Ferozepur News

ਸਿੱਖਿਆ ਵਿਭਾਗ ਫ਼ਿਰੋਜ਼ਪੁਰ ਵਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਜ਼ਿਲ੍ਹਾਪੱਧਰੀ ਸਮਾਗਮ ਆਯੋਜਨ

‎ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਪ੍ਰਤਿਭਾ ਸਮਾਜ ਲਈ ਪ੍ਰੇਰਣਾ ਦਾ ਸਰੋਤ — ਡੀਈਓ ਸੁਨੀਤਾ ਰਾਣੀ

ਸਿੱਖਿਆ ਵਿਭਾਗ ਫ਼ਿਰੋਜ਼ਪੁਰ ਵਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਜ਼ਿਲ੍ਹਾਪੱਧਰੀ ਸਮਾਗਮ ਆਯੋਜਨ

ਸਿੱਖਿਆ ਵਿਭਾਗ ਫ਼ਿਰੋਜ਼ਪੁਰ ਵਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਜ਼ਿਲ੍ਹਾਪੱਧਰੀ ਸਮਾਗਮ ਆਯੋਜਨ

‎ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਪ੍ਰਤਿਭਾ ਸਮਾਜ ਲਈ ਪ੍ਰੇਰਣਾ ਦਾ ਸਰੋਤ — ਡੀਈਓ ਸੁਨੀਤਾ ਰਾਣੀ


‎ਫ਼ਿਰੋਜ਼ਪੁਰ 7 ਫਰਵਰੀ ()ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਫ਼ਿਰੋਜ਼ਪੁਰ ਸੁਨੀਤਾ ਰਾਣੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਕੋਮਲ ਅਰੋੜਾ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰ ‘ਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਪ੍ਰਤਿਭਾ ਨੂੰ ਸਮਰਪਿਤ ਇੱਕ ਸ਼ਾਨਦਾਰ ਸੱਭਿਆਚਾਰਕ ਸਮਾਗਮ ਡੀ.ਸੀ.ਮਾਡਲ ਸੀਨੀਅਰ ਸੈਕੰਡਰੀ ਸਕੂਲ ਸਕੂਲ ਫਿਰੋਜ਼ਪੁਰ ਕੈਂਟ ਵਿਖੇ ਆਯੋਜਿਤ ਕੀਤਾ ਗਿਆ। ਇਹ ਸਮਾਗਮ ਵਿੱਚ ਇਹਨਾਂ ਬੱਚਿਆਂ ਦੀਆਂ ਵੱਖ-ਵੱਖ ਮੁਕਾਬਲੇ ਚਿੱਤਰਕਲਾ, ਗਾਇਨ, ਭੰਗੜਾ, ਗਿੱਧਾ ਆਦਿ ਕਰਵਾਏ ਗਏ। ਬੱਚਿਆਂ ਵੱਲੋਂ ਦਿੱਤੀਆਂ ਗਈਆਂ ਗਤੀਵਿਧੀਆਂ ਨੇ ਉਨ੍ਹਾਂ ਦੀ ਅਦਭੁੱਤ ਪ੍ਰਤਿਭਾ, ਮਿਹਨਤ ਅਤੇ ਆਤਮ-ਵਿਸ਼ਵਾਸ ਨੂੰ ਬਹੁਤ ਹੀ ਸੁੰਦਰ ਢੰਗ ਨਾਲ ਦਰਸਾਇਆ, ਜਿਸ ਨਾਲ ਦਰਸ਼ਕ ਭਾਵੁਕ ਅਤੇ ਪ੍ਰੇਰਿਤ ਹੋਏ।

‎ਇਸ ਮੌਕੇ ‘ਤੇ ਆਪਣੇ ਸੰਦੇਸ਼ ਵਿੱਚ ਡੀਈਓ ਐਲੀਮੈਂਟਰੀ ਸੁਨੀਤਾ ਰਾਣੀ ਨੇ ਬੱਚਿਆਂ ਦੀ ਪ੍ਰਤਿਭਾ ਦੀ ਭਰਪੂਰ ਸਰਾਹਨਾ ਕਰਦੇ ਹੋਏ ਕਿਹਾ ਕਿ ਸਹੀ ਮੌਕਾ ਅਤੇ ਸਹਿਯੋਗ ਮਿਲੇ ਤਾਂ ਹਰ ਬੱਚਾ ਆਪਣੀ ਕਾਬਲੀਅਤ ਨਾਲ ਨਵਾਂ ਮੀਲ ਪੱਥਰ ਸਥਾਪਿਤ ਕਰ ਸਕਦਾ ਹੈ।ਉਹਨਾਂ ਵੱਲੋਂ ਦੱਸਿਆ ਗਿਆ ਕਿ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਪੂਰਨ ਸਹਿਯੋਗ ਨਾਲ ਇਹਨਾਂ ਬੱਚਿਆਂ ਦੀ ਸਮੂਹਿਕ ਵਿਕਾਸ ਅਤੇ ਸਿੱਖਿਆ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਮੰਚ ਸੰਚਾਲਨ ਦੀ ਭੂਮਿਕਾ ਨਿਭਾਉਂਦੇ ਹੋਏ ਜ਼ਿਲ੍ਹਾ ਕੋਆਰਡੀਨੇਟਰ ਐੱਮ.ਆਈ.ਐੱਸ.ਫ਼ਿਰੋਜ਼ਪੁਰ ਪਵਨ ਮਦਾਨ ਨੇ ਅਧਿਆਪਕਾਂ, ਮਾਪਿਆਂ ਅਤੇ ਸਹਿਯੋਗੀ ਸੰਸਥਾਵਾਂ ਦੀ ਸਾਂਝੀ ਕੋਸ਼ਿਸ਼ਾਂ ਨੂੰ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਹਰ ਬੱਚੇ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਸਮਾਨ ਮੌਕੇ ਮਿਲਣੇ ਚਾਹੀਦੇ ਹਨ।

‎ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਤੋਂ ਆਏ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਆਪਣੇ ਸਪੈਸ਼ਲ ਐਜੂਕੇਟਰਾਂ ਦੇ ਨਾਲ ਸਮਾਗਮ ਵਿੱਚ ਭਾਗੀਦਾਰੀ ਕਰਕੇ ਇਸਨੂੰ ਯਾਦਗਾਰ ਬਣਾਇਆ। ਇਸ ਸਮਾਗਮ ਵਿੱਚ ਕਪਿਲ ਸੇਠੀ ਪੱਤਰਕਾਰ, ਕ੍ਰਿਸ਼ਨ ਮੋਹਨ ਚੌਬੇ, ਡੀਐਸਈ, ਯਚਨਾ ਚਾਵਲਾ ਪ੍ਰਿੰਸੀਪਲ ਡੀਸੀਐਮ ਸੀਨੀਅਰ ਸੈਕੰਡਰੀ ਸਕੂਲ, ਅਸ਼ੋਕ ਬਹਿਲ, ਸਾਬਕਾ ਸਕੱਤਰ ਰੈਡ ਕ੍ਰਾਸ, ਸਵੇਰਾ ਸਪੈਸ਼ਲ ਰਿਸੋਰਸ ਸੈਂਟਰ ਨਾਲ ਜੁੜੇ ਐਨਜੀਓ ਮੈਂਬਰ ਵੀ ਹਾਜ਼ਰ ਰਹੇ।

Related Articles

Leave a Reply

Your email address will not be published. Required fields are marked *

Back to top button