Ferozepur News

ਗਣਤੰਤਰ ਦਿਵਸ ਜ਼ਿਲਾ ਪੱਧਰੀ ਸਮਾਰੋਹ ਵਿੱਚ ਸਕਾਊਟ ਅਤੇ ਗਾਈਡ ਟੁਕੜੀ ਸਨਮਾਨਿਤ 

ਗਣਤੰਤਰ ਦਿਵਸ ਜ਼ਿਲਾ ਪੱਧਰੀ ਸਮਾਰੋਹ ਵਿੱਚ ਸਕਾਊਟ ਅਤੇ ਗਾਈਡ ਟੁਕੜੀ ਸਨਮਾਨਿਤ 
ਗਣਤੰਤਰ ਦਿਵਸ ਜ਼ਿਲਾ ਪੱਧਰੀ ਸਮਾਰੋਹ ਵਿੱਚ ਸਕਾਊਟ ਅਤੇ ਗਾਈਡ ਟੁਕੜੀ ਸਨਮਾਨਿਤ
ਫ਼ਿਰੋਜ਼ਪੁਰ 28 ਜਨਵਰੀ, 2026: ਜਿਲਾ ਪੱਧਰੀ ਗਣਤੰਤਰ ਦਿਵਸ ਮੌਕੇ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੀ ਸਕਾਊਟ ਗਾਈਡ ਪਰੇਡ ਨੇ “ਏ ਗਰੇਡ” ਪ੍ਰਾਪਤ ਕੀਤਾ ਅਤੇ ਪੂਰੀ ਟੀਮ ਨੂੰ ਮਾਨਯੋਗ ਸਿਹਤ ਮੰਤਰੀ ਡਾਕਟਰ ਬਲਜੀਤ ਕੌਰ, ਐਮਐਲਏ ਫਿਰੋਜ਼ਪੁਰ ਦਿਹਾਤੀ ਐਡਵੋਕੇਟ ਸ਼੍ਰੀ ਰਜਨੀਸ਼ ਦਹੀਆ , ਐਮਐਲਏ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ , ਐਮਐਲਏ ਜੀਰਾ ਸ੍ਰੀ ਨਰੇਸ਼ ਕਟਾਰੀਆ , ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ਼੍ਰੀਮਤੀ ਦੀਪਸ਼ਿਖਾ ਸ਼ਰਮਾ , ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਫ਼ਿਰੋਜ਼ਪੁਰ ਸ਼੍ਰੀਮਤੀ ਮੁਨੀਲਾ ਅਰੋੜਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਸ਼੍ਰੀਮਤੀ ਸੁਨੀਤਾ ਰਾਣੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਫ਼ਿਰੋਜ਼ਪੁਰ ਡਾ. ਸਤਿੰਦਰ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਸ਼੍ਰੀ ਕੋਮਲ ਅਰੋੜਾ ਵੱਲੋਂ ਸਨਮਾਨਿਤ ਕੀਤਾ ਗਿਆ।
ਜ਼ਿਲ੍ਹਾ ਔਰਗਨਾਈਜ਼ਿੰਗ ਕਮਿਸ਼ਨਰ ਸਕਾਊਟ ਚਰਨਜੀਤ ਸਿੰਘ ਚਹਿਲ ਨੇ ਦੱਸਿਆ ਇਸ ਪਰੇਡ ਵਿੱਚ ਸਿਟੀ ਹਾਰਟ ਸਕੂਲ ਮਮਦੋਟ ਦੇ 35, ਆਰਐਸਡੀ ਰਾਜ ਰਤਨ ਪਬਲਿਕ ਸਕੂਲ ਦੇ 15, ਸੈਂਟ ਜੋਸਫ ਕੋਨਵੈਟ ਸਕੂਲ ਫਿਰੋਜ਼ਪੁਰ ਦੇ 24 ਸਕਾਊਟਸ ਅਤੇ ਗਾਈਡਸ ਨੇ ਭਾਗ ਲਿਆ।
ਇਹਨਾਂ ਸਕਾਊਟਸ ਦੇ ਗਾਈਡਸ ਦੀ ਤਿਆਰੀ ਅਨਿਲ ਕੁਮਾਰ, ਸ਼ਰਨਜੀਤ ਕੌਰ, ਹਰਦੀਪ ਸਿੰਘ, ਮੰਗਤ ਸਿੰਘ, ਵੀਰਪਾਲ ਕੌਰ, ਸੋਨੀਆ ਅਤੇ ਸੰਦੀਪ ਕੁਮਾਰ ਦੁਆਰਾ ਕਰਾਈ ਗਈ। ਇਸ ਮੌਕੇ ਜ਼ਿਲ੍ਹਾ ਸਕੱਤਰ ਸਕਾਊਟ ਸੁਖਵਿੰਦਰ ਸਿੰਘ ਨੇ ਭਾਗ ਲੈਣ ਵਾਲੇ ਸਕੂਲਾਂ ਦੇ ਪ੍ਰਿੰਸੀਪਲ ਸਾਹਿਬਾਨ, ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
 
 
 
 
 
 
 
 
 

HARISH MONGA DIDO

Wordsmith, Author,-Frankly Speaking series, Blogger, Vlogger, Social Activist, Motivational Speaker

Related Articles

Leave a Reply

Your email address will not be published. Required fields are marked *

Back to top button