Ferozepur News

ਪਰਵਾਹ ਕਰਾਂਗੇ, ਸੁਰੱਖਿਅਤ ਰਹਾਂਗੇ’ ਥੀਮ ਹੇਠ ਮਯੰਕ ਫਾਊਂਡੇਸ਼ਨ ਵੱਲੋਂ ਜਾਰੀ ਸੜਕ ਸੁਰੱਖਿਆ ਜਾਗਰੂਕਤਾ ਅਭਿਆਨ

‘Parvah Karenge, Surakshit Rahenge’: Mayank Foundation Organises Road Safety Awareness Programme under the Theme

ਪਰਵਾਹ ਕਰਾਂਗੇ, ਸੁਰੱਖਿਅਤ ਰਹਾਂਗੇ’ ਥੀਮ ਹੇਠ ਮਯੰਕ ਫਾਊਂਡੇਸ਼ਨ ਵੱਲੋਂ ਜਾਰੀ ਸੜਕ ਸੁਰੱਖਿਆ ਜਾਗਰੂਕਤਾ ਅਭਿਆਨ

ਪਰਵਾਹ ਕਰਾਂਗੇ, ਸੁਰੱਖਿਅਤ ਰਹਾਂਗੇ’ ਥੀਮ ਹੇਠ ਮਯੰਕ ਫਾਊਂਡੇਸ਼ਨ ਵੱਲੋਂ ਜਾਰੀ ਸੜਕ ਸੁਰੱਖਿਆ ਜਾਗਰੂਕਤਾ ਅਭਿਆਨ

ਫ਼ਿਰੋਜ਼ਪੁਰ, 3-2-2026:  ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੇ ਤਹਿਤ ਮਯੰਕ ਫਾਊਂਡੇਸ਼ਨ ਵੱਲੋਂ ‘ਪਰਵਾਹ ਕਰਾਂਗੇ, ਸੁਰੱਖਿਅਤ ਰਹਾਂਗੇ’ ਥੀਮ ਹੇਠ ਸੜਕ ਸੁਰੱਖਿਆ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਗਏ। ਇਸ ਕੜੀ ਅੰਦਰ ਸ਼ਹੀਦ ਸੁਖਵਿੰਦਰ ਸਿੰਘ ਸਕੂਲ ਆਫ਼ ਐਮੀਨੈਂਸ, ਮੱਲਲਾਂਵਾਲਾ ਖ਼ਾਸ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਆਰਿਫ਼ ਕੇ ਵਿੱਚ ਸੜਕ ਸੁਰੱਖਿਆ ਦਾ ਸੰਦੇਸ਼ ਦੇਣ ਵਾਲੇ ਨੁੱਕੜ ਨਾਟਕ ਪੇਸ਼ ਕੀਤੇ ਗਏ।

ਇਸ ਮੌਕੇ ‘ਕਰਾਂਤੀ ਕਲਾ ਮੰਚ’ ਵੱਲੋਂ ਤਿਆਰ ਕੀਤਾ ਗਿਆ ਨੁੱਕੜ ਨਾਟਕ ‘ਜ਼ਰਾ ਬਚ ਕੇ ਮੋੜ ਤੋਂ ‘ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਨਾਟਕ ਦੇ ਮਾਧਿਅਮ ਨਾਲ ਵਿਦਿਆਰਥੀਆਂ ਅਤੇ ਮੌਜੂਦ ਲੋਕਾਂ ਨੂੰ ਸੜਕ ਉੱਤੇ ਸਾਵਧਾਨੀ, ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਅਤੇ ਜ਼ਿੰਮੇਵਾਰ ਨਾਗਰਿਕ ਬਣਨ ਦਾ ਸੰਦੇਸ਼ ਦਿੱਤਾ ਗਿਆ। ਨਾਟਕ ਰਾਹੀਂ ਇਹ ਵੀ ਦਰਸਾਇਆ ਗਿਆ ਕਿ ਥੋੜ੍ਹੀ ਜਿਹੀ ਲਾਪਰਵਾਹੀ ਵੀ ਭਿਆਨਕ ਸੜਕ ਹਾਦਸਿਆਂ ਦਾ ਕਾਰਨ ਬਣ ਸਕਦੀ ਹੈ।

ਮਯੰਕ ਫਾਊਂਡੇਸ਼ਨ ਦੇ ਪ੍ਰਤੀਨਿਧੀ ਦੀਪਕ ਮਠਪਾਲ ਨੇ ਦੱਸਿਆ ਕਿ ਰਾਸ਼ਟਰੀ ਸੜਕ ਸੁਰੱਖਿਆ ਮਹੀਨੇ ਦੌਰਾਨ ਫਾਊਂਡੇਸ਼ਨ ਵੱਲੋਂ ਲਗਾਤਾਰ ਵੱਖ-ਵੱਖ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ, ਤਾਂ ਜੋ ਸਮਾਜ ਦੇ ਹਰ ਵਰਗ ਨੂੰ ਸੜਕ ਸੁਰੱਖਿਆ ਪ੍ਰਤੀ ਸਚੇਤ ਕੀਤਾ ਜਾ ਸਕੇ।

ਇਸ ਦੌਰਾਨ ਸਕੂਲ ਦੇ ਪ੍ਰਿੰਸਿਪਲ ਸੰਜੀਵ ਟੰਡਨ ਅਤੇ ਪ੍ਰਿੰਸਿਪਲ ਅਨੂਕੂਲ ਪੰਛੀ ਨੇ ਮਯੰਕ ਫਾਊਂਡੇਸ਼ਨ ਦੀ ਇਸ ਸਰਾਹਣਯੋਗ ਪਹਲ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਵਿਦਿਆਰਥੀਆਂ ਨੂੰ ਸੜਕ ਸੁਰੱਖਿਆ ਨਿਯਮਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ।

ਅੰਤ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਸਾਰੇ ਮੌਜੂਦ ਲੋਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦੀ ਸ਼ਪਥ ਦਿਵਾਈ ਗਈ, ਤਾਂ ਜੋ ਸੁਰੱਖਿਅਤ ਅਤੇ ਜ਼ਿੰਮੇਵਾਰ ਟ੍ਰੈਫ਼ਿਕ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾ ਸਕੇ।

 

 

Mayank Foundation Organises Road Safety Awareness Programme under the Theme

‘Parvah Karenge, Surakshit Rahenge’

Ferozepur. Under the National Road Safety Month, Mayank Foundation organised road safety awareness programmes on the theme ‘Parvah Karenge, Surakshit Rahenge’. As part of this initiative, impactful street plays spreading the message of road safety were staged at Shaheed Sukhwinder Singh School of Eminence, Mallanwala Khas, and Government Senior Secondary School, Arif Ke.

On the occasion, the street play ‘Zara Bach Ke Modh Toh’, prepared and presented by Kranti Kala Manch, was performed in an impressive manner. Through strong performances, students and the audience were sensitised about the importance of road safety, strict adherence to traffic rules, and responsible behaviour on roads. The play effectively highlighted how even minor negligence can result in serious road accidents.

Representing Mayank Foundation, Deepak Mathpal informed that the Foundation has been continuously organising various awareness activities under the National Road Safety Month to promote road safety awareness among all sections of society.

The school principals, Mr. Sanjeev Tandon and Mr. Anukool Panchhi, appreciated this meaningful initiative of Mayank Foundation and described it as highly beneficial for students.

At the conclusion of the programme, students, teachers, and all attendees were administered a pledge to follow road safety rules, reinforcing collective responsibility towards safer roads.

Related Articles

Leave a Reply

Your email address will not be published. Required fields are marked *

Back to top button