Ferozepur News

ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰਜੋਪੁਰ ਵਿਖੇ ਜ਼ਿਲ੍ਹਾ ਪੱਧਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵੱਲੋਂ ‘ਵਿਕਸਿਤ ਭਾਰਤ ਯੂਥ ਪਾਰਲੀਮੈਂਟ 2026 ਦਾ ਆਯੋਜਨ

ਜ਼ਿਲ੍ਹਾ ਪੱਧਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵੱਲੋਂ ‘ਵਿਕਸਿਤ ਭਾਰਤ ਯੂਥ ਪਾਰਲੀਮੈਂਟ 2026 ਮੁਕਾਬਲੇ ਵਿੱਚੋਂ ਕਾਲਜ ਦੀਆ ਵਿਦਿਆਰਥਣਾਂ ਨੇ ਮਾਰੀਆ ਮੱਲ੍ਹਾਂ

  • ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰਜੋਪੁਰ ਵਿਖੇ ਜ਼ਿਲ੍ਹਾ ਪੱਧਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵੱਲੋਂ ‘ਵਿਕਸਿਤ ਭਾਰਤ ਯੂਥ ਪਾਰਲੀਮੈਂਟ 2026 ਦਾ ਆਯੋਜਨ

  • ਜ਼ਿਲ੍ਹਾ ਪੱਧਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵੱਲੋਂ ‘ਵਿਕਸਿਤ ਭਾਰਤ ਯੂਥ ਪਾਰਲੀਮੈਂਟ 2026 ਮੁਕਾਬਲੇ ਵਿੱਚੋਂ ਕਾਲਜ ਦੀਆ ਵਿਦਿਆਰਥਣਾਂ ਨੇ ਮਾਰੀਆ ਮੱਲ੍ਹਾਂ

ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰਜੋਪੁਰ ਵਿਖੇ ਜ਼ਿਲ੍ਹਾ ਪੱਧਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਵੱਲੋਂ ‘ਵਿਕਸਿਤ ਭਾਰਤ ਯੂਥ ਪਾਰਲੀਮੈਂਟ 2026 ਦਾ ਆਯੋਜਨ

ਫਿਰੋਜ਼ਪੁਰ, 17-11-2025: ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਸਿੱਖਿਆ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਏ+ ਗਰੇਡ ਪ੍ਰਾਪਤ ਕਾਲਜ ਹੈ। ਕਾਲਜ ਦੇ ਚੇਅਰਮੈਨ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੇ ਅਸ਼ੀਰਵਾਦ ਅਤੇ ਡਾ. ਅਗਨੀਜ਼ ਢਿੱਲੋਂ, ਚੇਅਰਪਰਸਨ ਜੀ ਦੇ ਉਚਿਤ ਦਿਸ਼ਾ ਨਿਰਦੇਸ਼ ਅਤੇ ਸ਼੍ਰੀ ਅਜੇ ਬੱਤਾ, ਸੈਕਟਰੀ,  ਡਾ. ਸੰਗੀਤਾ, ਪ੍ਰਿੰਸੀਪਲ ਦੀ ਅਗਵਾਈ ਵਿੱਚ ਤਰੱਕੀ ਦੀ ਰਾਹ ‘ਤੇ ਅਗਰਸਰ ਹੈ। ਇਸੇ ਲੜੀ ਦੇ ਤਹਿਤ ਜ਼ਿਲ੍ਹਾ ਪੱਧਰੀ ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਅਤੇ ਕਾਲਜ ਦੇ ਐੱਨ.ਐੱਸ.ਐੱਸ ਵਿੰਗ ਦੇ ਸਹਿਯੋਗ ਨਾਲ ਵਿਕਸਿਤ ਭਾਰਤ ਯੂਥ ਪਾਰਲੀਮੈਂਟ 2026 (ਲੀਡ ਦ ਪਾਥ ਟੂ ਵਿਕਸਿਤ ਭਾਰਤ’ ਦੇ ਤਹਿਤ) ਕਾਲਜ ਵਿਖੇ ਮਿਤੀ 15-11-2025 ਨੂੰ ‘ਵਿਕਸਿਤ ਭਾਰਤ ਯੂਥ ਪਾਰਲੀਮੈਂਟ-2026’ ਲਾਇਵ ਟੈਲੀਕਾਸਟ ਦਾ ਆਯੋਜਨ ਕੀਤਾ ਗਿਆ। ਕਾਲਜ ਦੇ ਸੰਗੀਤ ਵਿਭਾਗ ਦੀਆ ਵਿਦਿਆਰਥਣਾਂ ਦੁਆਰਾ ਸਵਾਗਤੀ ਗੀਤ ਦਾ ਗਾਇਣ ਕਰਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ। ਇਸ ਪ੍ਰੋਗਰਾਮ ਦੇ ਆਯੋਜਕ ਤੇ ਐੱਨ.ਐੱਸ.ਐੱਸ ਵਿੰਗ ਦੇ ਇੰਚਾਰਜ ਮੈਡਮ ਰੁਪਿੰਦਰਜੀਤ ਕੌਰ ਤੇ ਮੈਡਮ ਰਾਬੀਆ ਨੇ ਪ੍ਰੋਗਰਾਮ ਵਿਚ ਸ਼ਿਰਕਤ ਕਰ ਰਹੇ ਮੁੱਖ ਮਹਿਮਾਨ ਸ਼੍ਰੀ ਅੰਕੁਸ਼ ਨਿਜਵਾਨ, ਰਿਜਨਲ ਡਾਇਰੇਕਟ੍ਰੋਰੇਟ ਆਫ ਐਨ.ਐਸ.ਐਸ., ਚੰਡੀਗੜ੍ਹ, ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ, ਦੇ ਨਾਲ ਜਿਉਰੀ ਮੈਂਬਰਾਨ ਡਾ. ਐੱਸ.ਐੱਨ. ਰੁਦਰਾ, ਡਾ. ਮਲਕੀਤ ਸਿੰਘ, ਡਾ. ਪ੍ਰਭਪ੍ਰੀਤ ਸਿੰਘ, ਪ੍ਰੋ. ਰਜਨੀ, ਪ੍ਰੋ. ਪੂਜਾ ਆਦਿ  ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ ਮੋਮੈਂਟੋ ਚਿੰਨ੍ਹ ਵੀ ਪ੍ਰਦਾਨ ਕੀਤੇ।

ਇਸ ਪ੍ਰੋਗਰਾਮ ਦੀ ਸ਼ੁਰੂਆਤ ਵਿਚ ‘ਵਿਕਸਿਤ ਭਾਰਤ ਯੂਥ ਪਾਰਲੀਮੈਂਟ-2026’ ਦੇ ਤਹਿਤ ‘ਅਮਰਜੈਂਸੀ ਦੇ 50 ਸਾਲ:ਭਾਰਤੀ ਲੋਕਤੰਤਰ ਲਈ ਸਬਕ’ ਵਿਸ਼ੇ ਨੂੰ ਮੁੱਖ ਰੱਖਦਿਆਂ ਇਕ ‘ਬਹਿਸ ਮੁਕਾਬਲਾ’ ਕਰਵਾਇਆ ਗਿਆ ਜਿਸ ਵਿਚ ਫਿਰੋਜਪੁਰ ਜ਼ਿਲ੍ਹੇ ਦੇ ਵੱਖ-ਵੱਖ ਕਾਲਜਾਂ ਤੋਂ ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਇਸ ‘ਬਹਿਸ ਮੁਕਾਬਲੇ’ ਦੀ ਫਾਇਨਲ ਸੂਚੀ ਵਿਚ ਪਹਿਲੇ ਦਸ ਵਿਦਿਆਰਥੀਆਂ ਨੂੰ ਨਾਮਜ਼ਦ ਕੀਤਾ ਗਿਆ ਜਿਨ੍ਹਾਂ ਵਿਚ ਹਰਸ਼ਿਤ (ਸਰਕਾਰੀ ਬ੍ਰਜਿੰਦਰਾ ਕਾਲਜ, ਫਰੀਦਕੋਟ), ਸੁਖਮਨੀ, ਪਵਨ, ਕੁਸਮ, ਮਹਿਕਪ੍ਰੀਤ ਕੌਰ, ਅਨਮੋਲਪ੍ਰੀਤ ਕੌਰ, ਸੇਜਲਪ੍ਰੀਤ ਕੌਰ, ਰਵਜੋਤ ਸਿੱਧੂ, ਪ੍ਰੀਤ ਪੂਜਾ ਤੇ ਖ਼ੁਸ਼ੀ (ਦੇਵ ਸਮਾਜ ਕਾਲਜ ਫ਼ਾਰ ਵੂਮੈਨ, ਫ਼ਿਰੋਜ਼ਪੁਰ ਸ਼ਹਿਰ) ਆਦਿ ਨੂੰ ਪੁੱਜੇ ਹੋਏ ਮਹਿਮਾਨਾਂ ਦੁਆਰਾ ਪ੍ਰਮਾਣ-ਪੱਤਰ ਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਕਾਲਜ ਮੈਨੇਜਮੈਂਟ ਅਤੇ ਪ੍ਰਿੰਸੀਪਲ ਡਾ. ਸੰਗੀਤਾ ਦੁਆਰਾ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੀਆਂ 8 ਵਿਜੇਤਾ ਵਿਦਿਆਰਥਣਾਂ ਦੀ ਸ਼ਲਾਘਾ ਕਰਦਿਆ ਜ਼ਿਲ੍ਹਾ ਪੱਧਰ ਤੋਂ ਰਾਜ ਪੱਧਰੀ ਮੁਕਾਬਲੇ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆ ।

Related Articles

Leave a Reply

Your email address will not be published. Required fields are marked *

Back to top button