Ferozepur News

24,25,26 ਜੂਨ ਨੂੰ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਤੇ ਦਿੱਤਾ ਜਾਵੇਗਾ ਧਰਨਾ -ਰੇਸ਼ਮ ਸਿੰਘ ਗਿੱਲ

ਨੀਟ ਦੇ ਟੈਸਟ ਨੂੰ ਮੁੱਖ ਰੱਖਦਿਆ ਹੜਤਾਲ ਨੂੰ ਦੋ ਦਿਨ ਪਿਛੇ ਕੀਤਾ ਗਿਆ ਪਰ ਸਰਕਾਰ ਮੰਨੀਆਂ ਮੰਗਾ ਨੂੰ ਲਾਗੂ ਕਰਨ ਦੀ ਬਿਜਾਏ ਕਰ ਰਹੀ ਨਜ਼ਰ ਅੰਦਾਜ :-ਸ਼ਮਸ਼ੇਰ ਸਿੰਘ ਢਿੱਲੋਂ

24,25,26 ਜੂਨ ਨੂੰ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਤੇ ਦਿੱਤਾ ਜਾਵੇਗਾ ਧਰਨਾ -ਰੇਸ਼ਮ ਸਿੰਘ ਗਿੱਲ

24,25,26 ਜੂਨ ਨੂੰ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਤੇ ਦਿੱਤਾ ਜਾਵੇਗਾ ਧਰਨਾ -ਰੇਸ਼ਮ ਸਿੰਘ ਗਿੱਲ

ਨੀਟ ਦੇ ਟੈਸਟ ਨੂੰ ਮੁੱਖ ਰੱਖਦਿਆ ਹੜਤਾਲ ਨੂੰ ਦੋ ਦਿਨ ਪਿਛੇ ਕੀਤਾ ਗਿਆ ਪਰ ਸਰਕਾਰ ਮੰਨੀਆਂ ਮੰਗਾ ਨੂੰ ਲਾਗੂ ਕਰਨ ਦੀ ਬਿਜਾਏ ਕਰ ਰਹੀ ਨਜ਼ਰ ਅੰਦਾਜ :-ਸ਼ਮਸ਼ੇਰ ਸਿੰਘ ਢਿੱਲੋਂ

ਜੇਲਾ ਵਿੱਚ ਬੰਦ ਕਰਕੇ ਵਿਭਾਗਾਂ ਦਾ ਕੀਤਾ ਜਾ ਰਿਹਾ ਨਿੱਝੀਕਰਨ ਅਤੇ ਮੁਲਾਜ਼ਮਾਂ ਦਾ ਸ਼ੋਸ਼ਣ :- ਹਰਕੇਸ਼ ਕੁਮਾਰ ਵਿੱਕੀ

19/6/2026: ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ 25/11 ਵਲੋ ਈਸੜੂ ਭਵਨ ਲੁਧਿਆਣਾ ਵਿਖੇ ਸਟੇਟ ਕਮੇਟੀ ਵਲੋ ਮੀਟਿੰਗ ਕੀਤੀ ਗਈ ਜਿਸ ਵਿਚ ਪੰਜਾਬ ਦੇ 27 ਡਿਪੂ ਮੀਟਿੰਗ ਵਿੱਚ ਸ਼ਾਮਲ ਹੋਏ ਮੀਟਿੰਗ ਵਿੱਚ ਸੂਬਾ ਪ੍ਰਧਾਨ ਰੇਸਮ ਸਿੰਘ ਗਿੱਲ ਅਤੇ ਸੂਬਾ ਸੰਸਥਾਪਕ ਕਮਲ ਕੁਮਾਰ ਨੇ ਬੋਲਦਿਆ ਕਿਹਾ ਕਿ ਸਰਕਾਰ ਬਣੀ ਨੂੰ 4 ਸਾਲ ਤੋਂ ਵੱਧ ਸਮਾਂ ਬੀਤ ਗਿਆ ਹੈ ਇੱਕ ਵੀ ਮੁਲਾਜ਼ਮ ਵਿਭਾਗਾਂ ਵਿੱਚ ਪੱਕਾ ਨਹੀ ਕੀਤਾ ਗਿਆ ਅਤੇ ਨਾ ਹੀ ਇੱਕ ਵੀ ਵਿਭਾਗ ਦੀ ਮਾਲਕੀ ਵਾਲੀ ਸਰਕਾਰੀ ਬੱਸ ਨਹੀਂ ਪਈ ਗਈ ਉਲਟਾ ਕਿਲੋਮੀਟਰ ਸਕੀਮ (ਪ੍ਰਾਈਵੇਟ ਬੱਸਾ) ਦੇ ਰਾਹੀਂ ਵਿਭਾਗਾ ਦਾ ਨਿੱਜੀਕਰਣ ਵੱਲ ਨੂੰ ਵੱਧ ਰਹੀ ਹੈ ਪਹਿਲੀ ਵਾਰ ਹੋਇਆ ਹੈ ਕਿ ਪ੍ਰਾਈਵੇਟ ਕਿਲੋਮੀਟਰ ਸਕੀਮ ਦੇ ਉਦਘਾਟਨ ਮੌਕੇ ਮੁੱਖ ਮੰਤਰੀ ਪੰਜਾਬ ਵਲੋਂ ਨਾਰੀਅਲ ਭੰਨ ਕੇ ਪ੍ਰਾਈਵੇਟ ਬੱਸਾਂ ਪਾਕੇ ਵਿਭਾਗ ਨੂੰ ਪ੍ਰਾਈਵੇਟੇਸ਼ਨ ਕਰਕੇ ਆਪਣੇ ਚਹੇਤਿਆਂ ਨੂੰ ਲਾਭ ਦੇਣ ਲਈ ਕਿਲੋਮੀਟਰ ਸਕੀਮ ਬੱਸਾਂ ਪਾਈਆਂ ਜਾ ਰਹੀਆਂ ਹਨ ਅਤੇ ਇਹਨਾਂ ਬੱਸਾਂ ਨੂੰ ਪਾਉਣ ਲਈ ਮੁਲਾਜ਼ਮਾਂ ਨੂੰ ਪਿਛਲੇ 6 ਮਹੀਨਿਆਂ ਤੋ ਵੱਧ ਸਮੇ ਤੋ ਨਜਾਇਜ਼ ਜੇਲ੍ਹਾਂ ਵਿੱਚ ਬੰਦ ਕੀਤਾ ਹੋਇਆ ਹੈ ਸਰਕਾਰ ਲਗਾਤਾਰ ਮੀਟਿੰਗਾਂ ਵਿੱਚ ਲਾਰੇ ਲੱਪੇ ਲਗਾ ਰਹੀ ਹੈ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਬਜਾਏ ਉਲਟਾ ਮੁਲਾਜ਼ਮਾਂ ਨੂੰ ਦਬਾਉਣ ਤੇ ਲੱਗੀ ਹੈ ਮੁਲਾਜ਼ਮਾਂ ਨੂੰ ਲਾਠੀਚਾਰਜ ਕਰਕੇ,ਪਰਚੇ ਦਰਜ਼ ਕਰਕੇ ਜ਼ੁਬਾਨਬੰਦੀ ਕਰਨ ਦੀ ਕੋਸ਼ਿਸ਼ ਕੀਤੀ ਜਾਂ ਰਹੀ ਹੈ

ਸੂਬਾ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ, ਬਲਜੀਤ ਸਿੰਘ ਕੈਸ਼ੀਅਰ, ਜਤਿੰਦਰ ਸਿੰਘ ਮੀਤ ਪ੍ਰਧਾਨ, ਜਤਿੰਦਰ ਸਿੰਘ ਜੁਆਇਟ ਸਕੱਤਰ ਨੇ ਬੋਲਦਿਆਂ ਕਿਹਾ ਕਿ ਜਥੇਬੰਦੀ ਵੱਲੋ 22 ਜੂਨ ਤੋ ਹੜਤਾਲ ਰੱਖੀ ਗਈ ਸੀ ਪ੍ਰੰਤੂ ਅਚਾਨਕ ਨੀਟ ਦੇ ਪੇਪਰ ਦੀਆ ਤਰੀਕਾ ਆਉਣ ਕਾਰਨ ਸਰਕਾਰ ਵੱਲੋ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਫ੍ਰੀ ਸਫਰ ਸਹੂਲਤਾ ਪ੍ਰਦਾਨ ਕਰਨ ਦਾ ਫੈਸਲਾ ਲਿਆ ਗਿਆ ਹੈ ਜਿਸ ਨੂੰ ਮੁੱਖ ਰੱਖਕੇ ਜਥੇਬੰਦੀ ਵੱਲੋ ਦੋ ਦਿਨ ਹੜਤਾਲ ਨੂੰ ਪਿਛੇ ਕੀਤਾ ਗਿਆ ਪ੍ਰੰਤੂ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾ ਪੂਰੀਆਂ ਕਰਨ ਤੋ ਪੂਰੀ ਤਰਾ ਅਸਫਲ ਨਜ਼ਰ ਆ ਰਹੀ ਹੈ ਕਿਉਕਿ ਜੇਲ੍ਹਾ ਵਿੱਚ ਬੰਦ ਕਰਕੇ ਮੁਲਾਜ਼ਮਾਂ ਦੀ ਆਵਾਜ਼ ਦਬਾਅ ਕੇ ਨਿੱਜੀਕਾਰਣ ਵਾਲੇ ਪਾਸੇ ਨੂੰ ਵੱਧੀ ਹੈ ਉਸ ਦੇ ਨਾਲ ਹੀ ਏਥੇ ਇਹ ਵੀ ਸਪੱਸਟ ਕੀਤਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਵਲੋ ਹਰ ਪ੍ਰਕਾਰ ਦੇ ਦਿੱਤੇ ਬਿਆਨਾਂ ਦੇ ਉਲਟ ਟਰਾਂਸਪੋਰਟ ਵਿਭਾਗ ਵਿੱਚ ਕੰਮ ਚੱਲ ਰਿਹਾ ਹੈ ਸਰਕਾਰੀ ਬੱਸਾਂ ਨੂੰ ਚਲਾਉਣ ਦੀ ਬਜਾਏ ਟਾਇਰ ਸਪੇਅਰਪਾਰਟ ਆਦਿ ਤੋਂ ਖੜੀਆ ਕਰਕੇ ਪ੍ਰਾਈਵੇਟ ਬੱਸਾਂ ਮਾਲਕਾਂ ਨੂੰ ਮੁਨਾਫਾ ਦਿੱਤਾ ਜਾਂ ਰਿਹਾ ਹੈ ਇਸ ਦੇ ਨਾਲ ਹੀ ਪਨਬੱਸ ਦੀਆਂ ਮਾਲਕੀ ਵਾਲੀਆਂ 2018 ਮਾਡਲ 40-42 ਵਾਲਵੋ ਬੱਸਾਂ ਖੜੀਆਂ ਕਰਕੇ ਪ੍ਰਾਈਵੇਟ ਵਾਲਵੋ ਚਲਾਈਆਂ ਜਾ ਰਹੀਆਂ ਹਨ ਇਸ ਤਰ੍ਹਾਂ ਪੀ ਆਰ ਟੀ ਸੀ ਵਿੱਚ ਵਿਭਾਗ ਦੀਆਂ ਬੱਸਾਂ ਸਪੇਅਰ ਖੜੀਆਂ ਕਰਕੇ ਪ੍ਰਾਈਵੇਟ ਕਿਲੋਮੀਟਰ ਸਕੀਮ ਬੱਸਾਂ ਚਲਾਈਆਂ ਜਾ ਰਹੀਆਂ ਹਨ ਹੁਣ ਮੁੱਖ ਮੰਤਰੀ ਪੰਜਾਬ ਵਲੋਂ ਕੱਚੇ ਮੁਲਾਜਮ ਪੱਕੇ ਕਰਨ ਲਈ ਭਾਵੇ ਐਲਾਨ ਸਰਕਾਰ ਕਰ ਚੁੱਕੀ ਹੈ ਪਰ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਤੋਂ ਸਾਨੂੰ ਕੋਈ ਉਮੀਦ ਨਹੀਂ ਹੈ ਕਿਉਂਕਿ 2023 ਵਿੱਚ ਹੋਏ ਫੈਸਲੇ ਅਤੇ ਸਰਕਾਰ ਪਾਸੋਂ ਹੁਕਮ ਹੋਣ ਦੇ ਬਾਵਜੂਦ ਪਨਬੱਸ ਅਤੇ ਪੀ ਆਰ ਟੀ ਸੀ ਦੇ ਅਧਿਕਾਰੀਆਂ ਵਲੋਂ ਲਾਗੂ ਨਹੀਂ ਕੀਤੇ ਗਏ ਇਸ ਤਰ੍ਹਾਂ ਹੀ ਠੇਕੇਦਾਰ ਵਲੋਂ ਕਰੋੜਾਂ ਰੁਪਏ ਦੀ ਲੁੱਟ ਬਾਰੇ ਸ਼ਿਕਾਇਤਾਂ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ ਹਾਈ ਕੋਰਟ ਵੱਲੋਂ ਮੁਲਾਜ਼ਮਾਂ ਦੇ ਹੱਕ ਵਿੱਚ ਹੋਏ ਫੈਸਲੇ ਲਾਗੂ ਨਹੀਂ ਕੀਤੇ ਗਏ ਇਸ ਤਰ੍ਹਾਂ ਹੀ ਮਾਨਯੋਗ ਸੁਪਰੀਮ ਕੋਰਟ ਅਤੇ ਹਾਈ ਕੋਰਟ ਵੱਲੋਂ ਮੁਲਾਜਮਾ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਸਰਕਾਰ ਨੇ ਅਜੇ ਤੱਕ ਵੀ ਲਾਗੂ ਨਹੀ ਕੀਤਾ ਗਿਆ ਸਰਕਾਰ ਵਲੋਂ ਜ਼ੋ ਠੇਕੇਦਾਰ ਵਿਚੋਲੀਏ ਬਾਹਰ ਕੱਢਣ ਦੇ ਐਲਾਨ ਕੀਤੇ ਗਏ ਹਨ ਕਿ ਕਾਨੂੰਨ ਬਣਾਇਆ ਜਾ ਰਿਹਾ ਹੈ ਉਸ ਸਬੰਧੀ ਵਿਭਾਗ ਵਲੋਂ ਕੋਈ ਵੀ ਖਰੜਾ ਤਿਆਰ ਨਹੀਂ ਕੀਤਾ ਗਿਆ ਅਤੇ ਕੰਟਰੈਕਟ ਮੁਲਾਜ਼ਮਾਂ ਨੂੰ 11 ਸਾਲ ਹੋ ਗਏ ਹਨ ਉਹਨਾਂ ਨੂੰ ਪੱਕਾ ਕਰਨ ਲਈ ਕੋਈ ਖਰੜਾ ਤਿਆਰ ਕਰਕੇ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ ਨਾਲ ਹੀ ਬਾਕੀ ਮੰਨੀਆਂ ਮੰਗਾਂ ਉਪਰ ਕੋਈ ਕਾਰਵਾਈ ਜਾਂ ਪੱਤਰ ਜਾਰੀ ਨਹੀਂ ਕੀਤੇ ਗਏ

ਸੂਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ,ਜਲੋਰ ਸਿੰਘ ਜੁਆਇਟ ਸਕੱਤਰ ਨੇ ਸਰਕਾਰ ਤੇ ਦੋਸ਼ ਲਾਉਦਿਆ ਕਿਹਾ ਕਿ ਇਕ ਪਾਸੇ ਸਰਕਾਰ ਕੱਚੇ ਮੁਲਾਜਮ ਪੱਕੇ ਕਰਨ ਦੇ ਐਲਾਨ ਕਰ ਰਹੀ ਹੈ ਦੂਜੇ ਪਾਸੇ ਸਰਕਾਰ ਪੰਜਾਬ ਦੀ ਨੋਜਵਾਨੀ ਦਾ ਲਗਾਤਾਰ ਸ਼ੋਸਣ ਕਰਦੀ ਆ ਰਹੀ ਹੈ ਜ਼ੋ ਕਿ ਲੰਮੇ ਸਮੇਂ ਤੋ ਸ਼ੋਸਣ ਦਾ ਸ਼ਿਕਾਰ ਪੰਜਾਬ ਦੇ ਕੱਚੇ ਮੁਲਾਜ਼ਮਾਂ ਹੋ ਰਹੇ ਹਨ ਸਮੇਂ ਸਿਰ ਫਰੀ ਸਫ਼ਰ ਸਹੂਲਤਾਂ ਦੇ ਪੈਸੇ ਨਹੀਂ ਦਿੱਤੇ ਜਾਂ ਰਹੇ ਜਿਸ ਦੇ ਨਾਲ ਸਮੇਂ ਸਿਰ ਤਨਖਾਹ ਤੇ ਸਪੇਰ ਪਾਰਟ ਖਰੀਦਣ ਅਤੇ ਵਿੱਚ ਵੀ ਮੁਸ਼ਕਲਾਂ ਆ ਰਹੀਆਂ ਹਨ। ਯੂਨੀਅਨ ਵਲੋ ਇਹ ਵੀ ਸਪੱਸਟ ਕੀਤਾ ਜਾਦਾ ਹੈ ਦਿੱਤੇ ਨੋਟਿਸ ਅਨੁਸਾਰ ਰੱਖੀ ਗਈ ਹੜਤਾਲ ਨੂੰ ਬੱਚਿਆਂ ਦੇ ਨੀਟ ਦੇ ਟੈਸਟ ਨੂੰ ਮੁੱਖ ਰੱਖਦਿਆ ਹੜਤਾਲ ਨੂੰ ਦੋ ਦਿਨ ਲਈ ਅੱਗੇ ਕਰ ਦਿੱਤਾ ਗਿਆ ਹੈ ਜੇਕਰ ਸਰਕਾਰ ਨੇ ਮੰਗਾ ਦਾ ਹੱਲ ਨਾ ਕੀਤਾ ਤਾਂ ਪੰਜਾਬ ਦੇ ਸਮੂੰਹ ਡਿਪੂਆਂ ਵਿੱਚ ਸਰਕਾਰ ਦਾ ਲਗਾਤਾਰ ਭੰਡੀ ਪ੍ਰਚਾਰ ਸ਼ੁਰੂ ਕੀਤਾ ਜਾਵੇਗਾ ਅਤੇ ਪੂਰੇ ਪੰਜਾਬ ਵਿਚ ਪਨਬੱਸ ਪੀ ਆਰ ਟੀ ਸੀ ਦੀ 24,25,26 ਜੂਨ 2026 ਨੂੰ ਮਕੁੰਬਲ ਹੜਤਾਲ ਕਰਕੇ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਤੇ ਧਰਨਾ ਦਿੱਤਾ ਜਾਵੇਗਾ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਵਿਭਾਗ ਦੀ ਮੈਨੇਜਮੈਂਟ ਦੀ ਹੋਵੇਗੀ ਮੀਟਿੰਗ ਵਿੱਚ ਪ੍ਰਦੀਪ ਕੁਮਾਰ, ਲਵਲੀ, ਗੁਰਬਾਜ ਸਿੰਘ, ਭਗਤ ਸਿੰਘ ਭਗਤਾ, ਜਗਜੀਤ ਸਿੰਘ, ਬਿਕਰਮਜੀਤ ਸਿੰਘ, ਗੁਰਵਿੰਦਰ ਸਿੰਘ, ਹਰਜਿੰਦਰ ਸਿੰਘ ਹੈਰੀ, ਸੁਖਪਾਲ ਸਿੰਘ, ਅੰਗਰੇਜ਼ ਸਿੰਘ ਸਮੇਤ ਆਦਿ ਆਗੂ ਮੀਟਿੰਗ ਵਿੱਚ ਹਾਜ਼ਰ ਹੋਏ।

Related Articles

Leave a Reply

Your email address will not be published. Required fields are marked *

Back to top button