Ferozepur News

ਜ਼ਿਲ੍ਹਾ ਪੱਧਰੀ ਪੋਸਟਰ ਮੇਕਿੰਗ, ਸਲੋਗਾਨ ਰਾਈਟਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ

ਜ਼ਿਲ੍ਹਾ ਪੱਧਰੀ ਪੋਸਟਰ ਮੇਕਿੰਗ, ਸਲੋਗਾਨ ਰਾਈਟਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ
ਜ਼ਿਲ੍ਹਾ ਪੱਧਰੀ ਪੋਸਟਰ ਮੇਕਿੰਗ, ਸਲੋਗਾਨ ਰਾਈਟਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ
ਫ਼ਿਰੋਜ਼ਪੁਰ, 02 ਫਰਵਰੀ, 2026: ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਪੰਜਾਬ ਦੇ ਆਦੇਸ਼ਾਂ ਅਨੁਸਾਰ ਪੰਜਾਬ ਰਾਜ ਏਡਜ਼ ਕੰਟਰੋਲ ਸੁਸਾਇਟੀ, ਚੰਡੀਗੜ੍ਹ ਦੇ ਸਹਿਯੋਗ ਨਾਲ ਸ. ਜਸਪਾਲ ਸਿੰਘ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਫਿਰੋਜ਼ਪੁਰ ਦੀ ਅਗਵਾਈ ਹੇਠ ਐਸ.ਬੀ.ਐਸ. ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ ਵੱਖ-ਵੱਖ ਸੰਸਥਾਵਾਂ ਵਿੱਚ ਚੱਲ ਰਹੀਆਂ ਰੈੱਡ ਰੀਬਨ ਕਲੱਬਾਂ ਦੇ ਮੈਂਬਰਾਂ ਦੇ ਐਚ.ਆਈ.ਵੀ./ਏਡਜ਼, ਸਟਿਗਮਾ ਅਤੇ ਭੇਦਭਾਵ  ਐਕਟ 2017, ਨਸ਼ਿਆਂ ਅਤੇ ਖੂਨਦਾਨ ਕਰਨ ਆਦਿ ਵਿਸ਼ਿਆਂ ਤੇ ਜ਼ਿਲ੍ਹਾ ਪੱਧਰੀ ਪੋਸਟਰ ਮੇਕਿੰਗ, ਸਲੋਗਾਨ ਰਾਈਟਿੰਗ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ।
ਇਸ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਸ੍ਰ. ਗੁਰਪ੍ਰੀਤ ਸਿੰਘ ਨੋਡਲ ਅਫਸਰ ਰੈੱਡ ਰੀਬਨ ਕਲੱਬ ਵੱਲੋਂ ਸਾਰੇ ਆਏ ਹੋਏ ਨੋਡਲ ਅਫਸਰਾਂ ਅਤੇ ਵਿਦਿਆਰਥੀਆਂ ਦਾ ਸੁਆਗਤ ਕਰਕੇ ਕੀਤੀ ਗਈ। ਪ੍ਰੋਗਰਾਮ ਦੇ ਮੁੱਖ ਮਹਿਮਾਨ ਡਾ. ਸੁਰੇਸ਼ ਕੁਮਾਰ ਸ਼ਰਮਾ, ਵਾਇਸ ਚਾਂਸਲਰ, ਐਸ.ਬੀ.ਐਸ. ਸਟੇਟ ਯੁਨੀਵਰਸਿਟੀ ਫਿਰੋਜ਼ਪੁਰ ਸਨ। ਉਨ੍ਹਾਂ ਨੌਜਵਾਨਾਂ ਨੂੰ ਸੰਬੋਧਤ ਕਰਦੇ ਹੋਏ ਆਪਣੇ ਤਰਜਬੇ ਸਾਂਝੇ ਕੀਤੇ। ਸ੍ਰ. ਗਜ਼ਲਪ੍ਰੀਤ ਸਿੰਘ ਰਜਿਸਟਰਾਰ ਐਸ.ਬੀ.ਐਸ.ਐਸ. ਯੁਨੀਵਰਸਿਟੀ ਫਿਰੋਜ਼ਪੁਰ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
     ਇਸ ਮੌਕੇ ਸ੍ਰ. ਜਸਪਾਲ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਫਿਰੋਜ਼ਪੁਰ ਵੱਲੋਂ ਨੌਜਵਾਨਾਂ ਨੂੰ ਰੈੱਡ ਰੀਬਨ ਕਲੱਬ ਬਾਰੇ ਵਿਸਥਾਰਪੂਰਵਕ ਦੱਸਿਆ ਅਤੇ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਭਾਸ਼ਣ ਮੁਕਾਬਲੇ ਵਿੱਚ ਦੀਪਿਕਾ, ਆਰ.ਐਸ.ਡੀ. ਕਾਲਜ, ਫਿਰੋਜ਼ਪੁਰ ਨੇ ਪਹਿਲਾਂ ਸਥਾਨ, ਨੇਹਾ ਧੂੜੀਆਂ, ਡਾਇਟ, ਫਿਰੋਜ਼ਪੁਰ ਨੇ ਦੂਸਰਾ ਸਥਾਨ, ਗੁਰਲੀਨ, ਐਸ.ਬੀ.ਐਸ.ਐਸ.ਯੂਨੀਵਰਸਿਟੀ ਫਿਰੋਜ਼ਪੁਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਤਨੀਸ਼ਾ ਦੇਵ ਸਮਾਜ ਕਾਲਜ ਐਜੂਕੇਸ਼ਨ ਨੇ ਕੰਸੋਲੇਸ਼ਨ ਇਨਾਮ ਪ੍ਰਾਪਤ ਕੀਤਾ।
ਇਸੇ ਤਰਾਂ ਪੋਸਟਰ ਮੇਕਿੰਗ ਵਿੱਚ ਦਵਿੰਦਰ ਕੌਰ ਡਾਇਟ, ਫਿਰੋਜ਼ਪੁਰ ਨੇ ਪਹਿਲਾਂ ਸਥਾਨ, ਤੁਸ਼ਾਰ ਆਰ.ਐਸ.ਡੀ. ਕਾਲਜ, ਫਿਰੋਜ਼ਪੁਰ ਨੇ ਦੂਸਰਾ ਸਥਾਨ, ਰਾਜਵਿੰਦਰ ਕੌਰ ਐਸ.ਬੀ.ਐਸ.ਐਸ.ਯੂਨੀਵਰਸਿਟੀ ਫਿਰੋਜ਼ਪੁਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਅਤੇ ਖੁਸ਼ਪ੍ਰੀਤ ਕੌਰ ਦੇਵ ਸਮਾਜ ਕਾਲਜ ਐਜੂਕੇਸ਼ਨ ਨੇ ਕੰਸੋਲੇਸ਼ਨ ਇਨਾਮ ਪ੍ਰਾਪਤ ਕੀਤਾ। ਸਲੋਗਾਨ ਰਾਇਟਿੰਗ ਮੁਕਾਬਲੇ ਵਿੱਚ ਕਮਲਪ੍ਰੀਤ ਕੌਰ ਐਸ.ਬੀ.ਐਸ. ਨਰਸਿੰਗ ਕਾਲਜ, ਸੋਢੇਵਾਲਾ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ, ਅਮਨਦੀਪ ਕੌਰ ਡਾਇਟ ਫਿਰੋਜ਼ਪੁਰ ਨੇ ਦੂਸਰਾ ਸਥਾਨ ਅਤੇ ਰਿਪਨਪ੍ਰੀਤ ਕੌਰ ਐਚ.ਕੇ.ਐਲ. ਕਾਲਜ ਆਫ ਐਜੂਕੇਸ਼ਨ ਗੁਰੂਹਰਸਹਾਏ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਜੇਤੂਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਬਾਕੀ ਭਾਗੀਦਾਰਾਂ ਨੂੰ ਸਰਟੀਫਿਕੇਟ ਦੇ ਕੇ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਵਿਦਿਆਥੀਆਂ ਦੀ ਰੈਲੀ ਵੀ ਕੱਢੀ ਗਈ। ਜੱਜਾਂ ਦੀ ਭੂਮਿਕਾ ਡਾ. ਅਮਰਜੋਤੀ ਮਾਂਗਟ, ਸ੍ਰੀਮਤੀ ਰਜਨੀ ਜੱਗਾ ਅਤੇ ਸ੍ਰ. ਇੰਦਰਪਾਲ ਸਿੰਘ ਵੱਲੋਂ ਨਿਭਾਈ ਗਈ। ਇਸ ਸਮੇਂ ਸ੍ਰੀਮਤੀ ਤਰਨਜੀਤ ਕੌਰ ਸਟੈਨੋ ਤੋਂ ਇਲਾਵਾ ਵੱਖ ਵੱਖ ਸੰਸਥਾਵਾਂ ਦੇ ਨੋਡਲ ਅਫਸਰ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button