‘ਟਰੇਨਿੰਗ ਐਂਡ ਕਪੈਸਟੀ ਬਿਲਡਿੰਗ ਆਫ ਸਿਵਲ ਡਿਫੈਂਸ ਵਰਕਸ਼ਾਪ’ ’ਚ ਐਨਡੀਆਰਐਫ ਨੇ ਦਿੱਤੀ ਟਰੇਨਿੰਗ
ਐਨ ਡੀ ਆਰ ਐਫ ਦੀ ਟੀਮ ਨੇ ਦੱਸਿਆ ਕੁਦਰਤੀ ਆਫਤਾਂ ਤੋਂ ਬਚਣ ਦਾ ਤਰੀਕਾ
‘ਟਰੇਨਿੰਗ ਐਂਡ ਕਪੈਸਟੀ ਬਿਲਡਿੰਗ ਆਫ ਸਿਵਲ ਡਿਫੈਂਸ ਵਰਕਸ਼ਾਪ’ ’ਚ ਐਨਡੀਆਰਐਫ ਨੇ ਦਿੱਤੀ ਟਰੇਨਿੰਗ
—ਬੁੱਧਵਾਰ ਨੂੰ ਸ਼ਹੀਦ ਭਗਤ ਸਿੰਘ ਯੂਨੀਵਰਸਟੀ ਵਿਖੇ ਸ਼ੁਰੂ ਹੋਇਆ ਸੀ ‘ਸਿਵਲ ਡਿਫੈਂਸ ਦਾ ਸੱਤ ਰੋਜ਼ਾ ਟਰੇਨਿੰਗ ਕੈਂਪ’
—ਐਨ ਡੀ ਆਰ ਐਫ ਦੀ ਟੀਮ ਨੇ ਦੱਸਿਆ ਕੁਦਰਤੀ ਆਫਤਾਂ ਤੋਂ ਬਚਣ ਦਾ ਤਰੀਕਾ
—ਜਿਥੋਂ ਦੇ ਲੋਕਾਂ ਨੂੰ ਸਿਵਲ ਡਿਫੈਂਸ ਦੀ ਟਰੇਨਿੰਗ ਹੋਵੇ ,ਉਥੇ ਕੁਦਰਤੀ ਆਫਤਾਂ ਦੌਰਾਨ ਘੱਟ ਹੁੰਦਾ ਹੈ ਨੁਕਸਾਨ ;ਗੁਰਲਵਦੀਪ ਸਿੰਘ ,ਜ਼ਿਲ੍ਹਾ ਕਮਾਂਡੈਂਟ , ਸਿਵਿਲ ਡਿਫੈਂਸ
ਫਿਰੋਜ਼ਪੁਰ, 8 ਜਨਵਰੀ 2026;; ਸਥਾਨਕ ਸ਼ਹੀਦ ਭਗਤ ਸਿੰਘ ਯੂਨੀਵਰਸਟੀ ਵਿਚ ਚੱਲ ਰਹੇ ‘ਟਰੇਨਿੰਗ ਐਂਡ ਕਪੈਸਟੀ ਬਿਲਡਿੰਗ ਆਫ ਸਿਵਲ ਡਿਫੈਂਸ ਵਰਕਸ਼ਾਪ’ ਦੇ ਦੂਜੇ ਦਿਨ ਐਨਡੀਆਰਐਫ ਦੀ ਟੀਮ ਵੱਲੋਂ ਟਰੇਨਿੰਗ ਦਿੱਤੀ ਗਈ । ਇਸ ਦੌਰਾਨ ਐਨਡੀਆਰਐਫ ਵੱਲੋਂ ਹੜ੍ਹਾਂ ਦੌਰਾਨ,ਭੂਚਾਲ ਦੌਰਾਨ ਅਤੇ ਹੋਰ ਤਰਾਂ ਦੀਆਂ ਕੁਦਰਤੀ ਅਤੇ ਮਨੁੱਖ ਨਿਰਮਿਤ ਆਫਤਾਂ ਦੋਰਾਨ ਬਚਾਅ ਦੇ ਤਰੀਕੇ ਸਾਂਝੇ ਕੀਤੇ ਗਏ।
ਇਸ ਮੌਕੇ ਪੰਜਾਬ ਹੋਮਗਾਰਡਜ਼ ਅਤੇ ਸਿਵਲ ਡਿਫੈਂਸ ਦੇ ਜ਼ਿਲ੍ਹਾ ਕਮਾਂਡੈਂਟ ਗੁਰਲਵਦੀਪ ਸਿੰਘ ਅਤੇ ਸਿਵਲ ਡਿਫੈਂਸ ਵਾਰਡਨਸ ਉਚੇਚੇ ਤੌਰ ’ਤੇ ਹਾਜਰ ਸਨ। ਇਸ ਮੋਕੇ ਜ਼ਿਲ੍ਹਾ ਕਮਾਂਡੈਂਟ ਗੁਰਲਵਦੀਪ ਸਿੰਘ ਨੇ ਦੱਸਿਆ ਕਿ ਇਤਿਹਾਸ ਗਵਾਹ ਹੈ,ਜਿੰਨ੍ਹਾਂ ਦੇਸ਼ਾਂ ਵਿਚ ਸਿਵਲ ਡਿਫੈਂਸ ਮਜਬੂਤ ਹੈ,ਜਾਂ ਉਥੋਂ ਦੇ ਨਾਗਰਿਕਾਂ ਨੂੰ ਸਿਵਲ ਡਿਫੈਂਸ ਦੀ ਟਰੇਨਿੰਗ ਹੈ ,ਕੁਦਰਤੀ ਆਫਤਾਂ ਦੋਰਾਨ ਉਥੋਂ ਦੇ ਨਾਗਰਿਕਾਂ ਦਾ ਬਹੁਤ ਘੱਟ ਜਾਨੀ ਨੁਕਸਾਨ ਹੁੰਦਾ ਹੈ।
ਉਨ੍ਹਾਂ ਦੱਸਿਆ ਕਿ ਸਿਵਲ ਡਿਫੈਂਸ ਦੀ ਟਰੇਨਿੰਗ ਹਾਸਲ ਵਿਅੱਕਤੀ ਨਾ ਸਿਰਫ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਕਰਦਾ ਹੈ,ਸਗੋਂ ਉਹ ਸਮਾਜ ਅਤੇ ਦੇਸ਼ ਦੀ ਵੀ ਸੇਵਾ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਜਿਕਰਯੋਗ ਹੈ ਕਿ ਸਿਵਲ ਡਿਫੈਂਸ ਦਾ ਸੱਤ ਰੋਜ਼ਾ ਟਰੇਨਿੰਗ ਕੈਂਪ ਬੁੱਧਵਾਰ ਨੂੰ ਸ਼ਹੀਦ ਭਗਤ ਸਿੰਘ ਯੂਨੀਵਰਸਟੀ ਦੇ ਸੀਵੀ ਰਮਨ ਹਾਲ ਵਿਖੇ ਪੂਰੇ ਜੋਸ਼ੋ ਖਰੋਸ਼ ਨਾਲ ਸ਼ੁਰੂ ਹੋਇਆ ਸੀ । ਇਸ ਟਰੇਨਿੰਗ ਵਰਕਸ਼ਾਪ ਦੌਰਾਨ ਵਲੰਟੀਅਰਜ਼ ਵਿਚ ਬਹੁਤ ਜ਼ਿਆਦਾ ਉਤਸ਼ਾਹ ਵੇਖਣ ਨੂੰ ਮਿਲਿਆ ।
ਕੈਂਪ ਦੀ ਸ਼ੁਰੂਆਤ ਮੌਕੇ ਮੁੱਖ ਮਹਿਮਾਨ ਵਜੋਂ ਆਈ ਏ ਐਸ ਅਧਿਕਾਰੀ ਮੈਡਮ ਲਿੰਦਿਆ ਬਤੌਰ ਸਿਵਲ ਡਿਫੈਂਸ ਕੰਟਰੋਲਰ , ਹੋਮ ਗਾਰਡਜ਼ ਦੇ ਡਵੀਜ਼ਨਲ ਕਮਾਂਡੈਂਟ ਅਨਿਲ ਪਰੂਥੀ ਬਤੌਰ ਵਿਸ਼ੇਸ਼ ਮਹਿਮਾਨ ਪਹੁੰਚੇ ਸਨ ਜਦਕਿ ਹੋਮਗਾਰਡਜ਼ ਦੇ ਜ਼ਿਲ੍ਹਾ ਕਮਾਂਡੈਂਟ ਗੁਰਲਵਦੀਪ ਸਿੰਘ ਵੱਲੋਂ ਸਿਵਲ ਡਿਫੈਂਸ ਦੇ ਇਤਿਹਾਸ ਅਤੇ ਮੋਜੂਦਾ ਪਹਿਲੂਆਂ ’ਤੇ ਚਾਨਣਾ ਪਾਇਆ ਗਿਆ ਅਤੇ ਸਿਵਲ ਡਿਫੈਂਸ ਵਾਰਡਨਜ਼ ਵੱਲੋਂ ਅਪਰੇਸ਼ਨ ਸਿੰਧੂਰ ਅਤੇ ਹੜ੍ਹਾਂ ਦੋਰਾਨ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ ।
ਇਸ ਮੋਕੇ ਹੋਰਨਾਂ ਤੋਂ ਇਲਾਵਾ ਸਿਵਲ ਡਿਫੈਂਸ ਫਿਰੋਜ਼ਪੁਰ ਦੇ ਚੀਫ ਵਾਰਡਨ ਪਰਮਿੰਦਰ ਸਿੰਘ ਥਿੰਦ , ਹੋਮਗਾਰਡਜ਼ ਦੇ ਸਟੋਰ ਸੁਪਰਡੈਂਟ ਪਰਮਿੰਦਰ ਸਿੰਘ ਬਾਠ , ਕੰਪਨੀ ਕਮਾਂਡਰ ਅਨੀਸ਼ ਗੁੱਪਤਾ, ਪਰਮਜੀਤ ਸਿੰਘ, ਰਮਨਦੀਪ ਸਿੰਘ ,ਰਾਜਕੁਮਾਰ ਪਲਾਟੂਨ ਕਮਾਂਡਰ, ਪੋਸਟ ਵਾਰਡਨ ਹਰੀ ਰਾਮ ਖਿੰਦੜੀ, ਰਾਜੇਸ਼ ਖੰਨਾ, ਦਲਬੀਰ ਸਿੰਘ,ਰਾਜੀਵ ਵਧਵਾ ਅਤੇ ਸਮੂਹ ਸੈਕਟਰ ਵਾਰਡਨ ਹਾਜ਼ਰ ਸਨ।

‘ਟਰੇਨਿੰਗ ਐਂਡ ਕਪੈਸਟੀ ਬਿਲਡਿੰਗ ਆਫ ਸਿਵਲ ਡਿਫੈਂਸ ਵਰਕਸ਼ਾਪ’ ’ਚ ਐਨਡੀਆਰਐਫ ਨੇ ਦਿੱਤੀ ਟਰੇਨਿੰਗ




