ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਬਿਜਲੀ ਸਬੰਧੀ SE ਫਿਰੋਜ਼ਪੁਰ ਨੂੰ ਜਿਲੇ ਭਰ ਦੀਆਂ ਮੰਗਾਂ ਸਬੰਧੀ ਦਿੱਤਾ ਮੰਗ ਪੱਤਰ
ਮਸਲਿਆਂ ਦੇ ਹੱਲ ਨਾ ਹੋਣ ਦੀ ਸੂਰਤ ਵਿੱਚ ਜਲਦੀ ਅਗਲੇ ਸੰਘਰਸ਼ ਦੀ ਚੇਤਾਵਨੀ

ਕਿਸਾਨ ਮਜ਼ਦੂਰ ਜਥੇਬੰਦੀ ਵੱਲੋਂ ਬਿਜਲੀ ਸਬੰਧੀ SE ਫਿਰੋਜ਼ਪੁਰ ਨੂੰ ਜਿਲੇ ਭਰ ਦੀਆਂ ਮੰਗਾਂ ਸਬੰਧੀ ਦਿੱਤਾ ਮੰਗ ਪੱਤਰ ਤੇ ਮਸਲਿਆਂ ਦੇ ਹੱਲ ਨਾ ਹੋਣ ਦੀ ਸੂਰਤ ਵਿੱਚ ਜਲਦੀ ਅਗਲੇ ਸੰਘਰਸ਼ ਦੀ ਚੇਤਾਵਨੀ*।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ , 295-2026: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜਿਲਾ ਫਿਰੋਜਪੁਰ ਦੇ ਵਫਦ ਨੇ ਜਿਲਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਅਗਵਾਈ ਹੇਠ ਬਿਜਲੀ ਸਬੰਧੀ SE ਫਿਰੋਜਪੁਰ ਸ਼੍ਰੀ ਧਰਮਪਾਲ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ।
ਮੀਟਿੰਗ ਸਬੰਧੀ ਲਿਖਤੀ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੈੱਸ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਦੱਸਿਆ ਕਿ ਮੰਗ ਪੱਤਰ ਰਾਹੀ ਕਿਸਾਨਾਂ ਵੱਲੋਂ ਬਿਜਲੀ ਦੀਆਂ ਆ ਰਹੀਆਂ ਸਮੱਸਿਆ ਬਾਰੇ SE ਫਿਰੋਜ਼ਪੁਰ ਨੂੰ ਜਾਣੂ ਕਰਾਉਂਦਿਆਂ ਕਿਹਾ ਕਿ ਜੋ ਸਰਕਾਰਾਂ ਦੀ ਨਿਜੀਕਰਨ ਦੀ ਨੀਤੀ ਤਹਿਤ ਖਪਤਕਾਰਾ ਤੇ ਘਰਾਂ ਕੇ ਚਿੱਪ ਵਾਲੇ ਪ੍ਰੀਪੇਡ ਮੀਟਰ ਜ਼ਬਰਦਸਤੀ ਲਾਏ ਜਾ ਰਹੇ ਹਨ ਉਹਨਾਂ ਨੂੰ ਬੰਦ ਕੀਤਾ ਜਾਵੇ ਤੇ ਪਹਿਲੇ ਮੀਟਰ ਹੀ ਲਾਏ ਜਾਣ ਤੇ ਖੇਤੀਬਾੜੀ ਟਿਊਬਲ ਕਨੈਕਸ਼ਨ ਦਾ ਲੋਡ ਵਧਾਉਣ ਲਈ 1200 ਪ੍ਰਤੀ ਹਾਰਸ ਪਾਵਰ ਕੀਤਾ ਜਾਵੇ, ਜਿਲੇ ਭਰ ਵਿੱਚ ਟ੍ਰਾਂਸਫਾਰਮਰ ,ਖੰਬੇ ਤੇ ਨਾਕਸ ਹੋ ਚੁੱਕੀਆਂ ਤਾਰਾਂ ਨੂੰ ਨਵੇਂ ਸਿਰਿਓਂ ਮਰੰਮਤ ਕਰਕੇ ਠੀਕ ਕੀਤਾ ਜਾਵੇ, ਟਰਾਂਸਫਾਰਮਰ ਸੜਨ ਦੀ ਸਥਿਤੀ ਵਿੱਚ 24 ਘੰਟੇ ਵਿੱਚ ਬਦਲ ਕੇ ਦੇਣੇ ਯਕੀਨੀ ਬਣਾਏ ਜਾਣ , ਖੇਤੀ ਮੋਟਰਾਂ ਲਈ ਦਿੱਤੀ ਜਾ ਰਹੀ ਸਪਲਾਈ ਕਿਸੇ ਕਾਰਨ ਬੰਦ ਹੋਣ ਤੇ ਉਸ ਜੀ ਭਰਪਾਈ ਅਗਲੇ ਦਿਨ ਦਿੱਤੀ ਜਾਵੇ, ਘਰੇਲੂ ਤੇ ਖੇਤੀ ਮੋਟਰਾਂ ਦੇ ਖਪਤਕਾਰਾਂ ਨੂੰ ਜੁਰਮਾਨੇ ਪਾਉਣ ਦੀ ਵਿਧੀ ਬਦਲੀ ਜਾਵੇ ਤੇ ਜੁਰਮਾਨਿਆ ਦਾ ਸਰਲ ਢੰਗ ਨਾਲ ਨਿਪਟਾਰਾ ਕਰਨ ਲਈ ਐਕਸੀਅਨ ਤੇ ਐਸਡੀਓ ਨੂੰ ਅਧਿਕਾਰਤ ਕਰਕੇ ਕੀਤਾ ਜਾਵੇ, ਟਰਾਂਸਫਾਰਮ ਜਾਂ ਉਸਦਾ ਤੇਲ ਚੋਰੀ ਹੋਣ ਤੇ ਕਾਨੂੰਨ ਮੁਤਾਬਕ ਜੇਈ ਵੱਲੋਂ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਜਾਵੇ ਤੇ ਖਪਤਕਾਰਾਂ ਦੀ ਖੱਜਲ ਖ਼ੁਆਰੀ ਦਫਤਰਾਂ ਵਿੱਚ ਬੰਦ ਕੀਤੀ ਜਾਵੇ, ਦਫਤਰਾਂ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇ, ਝੋਨੇ ਦੀ ਪਨੀਰੀ ਲਈ ਮੋਟਰਾਂ ਦੀ ਸਪਲਾਈ ਸ਼ਾਮ ਵੇਲੇ ਦਿੱਤੀ ਜਾਵੇ। ਇਸ ਮੌਕੇ ਧਰਮ ਸਿੰਘ ਸਿੱਧੂ, ਨਰਿੰਦਰਪਾਲ ਸਿੰਘ ਜਤਾਲਾ, ਗੁਰਮੇਲ ਸਿੰਘ ਫੱਤੇਵਾਲਾ,ਮੰਗਲ ਸਿੰਘ ਸਵਾਈਕੇ, ਗੁਰਬਖਸ਼ ਸਿੰਘ ਪੰਜਗਰਾਈਂ,ਕੇਵਲ ਸਿੰਘ ਵਾਹਕਾ, ਰਜਿੰਦਰ ਸਿੰਘ ਫੁੱਲਰਵਾਨ, ਮੇਜਰ ਸਿੰਘ ਗਜਨੀਵਾਲਾ, ਮੱਸਾ ਸਿੰਘ ਆਸਫ਼ ਵਾਲਾ, ਅਜੈਬ ਸਿੰਘ ਭਾਲਾ ਟਹਿਲ ਸਿੰਘ ਕਾਮਲ ਵਾਲਾ ਆਦਿ ਆਗੂ ਹਾਜਰ ਸਨ।





