Ferozepur News

ਸ਼ਹੀਦ ਊਧਮ ਸਿੰਘ ਭਵਨ ਵਿਖੇ ਮਨਾਇਆ ਸ਼ਹੀਦ-ਏ-ਆਜ਼ਮ ਦਾ 85ਵਾਂ ਬਹਾਦਰੀ ਦਿਵਸ

 

ਸ਼ਹੀਦ ਊਧਮ ਸਿੰਘ ਭਵਨ ਵਿਖੇ ਮਨਾਇਆ ਸ਼ਹੀਦ-ਏ-ਆਜ਼ਮ ਦਾ 85ਵਾਂ ਬਹਾਦਰੀ ਦਿਵਸ

ਸ਼ਹੀਦ ਊਧਮ ਸਿੰਘ ਭਵਨ ਵਿਖੇ ਮਨਾਇਆ ਸ਼ਹੀਦ-ਏ-ਆਜ਼ਮ ਦਾ 85ਵਾਂ ਬਹਾਦਰੀ ਦਿਵਸ

ਸਿਆਸੀ ,ਧਾਰਮਿਕ ਅਤੇ ਸਮਾਜ ਸੇਵੀਆਂ ਨੇ ਨਤਮਸਤਕ ਹੋ ਕੇ ਸ਼ਰਧਾ ਦੇ ਫੁੱਲ ਕੀਤੇ ਭੇਟ

ਵਿਧਾਇਕ ਰਣਬੀਰ ਭੁੱਲਰ, ਰਜਨੀਸ਼ ਦਹੀਆ ਅਤੇ ਫੌਜਾ ਸਿੰਘ ਸਰਾਰੀ ਨੇ ਕੀਤੀ ਸ਼ਿਰਕੱਤ

ਯੂਥ ਅਕਾਲੀ ਆਗੂ ਸੁਰਿੰਦਰ ਬੱਬੂ,ਐਸਜੀਪੀਸੀ ਮੈਂਬਰ ਦਰਸ਼ਨ ਸਿੰਘ ਸ਼ੇਰ ਖਾਂ ,ਕਾਂਗਰਸੀ ਆਗੂ ਬਲਜੀਤ ਕੋਰ ਬੰਗੜ, ਭਾਜਪਾ ਆਗੂ ਹੀਰਾ ਸੋਢੀ ਵੀ ਹੋਏ ਨਤਮਸਤਕ
ਫੋਟੋ ਫਾਈਲ; 13ਐਫਜੈਡਆਰ

ਫਿਰੋਜ਼ਪੁਰ: 13-3-2026: ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਮਹਾਨ ਨਾਇਕ ਸ਼ਹੀਦ-ਏ-ਆਜ਼ਮ ਊਧਮ ਸਿੰਘ ਜੀ ਦਾ 85ਵਾਂ ਬਹਾਦਰੀ ਦਿਵਸ ਫ਼ਿਰੋਜ਼ਪੁਰ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਊਧਮ ਸਿੰਘ ਯਾਦਗਾਰ ਕਮੇਟੀ ਫ਼ਿਰੋਜ਼ਪੁਰ ਦੇ ਪ੍ਰਧਾਨ ਭਗਵਾਨ ਸਿੰਘ ਨੇ ਦੱਸਿਆ ਕਿ ਇਹ ਵਿਸ਼ੇਸ਼ ਸਮਾਗਮ ਸ਼ੁੱਕਰਵਾਰ ਅੱਜ 13 ਮਾਰਚ 2026 ਨੂੰ ਪਿੰਡ ਰਾਮੇ ਵਾਲਾ, ਹਾਕੇ ਵਾਲਾ (ਨੇੜੇ ਦਾਣਾ ਮੰਡੀ, ਫ਼ਿਰੋਜ਼ਪੁਰ ਸ਼ਹਿਰ) ਸਥਿਤ ‘ਸ਼ਹੀਦ ਊਧਮ ਸਿੰਘ ਭਵਨ’ ਵਿਖੇ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਵੇਰੇ 10 ਵਜੇ ਹੋਈ, ਜੋ ਸ਼ਾਮ 3 ਵਜੇ ਤੱਕ ਜਾਰੀ ਰਿਹਾ। ਇਸ ਮੋਕੇ ਪੰਥ ਦੇ ਮਹਾਨ ਰਾਗੀ ਅਤੇ ਢਾਡੀ ਸਿੰਘਾਂ ਨੇ ਸ਼ਹੀਦੀ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ।

ਇਸ ਤੋਂ ਪਹਿਲੋਂ ਸਥਾਨਕ ਸ਼ਹੀਦ ਊਧਮ ਸਿੰਘ ਚੌਂਕ ਵਿਖੇ ਕਈ ਸਿਆਸੀ ,ਧਾਰਮਿਕ ਅਤੇ ਸਮਾਜ ਸੇਵੀ ਹਸਤੀਆਂ ਨੇ ਸ਼ਹੀਦੇ ਆਜ਼ਮ ਊਧਮ ਸਿੰਘ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ । ਇਸ ਮੋਕੇ ਹਲਕਾ ਵਿਧਾਇਕ ਰਣਬੀਰ ਸਿੰਘ ਭੁੱਲਰ, ਵਿਧਾਇਕ ਰਜਨੀਸ਼ ਦਹੀਆ ,ਵਿਧਾਇਕ ਫੌਜਾ ਸਿੰਘ ਸਰਾਰੀ ,ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ,, ਐਸਜੀਪੀਸੀ ਮੈਂਬਰ ਦਰਸ਼ਨ ਸਿੰਘ ਸ਼ੇਰ ਖਾਂ ਤੋਂ ਇਲਾਵਾ ਭਾਜਪਾ ਆਗੂ ਅਨੁਮੀਤ ਸਿੰਘ ਹੀਰਾ ਸੋਢੀ, ਕਾਂਗਰਸੀ ਆਗੂ ਅਮਰਦੀਪ ਸਿੰ ਆਸ਼ੂ ਬੰਗੜ, ਬਲਜੀਤ ਕੋਰ ਬੰਗੜ, ਯੂਥ ਅਕਾਲੀ ਆਗੂ ਸੁਰਿੰਦਰ ਸਿੰਘ ਬੱਬੂ,ਹਰਪ੍ਰੀਤ ਸਿੰਘ ਸ਼ੇਰ ਖਾਂ ਅਤੇ ਹੋਰ ਵੀ ਅਹਿਮ ਸ਼ਖਸੀਅਤਾਂ ਹਾਜ਼ਰ ਸਨ। ਇਸ ਮੌਕੇ ਸ਼ਹੀਦ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਅੰਤਰਰਾਸ਼ਟਰੀ ਗੋਲਡ ਮੈਡਲਿਸਟ ਢਾਡੀ ਜੱਥੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸਨ। ਇਨ੍ਹਾਂ ਵਿਚ ਭਾਈ ਮੇਜਰ ਸਿੰਘ ਖਾਲਸਾ (ਲੋਹੀਆਂ ਖਾਸ) ਅਤੇ ਭਾਈ ਬੋਹੜ ਸਿੰਘ ਬਾਰੇ ਕੇ ਦਾ ਜੱਥਾ ਆਪਣੀਆਂ ਵਾਰਾਂ ਰਾਹੀਂ ਸੰਗਤਾਂ ਨੂੰ ਸ਼ਹੀਦ ਦੇ ਜੀਵਨ ਅਤੇ ਉਨ੍ਹਾਂ ਦੀ ਬਹਾਦਰੀ ਦੇ ਕਿੱਸਿਆਂ ਨਾਲ ਜੋੜਿਆ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸ਼ਹੀਦ ਊਧਮ ਸਿੰਘ ਯਾਦਗਰ ਕਮੇਟੀ ਦੇ ਪ੍ਰਧਾਨ ਭਗਵਾਨ ਸਿੰਘ ਸਾਮਾ ਅਤੇ ਐਡਵੋਕੇਟ ਬਲਜੀਤ ਸਿੰਘ ਏਡੀਏ ਨੇ ਦੱਸਿਆ ਕਿ 26 ਦਸੰਬਰ ਨੂੰ ਸ਼ਹੀਦ ਉਧਮ ਸਿੰਘ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਹੈ ਅਤੇ 31 ਜੁਲਾਈ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ ਹੈ। ਬੀਤੇ ਸਾਲ ਸੰਗਤਾਂ ਦੇ ਵਿਚਾਰ ਕਰਨ ਮਗਰੋਂ 13 ਮਾਰਚ ਨੂੰ ਸ਼ਹੀਦ ਊਧਮ ਸਿੰਘ ਦਾ ਬਹਾਦੁਰੀ ਦਿਵਸ ਮਨਾਏ ਜਾਣ ਦੀ ਸਲਾਹ ਬਣਾਈ ਗਈ। ਇਸ ਦਿਨ ਸ਼ਹੀਦੇ ਆਜ਼ਮ ਨੇ ਸਰ ਮਾਈਕਲ ੳਡਵਾਇਰ ਨੂੰ ਗੋਲੀਆਂ ਮਾਰ ਕੇ ਜੱਲ੍ਹਿਆਂ ਵਾਲੇ ਬਾਗ ਦਾ ਬਦਲਾ ਲਿਆ ਸੀ।

ਇਸ ਮੋਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਜੋਸਨ, ਪਰਮਜੀਤ ਸਿੰਘ ਜੰਮੂ ,ਪਰਮਿੰਦਰ ਸਿੰਘ ਥਿੰਦ,ਗੁਰਦੀਪ ਸਿੰਘ ਭਗਤ, ਰਵਿੰਦਰ ਸਿੰਘ ਟਿੱਕਾ, ਕਰਨੈਲ ਸਿੰਘ ਨਾਗਪਾਲ ਪੀਏ, ਹਰਭਜਨ ਸਿੰਘ ਰਾਜ ਸਭਾ ਮੈਂਬਰ, ਮਲਕੀਤ ਸਿੰਘ ਲੋਹਗੜ੍ਹ, ਬਲਜੀਤ ਸਿੰਘ, ਸੁੰਦਰ ਲਾਲ ਸਰਪੰਚ, ਸੁੱਚਾ ਸਿੰਘ ਲੋਹਗੜ੍ਹ, ਜਸਵੀਰ ਸਿੰਘ ਜੋਸਨ, ਭਾਗ ਸਿੰਘ ਆਂਸਲ, ਦਰਸ਼ਨ ਸਿੰਘ ਸ਼ੇਰਖਾਂ, ਸੁੱਚਾ ਸਿੰਘ ਟਿੱਬੀ, ਗੁਰਭੇਜ ਸਿੰਘ ਟਿੱਬੀ, ਪਰਮਿੰਦਰ ਸਿੰਘ ਹਾਂਡਾ ਐੱਮਸੀ, ਬਲਿਹਾਰ ਸਿੰਘ ਐੱਮਸੀ, ਗੁਰਚਰਨ ਸਿੰਘ ਨਾਜ਼ੂਸ਼ਾਹ, ਕਸ਼ਮੀਰ ਸਿੰਘ ਢੇਰੂ, ਸੇਵਾ ਸਿੰਘ ਢੇਰੂ, ਬਿੰਦੂ ਜੋਸਨ ਸਰਪੰਚ ਰੁਕਨਾ ਮੁੰਗਲਾ, ਕਰਤਾਰ ਸਿੰਘ ਰੁਕਨਾ ਮੂੰਗਲਾ, ਅਮਰਜੀਤ ਸਿੰਘ ਦੌਲਤਪੁਰਾ, ਮਾਸਟਰ ਬਲਵਿੰਦਰ ਸਿੰਘ ਕਮੱਗਰ, ਹਰਪ੍ਰੀਤ ਸਿੰਘ ਸ਼ੇਰਖਾਂ, ਸੁਖਵਿੰਦਰ ਸਿੰਘ ਜਨੇਰ, ਅੰਗੂਰ ਸਿੰਘ ਨੰਬਰਦਾਰ, ਅਮਰੀਕ ਸਿੰਘ ਹੀਰੋ ਬਸਤੀ ਕੰਬੋਜ਼ ਨਗਰ, ਸੁਖਚੈਨ ਸਿੰਘ ਖਾਈ ਮੈਂਬਰ ਬਲਾਕ ਸੰਮਤੀ, ਦਿਲਬਾਗ ਸਿੰਘ ਦੁਲਚੀਕੇ ਮੈਂਬਰ ਬਲਾਕ ਸੰਮਤੀ , ਮੋੜਾ ਸਿੰਘ ਅਨਜਾਨ ਖਾਈ, ਜਰਨੈਲ ਸਿੰਘ ਕਮੱਗਰ,ਦਰਸ਼ਨ ਸਿੰਘ ਖੱਬਾ, ਰੰਗਾ ਸਿੰਘ ਸਰਪੰਚ , ਚੰਨਣ ਸਿੰਘ ਕਮੱਗਰ, ਸ਼ਾਬਾਜ ਸਿੰਘ ਸ਼ਾਹਦੀਨ ਵਾਲਾ, ਕਸ਼ਮੀਰ ਲਾਲ ਸਰਪੰਚ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button