Ferozepur News

 ਸਿਹਤ ਵਿਭਾਗ ਨੇ ਬੱਚਿਆਂ ਦੀ ਟੀ. ਬੀ. ਸੰਬੰਧੀ ਇੱਕ-ਰੋਜ਼ਾ ਟ੍ਰੇਨਿੰਗ ਵਰਕਸ਼ਾਪ ਲਗਾਈ

 ਸਿਹਤ ਵਿਭਾਗ ਨੇ ਬੱਚਿਆਂ ਦੀ ਟੀ. ਬੀ. ਸੰਬੰਧੀ ਇੱਕ-ਰੋਜ਼ਾ ਟ੍ਰੇਨਿੰਗ ਵਰਕਸ਼ਾਪ ਲਗਾਈ

ਸਿਹਤ ਵਿਭਾਗ ਨੇ ਬੱਚਿਆਂ ਦੀ ਟੀ. ਬੀ. ਸੰਬੰਧੀ ਇੱਕ-ਰੋਜ਼ਾ ਟ੍ਰੇਨਿੰਗ ਵਰਕਸ਼ਾਪ ਲਗਾਈ

ਫ਼ਿਰੋਜ਼ਪੁਰ, 9 ਮਈ — ਸਿਵਲ ਸਰਜਨ ਡਾ ਮਿਨਾਕਸ਼ੀ ਢੀਂਗਰਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਰਾਸ਼ਟਰੀ ਟੀ. ਬੀ. ਖ਼ਾਤਮਾ ਪ੍ਰੋਗਰਾਮ (NTEP) ਅਧੀਨ ਅੱਜ ਹੋਟਲ ਇੰਟਰਨੈਸ਼ਨਲ, ਫ਼ਿਰੋਜ਼ਪੁਰ ਵਿਖੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਮੈਡੀਕਲ ਅਫ਼ਸਰਾਂ, ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਅਤੇ ਸਟਾਫ਼ ਨਰਸਾਂ ਲਈ ਬੱਚਿਆਂ ਦੀ ਟੀ. ਬੀ. ਸੰਬੰਧੀ ਇੱਕ-ਰੋਜ਼ਾ ਟ੍ਰੇਨਿੰਗ ਵਰਕਸ਼ਾਪ ਲਗਾਈ ਗਈ।
ਇਸ ਵਰਕਸ਼ਾਪ ਵਿੱਚ ਜ਼ਿਲ੍ਹਾ ਹਸਪਤਾਲ ਫ਼ਿਰੋਜ਼ਪੁਰ ਦੀਆਂ ਬੱਚਿਆਂ ਦੀਆਂ ਰੋਗ ਮਾਹਿਰ ਡਾ. ਈਸ਼ਾ ਨਰੂਲਾ ਅਤੇ ਡਾ. ਹਿਮਾਂਸ਼ੀ ਨੇ ਮਾਸਟਰ ਟ੍ਰੇਨਰ ਵਜੋਂ ਭੂਮਿਕਾ ਨਿਭਾਈ। ਉਨ੍ਹਾਂ ਵਲੋਂ ਵੱਖ-ਵੱਖ ਬਲਾਕਾਂ ਤੋਂ ਆਏ ਸਰਕਾਰੀ ਮੈਡੀਕਲ ਅਫ਼ਸਰਾਂ ਦੇ ਨਾਲ-ਨਾਲ ਪ੍ਰਾਈਵੇਟ ਹਸਪਤਾਲਾਂ ਦੇ ਮੈਡੀਕਲ ਅਫ਼ਸਰਾਂ ਅਤੇ ਸਟਾਫ਼ ਨਰਸਾਂ ਨੂੰ ਬੱਚਿਆਂ ‘ਚ ਟੀ. ਬੀ. ਦੀ ਪਛਾਣ, ਸਕਰੀਨਿੰਗ ਅਤੇ ਇਲਾਜ ਸੰਬੰਧੀ ਵਿਸਥਾਰਤ ਟ੍ਰੇਨਿੰਗ ਦਿੱਤੀ ਗਈ।
ਪ੍ਰਾਈਵੇਟ ਸੈਕਟਰ ਦੇ ਡਾਕਟਰਾਂ ਦੀ ਸ਼ਮੂਲੀਅਤ ਨੂੰ ਟੀ. ਬੀ. ਕੇਸਾਂ ਦੀ ਸੂਚਨਾ ਅਤੇ ਇਲਾਜ ਵਿੱਚ ਅਹਿਮ ਕਦਮ ਦੱਸਿਆ ਗਿਆ।
ਵਰਲਡ ਹੈਲਥ ਪਾਰਟਨਰਜ਼ ਵਲੋਂ ਸੂਬਾ ਨਰਸ ਮੈਂਟਰ ਹਰਦੀਪ ਕੌਰ ਦੀ ਖ਼ਾਸ ਹਾਜ਼ਰੀ ਰਹੀ ਅਤੇ ਉਨ੍ਹਾਂ ਵਲੋਂ ਟੀ. ਬੀ. ਨਰਸਿੰਗ ਪ੍ਰੋਟੋਕੋਲ ਅਤੇ ਕੇਸ ਪ੍ਰਬੰਧਨ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਗਈ। ਬੱਚਿਆਂ ‘ਚ ਟੀ. ਬੀ. ਦੀ ਸਮੇਂ-ਸਿਰ ਪਛਾਣ, ਉਚਿਤ ਰੈਫ਼ਰਲ ਅਤੇ ਨਿਕਸ਼ੈ ਪੋਰਟਲ ‘ਤੇ ਕੇਸ ਨੋਟੀਫ਼ਿਕੇਸ਼ਨ ਦੀ ਮਹੱਤਤਾ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ।
ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਸੰਦੀਪ ਕੌਰ ਡੀ. ਪੀ. ਸੀ. ਸਮੇਤ ਜ਼ਿਲ੍ਹਾ ਟੀ. ਬੀ. ਟੀਮ ਦੇ ਮੈਂਬਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button