नागरिक संपर्क अभियान से युवाओं में जगाई राष्ट्रसेवा की अलख*

*ਕੋਰ ਆਫ਼ ਸਿਗਨਲਜ਼ ਵੱਲੋਂ ਹੁਸੈਨੀਵਾਲਾ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ, ਨਾਗਰਿਕ ਸੰਪਰਕ ਮੁਹਿੰਮ ਰਾਹੀਂ ਨੌਜਵਾਨਾਂ ਨੂੰ ਦੇਸ਼ ਸੇਵਾ ਲਈ ਕੀਤਾ ਪ੍ਰੇਰਿਤ*

*’ਵੀਲਜ਼ ਆਫ਼ ਵੈਲਰ: ਸੰਚਾਰ ਸ਼ਕਤੀ’ ਅਭਿਆਨ ਤਹਿਤ ਰਿਟਰੀਟ ਸਮਾਰੋਹ ਵਿੱਚ ਸ਼ਮੂਲੀਅਤ, ਸ਼ਹੀਦ ਸਮਾਰਕ ‘ਤੇ ਸ਼ਰਧਾਂਜਲੀ ਭੇਟ ਕਰਕੇ ਦੇਸ਼ਭਗਤੀ ਅਤੇ ਰਾਸ਼ਟਰੀ ਏਕਤਾ ਦਾ ਦਿੱਤਾ ਸੰਦੇਸ਼*

*हुसैनीवाला बॉर्डर पर कोर ऑफ सिग्नल्स ने शहीदों को दी श्रद्धांजलि, नागरिक संपर्क अभियान से युवाओं में जगाई राष्ट्रसेवा की अलख*

*हुसैनीवाला बॉर्डर पर कोर ऑफ सिग्नल्स ने शहीदों को दी श्रद्धांजलि, नागरिक संपर्क अभियान से युवाओं में जगाई राष्ट्रसेवा की अलख*

### *’व्हील्स ऑफ वैलर : संचार शक्ति’ अभियान के तहत रिट्रीट समारोह में सहभागिता, शहीद स्मारक पर पुष्पांजलि अर्पित कर राष्ट्रीय एकता का दिया संदेश*

*फिरोजपुर।* भारतीय सेना के *कोर ऑफ सिग्नल्स* द्वारा संचालित *”व्हील्स ऑफ वैलर : संचार शक्ति”* मोटरसाइकिल अभियान के अंतर्गत अभियान दल ने ऐतिहासिक *हुसैनीवाला बॉर्डर* का दौरा कर रिट्रीट समारोह में सहभागिता की तथा नागरिक संपर्क (सिविलियन आउटरीच) कार्यक्रम के माध्यम से देशभक्ति, राष्ट्रीय एकता एवं राष्ट्रसेवा का संदेश दिया।

यह अभियान कर्नल सुमीत भारद्वाज के नेतृत्व में कोर ऑफ सिग्नल्स के 20 सदस्यीय राइडर्स दल द्वारा संचालित किया जा रहा है। अधिकारियों, जूनियर कमीशंड अधिकारियों (जेसीओ), अन्य रैंकों (ओआर) तथा महिलायों से युक्त यह दल कोर ऑफ सिग्नल्स की अदम्य *’एस्प्रिट डी कॉर्प्स’*, उत्कृष्ट टीम भावना, अनुशासन, विविधता और एकजुटता का सशक्त प्रतीक है। अभियान के दौरान दल ने स्थानीय नागरिकों से संवाद स्थापित कर भारतीय सेना की भूमिका, राष्ट्रीय सुरक्षा तथा नागरिक-सैनिक संबंधों को और अधिक सुदृढ़ बनाने का संदेश दिया। इस अवसर पर सेना एवं नागरिकों के मध्य विश्वास, सहयोग तथा राष्ट्रहित में सहभागिता को और मजबूत बनाने पर विशेष बल दिया गया।

अभियान के दौरान दल ने महान स्वतंत्रता सेनानी *शहीद-ए-आज़म भगत सिंह, **शहीद सुखदेव थापर* तथा *शहीद शिवराम राजगुरु* की समाधियों पर पुष्पांजलि अर्पित कर उन्हें भावभीनी श्रद्धांजलि दी। वीर शहीदों के सर्वोच्च बलिदान को स्मरण करते हुए उनके अदम्य साहस, राष्ट्रनिष्ठा एवं त्याग को नमन किया गया। इस अवसर पर उपस्थित सभी सदस्यों ने राष्ट्र की एकता, अखंडता एवं संप्रभुता की रक्षा के प्रति अपनी अटूट प्रतिबद्धता भी दोहराई।

हुसैनीवाला बॉर्डर पर आयोजित भव्य रिट्रीट समारोह में भाग लेकर अभियान दल ने भारतीय सैनिकों के अनुशासन, शौर्य, गौरव एवं राष्ट्र के प्रति समर्पण की भावना को सम्मानित किया। समारोह के दौरान उपस्थित नागरिकों में देशभक्ति का उत्साह देखते ही बनता था तथा उन्होंने भारतीय सेना के प्रति अपना सम्मान और समर्थन व्यक्त किया। कार्यक्रम ने सीमा क्षेत्र में सेना और नागरिकों के बीच आत्मीयता एवं विश्वास के संबंधों को और अधिक सुदृढ़ किया।

अपने संबोधन में कर्नल सुमीत भारद्वाज ने कहा कि *”व्हील्स ऑफ वैलर : संचार शक्ति”* अभियान का उद्देश्य देशवासियों में राष्ट्रप्रेम, सेवा एवं बलिदान की भावना को प्रोत्साहित करना तथा भारतीय सेना के कोर ऑफ सिग्नल्स के अमूल्य योगदान से समाज को अवगत कराना है। उन्होंने कहा कि यह अभियान केवल एक मोटरसाइकिल यात्रा नहीं, बल्कि सेना और समाज के बीच संवाद, विश्वास एवं राष्ट्रीय चेतना को सुदृढ़ करने का एक सशक्त माध्यम है। उन्होंने युवाओं से राष्ट्र निर्माण में सक्रिय भागीदारी निभाने तथा भारतीय सशस्त्र सेनाओं में सेवा को एक सम्मानजनक एवं प्रेरणादायी करियर के रूप में अपनाने का भी आह्वान किया।

कार्यक्रम के समापन पर अभियान दल हुसैनीवाला से अपनी अगली यात्रा के लिए *जालंधर एवं गुरदासपुर* की ओर रवाना हुआ। आगामी चरण में दल विभिन्न सैन्य संचार (कम्युनिकेशन) केंद्रों का दौरा कर वहां तैनात सिग्नलर्स से संवाद स्थापित करेगा तथा उनके उत्कृष्ट योगदान का उत्साहवर्धन करेगा। इसके साथ ही *राष्ट्रीय कैडेट कोर (एनसीसी)* के कैडेट्स एवं छात्र-छात्राओं के साथ विशेष संवाद सत्र आयोजित किए जाएंगे, जिनके माध्यम से युवाओं में राष्ट्रसेवा, अनुशासन, नेतृत्व एवं सैन्य जीवन के प्रति प्रेरणा का संचार किया जाएगा तथा उन्हें भारतीय सशस्त्र सेनाओं में गौरवपूर्ण करियर बनाने के लिए प्रेरित किया जाएगा।

*”व्हील्स ऑफ वैलर : संचार शक्ति”* अभियान केवल एक मोटरसाइकिल यात्रा नहीं, बल्कि भारतीय सेना, समाज और युवा पीढ़ी के मध्य विश्वास, प्रेरणा और राष्ट्रीय चेतना का सशक्त सेतु है। यह अभियान कोर ऑफ सिग्नल्स की गौरवशाली परंपराओं, सामरिक संचार क्षमता और राष्ट्रसेवा के संकल्प को जन-जन तक पहुंचाते हुए युवाओं में देशभक्ति, अनुशासन और सैन्य सेवा के प्रति नई ऊर्जा का संचार कर रहा है। अपने मार्ग में विभिन्न सैन्य प्रतिष्ठानों, शिक्षण संस्थानों और नागरिक समाज से संवाद स्थापित करते हुए यह अभियान राष्ट्र को जोड़ने, प्रेरित करने और भारतीय सेना के प्रति विश्वास को और अधिक सुदृढ़ बनाने की दिशा में एक महत्वपूर्ण पहल सिद्ध हो रहा है।

*ਫਿਰੋਜ਼ਪੁਰ:* 26-6-2026: ਭਾਰਤੀ ਫੌਜ ਦੀ *ਕੋਰ ਆਫ਼ ਸਿਗਨਲਜ਼* ਵੱਲੋਂ ਚਲਾਏ ਜਾ ਰਹੇ *”ਵੀਲਜ਼ ਆਫ਼ ਵੈਲਰ: ਸੰਚਾਰ ਸ਼ਕਤੀ”* ਮੋਟਰਸਾਈਕਲ ਅਭਿਆਨ ਤਹਿਤ ਅਭਿਆਨ ਦਲ ਨੇ ਇਤਿਹਾਸਕ *ਹੁਸੈਨੀਵਾਲਾ ਸਰਹੱਦ* ਦਾ ਦੌਰਾ ਕਰਦੇ ਹੋਏ ਰਿਟਰੀਟ ਸਮਾਰੋਹ ਵਿੱਚ ਸ਼ਮੂਲੀਅਤ ਕੀਤੀ ਅਤੇ ਨਾਗਰਿਕ ਸੰਪਰਕ (ਸਿਵਿਲੀਅਨ ਆਉਟਰੀਚ) ਪ੍ਰੋਗਰਾਮ ਰਾਹੀਂ ਦੇਸ਼ਭਗਤੀ, ਰਾਸ਼ਟਰੀ ਏਕਤਾ ਅਤੇ ਨਿਸ਼ਕਾਮ ਰਾਸ਼ਟਰ ਸੇਵਾ ਦਾ ਸੰਦੇਸ਼ ਦਿੱਤਾ।

ਇਹ ਅਭਿਆਨ *ਕਰਨਲ ਸੁਮੀਤ ਭਾਰਦਵਾਜ* ਦੀ ਅਗਵਾਈ ਹੇਠ ਕੋਰ ਆਫ਼ ਸਿਗਨਲਜ਼ ਦੇ 20 ਮੈਂਬਰੀ ਰਾਈਡਰ ਦਲ ਵੱਲੋਂ ਚਲਾਇਆ ਜਾ ਰਿਹਾ ਹੈ। ਇਸ ਦਲ ਵਿੱਚ ਅਧਿਕਾਰੀ, ਜੂਨੀਅਰ ਕਮਿਸ਼ਨਡ ਅਫ਼ਸਰ (JCO), ਹੋਰ ਰੈਂਕ (OR) ਅਤੇ ਕੋਰ ਦੀਆਂ ਮਹਿਲਾ ਮੈਂਬਰਾਂ ਸ਼ਾਮਲ ਹਨ, ਜੋ ਕੋਰ ਆਫ਼ ਸਿਗਨਲਜ਼ ਦੀ ਅਟੁੱਟ *’ਐਸਪ੍ਰਿਟ ਡੀ ਕੋਰ’ (Esprit de Corps)*, ਏਕਤਾ, ਅਨੁਸ਼ਾਸਨ, ਵਿਭਿੰਨਤਾ ਅਤੇ ਟੀਮ ਭਾਵਨਾ ਦਾ ਜੀਵੰਤ ਪ੍ਰਤੀਕ ਹਨ। ਦੌਰੇ ਦੌਰਾਨ ਟੀਮ ਨੇ ਸਥਾਨਕ ਨਾਗਰਿਕਾਂ ਨਾਲ ਸੰਵਾਦ ਕਰਦਿਆਂ ਭਾਰਤੀ ਫੌਜ ਦੀ ਭੂਮਿਕਾ, ਰਾਸ਼ਟਰੀ ਸੁਰੱਖਿਆ ਅਤੇ ਫੌਜ-ਨਾਗਰਿਕ ਸਾਂਝ ਨੂੰ ਹੋਰ ਮਜ਼ਬੂਤ ਬਣਾਉਣ ਦਾ ਸੰਦੇਸ਼ ਦਿੱਤਾ।

ਅਭਿਆਨ ਦਲ ਨੇ ਮਹਾਨ ਆਜ਼ਾਦੀ ਸੰਗਰਾਮੀ *ਸ਼ਹੀਦ-ਏ-ਆਜ਼ਮ ਭਗਤ ਸਿੰਘ, **ਸ਼ਹੀਦ ਸੁਖਦੇਵ ਥਾਪਰ* ਅਤੇ *ਸ਼ਹੀਦ ਸ਼ਿਵਰਾਮ ਰਾਜਗੁਰੂ* ਦੀਆਂ ਸਮਾਧੀਆਂ ‘ਤੇ ਪੁਸ਼ਪ ਚੜ੍ਹਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਟੀਮ ਨੇ ਦੇਸ਼ ਦੀ ਆਜ਼ਾਦੀ ਲਈ ਦਿੱਤੇ ਉਨ੍ਹਾਂ ਦੇ ਸਰਵੋਚ ਬਲਿਦਾਨ, ਅਦਮੱਤ ਹੌਸਲੇ ਅਤੇ ਦੇਸ਼ ਪ੍ਰਤੀ ਸਮਰਪਣ ਨੂੰ ਨਮਨ ਕੀਤਾ।

ਇਸ ਮੌਕੇ ਟੀਮ ਨੇ *ਹੁਸੈਨੀਵਾਲਾ ਰਿਟਰੀਟ ਸਮਾਰੋਹ* ਵਿੱਚ ਵੀ ਸ਼ਮੂਲੀਅਤ ਕੀਤੀ, ਜੋ ਭਾਰਤੀ ਸੈਨਿਕਾਂ ਦੇ ਅਨੁਸ਼ਾਸਨ, ਸ਼ੌਰਯ, ਗੌਰਵ ਅਤੇ ਦੇਸ਼ਭਗਤੀ ਦਾ ਸ਼ਾਨਦਾਰ ਪ੍ਰਤੀਕ ਹੈ। ਸਮਾਰੋਹ ਦੌਰਾਨ ਵੱਡੀ ਗਿਣਤੀ ਵਿੱਚ ਮੌਜੂਦ ਨਾਗਰਿਕਾਂ ਨੇ ਦੇਸ਼ਭਗਤੀ ਦੇ ਜਜ਼ਬੇ ਨਾਲ ਭਾਗ ਲਿਆ ਅਤੇ ਭਾਰਤੀ ਫੌਜ ਪ੍ਰਤੀ ਆਪਣਾ ਸਨਮਾਨ ਅਤੇ ਸਮਰਥਨ ਪ੍ਰਗਟਾਇਆ। ਇਸ ਮੌਕੇ ਫੌਜ ਅਤੇ ਸਥਾਨਕ ਲੋਕਾਂ ਵਿਚਕਾਰ ਆਪਸੀ ਵਿਸ਼ਵਾਸ ਅਤੇ ਸਾਂਝ ਹੋਰ ਮਜ਼ਬੂਤ ਹੋਈ।

ਇਸ ਮੌਕੇ ਸੰਬੋਧਨ ਕਰਦਿਆਂ *ਕਰਨਲ ਸੁਮੀਤ ਭਾਰਦਵਾਜ* ਨੇ ਕਿਹਾ ਕਿ *”ਵੀਲਜ਼ ਆਫ਼ ਵੈਲਰ: ਸੰਚਾਰ ਸ਼ਕਤੀ”* ਅਭਿਆਨ ਦਾ ਉਦੇਸ਼ ਦੇਸ਼ਵਾਸੀਆਂ, ਖ਼ਾਸ ਕਰਕੇ ਨੌਜਵਾਨਾਂ ਵਿੱਚ ਦੇਸ਼ਭਗਤੀ, ਸੇਵਾ ਅਤੇ ਬਲਿਦਾਨ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਅਭਿਆਨ ਸਿਰਫ਼ ਇੱਕ ਮੋਟਰਸਾਈਕਲ ਯਾਤਰਾ ਨਹੀਂ, ਸਗੋਂ ਫੌਜ ਅਤੇ ਸਮਾਜ ਵਿਚਕਾਰ ਭਰੋਸੇ ਅਤੇ ਸੰਵਾਦ ਨੂੰ ਹੋਰ ਮਜ਼ਬੂਤ ਕਰਨ ਦਾ ਇੱਕ ਮਹੱਤਵਪੂਰਨ ਉਪਰਾਲਾ ਹੈ। ਉਨ੍ਹਾਂ ਨੌਜਵਾਨਾਂ ਨੂੰ ਭਾਰਤੀ ਸਸ਼ਸਤ੍ਰ ਬਲਾਂ ਵਿੱਚ ਕਰੀਅਰ ਬਣਾਉਣ ਅਤੇ ਦੇਸ਼ ਸੇਵਾ ਲਈ ਅੱਗੇ ਆਉਣ ਦਾ ਸੱਦਾ ਵੀ ਦਿੱਤਾ।

ਪ੍ਰੋਗਰਾਮ ਦੇ ਸਮਾਪਨ ਉਪਰੰਤ ਅਭਿਆਨ ਦਲ ਆਪਣੀ ਅਗਲੀ ਯਾਤਰਾ ਲਈ *ਜਲੰਧਰ* ਅਤੇ *ਗੁਰਦਾਸਪੁਰ* ਵੱਲ ਰਵਾਨਾ ਹੋ ਗਿਆ। ਅਗਲੇ ਪੜਾਅ ਵਿੱਚ ਟੀਮ ਵੱਖ-ਵੱਖ ਫੌਜੀ ਸੰਚਾਰ ਕੇਂਦਰਾਂ ਦਾ ਦੌਰਾ ਕਰੇਗੀ, ਜਿੱਥੇ ਤਾਇਨਾਤ ਸਿਗਨਲਰਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਦੀ ਸ਼ਲਾਘਾ ਕੀਤੀ ਜਾਵੇਗੀ। ਇਸ ਤੋਂ ਇਲਾਵਾ *ਨੈਸ਼ਨਲ ਕੈਡੇਟ ਕੋਰ (NCC)* ਦੇ ਕੈਡੇਟਾਂ ਅਤੇ ਸਕੂਲ-ਕਾਲਜਾਂ ਦੇ ਵਿਦਿਆਰਥੀਆਂ ਨਾਲ ਵਿਸ਼ੇਸ਼ ਸੰਵਾਦ ਸੈਸ਼ਨ ਆਯੋਜਿਤ ਕੀਤੇ ਜਾਣਗੇ, ਜਿਨ੍ਹਾਂ ਰਾਹੀਂ ਉਨ੍ਹਾਂ ਨੂੰ ਅਨੁਸ਼ਾਸਨ, ਲੀਡਰਸ਼ਿਪ, ਦੇਸ਼ ਸੇਵਾ ਅਤੇ ਭਾਰਤੀ ਸਸ਼ਸਤ੍ਰ ਬਲਾਂ ਵਿੱਚ ਕਰੀਅਰ ਬਣਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ।

*”ਵੀਲਜ਼ ਆਫ਼ ਵੈਲਰ: ਸੰਚਾਰ ਸ਼ਕਤੀ”* ਅਭਿਆਨ ਸਿਰਫ਼ ਇੱਕ ਮੋਟਰਸਾਈਕਲ ਯਾਤਰਾ ਨਹੀਂ, ਸਗੋਂ ਭਾਰਤੀ ਫੌਜ, ਸਮਾਜ ਅਤੇ ਨੌਜਵਾਨ ਪੀੜ੍ਹੀ ਦਰਮਿਆਨ ਭਰੋਸੇ, ਪ੍ਰੇਰਣਾ ਅਤੇ ਰਾਸ਼ਟਰੀ ਏਕਤਾ ਦਾ ਮਜ਼ਬੂਤ ਪੁਲ ਹੈ। ਆਪਣੇ ਪੂਰੇ ਮਾਰਗ ਦੌਰਾਨ ਇਹ ਅਭਿਆਨ ਭਾਰਤੀ ਫੌਜ ਦੀਆਂ ਗੌਰਵਮਈ ਪਰੰਪਰਾਵਾਂ, ਕੋਰ ਆਫ਼ ਸਿਗਨਲਜ਼ ਦੀ ਮਹੱਤਵਪੂਰਨ ਭੂਮਿਕਾ ਅਤੇ ਰਾਸ਼ਟਰ ਸੇਵਾ ਦੇ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਂਦਿਆਂ ਨੌਜਵਾਨਾਂ ਵਿੱਚ ਦੇਸ਼ਭਗਤੀ ਅਤੇ ਫੌਜੀ ਸੇਵਾ ਪ੍ਰਤੀ ਨਵਾਂ ਜੋਸ਼ ਅਤੇ ਪ੍ਰੇਰਣਾ ਪੈਦਾ ਕਰ ਰਿਹਾ ਹੈ।

Related Articles

Leave a Reply

Your email address will not be published. Required fields are marked *

Back to top button