Ferozepur News

ਆਪ ਤੋਂ ਬਾਗੀ ਹੋਏ ਰਾਜਸਭਾ ਮੈਂਬਰਾਂ ਦੀ ਨਮੋਸ਼ੀ ਦਾ ਸਾਹਮਣਾ ਕਰ ਰਹੇ ਮੁੱਖ ਮੰਤਰੀ ਵੱਲੋਂ ਕੀਤੀ ਟਿੱਪਣੀ ਨਾਰੀ ਸ਼ਕਤੀ ਦਾ ਅਪਮਾਨ: ਕੁਲਬੀਰ ਸਿੰਘ ਜ਼ੀਰਾ

ਆਪ ਤੋਂ ਬਾਗੀ ਹੋਏ ਰਾਜਸਭਾ ਮੈਂਬਰਾਂ ਦੀ ਨਮੋਸ਼ੀ ਦਾ ਸਾਹਮਣਾ ਕਰ ਰਹੇ ਮੁੱਖ ਮੰਤਰੀ ਵੱਲੋਂ ਕੀਤੀ ਟਿੱਪਣੀ ਨਾਰੀ ਸ਼ਕਤੀ ਦਾ ਅਪਮਾਨ: ਕੁਲਬੀਰ ਸਿੰਘ ਜ਼ੀਰਾ

ਆਪ ਤੋਂ ਬਾਗੀ ਹੋਏ ਰਾਜਸਭਾ ਮੈਂਬਰਾਂ ਦੀ ਨਮੋਸ਼ੀ ਦਾ ਸਾਹਮਣਾ ਕਰ ਰਹੇ ਮੁੱਖ ਮੰਤਰੀ ਵੱਲੋਂ ਕੀਤੀ ਟਿੱਪਣੀ ਨਾਰੀ ਸ਼ਕਤੀ ਦਾ ਅਪਮਾਨ: ਕੁਲਬੀਰ ਸਿੰਘ ਜ਼ੀਰਾ

ਜ਼ੀਰਾ, 29 ਅਪ੍ਰੈਲ, 2026: ਪੰਜਾਬ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ਵਿਧਾਇਕ ਹਲਕਾ ਜ਼ੀਰਾ ਕੁਲਬੀਰ ਸਿੰਘ ਜ਼ੀਰਾ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹਾਲ ਹੀ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕੀਤੀ ਗਈ ਇੱਕ ਟਿੱਪਣੀ ‘ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਇਸਨੂੰ ਨਾਰੀ ਸ਼ਕਤੀ ਦਾ ਅਪਮਾਨ ਕਰਾਰ ਦਿੱਤਾ ਹੈ। ਦੱਸਣਯੋਗ ਹੈ ਕਿ ਮੁੱਖ ਮੰਤਰੀ ਰਾਜ ਸਭਾ ਮੈਂਬਰ ਜਿਹੜੇ ਪਾਰਟੀ ਨੂੰ ਛੱਡ ਕੇ ਗਏ ਹਨ ਉਹਨਾਂ ਦੀ ਤੁਲਨਾ ਇੱਕ ਡਾਕੀਏ ਦੇ ਨਾਲ ਭੱਜਣ ਵਾਲੀ ਔਰਤ ਦੇ ਨਾਲ ਕਰ ਰਹੇ ਸਨ ਜਿਸ ਨੂੰ ਲੈ ਕੇ ਕਾਂਗਰਸ ਪਾਰਟੀ ਨੇ ਸਖਤ ਸਟੈਂਡ ਲਿਆ ਹੈ।
ਸੰਗਠਨ ਸਿਰਜਨ ਅਭਿਆਨ ਦੇ ਵਿੱਚ ਲਗਾਤਾਰ ਭਾਗ ਲੈ ਰਹੇ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵਰਤੀ ਗਈ ਸ਼ਬਦਾਵਲੀ ਨਾ ਸਿਰਫ਼ ਅਣਉਚਿਤ ਹੈ ਸਗੋਂ ਇਹ ਉਹਨਾਂ ਦੀ ਸੋਚ ਅਤੇ ਸਮਾਜ ਪ੍ਰਤੀ ਰਵੱਈਏ ਨੂੰ ਵੀ ਬਿਆਨ ਕਰਦੀ ਹੈ।

ਉਹਨਾਂ ਕਿਹਾ ਕਿ ਇੱਕ ਸੰਵਿਧਾਨਕ ਅਹੁਦੇ ‘ਤੇ ਬੈਠੇ ਵਿਅਕਤੀ ਤੋਂ ਲੋਕ ਸੰਵੇਦਨਸ਼ੀਲਤਾ ਸੰਤੁਲਿਤ ਭਾਸ਼ਾ ਅਤੇ ਮਰਿਆਦਿਤ ਬਿਆਨ ਦੀ ਉਮੀਦ ਕਰਦੇ ਹਨ ਪਰ ਜਦੋਂ ਮੁੱਖ ਮੰਤਰੀ ਵਰਗਾ ਜ਼ਿੰਮੇਵਾਰ ਅਹੁਦੇਦਾਰ ਕਿਸੇ ਰਾਜਨੀਤਿਕ ਮਾਮਲੇ ਨੂੰ ਸਮਝਾਉਣ ਲਈ ਔਰਤ ਦੀ ਉਦਾਹਰਨ ਇਸ ਤਰ੍ਹਾਂ ਦੇਂਦਾ ਹੈ ਤਾਂ ਇਹ ਸਾਰੇ ਨਾਰੀ ਸਮਾਜ ਲਈ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਭਾਵੇਂ ਮੁੱਖ ਮੰਤਰੀ ਇਸਨੂੰ ਕਹਾਵਤ ਜਾਂ ਮੁਹਾਵਰੇ ਦੇ ਤੌਰ ‘ਤੇ ਪੇਸ਼ ਕਰਨ ਦੀ ਕੋਸ਼ਿਸ਼ ਕਰਨ ਪਰ ਕਿਸੇ ਵੀ ਔਰਤ ਦੀ ਇੱਜ਼ਤ ਨੂੰ ਰਾਜਨੀਤਿਕ ਟਿੱਪਣੀ ਦਾ ਹਿੱਸਾ ਬਣਾਉਣਾ ਗਲਤ ਹੈ।

ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਪੰਜਾਬ ਦੀ ਧਰਤੀ ਨੇ ਹਮੇਸ਼ਾ ਮਹਿਲਾਵਾਂ ਨੂੰ ਸਤਿਕਾਰ ਦਿੱਤਾ ਹੈ ਅਤੇ ਅਜਿਹੇ ਬਿਆਨ ਸਮਾਜ ਵਿੱਚ ਗਲਤ ਸੰਦੇਸ਼ ਦਿੰਦੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੇ ਬਿਆਨਾਂ ਵਿੱਚ ਸੰਯਮ ਰੱਖਣਾ ਚਾਹੀਦਾ ਹੈ ।ਉਹਨਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕ ਮੁੱਦਿਆਂ ਤੋਂ ਧਿਆਨ ਹਟਾਉਣ ਲਈ ਅਜਿਹੀ ਸ਼ਬਦਾਵਲੀ ਵਰਤ ਰਹੀ ਹੈ ਜਦਕਿ ਪੰਜਾਬ ਦੇ ਲੋਕ ਬੇਰੁਜ਼ਗਾਰੀ ਨਸ਼ਾ ਕਿਸਾਨੀ ਸੰਕਟ ਅਤੇ ਕਾਨੂੰਨ ਵਿਵਸਥਾ ਵਰਗੇ ਗੰਭੀਰ ਮੁੱਦਿਆਂ ਨਾਲ ਜੂਝ ਰਹੇ ਹਨ।

ਉਹਨਾਂ ਕਿਹਾ ਕਿ ਰਾਜਨੀਤੀ ਵਿੱਚ ਅਸਹਿਮਤੀ ਹੋ ਸਕਦੀ ਹੈ ਪਰ ਭਾਸ਼ਾ ਦੀ ਮਰਿਆਦਾ ਕਾਇਮ ਰਹਿਣੀ ਚਾਹੀਦੀ ਹੈ। ਕੁਲਬੀਰ ਸਿੰਘ ਜ਼ੀਰਾ ਨੇ ਮੁੱਖ ਮੰਤਰੀ ਤੋਂ ਆਪਣੇ ਬਿਆਨ ‘ਤੇ ਸਪਸ਼ਟੀਕਰਨ ਦੇਣ ਅਤੇ ਨਾਰੀ ਵਰਗ ਤੋਂ ਮਾਫ਼ੀ ਮੰਗਣ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਮਹਿਲਾਵਾਂ ਦਾ ਸਤਿਕਾਰ ਹਰ ਹਾਲਤ ਵਿੱਚ ਬਰਕਰਾਰ ਰਹਿਣਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਆਮ ਆਦਮੀ ਪਾਰਟੀ ਤੋਂ ਬਾਗੀ ਹੋ ਗਏ ਰਾਜ ਸਭਾ ਮੈਂਬਰਾਂ ਦੇ ਨਾਲ ਨਮੋਸ਼ੀ ਦਾ ਸਾਹਮਣਾ ਕਰ ਰਹੀ ਆਮ ਆਦਮੀ ਪਾਰਟੀ ਅਜਿਹੀਆਂ ਕਹਾਵਤਾਂ ਪੇਸ਼ ਕਰਕੇ ਆਪਣੇ ਆਪ ਤੋਂ ਕਿਸੇ ਵੀ ਤਰ੍ਹਾਂ ਦੇ ਦੋਸ਼ਾਂ ਤੋਂ ਮੁਕਤ ਨਹੀਂ ਹੋ ਸਕਦੀ ਇਸ ਲਈ ਮੁੱਖ ਮੰਤਰੀ ਨੂੰ ਅਜਿਹੀ ਬਿਆਨ ਬਾਜੀ ਤੋਂ ਗੁਰੇਜ ਕਰਨਾ ਚਾਹੀਦਾ ਹੈ।।

Related Articles

Leave a Reply

Your email address will not be published. Required fields are marked *

Back to top button