Ferozepur News

ਦਵਾਈਆਂ ਦੀ ਖਰੀਦ ਤੇ ਵੇਚ ਸੰਬੰਧੀ ਰੱਖਿਆ ਜਾਵੇ ਸਾਰਾ ਰਿਕਾਰਡ : ਡਾ. ਰਾਜੀਵ ਪਰਾਸ਼ਰ

ਸਿਵਲ ਸਰਜਨ ਗਰਭ ਸਮਾਪਤੀ ਦਵਾਈ ਕਿੱਟਾ ਅਤੇ ਨਸ਼ੇ ਲਈ ਵਰਤੋਂ ਆਉਣ ਵਾਲੀਆਂ ਦਵਾਈਆਂ ਲਈ ਦਿਸ਼ਾ ਨਿਰਦੇਸ਼ ਜਾਰੀ

ਦਵਾਈਆਂ ਦੀ ਖਰੀਦ ਤੇ ਵੇਚ ਸੰਬੰਧੀ ਰੱਖਿਆ ਜਾਵੇ ਸਾਰਾ ਰਿਕਾਰਡ : ਡਾ. ਰਾਜੀਵ ਪਰਾਸ਼ਰ

ਦਵਾਈਆਂ ਦੀ ਖਰੀਦ ਤੇ ਵੇਚ ਸੰਬੰਧੀ ਰੱਖਿਆ ਜਾਵੇ ਸਾਰਾ ਰਿਕਾਰਡ : ਡਾ. ਰਾਜੀਵ ਪਰਾਸ਼ਰ

ਸਿਵਲ ਸਰਜਨ ਗਰਭ ਸਮਾਪਤੀ ਦਵਾਈ ਕਿੱਟਾ ਅਤੇ ਨਸ਼ੇ ਲਈ ਵਰਤੋਂ ਆਉਣ ਵਾਲੀਆਂ ਦਵਾਈਆਂ ਲਈ ਦਿਸ਼ਾ ਨਿਰਦੇਸ਼ ਜਾਰੀ

ਸਿਵਲ ਸਰਜਨ ਨੇ ਡਰੱਗ ਇੰਸਪੈਕਟਰਾਂ ਅਤੇ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਕੀਤੀ ਮੀਟਿੰਗ

ਫਿਰੋਜ਼ਪੁਰ,16 ਜਨਵਰੀ, 2026: ਸਿਵਲ ਸਰਜਨ ਫਿਰੋਜ਼ਪੁਰ ਡਾ. ਰਾਜੀਵ ਪਰਾਸ਼ਰ ਵੱਲੋਂ ਜ਼ਿਲ੍ਹਾ ਡਰੱਗ ਇੰਸਪੈਕਟਰ ਅਤੇ ਕੈਮਿਸਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਡਾ. ਸੁਸ਼ਮਾ ਠੱਕਰ ਸਹਾਇਕ ਸਿਵਲ ਸਰਜਨ, ਡਾ. ਮੀਨਾਕਸ਼ੀ ਢੀਂਗਰਾ ਜ਼ਿਲ੍ਹਾ ਟੀਕਾਕਰਨ ਆਫਸਰ, ਸੋਨੀਆ ਗੁਪਤਾ ਡਰੱਗ ਇੰਸਪੈਕਟਰ, ਸੁਬੋਧ ਕੱਕੜ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ, ਅੰਕੁਸ਼ ਭੰਡਾਰੀ ਡਿਪਟੀ ਮਾਸ ਮੀਡੀਆ ਅਫ਼ਸਰ, ਵਿਕਾਸ ਕਾਲੜਾ ਪੀਏ ਸਮੇਤ ਐਸੋਸੀਏਸ਼ਨ ਦੇ ਅਹੁਦੇਦਾਰ ਸ਼ਾਮਲ ਸਨ।
ਮੀਟਿੰਗ ਦੌਰਾਨ ਕੈਮਿਸਟਾਂ ਨੂੰ ਐਮਟੀਪੀ ਕਿੱਟਾਂ ਅਤੇ ਨਸ਼ੇ ਲਈ ਵਰਤੋਂ ਵਿੱਚ ਆਉਣ ਵਾਲੀ ਦਵਾਈਆਂ ਸਬੰਧੀ ਜਰੂਰੀ ਹਦਾਇਤਾਂ ਦਿੱਤੀਆਂ ਗਈਆਂ ਕਿ ਕੋਈ ਵੀ ਕੈਮਿਸਟ ਐਮਟੀਪੀ ਕਿੱਟਾਂ ਅਤੇ ਦਵਾਈਆਂ ਦੀ ਦੁਰਵਰਤੋਂ ਕਰਦਾ ਨਾ ਪਾਇਆ ਜਾਵੇ। ਬਿਨ੍ਹਾਂ ਬਿੱਲ ਅਤੇ ਡਾਕਟਰ ਦੀ ਪਰਚੀ ਤੋਂ ਇਨ੍ਹਾਂ ਦੀ ਵਿਕਰੀ ਗੈਰ ਕਾਨੂੰਨੀ ਮੰਨੀ ਜਾਵੇਗੀ ਅਤੇ ਵੇਚਣ ਵਾਲੇ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਸਖ਼ਤ ਰੁੱਖ ਅਪਣਾਇਆ ਹੈ। ਉਹਨਾਂ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ। ਜੇਕਰ ਕੋਈ ਗਲਤ ਦਵਾਈ ਵੇਚਦਾ ਹੈ ਤਾਂ ਉਸਦੀ ਸੂਚਨਾ ਦਿੱਤੀ ਜਾਵੇ।
ਡਾ. ਰਾਜੀਵ ਪਰਾਸ਼ਰ ਨੇ ਕਿਹਾ ਕਿ ਡਾਕਟਰ ਵੱਲੋਂ ਜਿੰਨੇ ਦਿਨਾਂ ਦੀ ਦਵਾਈ ਲਿਖੀ ਜਾਵੇ, ਮਰੀਜ ਨੂੰ ਉਨੇ ਦਿਨਾਂ ਦੀ ਹੀ ਮੈਡੀਸਿਨ ਦੇਣਾ ਯਕੀਨੀ ਬਣਾਇਆ ਜਾਵੇ ਅਤੇ ਪਰਚੀ ਤੇ ਦਿੱਤੀ ਗਈ ਦਵਾਈ ਦਾ ਵੇਰਵਾ ਜਰੂਰ ਪਾਇਆ ਜਾਵੇ। ਸਮੂਹ ਕੈਮਿਸਟ ਇਸ ਗੱਲ ਨੂੰ ਸੁਨਿਸ਼ਚਿਤ ਕਰਨ ਕਿ ਦਵਾਈਆਂ ਦੀ ਖਰੀਦ ਅਤੇ ਵੇਚ ਡਰੱਗ ਅਤੇ ਕਾਸਮੈਟਿਕ ਐਕਟ ਦੇ ਨਿਯਮਾਂ ਤਹਿਤ ਕਰਨਾ ਯਕੀਨੀ ਬਣਾਉਣ ਅਤੇ ਨਸ਼ੇ ਦੇ ਤੌਰ ‘ਤੇ ਦੁਰਵਰਤੋਂ ਹੋਣ ਵਾਲੀਆਂ ਦਵਾਈਆਂ ਦੀ ਖਰੀਦ ਅਤੇ ਵੇਚ ਪੂਰੀ ਜਿੰਮੇਵਾਰੀ ਨਾਲ ਕੀਤੀ ਜਾਵੇ ਅਤੇ ਨਿਯਮਾਂ ਮੁਤਾਬਿਕ ਸਾਰਾ ਰਿਕਾਰਡ ਰੱਖਿਆ ਜਾਵੇ। ਜੇਕਰ ਕੋਈ ਇਨ੍ਹਾਂ ਨਿਯਮਾਂ ਤੋਂ ਉਲਟ ਦਵਾਈ ਵੇਚੇਗਾ ਅਤੇ ਕਾਨੂੰਨ ਦੀ ਉਲੰਘਣਾ ਕਰੇਗਾ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਕੈਮੀਸਟ ਐਸੋਸੀਏਸ਼ਨ ਵੱਲੋਂ ਸਿਹਤ ਸਟਾਫ ਦਾ ਪੂਰਾ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਗਿਆ।

Related Articles

Leave a Reply

Your email address will not be published. Required fields are marked *

Back to top button