Ferozepur News

ਸਰਵਾਈਕਲ ਕੈਂਸਰ ਇਲਾਜ਼ਯੋਗ ਹੈ; ਮਹਿਲਾਵਾਂ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਸਮੇਂ-ਸਮੇਂ ‘ਤੇ ਜਾਂਚ ਜ਼ਰੂਰ ਕਰਵਾਉਣ : ਡਾ. ਆਂਚਲ

ਵਰਲਡ ਕੈਂਸਰ ਦਿਹਾੜੇ 'ਤੇ ਰੇਲਵੇ ਹਸਪਤਾਲ ਵਿਖੇ ਜਾਗਰੂਕਤਾ ਸਮਾਗਮ ਕਰਵਾਇਆ

ਸਰਵਾਈਕਲ ਕੈਂਸਰ ਇਲਾਜ਼ਯੋਗ ਹੈ; ਮਹਿਲਾਵਾਂ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਸਮੇਂ-ਸਮੇਂ 'ਤੇ ਜਾਂਚ ਜ਼ਰੂਰ ਕਰਵਾਉਣ : ਡਾ. ਆਂਚਲ

ਸਰਵਾਈਕਲ ਕੈਂਸਰ ਇਲਾਜ਼ਯੋਗ ਹੈ; ਮਹਿਲਾਵਾਂ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਸਮੇਂ-ਸਮੇਂ ‘ਤੇ ਜਾਂਚ ਜ਼ਰੂਰ ਕਰਵਾਉਣ : ਡਾ. ਆਂਚਲ

– ਵਰਲਡ ਕੈਂਸਰ ਦਿਹਾੜੇ ‘ਤੇ ਰੇਲਵੇ ਹਸਪਤਾਲ ਵਿਖੇ ਜਾਗਰੂਕਤਾ ਸਮਾਗਮ ਕਰਵਾਇਆ

ਫਿਰੋਜ਼ਪੁਰ,4 ਫ਼ਰਵਰੀ , 2026:  ਸਰਵਾਈਕਲ ਕੈਂਸਰ ਇੱਕ ਗੰਭੀਰ ਬਿਮਾਰੀ ਹੈ, ਜੋ ਦੁਨੀਆ ਭਰ ਵਿੱਚ ਲੱਖਾਂ ਮਹਿਲਾਵਾਂ ਨੂੰ ਪ੍ਰਭਾਵਿਤ ਕਰ ਰਹੀ ਹੈ ਤੇ ਦੁਨੀਆ ਵਿੱਚ ਮਹਿਲਾਵਾਂ ਦੀ ਮੌਤ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਕਾਰਨ ਇਹ ਕੈਂਸਰ ਰੋਗ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਵਰਲਡ ਕੈਂਸਰ ਦਿਹਾੜੇ ਤੇ ਰੇਲਵੇ ਹਸਪਤਾਲ ਵਿਖੇ ਕਰਵਾਏ ਜਾਗਰੂਕਤਾ ਸਮਾਗਮ ਵਿੱਚ ਇਕੱਠ ਨੂੰ ਸੰਬੋਧਨ ਕਰਦਿਆ ਡਾ. ਆਂਚਲ ਗਾਇਨਾਕੋਲੋਜਿਸਟ ਸਿਵਲ ਹਸਪਤਾਲ ਫਿਰੋਜ਼ਪੁਰ ਵੱਲੋਂ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਬਿਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਹਰ ਅੱਜ ਦੇ ਦਿਹਾੜੇ ਨੂੰ ਕੈਂਸਰ ਜਾਗਰੂਕਤਾ ਵਜੋਂ ਮਨਾਇਆ ਜਾਂਦਾ ਹੈ। ਗੰਭੀਰ ਬਿਮਾਰੀਆਂ ਅਕਸਰ ਸ਼ੋਰ ਮਚਾ ਕੇ ਨਹੀਂ, ਸਗੋਂ ਖ਼ਾਮੋਸ਼ੀ ਨਾਲ ਆਉਂਦੀਆਂ ਹਨ। ਕੈਂਸਰ ਦੀ ਸ਼ੁਰੂਆਤ ਵੀ ਬਿਲਕੁਲ ਅਜਿਹੀ ਹੁੰਦੀ ਹੈ। ਇਹ ਬਿਮਾਰੀ ਦੀ ਸ਼ੁਰੂਆਤ ਵਿਚ ਕੋਈ ਵੱਡਾ ਲੱਛਣ ਨਜ਼ਰ ਨਹੀਂ ਆਉਂਦਾ ਇਹ ਸਾਡੀ ਦਿਨਚਰਿਆ ਵਿੱਚ ਛੋਟੇ-ਛੋਟੇ ਬਦਲਾਅ ਜਿਵੇਂ ਹਲਕੀ ਬਲੀਡਿੰਗ, ਡਿਸਚਾਰਜ ਵਿੱਚ ਬਦਲਾਅ ਜਾਂ ਹਲਕੇ ਦਰਦ ਦੇ ਰੂਪ ਵਿੱਚ ਦਸਤਕ ਦਿੰਦਾ ਹੈ। ਉਨ੍ਹਾਂ ਕਿਹਾ ਕਿ ਸਰਵਾਈਕਲ ਕੈਂਸਰ ਇੱਕ ਅਜਿਹੀ ਲੜਾਈ ਹੈ ਜਿਸ ਨੂੰ ਅਸੀਂ ਆਸਾਨੀ ਨਾਲ ਜਿੱਤ ਸਕਦੇ ਹਾਂ। ਇਹ ਉਨ੍ਹਾਂ ਚੋਣਵੇਂ ਕੈਂਸਰਾਂ ਵਿੱਚੋਂ ਹੈ ਜਿਨ੍ਹਾਂ ਦਾ ਟੀਕਾਕਰਨ ਅਤੇ ਸਕ੍ਰੀਨਿੰਗ ਰਾਹੀਂ ਪੂਰੀ ਤਰ੍ਹਾਂ ਇਲਾਜ ਅਤੇ ਰੋਕਥਾਮ ਸੰਭਵ ਹੈ। ਪਰ ਸ਼ੁਰੂਆਤੀ ਲੱਛਣਾਂ ਨੂੰ ਦਰਕਿਨਾਰ ਕਰਦਿਆ ਮਹਿਲਾਵਾਂ ਉਦੋਂ ਪਹੁੰਚਦੀਆਂ ਹਨ ਜਦੋਂ ਬਿਮਾਰੀ ਵੱਧ ਚੁੱਕੀ ਹੁੰਦੀ ਹੈ ਅਤੇ ਉਹ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦਿਆ ਹਨ ਜਿਸ ਦੇ ਗੰਭੀਰ ਸਿੱਟੇ ਨਿਕਲਦੇ ਹਨ।
ਲੱਛਣਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ. ਆਂਚਲ ਨੇ ਦੱਸਿਆ ਕਿ ਅਸਾਧਾਰਨ ਬਲੀਡਿੰਗ, ਬੇਵਕਤੀ ਸਪੋਟਿੰਗ, ਮਾਹਵਾਰੀ ਬੰਦ ਹੋਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਬਲੀਡਿੰਗ, ਮਾਹਵਾਰੀ ਵਿੱਚ ਬਦਲਾਅ ਲਗਾਤਾਰ ਪਾਣੀ ਵਰਗਾ, ਖ਼ੂਨ ਮਿਲਿਆ ਜਾਂ ਬਦਬੂਦਾਰ ਡਿਸਚਾਰਜ ਹੋਣਾ, ਪੇਡੂ ਜਾਂ ਪਿੱਠ ਦੇ ਹੇਠਲੇ ਹਿੱਸੇ ਵਿੱਚ ਲਗਾਤਾਰ ਦਰਦ ਬਣਿਆ ਰਹਿਣਾ, ਭਾਰ ਘਟਣਾ ਅਤੇ ਥਕਾਵਟ ਆਦਿ ਲੱਛਣ ਆਉਣ ‘ਤੇ ਬਿਨਾ ਦੇਰੀ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਸਰਵਾਈਕਲ ਕੈਂਸਰ ਤੋਂ ਬਚਣ ਲਈ ਡਰਨਾ ਨਹੀਂ, ਸਗੋਂ ਅਲਰਟ ਰਹਿਣਾ ਜ਼ਰੂਰੀ ਹੈ। ਇਹ ਲੱਛਣ ਕਿਸੇ ਆਮ ਇਨਫੈਕਸ਼ਨ ਜਾਂ ਹਾਰਮੋਨਲ ਬਦਲਾਅ ਕਾਰਨ ਵੀ ਹੋ ਸਕਦੇ ਹਨ, ਪਰ ਜੇਕਰ ਇਹ ਕੁਝ ਗੰਭੀਰ ਹੈ, ਤਾਂ ਸਮੇਂ ਸਿਰ ਪਤਾ ਲੱਗਣ ਨਾਲ ਤੁਹਾਡੀ ਜਾਨ ਬਚ ਸਕਦੀ ਹੈ।
ਡਾ. ਆਂਚਲ ਨੇ ਕਿਹਾ ਕਿ ਜੇਕਰ ਤੁਹਾਡੀ ਉਮਰ 25 ਸਾਲ ਤੋਂ ਜ਼ਿਆਦਾ ਹੈ ਤਾਂ ਗਾਇਨੀਕੋਲੋਜਿਸਟ ਨਾਲ ਮਿਲੋ ਅਤੇ ਪੈਪ ਸਮੀਅਰ ਜਾਂ ਅੱਚ ਪੀ ਵੀ ਟੈਸਟ ਸਮੇਂ-ਸਮੇਂ ‘ਤੇ ਜਾਂਚ ਜ਼ਰੂਰ ਕਰਵਾਓ ਤਾਂ ਜੋ ਇਸ ਬਿਮਾਰੀ ਬਾਰੇ ਪਤਾ ਲੱਗ ਸਕੇ ।
ਇਸ ਮੌਕੇ ਡਾ ਦਿਨੇਸ਼ ਪਾਠਕ, ਡਾ. ਰਿਚਾ ਧਵਨ, ਡਾ. ਜੋਤੀ ਕਾਲੀਆ ਵੀ ਹਾਜ਼ਰ ਸਨ!

Related Articles

Leave a Reply

Your email address will not be published. Required fields are marked *

Back to top button