Ferozepur News

ਬੀਐੱਸਐੱਫ ਦੇ ਜਵਾਨਾਂ ਨੇ ਸਰਚ ਦੌਰਾਨ 550 ਗ੍ਰਾਮ ਹੈਰੋਇਨ ਅਤੇ ਇਕ ਡਰੋਨ ਕੀਤਾ ਬਰਾਮਦ

ਬੀਐੱਸਐੱਫ ਦੇ ਜਵਾਨਾਂ ਨੇ ਸਰਚ ਦੌਰਾਨ 550 ਗ੍ਰਾਮ ਹੈਰੋਇਨ ਅਤੇ ਇਕ ਡਰੋਨ ਕੀਤਾ ਬਰਾਮਦ

ਫਿਰੋਜ਼ਪੁਰ: 31-1-2026: ਫਿਰੋਜ਼ਪੁਰ ਦੇ ਸਰਹੱਦੀ ਪਿੰਡ ਟੇਂਡੀਵਾਲਾ ਵਿਖੇ ਬੀਐੱਸਐੱਫ ਦੇ ਜਵਾਨਾਂ ਨੇ ਸਰਚ ਦੌਰਾਨ 550 ਗ੍ਰਾਮ ਹੈਰੋਇਨ ਅਤੇ 1 ਡਰੋਨ ਬਰਾਮਦ ਕੀਤਾ। ਇਸ ਸਬੰਧ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਐੱਨਡੀਪੀਐੱਸ ਐਕਟ ਅਤੇ ਏਅਰਕਰਾਫਟ ਐਕਅ (ਕਮਰਸ਼ੀਅਲ) ਤਹਿਤ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਵਿਨੋਦ ਕੁਮਾਰ ਨੇ ਦੱਸਿਆ ਕਿ ਇਕ ਪੱਤਰ ਨੰਬਰ ਈ/ਓਪੀਐੱਸ/ਐੱਫਆਈਆਰ/99 ਬੀਐੱਨ/2026/56 ਮਿਤੀ 30 ਜਨਵਰੀ 2026 ਵੱਲੋਂ ਰਾਜੇਸ਼ ਕੁਮਾਰ ਅਸਿਸਟੈਂਟ ਕਮਾਂਡਰ ਕੰਪਨੀ 99 ਬਟਾਲੀਅਨ ਬੀਐੱਸਐੱਫ ਬੀਓਪੀ ਸ਼ਾਮੇ ਕੇ ਫਿਰੋਜ਼ਪੁਰ ਮੌਸੂਲ ਹੋਇਆ।

ਉਨ੍ਹਾਂ ਦੱਸਿਆ ਕਿ ਮਿਤੀ 29 ਜਨਵਰੀ 2026 ਨੂੰ ਬੀਐੱਸਐੱਫ ਬੀਓਪੀ ਸ਼ਾਮੇਕੇ ਦੇ ਅਧਿਕਾਰੀਆਂ ਵੱਲੋਂ ਸਮੇਤ ਨਵਾਂ ਐਟੀ ਡਰੋਨ ਸਿਸਟਮ ਪੰਜਾਬ ਵੱਲੋਂ ਅਤੇ ਥਾਣਾ ਸਦਰ ਫਿਰੋਜ਼ਪੁਰ ਦੇ ਕਰਮਚਾਰੀਆਂ ਸਮੇਤ ਪਿੰਡ ਟੇਂਡੀਵਾਲਾ ਭਾਰਤ ਪਾਕਿਸਤਾਨ ਸਰਹੱਦ ਕੋਲੋਂ ਸਰਚ ਦੌਰਾਨ ਇਕ ਪੈਕੇਟ ਜਿਸ ਵਿਚ 550 ਗ੍ਰਾਮ ਹੈਰੋਇਲ ਅਤੇ 1 ਡਰੋਨ ਬਰਾਮਦ ਕੀਤਾ। ਪੁਲਿਸ ਨੇ ਦੱਸਿਆ ਕਿ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button