Ferozepur News

ਵਿੱਤ ਮੰਤਰੀ ਪੰਜਾਬ ਵਲੋਂ ਮੀਟਿੰਗ ਵਿੱਚ ਆਗੂਆਂ ਨੂੰ ਵਰਤੀ ਭੱਦੀ ਸ਼ਬਦਾਵਲੀ ਅਤੇ ਕੀਤੀ ਬਦਸਲੂਕੀ ਦੇ ਰੋਸ ਵਜੋਂ ਫੂਕੇ ਪੁਤਲੇ-ਸਪੈਸ਼ਲ ਕਾਡਰ ਅਧਿਆਪਕ ਫਰੰਟ*

*ਪੇਅ ਸਕੇਲ ਲਾਗੂ ਕੀਤਾ ਜਾਵੇ -ਜਗਸੀਰ ਸਿੰਘ ਸੰਧੂ*

ਵਿੱਤ ਮੰਤਰੀ ਪੰਜਾਬ ਵਲੋਂ ਮੀਟਿੰਗ ਵਿੱਚ ਆਗੂਆਂ ਨੂੰ ਵਰਤੀ ਭੱਦੀ ਸ਼ਬਦਾਵਲੀ ਅਤੇ ਕੀਤੀ ਬਦਸਲੂਕੀ ਦੇ ਰੋਸ ਵਜੋਂ ਫੂਕੇ ਪੁਤਲੇ-ਸਪੈਸ਼ਲ ਕਾਡਰ ਅਧਿਆਪਕ ਫਰੰਟ*

ਵਿੱਤ ਮੰਤਰੀ ਪੰਜਾਬ ਵਲੋਂ ਮੀਟਿੰਗ ਵਿੱਚ ਆਗੂਆਂ ਨੂੰ ਵਰਤੀ ਭੱਦੀ ਸ਼ਬਦਾਵਲੀ ਅਤੇ ਕੀਤੀ ਬਦਸਲੂਕੀ ਦੇ ਰੋਸ ਵਜੋਂ ਫੂਕੇ ਪੁਤਲੇ-ਸਪੈਸ਼ਲ ਕਾਡਰ ਅਧਿਆਪਕ ਫਰੰਟ*

*ਪੇਅ ਸਕੇਲ ਲਾਗੂ ਕੀਤਾ ਜਾਵੇ -ਜਗਸੀਰ ਸਿੰਘ ਸੰਧੂ*

ਫ਼ਿਰੋਜ਼ਪੁਰ 15 ਨਵੰਬਰ, 2025: 10 ਨਵੰਬਰ ਨੂੰ ਚੰਡੀਗੜ੍ਹ ਵਿਖੇ ਵਿੱਤ ਮੰਤਰੀ ਪੰਜਾਬ ਨਾਲ ਮੀਟਿੰਗ ਕਰਨ ਗਏ ਸਪੈਸ਼ਲ ਕਾਡਰ ਅਧਿਆਪਕ ਫਰੰਟ ਦੇ ਆਗੂਆਂ ਨਾਲ ਹੱਕੀ ਮੰਗਾਂ ਤੇ ਵਿਚਾਰ ਵਟਾਂਦਰਾ ਕਰਨ ਦੀ ਬਜਾਏ ਬਦਸਲੂਕੀ ਕੀਤੀ ਤੇ ਭੱਦੀ ਸ਼ਬਦਾਵਲੀ ਵਰਤੀ ਜੋ ਅਸੀਂ ਮੀਡੀਆ ਵਿੱਚ ਬਿਆਨ ਨਹੀਂ ਕਰ ਸਕਦੇ। ਮੀਟਿੰਗ ਵਿੱਚ ਸਾਡੇ ਲੇਡੀਜ਼ ਅਧਿਆਪਕ ਸ਼ਾਮਲ ਸਨ ਪਰ ਵਿੱਤ ਮੰਤਰੀ ਹਰਪਾਲ ਚੀਮਾ ਵਲੋਂ ਨਾਰੀ ਸ਼ਕਤੀ ਦੀ ਪ੍ਰਵਾਹ ਨਾ ਕਰਦੇ ਹੋਏ ਭੈੜਾ ਵਤੀਰਾ ਕੀਤਾ। ਇਸ ਦੇ ਵਿਰੋਧ ਵਜੋਂ ਅੱਜ ਸਾਰੇ ਪੰਜਾਬ ਵਿੱਚ ਪੁਤਲਾ ਫੂਕ ਮੁਜ਼ਾਹਰੇ ਕੀਤੇ ਗਏ, ਇਸੇ ਲੜੀ ਤਹਿਤ ਫਿਰੋਜ਼ਪੁਰ ਦੇ ਜ਼ਿਲ੍ਹਾ ਹੈਡਕੁਆਰਟਰ ਤੇ ਵਿੱਤ ਮੰਤਰੀ ਹਰਪਾਲ ਚੀਮਾ ਦੇ ਪੁਤਲੇ ਫੂਕੇ ਗਏ। ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ ਤੇ ਵਾਅਦੇ ਕੀਤੇ ਕਿ ਤੁਹਾਨੂੰ ਬਣਦੇ ਹੱਕ ਜਲਦੀ ਦਿੱਤੇ ਜਾਣਗੇ। ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਨਾਲ ਵੀ ਕਈ ਮੀਟਿੰਗਾਂ ਕੀਤੀਆਂ ਗਈਆਂ ਪਰ ਲਾਰਿਆਂ ਤੋਂ ਬਿਨਾਂ ਕੁਝ ਨਹੀਂ ਮਿਲਿਆ। ਪਹਿਲੀ ਗੱਲ ਮੀਟਿੰਗ ਦਿੰਦੇ ਨਹੀਂ ਜੇ ਮੀਟਿੰਗ ਮਿਲਦੀ ਵੀ ਹੈ ਤਾਂ ਉਸਨੂੰ ਵਾਰ ਵਾਰ ਅੱਗੇ ਪਾ ਦਿੱਤਾ ਜਾਂਦਾ ਹੈ।

ਵਿੱਤ ਮੰਤਰੀ ਪੰਜਾਬ ਅੱਗੇ ਇਹ ਕਹਿੰਦੇ ਕਿ ਤੁਸੀਂ ਵਿਹਲੇ ਹੋ ਮੂੰਹ ਚੱਕ ਕੇ ਮੀਟਿੰਗਾਂ ਕਰਨ ਆ ਜਾਂਦੇ ਹੋ ਤੁਸੀਂ ਸਾਡਾ ਸਮਾਂ ਬਰਬਾਦ ਕਰਦੇ ਹੋ ਪਰ ਇਹਨਾਂ ਨੂੰ ਪੁੱਛਿਆ ਜਾਵੇ ਕਿ ਜਦੋਂ ਚੋਣਾਂ ਸਮੇਂ ਜਿਹਨਾਂ ਲੋਕਾਂ ਤੋਂ ਆਣਕੇ ਦਰ-ਦਰ ਤੇ ਹੱਥ ਜੋੜਕੇ ਵੋਟਾਂ ਮੰਗਦੇ ਹੋ ਇਹ ਉਹੀ ਲੋਕ ਨੇ ਜ਼ੋ ਆਪਣੇ ਹੱਕ ਮੰਗਦੇ ਨੇ। ਸਾਨੂੰ ਕੀਤੇ ਵਾਅਦੇ ਅਨੁਸਾਰ ਪੇਅ ਸਕੇਲ ਦੇ ਕੇ ਰੈਗੂਲਰ ਕਰ ਦੇਣ ਤਾਂ ਅਸੀਂ ਮੀਟਿੰਗਾਂ ਕਰਕੇ ਕੀ ਲੈਣਾ? ਅਸੀਂ ਸੰਘਰਸ਼ ਕਰਕੇ ਕੀ ਲੈਣਾ? ਇਹ ਹੈਂਕੜਬਾਜ਼ ਲੋਕ ਸਾਨੂੰ ਮਜਬੂਰ ਕਰਦੇ ਹਨ, ਸੜਕਾਂ ਤੇ ਰੁਲਣ ਲਈ।

ਇਹੀ ਲੋਕ ਕਹਿੰਦੇ ਸੀ ਕਿ ਕਿਸੇ ਵੀ ਮੁਲਾਜ਼ਮ ਨੂੰ ਧਰਨਾ ਨਹੀਂ ਲਾਉਣਾ ਪਵੇਗਾ, ਸੜਕਾਂ ਤੇ ਨਹੀਂ ਆਉਣਾ ਪਵੇਗਾ ਪਰ ਅਫਸੋਸ ਅਸੀਂ ਮਜਬੂਰ ਹੋ ਕੇ ਧਰਨੇ ਵੀ ਲਾ ਰਹੇ ਹਾਂ ਤੇ ਖੁਰਾਣੇ ਪਿੰਡ ਵਿੱਚ ਪਾਣੀ ਵਾਲੀਆਂ ਟੈਂਕੀਆਂ ਤੇ ਵੀ ਸੱਤ-ਸੱਤ ਮਹੀਨੇ ਬਤੀਤ ਕਰ ਚੁੱਕੇ ਹਾਂ ਪਰ ਇਸ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕਦੀ। ਅਸੀਂ ਸੰਘਰਸ਼ ਕਰਨ ਲਈ ਮਜਬੂਰ ਕਿਉ ਹਾਂ, ਕਿਉਂਕਿ ਜਦੋਂ ਅਧਿਕਾਰੀਆਂ ਨਾਲ ਮੀਟਿੰਗ ਹੁੰਦੀ ਤਾਂ ਉਹ ਪੱਲੜਾ ਝਾੜ ਕੇ ਸਿੱਖਿਆ ਮੰਤਰੀ ਤੇ ਸੁੱਟ ਦਿੰਦੇ ਹਨ , ਜੇਕਰ ਸਿੱਖਿਆ ਮੰਤਰੀ ਨਾਲ ਮੀਟਿੰਗ ਹੁੰਦੀ ਤਾਂ ਉਹਨਾਂ ਵਲੋਂ ਮੁੱਖ ਮੰਤਰੀ ਤੇ ਵਿੱਤ ਮੰਤਰੀ ਪੰਜਾਬ ਦੇ ਵੱਸ ਕਹਿ ਕੇ ਪੱਲੜਾ ਝਾੜ ਦਿੱਤਾ ਜਾਂਦਾ ਹੈ। ਮੁੱਖ ਮੰਤਰੀ ਤਾਂ ਮਿਲਦੇ ਨਹੀਂ ਪਤਾ ਨਹੀਂ ਆਮ ਲੋਕ ਕਹਿ ਕੇ ਸੱਤਾ ਤੇ ਬੈਠਣ ਵਾਲੇ ਅੱਜ ਆਮ ਲੋਕਾਂ ਤੋਂ ਕਿਉ ਦੂਰ ਭੱਜਦੇ ਹਨ ਜੇਕਰ ਵਿੱਤ ਮੰਤਰੀ ਨਾਲ ਮੀਟਿੰਗ ਹੁੰਦੀ ਤਾਂ ਉਹਨਾਂ ਦਾ ਵਤੀਰਾ ਅੱਜ ਦੇ ਪੁਤਲੇ ਫੂਕ ਮੁਜ਼ਾਹਰੇ ਤੋਂ ਪਤਾ ਚੱਲ ਰਿਹਾ ਕਿ ਕਿਹੋ ਜਿਹਾ ਵਤੀਰਾ ਕਰਦੇ ਮੀਟਿੰਗਾਂ ਦੌਰਾਨ ਕਰਦੇ ਹਨ।

ਇੱਕ ਹੋਰ ਗੱਲ ਕਿ ਇਹ ਮੰਤਰੀ ਕਹਿੰਦੇ ਹਨ ਕਿ ਤੁਸੀਂ ਸਰਕਾਰ ਦਾ ਸੁਆਗਤ ਤੇ ਧੰਨਵਾਦ ਕਰਨ ਦੀ ਬਜਾਏ ਆਪਣੇ ਹੱਕ ਕਿਉਂ ਮੰਗਦੇ ਹੋ ? ਅਸੀਂ ਦੱਸ ਦੇਈਏ ਕਿ ਜਿੰਨਾ ਪੈਸਾ ਤੁਸੀਂ ਸਾਡੀ ਪੱਕੇ ਕਰਨ ਦੀ ਮਸ਼ਹੂਰੀ ਤੇ ਲਾ ਦਿੱਤੇ ਜੇਕਰ ਸਾਨੂੰ ਪੇਅ ਸਕੇਲ ਤਹਿਤ ਪੱਕਾ ਕੀਤਾ ਹੁੰਦਾ ਤਾਂ ਸ਼ਾਇਦ ਇੰਨ੍ਹਾਂ ਪੈਸਾ ਖ਼ਰਚ ਨਾ ਹੁੰਦਾ।ਉਹਨਾਂ ਕਿਹਾ ਕਿ ਜਿਸ ਤਰ੍ਹਾਂ ਇਹਨਾਂ ਦੀ ਸਰਕਾਰ ਕਹਿੰਦੀ ਕਿ ਹੋਰ ਸੀਮਿੰਟ ਲਾ ਕੇ ਪੱਕੇ ਕਰੀਏ ਅਸੀਂ ਕਹਿੰਦੇ ਇਹਨਾਂ ਦਾ ਸੁਆਗਤ ਅਤੇ ਧੰਨਵਾਦ ਅਸੀਂ ਸੰਗਰੂਰ ਚ ਕੀਤਾ ਸੀ ਬੁਕਿਆ ਆਦਿ ਨਾਲ ,ਹੋਰ ਅਸੀਂ ਟੈਂਟ ਲਾ ਕੇ ਬੈਂਡ ਵਾਜਿਆਂ ਨਾਲ ਕਰੀਏ ਜੇਕਰ ਸਾਨੂੰ ਸਹੀ ਤੇ ਸਾਰੀਆਂ ਸਹੂਲਤਾਂ ਸਮੇਤ ਰੈਗੂਲਰ ਕੀਤਾ ਹੁੰਦਾ ਤਾਂ ਸ਼ਾਇਦ ਅਸੀਂ ਸੁਆਗਤ ਤਾਂ ਕੀ ਅਸੀਂ ਸਾਰੀ ਉਮਰ ਆਪਣੀਆਂ ਪਲਕਾਂ ਤੇ ਬਿਠਾ ਕੇ ਰੱਖਦੇ ਪਰ ਅਫਸੋਸ ਸਰਕਾਰ ਦੇ ਵਾਅਦੇ ਖੋਖਲੇ ਨਿਕਲੇ ਤੇ ਅੱਜ ਵੀ ਅਸੀਂ ਸੜਕਾਂ ਤੇ ਰੁਲਣ ਲਈ ਮਜਬੂਰ ਹਾਂ।

ਇਸ ਸਮੇਂ ਭਰਾਤਰੀ ਜਥੇਬੰਦੀਆਂ ਡੀਟੀਐਫ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਮਲਕੀਤ ਸਿੰਘ ਹਰਾਜ, ਸੂਬਾ ਕਮੇਟੀ ਮੈਂਬਰ ਸਰਬਜੀਤ ਸਿੰਘ ਭਾਵੜਾ, ਦੀਪਕ ਕੰਬੋਜ ਸੂਬਾ ਪ੍ਰਧਾਨ ਸੂਬਾ ਪ੍ਰਧਾਨ 6635 ਈ.ਟੀ.ਟੀ ਅਧਿਆਪਕ ਯੂਨੀਅਨ ਪੰਜਾਬ, ਸ਼ਲਿੰਦਰ ਸਿੰਘ ਜਨਰਲ ਸਕੱਤਰ 6635 ਅਧਿਆਪਕ ਯੂਨੀਅਨ ਅਤੇ ਗੌਰਮਿੰਟ ਟੀਚਰਜ਼ ਯੂਨੀਅਨ ਵੱਲੋਂ ਸਪੈਸਲ ਕਾਡਰ ਅਧਿਆਪਕ ਫਰੰਟ ਪੰਜਾਬ ਦੀ ਹਮਾਇਤ ਕਰਦਿਆਂ ਵਿੱਤ ਮੰਤਰੀ ਦੀ ਬਦਸਲੂਕੀ ਤੇ ਭੈੜੇ ਵਤੀਰੇ ਦਾ ਵਿਰੋਧ ਕੀਤਾ। ਇਸ ਸਮੇਂ ਸਟੇਟ ਆਗੂ ਜਗਸੀਰ ਸਿੰਘ ਸੰਧੂ, ਸਟੇਟ ਆਗੂ ਅਸ਼ੋਕ ਕੁਮਾਰ ਹਾਂਡਾ, ਸਟੇਟ ਆਗੂ ਸ਼ੇਰ ਸਿੰਘ, ਮਮਤਾ ਰਾਣੀ, ਧਿਆਨ ਸਿੰਘ, ਬਲਕਾਰ ਸਿੰਘ,ਰਮਨ  ਦੁੱਗਲ,ਨਰਿੰਦਰ ਸਿੰਘ, ਲਖਵੀਰ ਸਿੰਘ,ਪਾਲਾ ਸਿੰਘ, ਸੁਰਜੀਤ ਸਿੰਘ, ਗੁਰਮੀਤ ਸਿੰਘ ਜੀਰਾ, ਸਰਬਜੀਤ ਧਾਲੀਵਾਲ, ਜਗਸੀਰ ਉੱਗੋਕੇ, ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button