Ferozepur News

ਰੇਲ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਰਾਣਾ ਸੋਢੀ ਨੇ ਦਿਖਾਈ ਹਰੀ ਝੰਡੀ

ਧਾਨ ਮੰਤਰੀ ਨਰੇਂਦਰ ਮੋਦੀ ਨੇ ਵਰਚੁਅਲ ਤੌਰ ’ਤੇ ਕੀਤਾ ਸ਼ੁਭਾਰੰਭ, ਫਿਰੋਜ਼ਪੁਰ ਤੋਂ ਵੰਦੇ ਭਾਰਤ ਵਿਚ ਸਵਾਰ ਹੋਏ ਯਾਤਰੀ

ਰੇਲ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਰਾਣਾ ਸੋਢੀ ਨੇ ਦਿਖਾਈ ਹਰੀ ਝੰਡੀ

ਫਿਰੋਜ਼ਪੁਰ ਵਿਚ ਵਿਕਾਸ ਦੀ ਨਵੀਂ ਪਟੜੀ — ਵੰਦੇ ਭਾਰਤ ਦੀ ਸੌਗਾਤ: ਰਾਣਾ ਸੋਢੀ
ਰੇਲ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਰਾਣਾ ਸੋਢੀ ਨੇ ਦਿਖਾਈ ਹਰੀ ਝੰਡੀ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਰਚੁਅਲ ਤੌਰ ’ਤੇ ਕੀਤਾ ਸ਼ੁਭਾਰੰਭ, ਫਿਰੋਜ਼ਪੁਰ ਤੋਂ ਵੰਦੇ ਭਾਰਤ ਵਿਚ ਸਵਾਰ ਹੋਏ ਯਾਤਰੀ

ਫਿਰੋਜ਼ਪੁਰ, 8 ਨਵੰਬਰ, 2025: ਸੀਮਾਵਰਤੀ ਜ਼ਿਲ੍ਹਾ ਫਿਰੋਜ਼ਪੁਰ ਨੂੰ ਵੰਦੇ ਭਾਰਤ ਟ੍ਰੇਨ ਦੀ ਵੱਡੀ ਸੌਗਾਤ ਮਿਲ ਗਈ ਹੈ। ਜਿੱਥੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਵਰਚੁਅਲ ਤਰੀਕੇ ਨਾਲ ਇਸ ਦਾ ਸ਼ੁਭਾਰੰਭ ਕੀਤਾ, ਓਥੇ ਹੀ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਭਾਜਪਾ ਦੇ ਰਾਸ਼ਟਰੀ ਕਾਰਜਕਾਰੀ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਫਿਰੋਜ਼ਪੁਰ ਤੋਂ ਹਰੀ ਝੰਡੀ ਦਿਖਾ ਕੇ ਟ੍ਰੇਨ ਨੂੰ ਰਵਾਨਾ ਕੀਤਾ।

ਇਸ ਮੌਕੇ ਭਾਜਪਾ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਮਹਾਸਚਿਵ ਰਾਕੇਸ਼ ਰਾਠੌੜ, ਜ਼ਿਲ੍ਹਾ ਪ੍ਰਧਾਨ ਸਰਬਜੀਤ ਬੋਬੀ ਬਾਠ ਆਦਿ ਮੌਜੂਦ ਸਨ। ਛਾਵਨੀ ਰੇਲਵੇ ਸਟੇਸ਼ਨ ’ਤੇ ਡੀ.ਆਰ.ਐਮ. ਸੰਜੀਵ ਕੁਮਾਰ ਦੀ ਅਗਵਾਈ ਵਿੱਚ ਭਵਿਆ ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਜ ਸੇਵੀ ਸੰਸਥਾਵਾਂ ਤੇ ਕਈ ਹੋਰ ਮਾਣਯੋਗ ਹਸਤੀਆਂ ਨੇ ਵੀ ਸਮਾਗਮ ਵਿੱਚ ਹਿੱਸਾ ਲਿਆ।

ਰੇਲ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਰਾਣਾ ਸੋਢੀ ਨੇ ਦਿਖਾਈ ਹਰੀ ਝੰਡੀ

ਵੰਦੇ ਭਾਰਤ ਦੀ ਇਸ ਇਤਿਹਾਸਕ ਸ਼ੁਰੂਆਤ ਨੂੰ ਲੈ ਕੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਰਾਸ਼ਟਰੀ ਕਾਰਜਕਾਰੀ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਦਾ ਤਹਿ ਦਿਲੋਂ ਧੰਨਵਾਦ ਕੀਤਾ।

ਰਾਣਾ ਸੋਢੀ ਨੇ ਕਿਹਾ, “ਇਹ ਇਤਿਹਾਸਕ ਕਦਮ ਫਿਰੋਜ਼ਪੁਰ ਨੂੰ ਵਿਕਾਸ ਦੀ ਨਵੀਂ ਪਟੜੀ ’ਤੇ ਲੈ ਜਾਵੇਗਾ ਅਤੇ ਇਸ ਦਾ ਲਾਭ ਖੇਤਰ ਦੇ ਵਪਾਰੀਆਂ ਸਮੇਤ ਸਮੂਹ ਲੋਕਾਂ ਨੂੰ ਹੋਵੇਗਾ।”

ਉਨ੍ਹਾਂ ਨੇ ਕਿਹਾ ਕਿ ਵੰਦੇ ਭਾਰਤ ਟ੍ਰੇਨ ਪੂਰੇ ਮਾਲਵਾ ਖੇਤਰ ਲਈ ਵਰਦਾਨ ਸਾਬਤ ਹੋਵੇਗੀ। ਹੁਣ ਫਿਰੋਜ਼ਪੁਰ ਦਾ ਨਾਮ ਦੇਸ਼ ਦੇ ਵੱਡੇ ਸ਼ਹਿਰਾਂ ਦੀ ਕਤਾਰ ਵਿੱਚ ਸ਼ਾਮਲ ਹੋ ਗਿਆ ਹੈ।

ਟ੍ਰੇਨ ਦਾ ਪ੍ਰਸਤਾਵਿਤ ਸਮਾਂ:
ਸਵੇਰੇ 7:55 ਵਜੇ ਫਿਰੋਜ਼ਪੁਰ ਤੋਂ ਚੱਲ ਕੇ ਫਰੀਦਕੋਟ, ਬਠਿੰਡਾ, ਧੂਰੀ, ਪਟਿਆਲਾ, ਅੰਬਾਲਾ, ਕੁਰੂਕਸ਼ੇਤਰ ਅਤੇ ਪਾਣੀਪਤ ਰਾਹੀਂ ਦੁਪਹਿਰ 2:35 ਵਜੇ ਪੁਰਾਣੀ ਦਿੱਲੀ ਪਹੁੰਚੇਗੀ।
ਵਾਪਸੀ ’ਚ ਸ਼ਾਮ 4:00 ਵਜੇ ਦਿੱਲੀ ਤੋਂ ਚੱਲ ਕੇ ਰਾਤ 10:35 ਵਜੇ ਫਿਰੋਜ਼ਪੁਰ ਪਹੁੰਚੇਗੀ।

ਰਾਣਾ ਸੋਢੀ ਨੇ ਕਿਹਾ ਕਿ ਇਹ ਟ੍ਰੇਨ ਸੇਵਾ ਖੇਤਰ ਦੇ ਵਪਾਰ, ਉਦਯੋਗ, ਸਿੱਖਿਆ ਅਤੇ ਟੂਰਿਜ਼ਮ ਨੂੰ ਨਵੀਂ ਰਫ਼ਤਾਰ ਦੇਵੇਗੀ। ਸਾਲਾਂ ਤੋਂ ਚੱਲ ਰਹੀ ਸਿੱਧੀ ਰੇਲ ਸੇਵਾ ਦੀ ਮੰਗ ਹੁਣ ਪੂਰੀ ਹੋ ਗਈ ਹੈ।

ਉਨ੍ਹਾਂ ਨੇ ਕਿਹਾ, “ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਰੇਲਵੇ ਢਾਂਚੇ ਵਿੱਚ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ। ਪਿਛਲੀਆਂ ਸਰਕਾਰਾਂ ਨੇ ਹਮੇਸ਼ਾਂ ਫਿਰੋਜ਼ਪੁਰ ਦੀ ਅਣਦੇਖੀ ਕੀਤੀ, ਪਰ ਭਾਜਪਾ ਸਰਕਾਰ ਨੇ ਸਾਬਤ ਕਰ ਦਿੱਤਾ ਕਿ ਵਿਕਾਸ ਹੀ ਉਸ ਦੀ ਪਹਿਲ ਹੈ।”

ਰਾਣਾ ਸੋਢੀ ਨੇ ਕਿਹਾ ਕਿ ਇਸ ਸਾਲ ਰੇਲਵੇ ਨੇ ਫਿਰੋਜ਼ਪੁਰ ਲਈ ਟ੍ਰੇਨਾਂ ਦਾ ਪਿਟਾਰਾ ਖੋਲ੍ਹ ਦਿੱਤਾ ਹੈ —
2023 ਵਿੱਚ ਰਾਮੇਸ਼ਵਰਮ ਲਈ ਟ੍ਰੇਨ,
ਜੂਨ 2024 ਵਿੱਚ ਨਾਂਦੇੜ ਸਾਹਿਬ ਅਤੇ ਹਰਿਦੁਆਰ ਲਈ ਟ੍ਰੇਨ,
ਮੋਗਾ-ਨਵੀਂ ਦਿੱਲੀ ਐਕਸਪ੍ਰੈੱਸ ਦਾ ਫਿਰੋਜ਼ਪੁਰ ਤੋਂ ਸ਼ੁਰੂ ਹੋਣਾ,
ਅਤੇ ਚੰਡੀਗੜ੍ਹ ਟ੍ਰੇਨ ਦਾ ਮੁੜ ਚਾਲੂ ਹੋਣਾ — ਇਹ ਸਾਰਾ ਕੇਂਦਰ ਸਰਕਾਰ ਦੀ ਲੋਕ-ਹਿਤੈਸ਼ੀ ਨੀਤੀਆਂ ਦਾ ਪ੍ਰਮਾਣ ਹੈ।

ਉਨ੍ਹਾਂ ਨੇ ਕਿਹਾ ਕਿ ਉਹ ਨਿਰੰਤਰ ਕੇਂਦਰੀ ਮੰਤਰੀਆਂ ਨਾਲ ਮਿਲ ਕੇ ਫਿਰੋਜ਼ਪੁਰ ਦੇ ਵਿਕਾਸ ਪ੍ਰੋਜੈਕਟਾਂ ਨੂੰ ਅੱਗੇ ਵਧਾ ਰਹੇ ਹਨ।

ਰਾਣਾ ਸੋਢੀ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਅਤੇ ਫਿਰੋਜ਼ਪੁਰ ਦੀ ਜਨਤਾ ਵਿਚਕਾਰ ਇੱਕ ਮਜ਼ਬੂਤ ਪੁਲ ਵਜੋਂ ਕੰਮ ਕਰ ਰਹੇ ਹਨ ਅਤੇ ਆਪਣੀ ਜਨਮਭੂਮੀ ਨੂੰ ਕਰਮਭੂਮੀ ਬਣਾਕੇ ਖੇਤਰ ਨੂੰ ਵਿਕਾਸ ਦੀ ਨਵੀਂ ਦਿਸ਼ਾ ਦੇਣ ਲਈ ਵਚਨਬੱਧ ਹਨ।

ਉਨ੍ਹਾਂ ਨੇ ਕਿਹਾ, “5 ਜਨਵਰੀ 2022 ਨੂੰ ਜਦੋਂ ਪ੍ਰਧਾਨ ਮੰਤਰੀ ਮੋਦੀ ਜੀ ਫਿਰੋਜ਼ਪੁਰ ਆ ਰਹੇ ਸਨ, ਤਾਂ ਕੁਝ ਸਮਾਜ ਵਿਰੋਧੀ ਤੱਤਾਂ ਨੇ ਉਨ੍ਹਾਂ ਦਾ ਰਸਤਾ ਰੋਕ ਲਿਆ ਸੀ, ਜਿਸ ਕਾਰਨ ਪੰਜਾਬ ਦੇ ਵਿਕਾਸ ਨੂੰ ਝਟਕਾ ਲੱਗਾ ਸੀ। ਉਹ ਲੋਕ ਕਿਸਾਨ ਨਹੀਂ ਸਗੋਂ ਕਾਂਗਰਸ ਦੇ ਗੁੰਡੇ ਸਨ। ਜਾਂਚ ਏਜੰਸੀਆਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ ਅਤੇ ਜਲਦੀ ਹੀ ਸੱਚ ਸਾਹਮਣੇ ਆਵੇਗਾ।”

ਰਾਣਾ ਸੋਢੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਫਿਰੋਜ਼ਪੁਰ ਨਾਲ ਖਾਸ ਸਨੇਹ ਹੈ ਅਤੇ ਜੇਕਰ ਉਸ ਦਿਨ ਉਨ੍ਹਾਂ ਦਾ ਰਸਤਾ ਨਾ ਰੋਕਿਆ ਜਾਂਦਾ ਤਾਂ ਅੱਜ ਤੱਕ ਪੀ.ਜੀ.ਆਈ. ਬਣ ਚੁੱਕਾ ਹੁੰਦਾ। ਉਨ੍ਹਾਂ ਨੇ ਕਿਹਾ ਕਿ ਮਾਰਚ 2026 ਵਿੱਚ ਪੀ.ਜੀ.ਆਈ. ਸੈਟੇਲਾਈਟ ਸੈਂਟਰ ਦੀ ਓ.ਪੀ.ਡੀ. ਵੀ ਸ਼ੁਰੂ ਹੋ ਜਾਵੇਗੀ।

ਉਨ੍ਹਾਂ ਨੇ ਕਿਹਾ ਕਿ ਕੁਝ ਨੇਤਾ ਝੂਠੇ ਦਾਅਵੇ ਕਰਕੇ ਲੋਕਾਂ ਨੂੰ ਭਰਮਿਤ ਕਰਦੇ ਹਨ, ਪਰ ਉਹ ਪ੍ਰੋਜੈਕਟਾਂ ਨੂੰ ਕੇਂਦਰ ਸਰਕਾਰ ਤੋਂ ਪਾਸ ਕਰਵਾ ਕੇ ਅਮਲ ਵਿੱਚ ਵੀ ਲਿਆ ਰਹੇ ਹਨ।

ਰੇਲ ਰਾਜ ਮੰਤਰੀ ਰਵਨੀਤ ਬਿੱਟੂ ਨੇ ਕਿਹਾ ਕਿ ਇਸ ਵਾਰ ਰੇਲਵੇ ਨੇ ਪੰਜਾਬ ਲਈ ਪੂਰਾ ਪਿਟਾਰਾ ਖੋਲ੍ਹ ਦਿੱਤਾ ਹੈ ਜੋ ਕਿ ਮੋਦੀ ਸਰਕਾਰ ਦੀ ਦੈਨ ਹੈ।

Related Articles

Leave a Reply

Your email address will not be published. Required fields are marked *

Back to top button