ਦੇਸ਼ ਦੀ ਯੋਜਨਾਬੰਦੀ ਵਿਕਾਸ ਅਤੇ ਭਵਿੱਖ ਦੀ ਨਵੀਂ ਦਿਸ਼ਾ ਤੈਅ ਕਰੇਗੀ ਜਨਗਨਨਾ – ਡਾ .ਸਤੀਸ਼ ਅਰੋੜਾ

ਦੇਸ਼ ਦੀ ਯੋਜਨਾਬੰਦੀ ਵਿਕਾਸ ਅਤੇ ਭਵਿੱਖ ਦੀ ਨਵੀਂ ਦਿਸ਼ਾ ਤੈਅ ਕਰੇਗੀ ਜਨਗਨਨਾ – ਡਾ .ਸਤੀਸ਼ ਅਰੋੜਾ
ਫਿਰੋਜ਼ਪੁਰ, ਮਈ 23, 2026: ਭਾਰਤੀ ਜਨਗਣਨਾ ਸਿਰਫ ਦੇਸ਼ ਦੇ ਨਾਗਰਿਕਾਂ ਜਾ ਲੋਕਾਂ ਦੀ ਗਿਣਤੀ ਕਰਨ ਦੀ ਪ੍ਰਕਿਰਿਆ ਨਹੀਂ, ਸਗੋਂ ਦੇਸ਼ ਦੀ ਯੋਜਨਾਬੰਦੀ ,ਵਿਕਾਸ ਅਤੇ ਭਵਿੱਖ ਦੀ ਦਿਸ਼ਾ ਤੈਅ ਕਰਨ ਵਾਲਾ ਮਹੱਤਵਪੂਰਨ ਰਾਸ਼ਟਰੀ ਅਭਿਆਨ ਹੈ। ਇਹ ਕਾਰਜ ਤਦ ਹੀ ਸੰਭਵ ਹੋ ਸਕਦਾ ਹੈ ਜਦੋਂ ਇਸ ਨਾਲ ਜੁੜੇ ਕਰਮਚਾਰੀ ਆਪਣੀ ਡਿਊਟੀ ਨੂੰ ਦੇਸ਼ ਸੇਵਾ ਅਤੇ ਸਮਰਪਣ ਦੀ ਭਾਵਨਾ ਨਾਲ ਨਿਭਾਉਣਗੇ।
ਇਹ ਸ਼ਬਦ ਡਾ. ਸਤੀਸ਼ ਅਰੋੜਾ ਜੋ ਜਨ ਗਣਨਾ2027 ਬਤੋਰ ਅਸਿਸਟੈਂਟ ਸੈਂਸੇਜ ਚਾਰਜ ਆਫੀਸਰ ਕੈਂਨਟੋਨਮੈਂਟ ਬੋਰਡ ਆਫਿਸ ਫਿਰੋਜ਼ਪੁਰ ਦੀ ਡਿਊਟੀ ਦੇ ਰਹੇ ਹਨ ।
ਉਹਨਾਂ ਨੇ ਕਿਹਾ ਕਿ ਭਾਰਤ ਵਿੱਚ ਜਨ ਗਣਨਾ ਦੀ ਪ੍ਰਥਾ ਕਾਫੀ ਪੁਰਾਣੀ ਹੈ । ਆਜਾਦੀ ਤੋਂ ਬਾਅਦ ਹਰ 10 ਸਾਲ ਬਾਅਦ ਹੋਣ ਵਾਲੀ ਜਨਗਣਨਾ ਦੇਸ਼ ਦੀ ਆਬਾਦੀ , ਸਿੱਖਿਆ ਦਰ, ਰੁਜ਼ਗਾਰ ਆਰਥਿਕ ਹਾਲਾਤ ਅਤੇ ਸਮਾਜਿਕ ਬਣਤਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਦਾਨ ਕਰਦੀ ਹੈ। ਸਰਕਾਰ ਵੱਲੋਂ ਬਣਾਈਆਂ ਜਾਣ ਵਾਲੀਆਂ ਨੀਤੀਆਂ ਅਤੇ ਵਿਕਾਸ ਯੋਜਨਾਵਾਂ ਦਾ ਆਧਾਰ ਵੀ ਇਹੀ ਆਂਕੜੇ ਹੁੰਦੇ ਹਨ । ਇਸ ਲਈ ਜਨਗਣਨਾ ਨੂੰ ਲੋਕਤੰਤਰ ਦੀ ਮਜਬੂਤ ਨੀਹ ਮੰਨਿਆ ਜਾਂਦਾ ਹੈ। ਦੇਸ਼ ਦੀ ਤਰੱਕੀ ਲਈ ਸਹੀ ਆਂਕੜਿਆਂ ਦਾ ਹੋਣਾ ਬਹੁਤ ਜਰੂਰੀ ਹੈ । ਜਨਗਣਨਾ ਰਾਹੀਂ ਸਰਕਾਰ ਨੂੰ ਇਹ ਪਤਾ ਲੱਗਦਾ ਹੈ ਕਿ ਕਿਸ ਖੇਤਰ ਵਿੱਚ ਸਕੂਲਾਂ, ਹਸਪਤਾਲਾਂ ਸੜਕਾਂ ਜਾਂ ਹੋਰ ਸੁਵਿਧਾਵਾਂ ਦੀ ਕੀ ਲੋੜ ਹੈ।
ਇਸ ਤਰ੍ਹਾਂ ਜਨਗਣਨਾ ਸਿੱਧੇ ਤੌਰ ਤੇ ਲੋਕਾਂ ਦੀ ਭਲਾਈ ਨਾਲ ਜੁੜੀ ਹੋਈ ਹੈ । ਜਦੋਂ ਇਸ ਕਾਰਜ ਵਿੱਚ ਜੁੜੇ ਕਰਮਚਾਰੀ ਪੂਰੀ ਇਮਾਨਦਾਰੀ ਅਤੇ ਦੇਸ਼ ਭਗਤੀ ਨਾਲ ਆਪਣੀ ਡਿਊਟੀ ਨਿਭਾਉਂਦੇ ਹਨ । ਤਦ ਹੀ ਇਹ ਮਹਾ ਅਭਿਆਨ ਕਾਮਯਾਬ ਬਣਦਾ ਹੈ। ਆਓ ਅਸੀਂ ਸਾਰੇ ਰਲ ਕੇ ਇਸ ਜਨਗਣਨਾ ਮਹਾ ਅਭਿਆਨ ਵਿੱਚ ਆਪਣਾ ਯੋਗਦਾਨ ਪਾਈਏ।





