Ferozepur News

‘ਉਦਭਿਦ ਜਗਤ’ (ਵਨਸਪਤੀ ਜਗਤ) ਉਤਸਵ ਦਾ ਉਤਸ਼ਾਹਪੂਰਵਕ ਆਯੋਜਨ : ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਵਿੱਚ ਗਿਆਨਵਰਧਕ ਗਤੀਵਿਧੀਆਂ, ਵਰਕਸ਼ਾਪਾਂ ਅਤੇ ਆਧਿਆਤਮਿਕ ਸਭਾ ਦਾ ਸਫ਼ਲ ਸੰਪੰਨ

‘ਉਦਭਿਦ ਜਗਤ’ (ਵਨਸਪਤੀ ਜਗਤ) ਉਤਸਵ ਦਾ ਉਤਸ਼ਾਹਪੂਰਵਕ ਆਯੋਜਨ : ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਵਿੱਚ ਗਿਆਨਵਰਧਕ ਗਤੀਵਿਧੀਆਂ, ਵਰਕਸ਼ਾਪਾਂ ਅਤੇ ਆਧਿਆਤਮਿਕ ਸਭਾ ਦਾ ਸਫ਼ਲ ਸੰਪੰਨ

ਉਦਭਿਦ ਜਗਤ’ (ਵਨਸਪਤੀ ਜਗਤ) ਉਤਸਵ ਦਾ ਉਤਸ਼ਾਹਪੂਰਵਕ ਆਯੋਜਨ : ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਵਿੱਚ ਗਿਆਨਵਰਧਕ ਗਤੀਵਿਧੀਆਂ, ਵਰਕਸ਼ਾਪਾਂ ਅਤੇ ਆਧਿਆਤਮਿਕ ਸਭਾ ਦਾ ਸਫ਼ਲ ਸੰਪੰਨ

ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਜੋ ਸਿੱਖਿਆ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਦੇ ਖੇਤਰ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਏ ਪਲੱਸ ਗ੍ਰੇਡ ਪ੍ਰਾਪਤ ਕਾਲਜ ਹੈ, ਕਾਲਜ ਦੇ ਚੇਅਰਮੈਨ ਸ੍ਰੀ ਨਿਰਮਲ ਸਿੰਘ ਢਿੱਲੋਂ ਜੀ ਦੇ ਆਸ਼ੀਰਵਾਦ, ਚੇਅਰਪਰਸਨ ਡਾ. ਅਗਨੀਜ਼ ਢਿੱਲੋਂ ਜੀ ਦੇ ਕੁਸ਼ਲ ਮਾਰਗਦਰਸ਼ਨ, ਸਕੱਤਰ ਸ੍ਰੀ ਅਜੇ ਬੱਤਾ ਅਤੇ ਪ੍ਰਿੰਸੀਪਲ ਡਾ. ਸੰਗੀਤਾ ਦੇ ਪ੍ਰਭਾਵਸ਼ਾਲੀ ਨੇਤ੍ਰਿਤਵ ਹੇਠ ਨਿਰੰਤਰ ਪ੍ਰਗਤੀ ਦੇ ਰਾਹ ’ਤੇ ਅੱਗੇ ਵੱਧ ਰਿਹਾ ਹੈ।

ਇਸੇ ਲੜੀ ਤਹਿਤ  ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਵਿਖੇ ਸਥਿਤ ਦੇਵ ਸਮਾਜ ਸਾਧਨ ਮੰਦਿਰ ਵਿਖੇ ‘ਦੇਵ ਸਮਾਜ ਅਧਿਐਨ ਕੇਂਦਰ’ ਫਿਰੋਜਪੁਰ ਦੁਆਰਾ ਦੇਵ ਸਮਾਜ ਦੇ 16ਵੇਂ ਸੰਬੰਧਾਂ ਵਿੱਚੋਂ ‘ਉਦਭਿਦ ਜਗਤ’ (ਵਨਸਪਤੀ ਜਗਤ) ਉਤਸਵ ਦਾ ਬਹੁਤ ਹੀ ਉਤਸ਼ਾਹ ਅਤੇ ਸ਼ਾਨ ਨਾਲ ਸਫਲਤਾਪੂਰਵਕ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਮੌਕੇ ‘ਤੇ ਕਾਲਜ ਦੇ ਵੱਖ-ਵੱਖ ਵਿਭਾਗਾਂ ਵੱਲੋਂ ਵਿਦਿਆਰਥਣਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਕਈ ਪ੍ਰਕਾਰ ਦੀਆਂ ਗਿਆਨਵਰਧਕ ਗਤੀਵਿਧੀਆਂ, ਮੁਕਾਬਲੇ ਅਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਨ੍ਹਾਂ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਪ੍ਰਕਿਰਤੀ, ਵਨਸਪਤੀ ਅਤੇ ਮਨੁੱਖੀ ਜੀਵਨ ਦੇ ਆਪਸੀ ਸਬੰਧਾਂ ਬਾਰੇ ਜਾਗਰੂਕ ਕਰਨਾ ਸੀ।

ਇਸ ਵਿਸ਼ੇਸ਼ ਦਿਹਾੜੇ ਦੀ ਸ਼ੁਰੂਆਤ ਸਭਾਪਤੀ ਮੈਡਮ ਸੁਨੀਤਾ ਰੰਗਬੁੱਲਾ ਵੱਲੋਂ ਭਗਵਾਨ ਦੇਵਾਤਮਾ ਨੂੰ ਫੁੱਲ ਅਰਪਿਤ ਕਰਕੇ ਅਤੇ ਨਤਮਸਤਕ ਹੋ ਕੇ ਕੀਤੀ ਗਈ। ਇਸ ਮੌਕੇ ‘ਉਦਭਿਦ ਜਗਤ’ (ਵਨਸਪਤੀ ਜਗਤ) ਨਾਲ ਸੰਬੰਧਿਤ ਇੱਕ ਆਧਿਆਤਮਿਕ ਸਭਾ (ਸਤਸੰਗ) ਦਾ ਆਯੋਜਨ ਕੀਤਾ ਗਿਆ। ਸਭਾ ਵਿੱਚ ਸੰਗੀਤ ਵਿਭਾਗ ਵੱਲੋਂ ਭਾਵਪੂਰਨ ਅਤੇ ਆਧਿਆਤਮਿਕ ਭਜਨਾਂ ਦਾ ਮਿੱਠਾ ਗਾਇਨ ਕੀਤਾ ਗਿਆ। ਇਸ ਵਿੱਚ ਫਿਰੋਜ਼ਪੁਰ ਵਿੱਚ ਸਥਿਤ ਸਮੂਹ ਦੇਵ ਸਮਾਜ ਸੰਸਥਾਵਾਂ ਦੀਆਂ ਪ੍ਰਿੰਸੀਪਲਾਂ ਅਤੇ ਸਟਾਫ ਨੇ ਭਾਵਪੂਰਨ ਹਾਜ਼ਰੀ ਭਰੀ ਅਤੇ ਇਸ ਵਿਸ਼ੇਸ਼ ਅਵਸਰ ਤੇ ਆਪਣੇ ਵਿਚਾਰ ਪ੍ਰਗਟ ਕੀਤੇ । ਸਭਾ ਦੌਰਾਨ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜ਼ਪੁਰ ਦੇ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਨੇ “ਪਾਉਂ ਮੈਂ ਧਰਮ ਦਾ ਜੀਵਨ, ਇਹੀ ਹੋ ਕਾਮਨਾ ਮੇਰੀ” ਅਤੇ “ਉਦਭਿਦ ਜਗਤ ਦੇ ਸੰਗ ਸਾਡਾ, ਜੀਵਨ ਦਾ ਸੰਬੰਧ ਹੈ ਗਹਿਰਾ” ਵਰਗੇ ਭਜਨਾਂ ਨੂੰ ਸ਼ਰਧਾ ਅਤੇ ਸਮਰਪਣ ਨਾਲ ਪੇਸ਼ ਕਰਕੇ ਵਾਤਾਵਰਣ ਨੂੰ ਆਧਿਆਤਮਿਕਤਾ ਨਾਲ ਓਤ-ਪ੍ਰੋਤ ਕਰ ਦਿੱਤਾ।

ਕਾਰਜਕ੍ਰਮ ਦੀ ਸ਼ੁਰੂਆਤ ਕਾਲਜ ਦੇ ਸੰਗੀਤ ਵਿਭਾਗ ਵੱਲੋਂ ਭਾਵਪੂਰਣ ਅਤੇ ਆਧਿਆਤਮਿਕ ਭਜਨਾਂ ਦੇ ਸੁਰੀਲੇ ਗਾਇਨ ਨਾਲ ਕੀਤੀ ਗਈ। ਵਿਦਿਆਰਥਣਾਂ ਨੇ ਪਾਉਂ ਮੈਂ ਧਰਮ ਦਾ ਜੀਵਨ, ਇਹੀ ਹੋ ਕਾਮਨਾ ਮੇਰੀ’ ਅਤੇ ਉਦਭਿਦ ਜਗਤ ਦੇ ਸੰਗ ਸਾਡਾ, ਜੀਵਨ ਦਾ ਸੰਬੰਧ ਹੈ ਗਹਿਰਾ’ ਵਰਗੇ ਭਜਨਾਂ ਨੂੰ ਬੜੀ ਲਗਨ ਅਤੇ ਸ਼ਰਧਾ ਨਾਲ ਪੇਸ਼ ਕਰਕੇ ਸਾਰੇ ਮਾਹੌਲ ਨੂੰ ਆਧਿਆਤਮਿਕ ਰੰਗ ਵਿੱਚ ਰੰਗ ਦਿੱਤਾ।

ਇਸ ਤੋਂ ਬਾਅਦ ਕਾਸਮੈਟੋਲੋਜੀ ਅਤੇ ਹੈਲਥ ਕੇਅਰ ਵਿਭਾਗ ਵੱਲੋਂ ਗ੍ਰੀਨ ਕਾਸਮੈਟੋਲੋਜੀ’ ਵਿਸ਼ੇ ‘ਤੇ ਇੱਕ ਵਿਸਤ੍ਰਿਤ ਅਤੇ ਪ੍ਰਯੋਗਾਤਮਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਵਿਦਿਆਰਥਣਾਂ ਨੂੰ ਪ੍ਰਾਕ੍ਰਿਤਿਕ ਅਤੇ ਹਰਬਲ ਤੱਤਾਂ ਦੀ ਵਰਤੋਂ ਕਰਕੇ ਸੁੰਦਰਤਾ ਸੰਬੰਧੀ ਉਤਪਾਦ ਤਿਆਰ ਕਰਨ ਦੀ ਵਿਧੀ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਰਸਾਇਣਕ ਉਤਪਾਦਾਂ ਦੇ ਨੁਕਸਾਨ ਅਤੇ ਕੁਦਰਤੀ ਵਿਕਲਪਾਂ ਦੇ ਫਾਇਦਿਆਂ ਬਾਰੇ ਵੀ ਜਾਣੂ ਕਰਵਾਇਆ ਗਿਆ, ਜਿਸ ਨਾਲ ਉਹ ਆਪਣੇ ਦਿਨਚਰਿਆ ਵਿੱਚ ਪ੍ਰਕਿਰਤੀ-ਮਿਤਰ ਚੋਣਾਂ ਕਰਨ ਲਈ ਪ੍ਰੇਰਿਤ ਹੋਈਆਂ।

ਬਨਸਪਤੀ ਵਿਗਿਆਨ ਵਿਭਾਗ ਵੱਲੋਂ ‘ਪੌਦਿਆਂ ਦੇ ਜੀਵਨ ਦਾ ਵਿਕਾਸ’ ਵਿਸ਼ੇ ‘ਤੇ ਇੱਕ ਗਿਆਨਵਰਧਕ ਵਿਅਖਿਆਨ ਦਾ ਆਯੋਜਨ ਕੀਤਾ ਗਿਆ। ਇਸ ਵਿਅਖਿਆਨ ਦੌਰਾਨ ਵਿਦਿਆਰਥਣਾਂ ਨੂੰ ਪੌਦਿਆਂ ਦੀ ਬਣਤਰ, ਉਨ੍ਹਾਂ ਦੇ ਵਿਕਾਸ ਦੇ ਵੱਖ-ਵੱਖ ਪੜਾਅ, ਅਤੇ ਧਰਤੀ ‘ਤੇ ਜੀਵਨ ਦੇ ਸੰਤੁਲਨ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਗਈ। ਵਿਦਿਆਰਥਣਾਂ ਨੇ ਬੜੀ ਰੁਚੀ ਨਾਲ ਇਸ ਵਿਅਖਿਆਨ ਵਿੱਚ ਭਾਗ ਲਿਆ ਅਤੇ ਆਪਣੇ ਗਿਆਨ ਵਿੱਚ ਵਾਧਾ ਕੀਤਾ।

ਫੈਸ਼ਨ ਡਿਜ਼ਾਇਨਿੰਗ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ ‘ਬੋਟੈਨਿਕਲ ਇੰਪ੍ਰੈਸ਼ਨਜ਼’ ਵਰਕਸ਼ਾਪ ਵਿੱਚ ਈਕੋ-ਪ੍ਰਿੰਟਿੰਗ ਦੀ ਕਲਾ ਦਾ ਸੁੰਦਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪੱਤਿਆਂ ਅਤੇ ਫੁੱਲਾਂ ਦੀ ਵਰਤੋਂ ਕਰਕੇ ਕੱਪੜਿਆਂ ‘ਤੇ ਕੁਦਰਤੀ ਛਾਪਾਂ ਬਣਾਈਆਂ ਗਈਆਂ, ਜੋ ਪ੍ਰਕਿਰਤੀ ਨਾਲ ਸਾਂਝ ਅਤੇ ਰਚਨਾਤਮਕਤਾ ਦਾ ਇੱਕ ਵਿਲੱਖਣ ਉਦਾਹਰਨ ਸੀ। ਇਸ ਗਤੀਵਿਧੀ ਨੇ ਵਿਦਿਆਰਥਣਾਂ ਵਿੱਚ ਨਵਚੇਤਨਾ ਅਤੇ ਰਚਨਾਤਮਕ ਸੋਚ ਨੂੰ ਹੋਰ ਮਜ਼ਬੂਤ ਕੀਤਾ।

ਗ੍ਰਹਿ ਵਿਗਿਆਨ ਅਤੇ ਨਿਊਟ੍ਰਿਸ਼ਨ ਅਤੇ ਡਾਇਟੀਟਿਕਸ ਵਿਭਾਗ ਵਿਭਾਗ ਵੱਲੋਂ ‘ਨਿਊਟ੍ਰੀ-ਫਲੋਰਾ ਕਵਿਜ਼’ ਦਾ ਆਯੋਜਨ ਕੀਤਾ ਗਿਆ, ਜਿਸ ਰਾਹੀਂ ਵਿਦਿਆਰਥਣਾਂ ਨੂੰ ਵਨਸਪਤੀ ਜਗਤ ਅਤੇ ਮਨੁੱਖੀ ਸਿਹਤ ਵਿੱਚ ਪੋਸ਼ਣ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ। ਇਸ ਕਵਿਜ਼ ਵਿੱਚ ਵਿਦਿਆਰਥਣਾਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੇ ਗਿਆਨ ਦੀ ਪਰਖ ਕੀਤੀ।

ਹਿੰਦੀ ਵਿਭਾਗ ਵੱਲੋਂ ‘ਸੰਸਕ੍ਰਿਤੀ ਦੀਆਂ ਜੜਾਂ: ਭਾਸ਼ਾ ਅਤੇ ਵਨ’ ਵਿਸ਼ੇ ‘ਤੇ ਨਾਅਰਾ ਲੇਖਣ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥਣਾਂ ਨੇ ਪ੍ਰਕਿਰਤੀ, ਵਨਸਪਤੀ ਅਤੇ ਸੱਭਿਆਚਾਰ ਦੇ ਆਪਸੀ ਸਬੰਧਾਂ ਨੂੰ ਆਪਣੇ ਸ਼ਬਦਾਂ ਵਿੱਚ ਪ੍ਰਗਟ ਕੀਤਾ। ਇਸੇ ਤਰ੍ਹਾਂ ਪੰਜਾਬੀ ਵਿਭਾਗ ਵੱਲੋਂ ਬਨਸਪਤੀ ਅਤੇ ਪ੍ਰਕਿਰਤੀ ਨਾਲ ਸੰਬੰਧਿਤ ‘ਕਾਵਿ-ਉਚਾਰਣ’ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥਣਾਂ ਨੇ ਪ੍ਰਕਿਰਤੀ ਪ੍ਰਤੀ ਆਪਣੀ ਭਾਵਨਾ ਨੂੰ ਕਾਵਿ ਰੂਪ ਵਿੱਚ ਪੇਸ਼ ਕੀਤਾ।

ਇਹ ਸਮੂਹ ਆਯੋਜਨ ਵਿਦਿਆਰਥਣਾਂ ਲਈ ਇੱਕ ਵਿਲੱਖਣ ਸਿਖਲਾਈ ਅਨੁਭਵ ਸਾਬਤ ਹੋਇਆ। ਇਸ ਨੇ ਨਾ ਸਿਰਫ ਉਨ੍ਹਾਂ ਨੂੰ ਪ੍ਰਕਿਰਤੀ ਦੇ ਨੇੜੇ ਲਿਆਂਦਾ, ਬਲਕਿ ਉਨ੍ਹਾਂ ਵਿੱਚ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਅਤੇ ਸੰਵੇਦਨਸ਼ੀਲਤਾ ਦਾ ਭਾਵ ਵੀ ਜਾਗਰੂਕ ਕੀਤਾ। ਇਸ ਨਾਲ ਨਾਲ ਉਨ੍ਹਾਂ ਨੂੰ ਇਹ ਵੀ ਸਮਝ ਆਈ ਕਿ ਸਾਡੀ ਭਾਸ਼ਾ, ਸੱਭਿਆਚਾਰ, ਸਿਹਤ ਅਤੇ ਦਿਨਚਰਿਆ ਵਿੱਚ ਵਨਸਪਤੀਆਂ ਦੀ ਭੂਮਿਕਾ ਕਿੰਨੀ ਮਹੱਤਵਪੂਰਨ ਹੈ।

ਇਸ ਮੌਕੇ ‘ਤੇ ਕਾਲਜ ਮੈਨੇਜਮੈਂਟ ਅਤੇ ਪ੍ਰਿੰਸੀਪਲ ਡਾ. ਸੰਗੀਤਾ ਨੇ ਸਮੂਹ ਅਧਿਆਪਕਾਂ ਅਤੇ ਨਾਨ-ਟੀਚਿੰਗ ਸਟਾਫ ਦੁਆਰਾ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਵਧਾਈ ਦਿੱਤੀ ਦਿੱਤੀ ਜਿਨ੍ਹਾਂ ਦੁਆਰਾ ਦੇਵ ਸਮਾਜ ਦੇ ਇਸ ਪਾਵਨ ਪਵਿੱਤਰ ਦਿਹਾੜੇ ਨੂੰ ਬੜੇ  ਉਤਸ਼ਾਹ ਅਤੇ ਸ਼ਰਧਾ ਨਾਲ ਭਾਗ ਲਿਆ।

 

Related Articles

Leave a Reply

Your email address will not be published. Required fields are marked *

Back to top button