Ferozepur News

ਪੰਜਾਬ ਸਰਕਾਰ ਨੇ ਮਾਵਾਂ-ਧੀਆਂ ਦਾ ਸਤਿਕਾਰ ਯੋਜਨਾ ਤਹਿਤ ਹਜ਼ਾਰ-ਹਜ਼ਾਰ ਰੁਪਏ  ਮਹੀਨਾ ਦੇਣ ਦੀ ਆਪਣੀ ਗਾਰੰਟੀ ਨੂੰ ਕੀਤਾ ਪੂਰਾ: ਹਰਜਿੰਦਰ ਘਾਗਾ

ਪੰਜਾਬ ਸਰਕਾਰ ਨੇ ਮਾਵਾਂ-ਧੀਆਂ ਦਾ ਸਤਿਕਾਰ ਯੋਜਨਾ ਤਹਿਤ ਹਜ਼ਾਰ-ਹਜ਼ਾਰ ਰੁਪਏ  ਮਹੀਨਾ ਦੇਣ ਦੀ ਆਪਣੀ ਗਾਰੰਟੀ ਨੂੰ ਕੀਤਾ ਪੂਰਾ: ਹਰਜਿੰਦਰ ਘਾਗਾ
ਪੰਜਾਬ ਸਰਕਾਰ ਨੇ ਮਾਵਾਂ-ਧੀਆਂ ਦਾ ਸਤਿਕਾਰ ਯੋਜਨਾ ਤਹਿਤ ਹਜ਼ਾਰ-ਹਜ਼ਾਰ ਰੁਪਏ  ਮਹੀਨਾ ਦੇਣ ਦੀ ਆਪਣੀ ਗਾਰੰਟੀ ਨੂੰ ਕੀਤਾ ਪੂਰਾ: ਹਰਜਿੰਦਰ ਘਾਗਾ
ਗੁਰੂਹਰਸਹਾਏ/ਫਿਰੋਜ਼ਪੁਰ 11 ਮਾਰਚ , 2026:          ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ ਕਿ ਉਹ ਪੰਜਾਬ ਦੀਆਂ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣਗੇ, ਉਹਨਾਂ ਵੱਲੋਂ ਕੀਤੇ ਗਏ ਇਸ ਵਾਅਦੇ ਨੂੰ ਪੂਰਾ ਕਰ ਕੀਤਾ ਗਿਆ ਹੈ ਅਤੇ ਮਾਵਾਂ-ਧੀਆਂ ਦਾ ਸਤਿਕਾਰ ਯੋਜਨਾ ਤਹਿਤ ਐਸ.ਸੀ. ਮਹਿਲਾਵਾਂ ਨੂੰ 1500 ਅਤੇ ਹੋਰਨਾ ਵਰਗਾਂ ਦੀਆਂ ਮਹਿਲਾਵਾਂ ਨੁੰ 1000 ਰੁਪਏ ਮਹੀਨਾਵਾਰ ਦਿੱਤੇ ਜਾਣਗੇ। ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਹਰਜਿੰਦਰ ਸਿੰਘ ਘਾਗਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਸਾਂਝੀ ਕੀਤੀ।
      ਪ੍ਰੈੱਸ ਕਾਂਨਫਰੰਸ ਦੌਰਾਨ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਘਾਗਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਜੋ ਵੀ ਵਾਅਦਾ ਕਰਦੀ  ਉਹ ਮਹਿਜ ਇਕ ਚੋਣ ਦਾਅਵਾ ਨਹੀਂ ਸਗੋਂ ਗਾਰੰਟੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਮਹਿਲਾਵਾਂ ਇਸ ਯੋਜਨਾ ਵਾਅਦੇ ਦੇ ਪੂਰਾ ਹੋਣ ਨਾਲ ਖੁਸ਼ ਹਨ ਅਤੇ ਇਸ ਯੋਜਨਾ ਨਾਲ ਮਹਿਲਾ ਸ਼ਸਕਤੀਕਰਨ ਨੂੰ ਵੱਡਾ ਹੁੰਗਾਰਾ ਮਿਲੇਗਾ।
        ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਆਪਣੇ ਵਾਅਦੇ ਨੂੰ ਪੂਰਾ ਕੀਤਾ ਗਿਆ ਹੈ ਜਿਸ ਦਾ ਭਰਵਾਂ ਸਵਾਗਤ ਹੋਇਆ ਹੈ ਅਤੇ ਮਹਿਲਾਵਾਂ ਵਿੱਚ ਖੁਸ਼ੀ ਦੀ ਲਹਿਰ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਆਪਣਾ ਜੋ ਵਾਅਦਾ ਕੀਤਾ ਸੀ ਉਹ ਪੂਰਾ ਕੀਤਾ ਗਿਆ ਹੈ।
ਇਸ ਮੌਕੇ ਜ਼ਿਲ੍ਹਾ ਮੀਡੀਆ ਸਕੱਤਰ ਗੁਰਜੀਤ ਭੁੱਲਰ, ਜ਼ਿਲ੍ਹਾ ਸਕੱਤਰ ਮਹਿਲਾ ਵਿੰਗ ਰੁਪਿੰਦਰ ਕੌਰ, ਹਲਕਾ ਕੋਆਰਡੀਨੇਟਰ ਮਹਿਲਾ ਵਿੰਗ ਉਰਮਿਲਾ ਗੁਲਾਟੀ, ਚਰਨ ਕੌਰ, ਕਿਰਨਾ ਰਾਣੀ, ਹੰਸ ਰਾਜ, ਮਾਸਟਰ ਗਰੀਬੂ ਸਿੰਘ,ਜੋਗਿੰਦਰ ਸਿੰਘ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button