ਹੰਭਲਾ ਫਾਊਡੇਸ਼ਨ ਦਾ ‘ਮੁੜ ਵਸੇਬਾ ਕੈਂਪ’ ਦੀ ਸਫ਼ਲਤਾ ਪੂਰਵਕ ਸਮਾਪਤੀ
ਗ੍ਰੰਥੀ ਸਿੰਘ ਨੇ ਕੀਤੀ ਅਰਦਾਸ, ਮੈਂਬਰਾਂ ਨੇ ਕੀਤਾ ਸ਼ੁਕਰਾਨਾ

ਹੰਭਲਾ ਫਾਊਡੇਸ਼ਨ ਦਾ ‘ਮੁੜ ਵਸੇਬਾ ਕੈਂਪ’ ਦੀ ਸਫ਼ਲਤਾ ਪੂਰਵਕ ਸਮਾਪਤੀ
– ਗ੍ਰੰਥੀ ਸਿੰਘ ਨੇ ਕੀਤੀ ਅਰਦਾਸ, ਮੈਂਬਰਾਂ ਨੇ ਕੀਤਾ ਸ਼ੁਕਰਾਨਾ
ਫ਼ਿਰੋਜ਼ਪੁਰ 12 ਨਵੰਬਰ, 2025: ਪਿਛਲੇ ਦੋ ਮਹੀਨਿਆਂ ਤੋਂ ਹੜ੍ਹ ਪੀੜ੍ਹਤਾਂ ਦੀ ਮਦਦ ਲਈ ‘ਮੁੜ ਵਸੇਬਾ ਕੈਂਪ’ ਲਗਾ ਕੇ ਬੈਠੀ ਨਾਮੀ ਸੰਸਥਾ ਹੰਭਲਾ ਫਾਊਂਡੇਸ਼ਨ ਦਾ ਕੈਂਪ ਸਫਲਤਾ ਪੂਰਵਕ ਸਮਾਪਤ ਹੋ ਗਿਆ।
ਹੂਸੈਨੀਵਾਲਾ ਦੇ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਪਿੰਡਾਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਪਹੁੰਚਾਉਣ ਵਾਸਤੇ ਹੰਭਲਾ ਫਾਉਂਡੇਸ਼ਨ ਪੰਜਾਬ ਵੱਲੋਂ ਪਿੰਡ ਝੁੱਗੇ ਹਜ਼ਾਰਾ ਸਿੰਘ ਵਾਲਾ ਵਿਖੇ ਲੰਘੀ 12 ਸਤੰਬਰ ਨੂੰ ‘ਮੁੜ ਵਸੇਬਾ ਕੈਂਪ’ ਸ਼ੁਰੂ ਕੀਤਾ ਗਿਆ ਸੀ, ਨੂੰ ਅੱਜ ਸਫ਼ਲਤਾ ਪੂਰਵਕ ਸਮਾਪਤ ਕਰ ਦਿੱਤਾ ਗਿਆ। ਸਮਾਪਤੀ ਸਮਾਰੋਹ ਮੌਕੇ ਪਿੰਡ ਦੇ ਗ੍ਰੰਥੀ ਸਿੰਘ ਭਾਈ ਜੋਗਾ ਸਿੰਘ ਵੱਲੋਂ ਸ਼ੁਕਰਾਨੇ ਵਜੋਂ ਅਰਦਾਸ ਕਤੀ ਗਈ।
ਹੰਭਲਾ ਦੇ ਜਨਰਲ ਸਕੱਤਰ ਗਾਮਾ ਸਿੱਧੂ ਨੇ ਦੱਸਿਆ ਕਿ ਇਸ ਦੌਰਾਨ ਹੰਭਲਾ ਟੀਮ ਵੱਲੋਂ ਗਰੀਬ ਲੜਕੀਆਂ ਦੇ ਵਿਆਹ, ਪਸ਼ੂ ਚਾਰਾ, ਲੋੜਵੰਦਾਂ ਨੂੰ ਧੰਨ ਰਾਸ਼ੀ, ਰਾਸ਼ਨ, ਕੱਪੜੇ, ਦਵਾਈਆਂ ਆਦਿ ਤੋਂ ਇਲਾਵਾ ਵੱਡੀ ਪੱਧਰ ‘ਤੇ ਡੀਜ਼ਲ ਵੰਡਿਆ ਗਿਆ ਤਾਂ ਜੋ ਹੜ੍ਹ ਪੀੜ੍ਹਤ ਆਪਣੀਆਂ ਜ਼ਮੀਨਾਂ ਨੂੰ ਉਪਜਾਊ ਬਣਾ ਸਕਣ।
ਪ੍ਰਧਾਨ ਡਾਕਟਰ ਸੁਰਜੀਤ ਸਿੰਘ ਸਿੱਧੂ ਨੇ ਕਿਹਾ ਕਿ ਪਿੰਡ ਦੇ ਵਲੰਟੀਅਰ ਸਾਥੀਆਂ ਨੇ ਹਰ ਤਰ੍ਹਾਂ ਦੇ ਸਰਵੇ ਅਤੇ ਸਮੱਗਰੀ ਵੰਡਣ ਵਿਚ ਅਹਿਮ ਭੂਮਿਕਾ ਨਿਭਾਈ ਹੈ। ਓਹਨਾ ਨੇ ਸਮੂਹ ਕਲਾਕਾਰ, ਸਮਾਜ ਸੇਵੀ, ਸੰਸਥਾਵਾਂ ਅਤੇ ਐੱਨ ਆਰ ਆਈ ਭਰਾਵਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਹੰਭਲਾ ਫਾਊਂਡੇਸ਼ਨ ਨੂੰ ਖੁੱਲ੍ਹ ਕੇ ਦਾਨ ਭੇਜਿਆ। ਸੰਸਥਾ ਦੇ ਅਮਰੀਕ ਸੰਧੂ, ਰਿਸ਼ੀ ਰਾਹੀ ਅਤੇ ਤਰਲੋਚਨ ਮੁਸਾਫ਼ਿਰ ਵੱਲੋਂ ਓਹਨਾ ਇਲਾਕਾ ਵਾਸੀਆਂ ਦਾ ਸ਼ੁਕਰੀਆ ਕੀਤਾ ਜਿੰਨ੍ਹਾ ਦੀ ਬਦੌਲਤ ਪੂਰੇ ਦੋ ਮਹੀਨੇ ਮੁੜ ਵਸੇਬਾ ਕੈਂਪ ਸਫਲਤਾ ਪੂਰਵਕ ਨੇਪਰੇ ਚੜ੍ਹਿਆ ਹੈ।
ਸਮਾਪਤੀ ਸਮਾਰੋਹ ਵਿਚ ਜਿਥੇ ਪਿੰਡ ਵਾਸੀ ਹਾਜ਼ਰ ਸਨ ਓਥੇ ਫ਼ਿਲਮੀ ਲੇਖਕ ਜਗਦੀਪ ਵੜਿੰਗ, ਪੀ ਕੇ, ਤਰਲੋਚਨ ਮੁਸਾਫ਼ਿਰ ਕੰਵਲਜੀਤ ਕੌਰ ਬਰਾੜ, ਗੁਰਪ੍ਰੀਤ ਸਿੰਘ ਭੰਬਾ ਲੰਡਾ, ਅਮਰੀਕ ਸੰਧੂ, ਰਿਸ਼ੀ ਰਾਹੀ, ਰੇਸ਼ਮ ਸਿੰਘ ਵਿਲਾਸਰਾ, ਫੌਜੀ ਅੰਗਰੇਜ ਸਿੰਘ ਵੜਵਾਲ, ਨਰਿੰਦਰ ਸਿੰਘ ਕੇਸਰ, ਸਰਪੰਚ ਪੰਜਾਬ ਸਿੰਘ, ਸਰਪੰਚ ਗੁਰਨਾਮ ਸਿੰਘ, ਅਸ਼ੋਕ ਕੁਮਾਰ, ਗੁਰਮੀਤ ਮੀਤਾ, ਪਰਮਜੀਤ ਪੰਮਾ, ਰਾਣਾ ਵੜਵਾਲ, ਬੌਬੀ, ਗੁਰਦੇਵ ਕਾਕਾ, ਪਰਮਿੰਦਰ ਪਿੰਦੂ, ਵੀਰੂ, ਲਵਿਸ਼, ਪਵਨਦੀਪ ਸਿੰਘ, ਭੁਪਿੰਦਰ ਸਿੰਘ, ਸੋਨਾ ਸਿੰਘ, ਬਲਵਿੰਦਰ ਬੱਬੂ, ਪ੍ਰਕਾਸ਼ ਵੜਵਾਲ, ਗੁਰਜੰਟ ਭੁੱਲਰ, ਅੰਗਰੇਜ ਸਿੰਘ ਭੁੱਲਰ ਆਦਿ ਹਾਜ਼ਰ ਸਨ।
ਪਿੰਡਾਂ ਵਾਲਿਆਂ ਵੱਲੋਂ ਵੀ ਹੰਭਲਾ ਫਾਊਂਡੇਸ਼ਨ ਦੀ ਸਮੂਹ ਟੀਮ ਦਾ ਇਸ ਕਾਰਜ ਵਾਸਤੇ ਧੰਨਵਾਦ ਕੀਤਾ।





