Ferozepur News

ਮਿਸ਼ਨ ਪ੍ਰੇਰਨਾ: ਤਨਾਅ-ਮੁਕਤ ਪ੍ਰੀਖਿਆ ਵੱਲ ਇੱਕ ਸਕਾਰਾਤਮਕ ਕਦਮ – ਮੁਨੀਲਾ ਅਰੋੜਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ

ਮਿਸ਼ਨ ਪ੍ਰੇਰਨਾ: ਤਨਾਅ-ਮੁਕਤ ਪ੍ਰੀਖਿਆ ਵੱਲ ਇੱਕ ਸਕਾਰਾਤਮਕ ਕਦਮ - ਮੁਨੀਲਾ ਅਰੋੜਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ

ਮਿਸ਼ਨ ਪ੍ਰੇਰਨਾ: ਤਨਾਅ-ਮੁਕਤ ਪ੍ਰੀਖਿਆ ਵੱਲ ਇੱਕ ਸਕਾਰਾਤਮਕ ਕਦਮ

ਪ੍ਰੀਖਿਆ ਵਿਦਿਆਰਥੀ ਜੀਵਨ ਦਾ ਸਭ ਤੋਂ ਮਹੱਤਵਪੂਰਨ ਅੰਗ ਹੈ। ਸਲਾਨਾ ਪ੍ਰੀਖਿਆ ਵਿਦਿਆਰਥੀਆਂ ਵੱਲੋਂ ਪੂਰੇ ਵਿਦਿਅਕ ਸੈਸ਼ਨ ਦੌਰਾਨ ਕੀਤੀ ਮਿਹਨਤ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਹੁੰਦਾ ਹੈ। ਲੇਕਿਨ
ਪ੍ਰੀਖਿਆ ਦੌਰਾਨ ਵਿਦਿਆਰਥੀ ਵਰਗ ਅਤੇ ਮਾਪਿਆਂ ਵਿੱਚ ਤਨਾਅ ਇੱਕ ਗੰਭੀਰ ਸਮੱਸਿਆ ਬਣ ਚੁੱਕਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਜੀ ਤੋਂ ਲੈ ਕੇ ਆਮ ਮਨੋਵਿਗਿਆਨੀ ਅਤੇ ਸਿੱਖਿਆ ਮਾਹਿਰ ਇਸ ਉੱਪਰ ਚਿੰਤਾ ਪ੍ਰਗਟ ਕਰ ਰਹੇ ਹਨ। ਇਸ ਸਮੱਸਿਆ ਦੇ ਹੱਲ ਲਈ ਸਕੂਲ ਸਿੱਖਿਆ ਵਿਭਾਗ ਸੈਕੰਡਰੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਇੱਕ ਛੋਟੀ ਜਿਹੀ ਪਹਿਲ “ਮਿਸ਼ਨ ਪ੍ਰੇਰਨਾ” ਦੇ ਰੂਪ ਵਿੱਚ ਸ਼ੁਰੂ ਕਰਨ ਦਾ ਉਪਰਾਲਾ ਕੀਤਾ।
ਜਿਸ ਤਹਿਤ ਸਿੱਖਿਆ ਮਾਹਿਰਾਂ ਦੇ ਲਿਖਿਆ ਇੱਕ ਲੇਖ ਪ੍ਰੀਖਿਆ ਦੌਰਾਨ ਰੋਜ਼ਾਨਾ ਸਾਂਝਾ ਕੀਤਾ ਜਾਵੇਗਾ। ਜਿਸ ਦੇ ਵਿਸ਼ੇ ਤਨਾਅ ਮੁਕਤ ਪ੍ਰੀਖਿਆ ਦੀ ਤਿਆਰੀ ਕਿਵੇਂ, ਪ੍ਰੀਖਿਆ ਤਨਾਅ ਦੀ ਬਜਾਏ ਉਤਸਵ ਕਿਵੇਂ ਬਣੇ, ਪ੍ਰੀਖਿਆ ਦੌਰਾਨ ਸਿਹਤ ਦਾ ਖਿਆਲ,ਪ੍ਰੀਖਿਆ ਦੌਰਾਨ ਪੜ੍ਹਾਈ ਰੋਚਕ ਕਿਵੇਂ ਬਣੇ, ਅਤੇ ਸੁਚੱਜੀ ਪ੍ਰੀਖਿਆ ਤਿਆਰੀ ਆਦਿ ਹੋਣਗੇ।
ਇਹ ਲੇਖ ਲੜੀ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ ਅਤੇ ਪ੍ਰੇਰਨਾਦਾਇਕ ਸਾਬਤ ਹੋਵੇਗੀ।

ਸ਼ੁਭ ਕਾਮਨਾਵਾਂ ਸਹਿਤ…
ਮੁਨੀਲਾ ਅਰੋੜਾ
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਫਿਰੋਜ਼ਪੁਰ।
ਡਾ ਸਤਿੰਦਰ ਸਿੰਘ ਨੈਸ਼ਨਲ ਅਵਾਰਡੀ
ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਫਿਰੋਜ਼ਪੁਰ।

Related Articles

Leave a Reply

Your email address will not be published. Required fields are marked *

Back to top button