Ferozepur News

ਸਕੂਲ ਮੁਖੀਆਂ ਲਈ ’ਯੁੱਧ ਨਸ਼ਿਆਂ ਵਿਰੁੱਧ’ ਮਾਨਸਿਕ ਸਿਹਤ ਅਤੇ ਨਸ਼ਾ ਰੋਕਥਾਮ ਸਬੰਧੀ ਜ਼ਿਲ੍ਹਾ ਪੱਧਰੀ ਕਾਰਜਸ਼ਾਲਾ ਦੀ ਆਰੰਭਤਾ

ਸਕੂਲ ਮੁਖੀਆਂ ਲਈ ’ਯੁੱਧ ਨਸ਼ਿਆਂ ਵਿਰੁੱਧ’ ਮਾਨਸਿਕ ਸਿਹਤ ਅਤੇ ਨਸ਼ਾ ਰੋਕਥਾਮ ਸਬੰਧੀ ਜ਼ਿਲ੍ਹਾ ਪੱਧਰੀ ਕਾਰਜਸ਼ਾਲਾ ਦੀ ਆਰੰਭਤਾ

ਸਕੂਲ ਮੁਖੀਆਂ ਲਈ ’ਯੁੱਧ ਨਸ਼ਿਆਂ ਵਿਰੁੱਧ’ ਮਾਨਸਿਕ ਸਿਹਤ ਅਤੇ ਨਸ਼ਾ ਰੋਕਥਾਮ ਸਬੰਧੀ ਜ਼ਿਲ੍ਹਾ ਪੱਧਰੀ ਕਾਰਜਸ਼ਾਲਾ ਦੀ ਆਰੰਭਤਾ

ਫ਼ਿਰੋਜ਼ਪੁਰ, 8-1-2026: ਐਸ.ਸੀ.ਈ.ਆਰ.ਟੀ. ਪੰਜਾਬ ਅਤੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੀ ਸਾਂਝੀ ਪਹਿਲ ਤਹਿਤ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਅਧੀਨ ਸਕੂਲ ਮੁਖੀਆਂ ਦੀ ਵਿਸ਼ੇਸ਼ ਕਾਰਜਸ਼ਾਲਾ ਦੀ ਆਰੰਭਤਾ ਕੀਤੀ ਗਈ ਹੈ। ਜਿਸ ਦਾ ਮਕਸਦ ਅਤੇ ਉਦੇਸ਼ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਵਿਦਿਆਰਥੀਆਂ ਦੀ ਮਾਨਸਿਕ ਤੰਦਰੁਸਤੀ ਅਤੇ ਨਸ਼ਾ ਰੋਕਥਾਮ ਲਈ ਇੱਕ ਮਹੱਤਵਪੂਰਣ ਕਦਮ ਵਜੋਂ ਮਿਥਿਆ ਗਿਆ ਹੈ। ਸਕੂਲ ਮੁਖੀਆਂ ਦੀ ਇਸ ਜ਼ਿਲ੍ਹਾ ਪੱਧਰੀ ਮਾਨਸਿਕ ਸਿਹਤ ਅਤੇ ਨਸ਼ਾ ਵਿਰੋਧੀ ਕਾਰਜਸ਼ਾਲਾ ਨਾਲ ਸਕੂਲਾਂ ਨਰੋਏ ਵਾਤਾਵਰਣ ਦੀ ਸਿਰਜਨਾ ਸੰਭਵ ਹੋ ਸਕੇਗੀ।
ਇਸ 3 ਰੋਜ਼ਾ ਬੈਚ ਵਾਈਜ਼ ਵਰਕਸ਼ਾਪ ਦੀ ਅਗਵਾਈ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਫ਼ਿਰੋਜ਼ਪੁਰ, ਸ੍ਰੀਮਤੀ ਮੁਨੀਲਾ ਅਰੋੜਾ ਅਤੇ ਉਪ-ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ), ਰਾਸ਼ਟਰੀ ਐਵਾਰਡੀ ਡਾ. ਸਤਿੰਦਰ ਸਿੰਘ ਜੀ ਦੀ ਯੋਗ ਦਿਸ਼ਾ-ਨਿਰਦੇਸ਼ ਹੇਠ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਸਕੂਲ ਮੁਖੀਆਂ ਨੂੰ ਵਿਦਿਆਰਥੀਆਂ ਦੀ ਸਮੂਹਿਕ ਵਿਕਾਸ ਯਾਤਰਾ ਵਿੱਚ ਮਾਨਸਿਕ ਸਿਹਤ ਦੀ ਕੇਂਦਰੀ ਭੂਮਿਕਾ ਬਾਰੇ ਸੰਵੇਦਨਸ਼ੀਲ ਹੋਣ ਲਈ ਆਪਣਾ ਵਿਸ਼ੇਸ਼ ਸੁਨੇਹਾ ਸਾਂਝਾ ਕੀਤਾ ਹੈ। ਇਸ ਮੌਕੇ ਰਾਜੀਵ ਪ੍ਰਾਸ਼ਰ ,ਸਿਵਲ ਸਰਜਨ ਫਿਰੋਜ਼ਪੁਰ ਅਤੇ ਸ੍ਰੀ ਗੁਰਮੇਜ ਰਾਮ ਡਿਪਟੀ ਮੈਡੀਕਲ ਕਮਿਸ਼ਨਰ ਫਿਰੋਜ਼ਪੁਰ ਦੁਆਰਾ ਸੰਤੁਲਿਤ ਮਾਨਸਿਕ ਵਿਕਾਸ ਅਤੇ ਨਸ਼ਿਆਂ ਦੀ ਰੋਕਥਾਮ ਦੀ ਮਹੱਤਵਪੂਰਨ ਨੁਕਤੇ ਵੀ ਸਾਂਝੇ ਕੀਤੇ।
ਜੀਵਨ ਜਾਂਚ ਕਲਾ ਦੁਆਰਾ ਵਿਦਿਆਰਥੀਆਂ ਦੀ ਸਖਸੀਅਤ ਉਸਾਰੀ ਵਾਸਤੇ ਇਸ ਕਾਰਜਸ਼ਾਲਾ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਤਾਇਨਾਤ ਮਾਹਰ ਟ੍ਰੇਨਰਾਂ ਅਤੇ ਮਨੋਵਿਗਿਆਨਕ ਵਿਦਵਾਨ ਮੈਡਮ ਪਰਮਜੀਤ ਕੌਰ ਅਤੇ ਸ਼੍ਰੀ ਪ੍ਰਾਂਜਲ ਜੋਸ਼ੀ ਵੱਲੋਂ ਵਿਸ਼ੇਸ਼ ਲੈਕਚਰ ਦਿੱਤੇ ਗਏ। ਉਨ੍ਹਾਂ ਨੇ ਕਿਸ਼ੋਰ ਅਵਸਥਾ ਵਿੱਚ ਪੈਦਾ ਹੋਣ ਵਾਲੀਆਂ ਮਾਨਸਿਕ ਸਮੱਸਿਆਵਾਂ, ਨਸ਼ੇ ਦੀ ਸ਼ੁਰੂਆਤੀ ਪ੍ਰਵਿਰਤੀ, ਮਨੋ-ਸਮਾਜਿਕ ਦਬਾਅ, ਅਕਾਦਮਿਕ ਤਣਾਅ, ਸਮਕਾਲੀ ਦਬਾਅ ,ਹਮ-ਉਮਰ ਹਾਣੀਆਂ ਦਾ ਦਬਾਵ ਅਤੇ ਇਨ੍ਹਾਂ ਦੇ ਵਿਦਿਆਰਥੀ ਵਿਹਾਰ- ਸਿਹਤ ’ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਗਹਿਰਾਈ ਨਾਲ ਚਰਚਾ ਕੀਤੀ।
ਕਾਰਜਸ਼ਾਲਾ ਦੀ ਵਿਸ਼ੇਸ਼ਤਾ ਇੰਟਰਐਕਟਿਵ ਸੈਸ਼ਨ, ਲਾਈਵ ਕੇਸ ਸਟੱਡੀਜ਼ ਅਤੇ ਅਸਲੀ ਸਕੂਲੀ ਤਜਰਬਿਆਂ ਤੋਂ ਲਏ ਗਏ ਹਵਾਲਿਆ ਰਾਹੀਂ ਸਕੂਲ ਮੁਖੀਆਂ ਨੂੰ ਇਹ ਸਮਝਾਇਆ ਗਿਆ ਕਿ ਕਿਸ ਤਰ੍ਹਾਂ ਵਿਦਿਆਰਥੀਆਂ ਵਿੱਚ ਮਾਨਸਿਕ ਤਣਾਅ ਜਾਂ ਨਸ਼ੇ ਦੀ ਲਗਨ ਦੇ ਸ਼ੁਰੂਆਤੀ ਲੱਛਣਾਂ ਨੂੰ ਸਮੇਂ ਸਿਰ ਪਛਾਣਿਆ ਜਾ ਸਕਦਾ ਹੈ। ਇਸਦੇ ਨਾਲ ਹੀ, ਪ੍ਰਭਾਵਸ਼ਾਲੀ ਸੰਵਾਦ, ਕੌਂਸਲਿੰਗ, ਮਾਪਿਆਂ ਨਾਲ ਸਹਿਯੋਗ ਅਤੇ ਸਿਹਤ ਵਿਭਾਗ ਨਾਲ ਫੀਡ-ਬੈਕ ਪ੍ਰਣਾਲੀ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਜ਼ਿਲ੍ਹਾ ਨੋਡਲ ਅਫਸਰ ਸ.ਅਸ਼ਵਿੰਦਰ ਸਿੰਘ , ਜ਼ਿਲ੍ਹਾ ਰਿਸੋਰਸ ਪਰਸਨ ਪਰਵਿੰਦਰ ਸਿੰਘ ਸੋਢੀ ਅਤੇ ਲੈਕਚਰਾਰ ਮੈਡਮ ਰਜਨੀ ਜੱਗਾ ਜੀ ਵੱਲੋਂ ਵੀ ਸਰਗਰਮ ਭੂਮਿਕਾ ਨਿਭਾਈ ਗਈ ਅਤੇ ਆਪਣੇ ਤਜਰਬਿਆਂ ਰਾਹੀਂ ਸਕੂਲ ਪ੍ਰਬੰਧਨ ਲਈ ਵਰਤੋਂ ਯੋਗ ਸੁਝਾਅ ਸਾਂਝੇ ਕੀਤੇ ਗਏ। ਬੁਲਾਰਿਆ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸਕੂਲ ਮੁਖੀ ਵਿਦਿਆਰਥੀਆਂ ਲਈ ਮਾਰਗਦਰਸ਼ਕ ਅਤੇ ਸੰਰੱਖਿਅਕ ਹੁੰਦੇ ਹਨ, ਜੋ ਸਕੂਲ ਦੇ ਵਾਤਾਵਰਣ ਨੂੰ ਸੁਰੱਖਿਅਤ, ਸੰਵੇਦਨਸ਼ੀਲ ਅਤੇ ਨਸ਼ਾ-ਮੁਕਤ ਬਣਾਉਣ ਵਿੱਚ ਕੇਂਦਰੀ ਭੂਮਿਕਾ ਨਿਭਾ ਸਕਦੇ ਹਨ। ਇਹ ਕਾਰਜਸ਼ਾਲਾ ਸਿੱਖਿਆ ਅਤੇ ਸਿਹਤ ਵਿਭਾਗਾਂ ਦੇ ਆਪਸੀ ਸਹਿਯੋਗ ਨਾਲ ਵਿਦਿਆਰਥੀਆਂ ਦੇ ਮਾਨਸਿਕ, ਸਮਾਜਿਕ ਅਤੇ ਨੈਤਿਕ ਵਿਕਾਸ ਵੱਲ ਇੱਕ ਪ੍ਰਭਾਵਸ਼ਾਲੀ ਕਦਮ ਸਾਬਤ ਕਰਨ ਅਹਿਦ ਲਿਆ ਗਿਆ।
ਕਾਰਜਕ੍ਰਮ ਨੂੰ ਸਫਲ ਬਣਾਉਣ ਵਿੱਚ ਡਾਇਟ ਪ੍ਰਿੰਸੀਪਲ ਮੈਡਮ ਸੀਮਾ ਪੰਛੀ, ਲੈਕਚਰਾਰ ਸ਼੍ਰੀ ਗੌਰਵ ਮੁੰਜਾਲ ਅਤੇ ਸ਼੍ਰੀ ਆਕਾਸ਼ਵੀਰ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ, ਜਿਨ੍ਹਾਂ ਨੇ ਅਕਾਦਮਿਕ ਅਤੇ ਪ੍ਰਸ਼ਾਸਕੀ ਤੌਰ ’ਤੇ ਸੰਪੂਰਨ ਸਹਿਯੋਗ ਪ੍ਰਦਾਨ ਕੀਤਾ।

Related Articles

Leave a Reply

Your email address will not be published. Required fields are marked *

Back to top button