ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਵਿਖੇ ਅਲੂਮਨੀ ਮੀਟ ਦਾ ਕੀਤਾ ਗਿਆ ਸ਼ਾਨਦਾਰ ਆਯੋਜਨ

ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਵਿਖੇ ਅਲੂਮਨੀ ਮੀਟ ਦਾ ਕੀਤਾ ਗਿਆ ਸ਼ਾਨਦਾਰ ਆਯੋਜਨ
ਫਿਰੋਜ਼ਪੁਰ, 14-2-2026:mਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ, ਜੋ ਕਿ ਸਿੱਖਿਆ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨਾਲ ਸੰਬੰਧਿਤ ਏ ਪਲੱਸ ਗ੍ਰੇਡ ਪ੍ਰਾਪਤ ਕਾਲਜ ਹੈ। ਕਾਲਜ ਦੇ ਚੇਅਰਮੈਨ ਸ੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੇ ਆਸ਼ੀਰਵਾਦ, ਚੇਅਰਪਰਸਨ ਡਾ. ਅਗਨੀਜ਼ ਢਿੱਲੋਂ ਜੀ ਦੇ ਯੋਗ ਮਾਰਗ-ਦਰਸ਼ਨ ਅਤੇ ਸਕੱਤਰ ਐਡਵੋਕੇਟ ਅਜੈ ਕੁਮਾਰ ਬੱਤਾ ਜੀ ਅਤੇ ਪ੍ਰਿੰਸੀਪਲ ਡਾ. ਸੰਗੀਤਾ ਜੀ ਦੀ ਪ੍ਰਭਾਵਸ਼ਾਲੀ ਅਗਵਾਈ ਹੇਠ ਕਾਲਜ ਨਿਰੰਤਰ ਤਰੱਕੀ ਦੀ ਰਾਹ ‘ਤੇ ਅੱਗੇ ਵੱਧ ਰਿਹਾ ਹੈ। ਇਸੇ ਲੜੀ ਦੇ ਤਹਿਤ ਮਿਤੀ 14-02-2026 ਨੂੰ ਕਾਲਜ ਆਡੀਟੋਰੀਅਮ ਵਿਖੇ ਦੇਸ਼ਾ-ਵਿਦੇਸ਼ਾ ਵਿੱਚ ਰਹਿ ਰਹੀਆਂ ਪੂਰਵ ਵਿਦਿਆਰਥਣਾਂ ਦੇ ਲਈ ਕਾਲਜ ਦੀਆਂ ਪੁਰਾਣੀਆਂ ਯਾਦਾਂ ਅਤੇ ਅਨੁਭਵਾਂ ਨੂੰ ਪੁਨਰ ਸੁਰਜੀਤ ਕਰਨ ਲਈ ਇੱਕ ਸ਼ਾਨਦਾਰ ਪ੍ਰੋਗਰਾਮ ‘ਰੀਯੂਨੀਅਨ- ਅਲੂਮਨੀ ਮੀਟ’ ਦਾ ਆਯੋਜਨ ਕੀਤਾ ਗਿਆ ।
ਇਸ ਸਮਾਰੋਹ ਦਾ ਆਗਾਜ਼ ਸੰਗੀਤ ਵਿਭਾਗ ਦੀਆਂ ਵਿਦਿਆਰਥਣਾਂ ਵੱਲੋਂ ਸਵਾਗਤੀ ਗੀਤ ਦੇ ਗਾਇਣ ਨਾਲ ਕੀਤਾ ਗਿਆ । ਮੰਚ ਸੰਚਾਲਕ ਦੀ ਭੂਮਿਕਾ ਡਾ. (ਲੈਫਟੀਨੇਟ) ਪਰਮਵੀਰ ਕੌਰ ਦੁਆਰਾ ਕੀਤਾ ਗਿਆ ।
ਕਾਲਜ ਪ੍ਰਿੰਸੀਪਲ ਡਾ. ਸੰਗੀਤਾ ਵੱਲੋਂ (ਮੁੱਖ ਮਹਿਮਾਨ) ਮੈਡਮ ਸਪਨਾ, ਪ੍ਰਿੰਸੀਪਲ ਮਾਨਵਤਾ ਪਬਲਿਕ ਸਕੂਲ ਫਿਰੋਜ਼ਪੁਰ, ਪ੍ਰਧਾਨ, ਅਲੂਮਨੀ ਐਸੋਸੀਏਸ਼ਨ, ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫਿਰੋਜਪੁਰ, ਸਾਬਕਾ ਅਧਿਆਪਕ ਡਾਕਟਰ ਨਰਿੰਦਰ ਕੌਰ ਪੋਸਟ ਗਰੈਜੂਏਟ ਪੰਜਾਬੀ ਵਿਭਾਗ, ਮੈਡਮ ਬਲਜਿੰਦਰ ਕੌਰ, ਸਾਬਕਾ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਭਾਈ,, ਮੈਡਮ ਸਤਿੰਦਰ ਸੇਠੀ, ਸਾਬਕਾ ਅਧਿਆਪਕ, ਫਿਜਿਕਸ ਵਿਭਾਗ ਨੂੰ ਫੁਲਕਾਰੀ ਅਤੇ ਪਲਾਂਟਰ ਦੇ ਕੇ ਨਿੱਘਾ ਸਵਾਗਤ ਕੀਤਾ । ਕਾਲਜ ਪ੍ਰਿੰਸੀਪਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਆਪ ਸਭ ਇਸ ਸ਼ੁੱਭ ਅਵਸਰ ‘ਤੇ ਹਾਜ਼ਰ ਹੋਏ ਹੋ। ਉਹਨਾਂ ਕਿਹਾ ਕਿ ਕਾਲਜ ਦੀ ਅਸਲੀ ਤਾਕਤ ਉਹਨਾਂ ਦੀਆਂ ਸਫ਼ਲ ਵਿਦਿਆਰਥਣਾਂ ਹਨ ਜੋ ਸਮਾਜ ਦੇ ਹਰ ਖੇਤਰ ਵਿੱਚ ਕਾਮਯਾਬੀ ਦੀਆਂ ਨਵੀਆਂ ਮਿਸਾਲਾਂ ਕਾਇਮ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਅਲੂਮਨੀ ਮੀਟ ਸਿਰਫ ਮੇਲ-ਮਿਲਾਪ ਹੀ ਨਹੀ ਸਗੋ ਯਾਦਾਂ ਅਨੁਭਵਾਂ ਨੂੰ ਦੁਬਾਰਾ ਤਾਜ਼ਾ ਕਰਨ ਦਾ ਸੁਨਹਿਰੀ ਮੌਕਾ ਹੈ । ਮੈਡਮ ਸਪਨਾ, ਪ੍ਰਧਾਨ, ਅਲੂਮਨੀ ਐਸੋਸੀਏਸ਼ਨ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਉਹਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਅਸੀ ਸਭ ਕੰਮਾਂ ਕਾਰਾ ਵਿੱਚ ਰੁੱਝੇ ਹੋਏ ਹਾਂ। ਮੈਂ ਕਾਲਜ ਦੀ ਸ਼ੁਕਰ ਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਇਹ ਸਮਾਰੋਹ ਕਰਵਾ ਕੇ ਸਾਨੂੰ ਇਕੱਤਰ ਹੋਣ ਦਾ ਮੌਕਾ ਦਿੱਤਾ । ਇਸ ਮੌਕੇ ਪੁਰਾਤਨ ਵਿਦਿਆਰਥਣਾਂ ਵੱਲੋਂ ਕਾਲਜ ਦੇ ਦਿਨਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਗਈਆਂ। ਉਨ੍ਹਾਂ ਨੇ ਆਪਣੇ ਅਧਿਆਪਕਾਂ ਅਤੇ ਕਾਲਜ ਪ੍ਰਬੰਧਕਾਂ ਪ੍ਰਤੀ ਸਤਿਕਾਰ ਪ੍ਰਗਟ ਕਰਦਿਆਂ ਦੱਸਿਆ ਕਿ ਇੱਥੋਂ ਮਿਲੀ ਸਿੱਖਿਆ ਅਤੇ ਸੰਸਕਾਰਾਂ ਨੇ ਉਨ੍ਹਾਂ ਨੂੰ ਜੀਵਨ ਵਿੱਚ ਅੱਗੇ ਵਧਣ ਦੀ ਪ੍ਰੇਰਣਾ ਦਿੱਤੀ। ਕਈ ਵਿਦਿਆਰਥਣਾਂ ਨੇ ਆਪਣੀ ਪੇਸ਼ੇਵਰ ਯਾਤਰਾ ਦੇ ਤਜਰਬੇ ਵੀ ਸਾਂਝੇ ਕੀਤੇ, ਜੋ ਮੌਜੂਦਾ ਵਿਦਿਆਰਥਣਾਂ ਲਈ ਪ੍ਰੇਰਣਾਦਾਇਕ ਸਾਬਤ ਹੋਏ। ਇਸ ਸਮਾਰੋਹ ਵਿੱਚ ਡਾ. ਸੰਗੀਤਾ, ਪ੍ਰਿੰਸੀਪਲ ਅਤੇ ਮੁੱਖ ਮਹਿਮਾਨਾਂ ਦੁਆਰਾ ਸਾਬਕਾਂ ਵਿਦਿਆਰਥਣਾਂ ਨੂੰ ਯਾਦਗਾਰੀ ਸਨਮਾਨ ਭੇਂਟ ਕੀਤੇ ਗਏ ।
ਪੰਜਾਬ ਯੂਨੀਵਰਸਿਟੀ ਦੀ ਕਲਰ ਹੋਲਡਰ ਟੀਮ ਨਾਲ ਸਨਮਾਨਿਤ ਕਾਲਜ ਵਿਦਿਆਰਥਣਾਂ ਵੱਲੋਂ ਗਿੱਧੇ ਅਤੇ ਡਾਂਸ, ਹਾਸ-ਰਸੀ ਸਕਿੱਟ ਅਤੇ ਕੁਝ ਸੰਗੀਤਕ ਪੇਸ਼ਕਾਰੀਆਂ ਪ੍ਰਸਤੁਤ ਕੀਤੀਆਂ ਗਈਆ। ਜਿਸ ਸਦਕਾ ਹਾਸੇ-ਖੁਸ਼ੀ ਅਤੇ ਤਾਲੀਆਂ ਦੀ ਗੂੰਜ ਨਾਲ ਸਾਰਾ ਮਾਹੌਲ ਖੁਸ਼ਗਵਾਰ ਬਣ ਗਿਆ । ਡਾ. ਸੰਗੀਤਾ, ਪ੍ਰਿੰਸੀਪਲ ਵੱਲੋਂ ਪ੍ਰੋਗਰਾਮ ਦੇ ਸਫਲ ਆਯੋਜਨ ਤੇ ਪ੍ਰੋਗਰਾਮ ਕੌਆਰਡੀਨੇਟਰ ਮੈਡਮ ਸਪਨਾ ਬਧਵਾਰ, ਸਹਾਇਕ ਪ੍ਰੋਫੈਸਰ, ਅੰਗਰੇਜੀ ਵਿਭਾਗ, ਮੈਡਮ ਪਲਵਿੰਦਰ ਕੌਰ, ਡੀਨ, ਸੱਭਿਆਚਾਰਕ ਮਾਮਲੇ, ਰਜਿਸਟ੍ਰੇਸ਼ਨ ਕਮੇਟੀ, ਸੈਂਟਲਰਲ ਐਸੋਸੀਏਸ਼ਨ ਅਤੇ ਸੂਮਹ ਸੰਬਧਿਤ ਅਧਿਆਪਕ ਸਹਿਬਾਨਾਂ ਨੂੰ ਵਧਾਈ ਦਿੱਤੀ ।





