Ferozepur News

ਜੱਟ ਭਾਈਚਾਰੇ ਖਿਲਾਫ਼ ਟਾਰਗੇਟਡ ਵੀਡੀਓ ਪਾਉਣ ਵਾਲਿਆਂ ਖ਼ਿਲਾਫ਼ ਅੰਤਰਰਾਸ਼ਟਰੀ ਜੱਟ ਭਾਈਚਾਰੇ ਦੀ ਪੁਲਸ ਨਾਲ ਹੋਈ ਮੀਟਿੰਗ

 

 

ਜੱਟ ਭਾਈਚਾਰੇ ਖਿਲਾਫ਼ ਟਾਰਗੇਟਡ ਵੀਡੀਓ ਪਾਉਣ ਵਾਲਿਆਂ ਖ਼ਿਲਾਫ਼ ਅੰਤਰਰਾਸ਼ਟਰੀ ਜੱਟ ਭਾਈਚਾਰੇ ਦੀ ਪੁਲਸ ਨਾਲ ਹੋਈ ਮੀਟਿੰਗ

ਜੱਟ ਭਾਈਚਾਰੇ ਖਿਲਾਫ਼ ਟਾਰਗੇਟਡ ਵੀਡੀਓ ਪਾਉਣ ਵਾਲਿਆਂ ਖ਼ਿਲਾਫ਼ ਅੰਤਰਰਾਸ਼ਟਰੀ ਜੱਟ ਭਾਈਚਾਰੇ ਦੀ ਪੁਲਸ ਨਾਲ ਹੋਈ ਮੀਟਿੰਗ

ਫ਼ਿਰੋਜ਼ਪੁਰ 18 ਫਰਵਰੀ, 18, 2026:  ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰੇ ਦੇ ਅਹੁਦੇਦਾਰਾਂ ਵੱਲੋਂ ਅੱਜ ਇਥੇ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਿਲਾਂ ਲਈ ਪੁਲਸ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਮੰਗ ਪੱਤਰ ਦੇ ਨਾਲ ਕਿਹਾ ਕਿ ਫ਼ਿਰੋਜ਼ਪੁਰ ਦੇ ਇੱਕ ਐੱਸ ਸੀ ਭਾਈਚਾਰੇ ਦੇ ਪ੍ਰਧਾਨ ਵੱਲੋਂ ਜੱਟਾਂ ਖ਼ਿਲਾਫ਼ ਪਾਈਆਂ ਜਾ ਰਹੀਆਂ ਵੀਡਿਓਜ਼ ਤੋਂ ਬਾਜ਼ ਨਾ ਆਇਆ ਤਾਂ ਰੋਡ ਜਾਮ ਕਰਨ ਦੀ ਚਿਤਾਵਨੀ ਦਿੱਤੀ.

ਅੱਜ ਇਥੇ ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰੇ ਦੇ ਅਹੁਦੇਦਾਰਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਫਿਰੋਜ਼ਪੁਰ ਨਾਲ ਸੰਬੰਧਿਤ ਇੱਕ ਐਸੀ ਜਥੇਬੰਦੀ ਦੇ ਪ੍ਰਧਾਨ ਜੱਟ ਭਾਈਚਾਰੇ ਨੂੰ ਟਾਰਗੇਟ ਕਰਕੇ ਆਪਣੇ ਸੋਸ਼ਲ ਅਕਾਊਂਟਾਂ ਤੋਂ ਜੱਟ ਭਾਈਚਾਰੇ ਅਤੇ ਮਜ਼ਹਬੀ ਸਿੱਖ ਭਾਈਚਾਰੇ ਦੇ ਵਿੱਚ ਪਾੜਾ ਪਾਉਣ ਵਾਲੀਆਂ ਵੀਡੀਓਜ਼ ਪਾਏ ਜਾਣ ਦਾ ਸਖ਼ਤ ਨੋਟਿਸ ਲਿਆ ਗਿਆ।

ਅਹੁਦੇਦਾਰਾਂ ਨੇ ਕਿਹਾ ਕਿ ਇਸ ਆਗੂ ਪਿੰਡਾਂ ਦੀਆਂ ਆਮ ਲੜਾਈਆਂ ਨੂੰ ਵੀ ਉਹ ਜਾਤੀ ਰੰਗਤ ਦੇ ਕੇ ਹਰ ਮਸਲੇ ਦੇ ਵਿੱਚ ਐਸਸੀ ਐਸਟੀ ਐਕਟ ਲਵਾਉਣ ਦੀ ਗੱਲ ਕਰਦਾ ਹੈ। ਜਦ ਕਿ ਜਿਹੜੇ ਪੰਜਾਬ ਪੁਲਿਸ ਵੱਲੋਂ ਪੁਰਾਣੇ ਕੋਈ ਦੋ ਦੋ ਤਿੰਨ ਤਿੰਨ ਮਹੀਨੇ ਪਹਿਲਾਂ ਦੇ ਵੀ ਕਰੌਸ ਪਰਚੇ ਦਿੱਤੇ ਗਏ ਹਨ, ਉਹਨਾਂ ਵਿੱਚ ਵੀ ਐੱਸ ਸੀ ਐਕਟ ਲਵਾਉਣ ਲਈ ਪ੍ਰਸ਼ਾਸਨ ‘ਤੇ ਦਬਾਅ ਪਾ ਰਿਹਾ ਹੈ। ਇਹ ਆਗੂ ਪ੍ਰਸ਼ਾਸਨ ਨੂੰ ਧਰਨਿਆਂ ਦੀਆਂ ਧਮਕੀਆਂ ਦੇ ਕੇ ਜੱਟ ਭਾਈਚਾਰੇ ਖਿਲਾਫ ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਇੱਕ ਮੁਹਿੰਮ ਵਿੱਢ ਰਿਹਾ ਹੈ ਜਿਸ ਦਾ ਜੱਟ ਸਿੱਖ ਭਾਈਚਾਰੇ ਵੱਲੋਂ ਪੁਰਜ਼ੋਰ ਵਿਰੋਧ ਕਰਦੇ ਹਾਂ।

ਅੱਜ ਇਕੱਤਰ ਹੋਈ ਅੰਤਰਰਾਸ਼ਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਦੀ ਅਗਵਾਈ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ, ਸਰਪੰਚ ਯੂਨੀਅਨ ਦੇ ਆਗੂਆਂ, ਅਤੇ ਹੋਰ ਕਿਸਾਨ ਜਥੇਬੰਦੀਆਂ ਦੇ ਆਗੂਆਂ ਸਮੇਤ ਜਥੇਬੰਦੀ ਦੇ ਸੇਵਾਦਾਰ ਸਿਮਰਜੀਤ ਸਿੰਘ ਸੰਧੂ ਦੀ ਅਗਵਾਈ ਦੇ ਵਿੱਚ ਇੱਕ ਵਫਦ ਮਾਨਯੋਗ ਐਸਐਸਪੀ ਫਿਰੋਜ਼ਪੁਰ ਸਰਦਾਰ ਭੁਪਿੰਦਰ ਸਿੰਘ ਸਿੱਧੂ ਹੋਰਾਂ ਨੂੰ ਮਿਲਣ ਪਹੁੰਚਿਆ।

ਐੱਸ ਐੱਸ ਪੀ ਫ਼ਿਰੋਜ਼ਪੁਰ ਦੀ ਗ਼ੈਰ ਹਾਜ਼ਰੀ ਵਿੱਚ ਮਾਨਯੋਗ ਐਸਪੀਡੀ ਫਿਰੋਜ਼ਪੁਰ ਸ੍ਰੀ ਮਨਜੀਤ ਸਿੰਘ ਹੋਰਾਂ ਨੇ ਮੰਗ ਪੱਤਰ ਲਿਆ। ਜੱਟ ਸਿੱਖ ਭਾਈਚਾਰੇ ਦੇ ਆਗੂਆਂ ਵੱਲੋਂ ਪੁਲਸ ਅਧਿਕਾਰੀ ਨੂੰ ਡਿਟੇਲ ਵਿੱਚ ਸਾਰੀ ਗੱਲ ਦੱਸੀ ਗਈ ਕਿ ਜੇ ਇਹ ਵਿਅਕਤੀ ਜੱਟ ਸਿੱਖ ਭਾਈਚਾਰੇ ਦੇ ਖਿਲਾਫ ਭੰਡੀ ਪ੍ਰਚਾਰ ਕਰਨ, ਝੂਠੀਆਂ ਵੀਡੀਓਜ਼ ਅਤੇ ਜੱਟ ਭਾਈਚਾਰੇ ਦੇ ਖਿਲਾਫ ਐਸਸੀ ਐਸਟੀ ਐਕਟ ਦੇ ਝੂਠੇ ਪਰਚੇ ਦਰਜ ਕਰਾਉਣੋਂ ਬਾਜ ਨਾ ਆਇਆ ਤਾਂ ਜੱਟ ਸਿੱਖ ਭਾਈਚਾਰਾ ਚੁੱਪ ਨਹੀਂ ਬੈਠੇਗਾ ਅਤੇ ਜੱਟ ਸਿੱਖ ਭਾਈਚਾਰਾ ਸਮੁੱਚੇ ਜਨਰਲ ਵਰਗ ਦੀ ਆਵਾਜ਼ ਚੁੱਕਦੇ ਹੋਏ ਆਉਣ ਵਾਲੇ ਦਿਨਾਂ ਵਿਚ ਵੱਡਾ ਸੰਘਰਸ਼ ਵਿੱਢੇਗਾ। ਓਧਰ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਵੱਲੋਂ ਵਿਸ਼ਵਾਸ ਦੁਆਇਆ ਗਿਆ ਕਿ ਜਲਦੀ ਹੀ ਕਿਸੇ ਵੀ ਸ਼ਰਾਰਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਫਿਰੋਜ਼ਪੁਰ ਜ਼ਿਲ੍ਹੇ ਦਾ ਮਾਹੌਲ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਨਾ ਹੀ ਆਪਸੀ ਤੇ ਭਾਈਚਾਰਕ ਸਾਂਝ ਖਰਾਬ ਹੋਣ ਦਿੱਤੀ ਜਾਵੇਗੀ। ਇਸ ਮੌਕੇ ਅੰਤਰਰਾਸ਼ਟਰੀ ਜੱਟ ਸਿੱਖ ਜਥੇਬੰਦੀ ਦੇ ਸੇਵਾਦਾਰ ਸਿਮਰਜੀਤ ਸਿੰਘ ਸੰਧੂ ਦੇ ਨਾਲ ਸਾਰਜ ਸਿੰਘ ਸੰਧੂ ਪ੍ਰਧਾਨ ਸਰਪੰਚ ਯੂਨੀਅਨ, ਰਾਜਦੀਪ ਸਿੰਘ ਸੰਧੂ ਸਾਬਕਾ ਸਰਪੰਚ ਰੱਤਾ ਖੇੜਾ, ਹਰਪਾਲ ਸਿੰਘ ਜਤਾਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਮੰਗਲ ਸਿੰਘ ਸਵਾਈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਬਲਜੀਤ ਸਿੰਘ ਸੰਧੂ ਪੱਲਾ ਮੇਘਾ, ਦਿਲਪ੍ਰੀਤ ਸਿੰਘ ਸਿੱਧੂ ਕਿਲਚੇ, ਮਨਜੀਤ ਸਿੰਘ ਧੰਜੂ ਕੰਬੋਜ ਭਾਈਚਾਰਾ, ਟਹਿਲ ਸਿੰਘ ਛੀਨਾ ਸਮੇਤ ਸੈਂਕੜੇ ਜੱਟ ਸਿੱਖ ਭਾਈਚਾਰੇ ਦੇ ਆਗੂ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button