Ferozepur News

ਰਾਸ਼ਟਰੀ ਬਾਲ ਪੁਰਸਕਾਰ ਜੇਤੂ ਸ਼੍ਰਵਣ ਸਿੰਘ ਦੀ ਨਿਕਲੀ 5 ਲੱਖ ਦੀ ਲਾਟਰੀ, ਪਰਿਵਾਰ ਵਿੱਚ ਖੁਸ਼ੀ ਦੀ ਲਹਿਰ

ਰਾਸ਼ਟਰੀ ਬਾਲ ਪੁਰਸਕਾਰ ਜੇਤੂ ਸ਼੍ਰਵਣ ਸਿੰਘ ਦੀ ਨਿਕਲੀ 5 ਲੱਖ ਦੀ ਲਾਟਰੀ, ਪਰਿਵਾਰ ਵਿੱਚ ਖੁਸ਼ੀ ਦੀ ਲਹਿਰ

ਫ਼ਿਰੋਜ਼ਪੁਰ ਦੇ ਰਾਸ਼ਟਰੀ ਬਾਲ ਪੁਰਸਕਾਰ ਜੇਤੂ ਸ਼ਵਨ ਸਿੰਘ ਦੀ ਨਿਕਲੀ 5 ਲੱਖ ਦੀ ਲਾਟਰੀ

ਫ਼ਿਰੋਜ਼ਪੁਰ: 22-3-2026: ਆਪਣੀ ਦੇਸ਼ ਭਗਤੀ ਅਤੇ ਨਿਸ਼ਕਾਮ ਸੇਵਾ ਲਈ ਰਾਸ਼ਟਰਪਤੀ ਤੋਂ ਸਨਮਾਨਿਤ ਹੋਣ ਵਾਲੇ ਫ਼ਿਰੋਜ਼ਪੁਰ ਦੇ ਨੌਜਵਾਨ ਸ਼ਵਨ ਸਿੰਘ ਦੀ ਕਿਸਮਤ ਇੱਕ ਵਾਰ ਫਿਰ ਚਮਕੀ ਹੈ। ‘ਆਪ੍ਰੇਸ਼ਨ ਸਿੰਦੂਰ’ ਦੌਰਾਨ ਭਾਰਤੀ ਸੈਨਾ ਦੇ ਜਵਾਨਾਂ ਦੀ ਸੇਵਾ ਕਰਕੇ ਸੁਰਖੀਆਂ ਵਿੱਚ ਆਏ ਸ਼ਵਨ ਸਿੰਘ ਅਤੇ ਉਸ ਦੇ ਪਿਤਾ ਸੋਨਾ ਸਿੰਘ ਨੇ 5 ਲੱਖ ਰੁਪਏ ਦਾ ਲਾਟਰੀ ਇਨਾਮ ਜਿੱਤਿਆ ਹੈ।

ਦੱਸਣਯੋਗ ਹੈ ਕਿ ਸ਼ਵਨ ਸਿੰਘ ਨੂੰ ਪਿਛਲੇ ਸਾਲ ਦਸੰਬਰ ਵਿੱਚ ਨਵੀਂ ਦਿੱਲੀ ਵਿਖੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਵੱਲੋਂ ‘ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ’ ਨਾਲ ਨਿਵਾਜਿਆ ਗਿਆ ਸੀ। ਇਸ ਤੋਂ ਪਹਿਲਾਂ, ਸਰਹੱਦ ‘ਤੇ ਤਣਾਅ ਦੌਰਾਨ ਫੌਜ ਦੇ ਜਵਾਨਾਂ ਨੂੰ ਦੁੱਧ, ਲੱਸੀ ਅਤੇ ਠੰਡਾ ਪਾਣੀ ਪਿਲਾਉਣ ਦੀ ਸੇਵਾ ਬਦਲੇ ਗੋਲਡਨ ਐਰੋ ਡਿਵੀਜ਼ਨ ਵੱਲੋਂ ਉਸ ਨੂੰ “ਯੰਗੇਸਟ ਸਿਵਲ ਵਾਰੀਅਰ” ਦਾ ਖਿਤਾਬ ਦਿੱਤਾ ਗਿਆ ਸੀ।

ਸ਼ਵਨ ਦੇ ਪਿਤਾ ਸੋਨਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮਮਦੋਟ ਤੋਂ 7-7 ਰੁਪਏ ਵਾਲੀਆਂ 50 ਲਾਟਰੀ ਟਿਕਟਾਂ ਖਰੀਦੀਆਂ ਸਨ। ਉਨ੍ਹਾਂ ਕਿਹਾ, “ਇਸ ਵਾਰ ਮੇਰੇ ਬੇਟੇ ਸ਼ਵਨ ਨੇ ਹੀ ਟਿਕਟਾਂ ਖਰੀਦਣ ਦੀ ਸਲਾਹ ਦਿੱਤੀ ਸੀ। ਅਜੇ ਮੈਂ ਘਰ ਵੀ ਨਹੀਂ ਪਹੁੰਚਿਆ ਸੀ ਕਿ ਮੈਨੂੰ ਫੋਨ ਆ ਗਿਆ ਕਿ ਸਾਡੀ 5 ਲੱਖ ਰੁਪਏ ਦੀ ਲਾਟਰੀ ਨਿਕਲ ਆਈ ਹੈ।”

ਅੱਜ ਸ਼ਹਿਰ ਦੇ ਊਧਮ ਸਿੰਘ ਚੌਂਕ ਵਿਖੇ ਲਾਟਰੀ ਡੀਲਰ ਵੱਲੋਂ ਸੋਨਾ ਸਿੰਘ ਅਤੇ ਸ਼ਵਨ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਲਾਕਾ ਨਿਵਾਸੀਆਂ ਨੇ ਸ਼ਵਨ ਦੀ ਇਸ ਦੋਹਰੀ ਖੁਸ਼ੀ ‘ਤੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਹਨ।

 

Related Articles

Leave a Reply

Your email address will not be published. Required fields are marked *

Back to top button