ਐੱਸ ਬੀ ਐੱਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਅਤੇ ਮਹਾਤਮਾ ਗਾਂਧੀ ਰਾਜ ਪਬਲਿਕ ਪ੍ਰਸ਼ਾਸਨ ਸੰਸਥਾ ਚੰਡੀਗੜ੍ਹ, ਪੰਜਾਬ ਵਿਚਕਾਰ (ਐੱਮ ਓ ਯੂ) ਪੱਤਰ ਤੇ ਦਸਤਖ਼ਤ
ਐੱਸ ਬੀ ਐੱਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਅਤੇ ਮਹਾਤਮਾ ਗਾਂਧੀ ਰਾਜ ਪਬਲਿਕ ਪ੍ਰਸ਼ਾਸਨ ਸੰਸਥਾ ਚੰਡੀਗੜ੍ਹ, ਪੰਜਾਬ ਵਿਚਕਾਰ (ਐੱਮ ਓ ਯੂ) ਪੱਤਰ ਤੇ ਦਸਤਖ਼ਤ

ਫ਼ਿਰੋਜ਼ਪੁਰ, ਅਪ੍ਰੈਲ 18, 2026: ਸਰਹੱਦੀ ਜ਼ਿਲੇ ਫ਼ਿਰੋਜ਼ਪੁਰ ਦੀ ਮਾਣਮੱਤੀ ਸੰਸਥਾ ਐੱਸ ਬੀ ਐਸ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਦੇ ਮਾਣਯੋਗ ਵਾਈਸ ਚਾਂਸਲਰ ਡਾ ਸੁਰੇਸ਼ ਸ਼ਰਮਾ ਦੀ ਅਗਵਾਈ ਵਿੱਚ ਅੱਜ ਇਕ ਹੋਰ ਸਹਿਮਤੀ ਪੱਤਰ (ਐੱਮ ਓ ਯੂ) ਤੇ ਦਸਤਖ਼ਤ ਕੀਤੇ ਗਏ । ਇਹ ਮਹੱਤਵਪੂਰਨ ਸਹਿਮਤੀ ਪੱਤਰ ਤੇ ਐੱਸ ਬੀ ਐੱਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਅਤੇ ਮਹਾਤਮਾ ਗਾਂਧੀ ਰਾਜ ਪਬਲਿਕ ਪ੍ਰਸ਼ਾਸਨ ਸੰਸਥਾ, ਚੰਡੀਗੜ੍ਹ, ਪੰਜਾਬ ਵਿਚਕਾਰ ਮਾਣਯੋਗ ਉਪ ਕੁਲਪਤੀ ਡਾ ਸੁਰੇਸ਼ ਕੁਮਾਰ ਸ਼ਰਮਾ (ਐਸ ਬੀ ਐਸ ਐਸ ਯੂ)ਅਤੇ ਸ੍ਰੀ ਅਮਿਤ ਢਾਕਾ (ਆਈ ਏ ਐਸ ਅਤੇ ਡਾਇਰੈਕਟਰ ਐਮ ਜੀ ਐਸ ਆਈ ਪੀ ਏ) ਵਲੋਂ ਦਸਤਖਤ ਕੀਤੇ ਗਏ । ਇਸ ਮੌਕੇ ਯੂਨੀਵਰਸਿਟੀ ਰਜਿਸਟਰਾਰ ਡਾ ਰਜੀਵ ਅਰੋੜਾ, ਡੀਨ ਅਕੈਡਮਿਕ ਡਾ ਰਜੀਵ ਗਰਗ ਮੌਜੂਦ ਸਨ । ਐਮ ਜੀ ਐਸ ਆਈ ਪੀ ਏ ਵੱਲੋਂ ਐਕਜ਼ਕਿਊਟਿਵ ਡਾਇਰੈਕਟਰ ਸ੍ਰੀ ਗੁਲਸ਼ਨ ਅਤੇ ਜੀ ਐਮ ਕਰਨਲ ਦਲਬੀਰ ਸਿੰਘ ਮੌਜੂਦ ਰਹੇ । ਵਰਨਣਯੋਗ ਹੈ ਕਿ ਮਹਾਤਮਾ ਗਾਂਧੀ ਰਾਜ ਪਬਲਿਕ ਪ੍ਰਸ਼ਾਸਨ ਸੰਸਥਾ ਚੰਡੀਗੜ੍ਹ,ਪੰਜਾਬ ਸਵੈ-ਸ਼ਾਸਿਤ ਸੰਸਥਾ ਹੈ । ਇਹ ਸੰਸਥਾ ਰਾਜ ਸਰਕਾਰ, ਇਸਦੇ ਬੋਰਡਾਂ, ਨਿਗਮਾਂ, ਕੇਂਦਰੀ ਸਰਕਾਰ ਅਤੇ ਹੋਰ ਸੰਸਥਾਵਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਉੱਚ ਗੁਣਵੱਤਾ ਵਾਲੀ ਟ੍ਰੇਨਿੰਗ ਪ੍ਰਦਾਨ ਕਰਦੀ ਹੈ ਅਤੇ ਨਾਲ ਹੀ ਲੋਕ ਪ੍ਰਸ਼ਾਸਨ, ਜਨ ਨੀਤੀ ਅਤੇ ਗਵਰਨੈਂਸ ਵਿੱਚ ਖੋਜ ਅਧਿਐਨ, ਮੁਲਾਂਕਣ ਅਤੇ ਸਲਾਹਕਾਰ ਸੇਵਾਵਾਂ ਪ੍ਰਦਾਨ ਕਰਦੀ ਹੈ । ਜਦ ਕੇ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫਿਰੋਜ਼ਪੁਰ ਜੋ ਕਿ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਸਥਿਤ ਇੱਕ ਰਾਜ ਯੂਨੀਵਰਸਿਟੀ ਹੈ। ਅਤੇ ਪੰਜਾਬ ਸਰਕਾਰ ਦੁਆਰਾ 1995 ਚ ਸਥਾਪਿਤ ਕੀਤੀ ਗਈ ਸੀ ਅਤੇ ਹੁਣ ਉੱਚ ਸਿੱਖਿਆ ਦਾ ਇੱਕ ਪ੍ਰਮੁੱਖ ਕੇਂਦਰ ਬਣ ਚੁੱਕੀ ਹੈ ।

ਉਪਰੋਕਤ ਦੋਵਾਂ ਸੰਸਥਾਵਾਂ ਵਲੋਂ ਦਸਤਖਤ ਕੀਤੇ ਸਹਿਮਤੀ ਪੱਤਰ ਅਨੁਸਾਰ ਦੋਵਾਂ ਵਿਚਕਾਰ ਇੱਕ ਸਾਂਝਾ ਢਾਂਚਾ ਤਿਆਰ ਕਰਨਾ ਹੈ, ਜੋ ਸਮਰੱਥਾ ਵਿਕਾਸ, ਬਹੁ-ਵਿਭਾਗੀ ਖੋਜ, ਜਨ-ਜਾਗਰੂਕਤਾ ਅਤੇ ਤਕਨੀਕੀ ਸਹਿਯੋਗ ‘ਤੇ ਕੇਂਦ੍ਰਿਤ ਹੋਵੇ। ਇਸ ਦਾ ਮਕਸਦ ਲੋਕ ਪ੍ਰਸ਼ਾਸਨ ਅਤੇ ਖੇਤੀਬਾੜੀ ਵਿਗਿਆਨ ਦੇ ਖੇਤਰਾਂ ਵਿੱਚ ਦੋਵਾਂ ਸੰਸਥਾਵਾਂ ਦੀ ਵਿਸ਼ੇਸ਼ਗਿਆਤਾ ਦਾ ਲਾਭ ਲੈਣਾ ਹੈ।

ਇਸਦੇ ਨਾਲ ਇਸ ਦਾ ਕੇਂਦਰ ਵਿਸ਼ਾਲ ਟ੍ਰੇਨਿੰਗ ਅਤੇ ਵਿਕਾਸ ਦੇ ਮੌਕੇ ਪ੍ਰਦਾਨ ਅਤੇ ਦੋਵਾਂ ਪੱਖਾਂ ਦੇ ਮਹੱਤਵਪੂਰਨ ਅਤੇ ਸਾਂਝੀ ਦਿਲਚਸਪੀ ਵਾਲੇ ਵਿਸ਼ਿਆਂ ‘ਤੇ ਵਰਕਸ਼ਾਪਾਂ, ਸੈਮੀਨਾਰਾਂ ਅਤੇ ਕਾਨਫਰੰਸਾਂ ਦਾ ਸਾਂਝੇ ਤੌਰ ‘ਤੇ ਆਯੋਜਨ ਕਰਨਾ ਹੈ। ਇਸਦੇ ਨਾਲ ਐਮ ਜੀ ਐਸ ਆਈ ਪੀ ਏ ਦੇ ਵਾਤਾਵਰਣ ਤੇ ਜਲਵਾਯੂ ਪਰਿਵਰਤਨ ਕੇਂਦਰ ਦੀ ਨੁਮਾਇੰਦਗੀ ਕਰਦੇ ਹੋਏ ਡਾ ਸੁਰਿੰਦਰ ਸਿੰਘ ਕੁੱਕਲ ਅਤੇ ਡਾ ਵੀ ਕੇ ਵਰਮਾ ਨੇ, ਰਿਮੋਟ ਸੈਂਸਿੰਗ ਅਤੇ ਜੀ ਆਈ ਐਸ ਤੇ ਕੇਂਦਰਿਤ ਨਵੇਂ ਕੋਰਸਾਂ ਤੇ ਚਰਚਾ ਵਿੱਚ ਵਿਸ਼ੇਸ਼ ਮਹਿਮਾਨ ਤੌਰ ਤੇ ਸਮੂਲੀਅਤ ਕੀਤੀ





