Ferozepur News

ਦੇਵ ਸਮਾਜ ਕਾਲਜ ਫਾਰ ਵੂਮੈਨ ਵਿਖੇ ਸਕੂਲ ਪ੍ਰਿੰਸੀਪਲ ਅਤੇ ਮੁਖੀਆਂ ਦੀ ਹੋਈ ਵਿਸ਼ੇਸ਼ ਮੀਟਿੰਗ

ਬੱਚਿਆਂ ਦੀ ਗਿਣਤੀ ਵਧਾਉਣਾ ਹੋਵੇਗਾ ਸਾਡਾ ਮੁੱਖ ਟੀਚਾ : ਮੁਨੀਲਾ ਅਰੋੜਾ

ਦੇਵ ਸਮਾਜ ਕਾਲਜ ਫਾਰ ਵੂਮੈਨ ਵਿਖੇ ਸਕੂਲ ਪ੍ਰਿੰਸੀਪਲ ਅਤੇ ਮੁਖੀਆਂ ਦੀ ਹੋਈ ਵਿਸ਼ੇਸ਼ ਮੀਟਿੰਗ
ਬੱਚਿਆਂ ਦੀ ਗਿਣਤੀ ਵਧਾਉਣਾ ਹੋਵੇਗਾ ਸਾਡਾ ਮੁੱਖ ਟੀਚਾ : ਮੁਨੀਲਾ ਅਰੋੜਾ

ਦੇਵ ਸਮਾਜ ਕਾਲਜ ਫਾਰ ਵੂਮੈਨ ਵਿਖੇ ਸਕੂਲ ਪ੍ਰਿੰਸੀਪਲ ਅਤੇ ਮੁਖੀਆਂ ਦੀ ਹੋਈ ਵਿਸ਼ੇਸ਼ ਮੀਟਿੰਗ

ਫਿਰੋਜ਼ਪੁਰ, 29 ਨਵੰਬਰ 2025:
ਦੇਵ ਸਮਾਜ ਕਾਲਜ ਫਾਰ ਵੂਮੈਨ ਵਿਖੇ ਪ੍ਰਿੰਸੀਪਲ ਅਤੇ ਸਕੂਲ ਮੁਖੀਆਂ ਦੀ ਮੀਟਿੰਗ ਜ਼ਿਲ੍ਹਾ ਸਿੱਖਿਆ ਅਫ਼ਸਰ ਮੁਨੀਲਾ ਅਰੋੜਾ ਦੀ ਯੋਗ ਅਗਵਾਈ ਹੇਠ ਹੋਈ। ਉਹਨਾਂ ਨੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਉੱਤੇ ਜ਼ੋਰ ਦਿੱਤਾ।
ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਸਤਿੰਦਰ ਸਿੰਘ ਨੇ ਸਕੂਲਾਂ ਦੇ ਪ੍ਰਬੰਧਾਂ ਨੂੰ ਹੋਰ ਵਧੇਰੇ ਸੁਚੱਜੇ ਢੰਗ ਨਾਲ ਚਲਾਉਣ ਬਾਰੇ ਵਿਚਾਰ ਚਰਚਾ ਕੀਤੀ। ਇਸ ਦੌਰਾਨ ਡੀ.ਆਰ.ਸੀ. ਸ੍ਰੀ ਦਿਨੇਸ਼ ਚੌਹਾਨ ਨੇ ਮਿਸ਼ਨ ਸਮਰੱਥ ਉੱਤੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਭਵਿੱਖ ਵਿੱਚ ਮਿਸ਼ਨ 4.0 ਸੁਚਾਰੂ ਢੰਗ ਨਾਲ ਚਲਾਉਣ ਬਾਰੇ ਵਿਚਾਰ ਦਿੱਤੇ। ਇਸ ਮੌਕੇ ਉੱਤੇ ਐਮ.ਆਈ.ਐਸ. ਕੋਆਰਡੀਨੇਟਰ ਸ੍ਰੀ ਪਵਨ ਮਦਾਨ ਜੀ ਨੇ ਸਕੂਲ ਵਾਈਜ਼ ਅੰਕੜੇ ਸਾਹਮਣੇ ਰੱਖੇ ਅਤੇ ਗੰਭੀਰਤਾ ਨਾਲ ਦਾਖਲੇ ਨੂੰ ਵਧਾਉਣ ਬਾਰੇ ਸਕੂਲ ਮੁਖੀਆਂ ਨੂੰ ਕਿਹਾ। ਇਸ ਮੌਕੇ ਉੱਤੇ ਬੋਲਦੇ ਹੋਏ ਪ੍ਰਿੰਸੀਪਲ ਰਕੇਸ਼ ਸ਼ਰਮਾ ਨੇ ਵਿਭਾਗ ਤੋਂ ਪ੍ਰਾਪਤ ਗਰਾਂਟਾਂ ਨੂੰ ਨਿਯਮਾਂ ਅਨੁਸਾਰ ਤੇ ਸਮੇਂ ਸਿਰ ਖਰਚ ਕਰਨ ਬਾਰੇ ਕਿਹਾ ਅਤੇ ਵਿਦਿਆਰਥੀਆਂ ਦੀ ਗੈਰ ਹਾਜ਼ਰੀ ਨੂੰ ਕਿਵੇਂ ਘਟਾਇਆ ਜਾ ਸਕਦਾ ਹੈ ਉਸ ਬਾਰੇ ਵਿਸਥਾਰ ਨਾਲ ਦੱਸਿਆ। ਇਸ ਤੋਂ ਬਾਅਦ ਜ਼ਿਲ੍ਹਾ ਗਾਈਡੈਂਸ ਅਤੇ ਕੌਂਸਲਰ ਸੰਦੀਪ ਕੰਬੋਜ ਨੇ ਬਿਜਨਸ ਬਲਾਸਟਰ ਅਤੇ ਸਾਈਕੋਮੈਟ੍ਰਿਕ ਟੈਸਟ ਬਾਰੇ ਜਾਣਕਾਰੀ ਦਿੱਤੀ।
ਸ੍ਰੀ ਉਮੇਸ਼ ਕੁਮਾਰ ਮੁੱਖ ਅਧਿਆਪਕਾ ਵੱਲੋਂ ਵੀ ਆਪਣੇ ਕੀਮਤੀ ਸੁਜਾਅ ਦਿੱਤੇ ਗਏ। ਇਸ ਦੇ ਨਾਲ ਹੀ ਬੀਆਰਸੀ ਇੰਗਲਿਸ਼ ਹਰਪ੍ਰੀਤ ਸਿੰਘ ਨੇ ਇੰਗਲਿਸ਼ ਹੈਲਪਰ ਪਾਇਲਟ ਪ੍ਰੋਜੈਕਟ ਬਾਰੇ ਸਕੂਲਾਂ ਨੂੰ ਜਾਣਕਾਰੀ ਦਿੱਤੀ। ਇਸ ਮੌਕੇ ਉੱਤੇ ਦੇਵ ਸਮਾਜ ਕਾਲਜ ਫਾਰ ਵੁਮੈਨ ਦੇ ਪ੍ਰਿੰਸੀਪਲ ਮੈਡਮ ਸੰਗੀਤਾ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਮਨੀਲਾ ਅਰੋੜਾ ਤੇ ਸਮੂਹ ਸਕੂਲ ਮੁਖੀਆਂ ਦਾ ਨਿੱਘਾ ਸਵਾਗਤ ਕੀਤਾ ਅਤੇ ਹੋਰ ਪਤਵੰਤਿਆਂ ਨੂੰ ਜੀ ਆਇਆ ਆਖਿਆ ਅਤੇ ਉਨ੍ਹਾਂ ਨੇ ਆਖਿਆ ਕਿ ਸਿੱਖਿਆ ਦੇ ਖੇਤਰ ਵਿੱਚ ਸਾਡੀ ਸੰਸਥਾ ਹਮੇਸ਼ਾ ਵਿਭਾਗਾਂ ਦੇ ਨਾਲ ਖੜੀ ਹੈ। ਇਸ ਮੌਕੇ ਉੱਤੇ ਆਰਸੀ ਪਰਵੀਨ ਕੁਮਾਰ, ਹਰਪ੍ਰੀਤ ਸਿੰਘ, ਬੂੜ ਸਿੰਘ,ਅਮਿਤ ਆਨੰਦ, ਬੀਆਰਸੀ ਵਿਸ਼ਾਲ ਗਾਂਧੀ ਨੇ ਸਾਰੇ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਇਆ। ਸਮੂਹ ਬਲਾਕ ਨੋਡਲ ਅਫਸਰ ਤੇ ਸਕੂਲ ਮੁਖੀ, ਸੁਖਚੈਨ ਸਿੰਘ ਸਟੈਨੋ ਮੀਟਿੰਗ ਵਿੱਚ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button