ਦਵਿੰਦਰ ਕੌਰ ਸਾਬਕਾ ਸਰਪੰਚ ਦੇ ਅਚਾਨਕ ਦੇਹਾਂਤ ‘ਤੇ ਰਾਜਨੀਤਿਕ ਤੇ ਸਮਾਜਿਕ ਸ਼ਖਸੀਅਤਾਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ

ਦਵਿੰਦਰ ਕੌਰ ਸਾਬਕਾ ਸਰਪੰਚ ਦੇ ਅਚਾਨਕ ਦੇਹਾਂਤ ‘ਤੇ ਰਾਜਨੀਤਿਕ ਤੇ ਸਮਾਜਿਕ ਸ਼ਖਸੀਅਤਾਂ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ
ਫ਼ਿਰੋਜ਼ਪੁਰ, 13 ਮਈ, 2026: ਵੇਰਕਾ ਫਿਰੋਜ਼ਪੁਰ ਡੇਅਰੀ ਦੇ ਚੇਅਰਮੈਨ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਓਬੀਸੀ ਡਿਪਾਰਟਮੈਂਟ ਦੇ ਨੈਸ਼ਨਲ ਕੋਆਰਡੀਨੇਟਰ ਤੇ ਜੰਮੂ-ਕਸ਼ਮੀਰ ਇੰਚਾਰਜ ਗੁਰਭੇਜ ਸਿੰਘ ਟਿੱਬੀ ਦੀ ਛੋਟੀ ਭੈਣ ਦਵਿੰਦਰ ਕੌਰ, ਸਾਬਕਾ ਸਰਪੰਚ ਅਤੇ ਅਮਨਦੀਪ ਸਿੰਘ ਮੋਮੀ ਸਾਬਕਾ ਸਰਪੰਚ ਭਾਗੋ ਕੇ ਦੀ ਧਰਮਪਤਨੀ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਦੁਖ ਦੀ ਘੜੀ ਵਿਚ ਰਾਜਨੀਤਿਕ, ਧਾਰਮਿਕ, ਸਮਾਜਿਕ ਅਤੇ ਸਹਿਕਾਰੀ ਖੇਤਰ ਨਾਲ ਸੰਬੰਧਿਤ ਵੱਡੀ ਗਿਣਤੀ ਵਿਚ ਸ਼ਖਸੀਅਤਾਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਮੈਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ,ਬਰਿੰਦਰਜੀਤ ਸਿੰਘ ਪਾਹੜਾ, ਬਾਬਾ ਸੁੱਚਾ ਸਿੰਘ ਗੁਰਦੁਆਰਾ ਨਾਨਕਸਰ ਛਾਂਗਾ, ਬਾਬਾ ਦਰਸ਼ਨ ਸਿੰਘ ਬੋਰੀ ਵਾਲਾ ਗੁਰਦੁਆਰਾ ਢਾਬਸਾਰ, ਜ਼ਿਲ੍ਹਾ ਪ੍ਰਧਾਨ ਕਾਂਗਰਸ ਕੁਲਬੀਰ ਸਿੰਘ ਜ਼ੀਰਾ, ਸਾਬਕਾ ਵਿਧਾਇਕ ਰਮਿੰਦਰ ਆਂਵਲਾ, ਆਸ਼ੂ ਬਾਂਗਰ, ਰਿੰਕੂ ਗਰੋਵਰ ਸਾਬਕਾ ਪ੍ਰਧਾਨ ਨਗਰ ਕੌਂਸਲ ਫ਼ਿਰੋਜ਼ਪੁਰ,ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਰਜਿੰਦਰ ਛਾਬੜਾ, ਸਾਬਕਾ ਜ਼ਿਲ੍ਹਾ ਪ੍ਰਧਾਨ ਕਾਗਰਸ ਚਮਕੌਰ ਸਿੰਘ ਢੀਂਡਸਾ , ਰਾਜ ਬਖਸ ਕੰਬੋਜ ਚੇਅਰਮੈਨ ਓ ਬੀ ਸੀ ਡਿਪਾਰਟਮੈਂਟ ਕਾਂਗਰਸ ਪਾਰਟੀ, ਕੁਲਦੀਪ ਸਿੰਘ ਭੁੱਲਰ , ਜਸਬੀਰ ਸਿੰਘ ਜੋਸਨ ਡੇਅਰੀ, ਰਾਹੁਲ ਗੁਪਤਾ ਐੱਮ.ਡੀ ਮਿਲਕਫੈਡ ਪੰਜਾਬ, ਤਜਿੰਦਰ ਸਿੰਘ ਬਰਾੜ ਡਾਇਰੈਕਟਰ ਮਿਲਕਫੈਡ ਪੰਜਾਬ, ਜਥੇਦਾਰ ਗੁਰਦੀਪ ਸਿੰਘ ਗੁਰਾਲੀ ਡਾਇਰੈਕਟਰ ਮਿਲਕ ਯੂਨੀਅਨ ਫ਼ਿਰੋਜ਼ਪੁਰ, ਸੁਗਿਆਣ ਪ੍ਰਸ਼ਾਦ ਸਿੰਘ ਜਰਨਲ ਮੈਨੇਜਰ ਵੇਰਕਾ ਫ਼ਿਰੋਜ਼ਪੁਰ, ਸੁਬੋਧ ਕੁਮਾਰ ਜਨਰਲ ਮੈਨੇਜਰ ਵੇਰਕਾ ਫ਼ਰੀਦਕੋਟ , ਗੁਰਦੇਵ ਸਿੰਘ ਜਰਨਲ ਮੈਨੇਜਰ ਮੁੱਖ ਦਫ਼ਤਰ ਮਿਲਕਫੈਡ ਪੰਜਾਬ, ਲਖਵਿੰਦਰ ਸਿੰਘ ਜੌੜਾ, ਸਤਲੁਜ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਗੁਰਨਾਮ ਸਿੰਘ ਸਿੱਧੂ, ਗੁਰਦਰਸ਼ਨ ਸਿੰਘ ਸੰਧੂ, ਸੈਂਡੀ ਸ਼ਰਮਾ ਸਮੇਤ ਹੋਰ ਕਈ ਪ੍ਰਮੁੱਖ ਹਸਤੀਆਂ ਨੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਦਵਿੰਦਰ ਕੌਰ ਇਕ ਮਿਲਣਸਾਰ, ਧਾਰਮਿਕ ਅਤੇ ਸੇਵਾਭਾਵ ਵਾਲੀ ਸ਼ਖਸੀਅਤ ਸਨ, ਜਿਨ੍ਹਾਂ ਦੀ ਕਮੀ ਪਰਿਵਾਰ ਅਤੇ ਸਮਾਜ ਲਈ ਕਦੇ ਪੂਰੀ ਨਹੀਂ ਹੋ ਸਕੇਗੀ। ਉਨ੍ਹਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ੇ ਅਤੇ ਪਰਿਵਾਰ ਨੂੰ ਇਹ ਅਸਹਿ ਦੁੱਖ ਸਹਿਣ ਦੀ ਤਾਕਤ ਪ੍ਰਦਾਨ ਕਰੇ।





