Ferozepur News

66ਵੇਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਜੋਨਲ ਯੁਵਕ ਅਤੇ ਹੇਰੀਟੇਜ ਫੈਸਟੀਵਲ (2025) ‘ਚ ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜਪੁਰ (ਜੋਨ ਕੋਡ ਸੇਬ) ਨੇ ਪ੍ਰਾਪਤ ਕੀਤੀ ਆਵਰ-ਆਲ ਟਰਾਫੀ

66ਵੇਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਜੋਨਲ ਯੁਵਕ ਅਤੇ ਹੇਰੀਟੇਜ ਫੈਸਟੀਵਲ (2025) ‘ਚ ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜਪੁਰ (ਜੋਨ ਕੋਡ ਸੇਬ) ਨੇ ਪ੍ਰਾਪਤ ਕੀਤੀ ਆਵਰ-ਆਲ ਟਰਾਫੀ

66ਵੇਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਜੋਨਲ ਯੁਵਕ ਅਤੇ ਹੇਰੀਟੇਜ ਫੈਸਟੀਵਲ (2025) ‘ਚ ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜਪੁਰ (ਜੋਨ ਕੋਡ ਸੇਬ) ਨੇ ਪ੍ਰਾਪਤ ਕੀਤੀ ਆਵਰ-ਆਲ ਟਰਾਫੀ

ਫਿਰੋਜ਼ਪੁਰ, 31-10-2025: ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜ਼ਪੁਰ ਸਿੱਖਿਆ, ਸਮਾਜਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦਾ ਏ+ ਗਰੇਡ ਪ੍ਰਾਪਤ ਕਾਲਜ ਹੈ। ਕਾਲਜ ਸ਼੍ਰੀਮਾਨ ਨਿਰਮਲ ਸਿੰਘ ਢਿੱਲੋਂ ਜੀ ਦੇ ਅਸ਼ੀਰਵਾਦ ਅਤੇ ਡਾ. ਅਗਨੀਜ਼ ਢਿੱਲੋਂ, ਚੇਅਰਪਰਸਨ ਜੀ ਦੇ ਉਚਿਤ ਦਿਸ਼ਾ ਨਿਰਦੇਸ਼ਾ, ਸ਼੍ਰੀ ਅਜੇ ਬੱਤਾ, ਸੈਕਟਰੀ ਅਤੇ ਡਾ. ਸੰਗੀਤਾ, ਪ੍ਰਿੰਸੀਪਲ ਦੀ ਅਗਵਾਈ ਵਿੱਚ ਤਰੱਕੀ ਦੀ ਰਾਹ ‘ਤੇ ਅਗਰਸਰ ਹੈ।  ਇਸੇ ਲੜੀ ਤਹਿਤ ਇਸ ਵਾਰ 66ਵਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਜੋਨਲ ਯੁਵਕ ਅਤੇ ਹੇਰੀਟੇਜ ਫੈਸਟੀਵਲ ਗੁਰੂ ਨਾਨਕ ਕਾਲਜ ਫਾਰ ਵੂਮੈਨ , ਮੋਗਾ ਦੇ ਵਿਹੜੇ ਵਿੱਚ ਮਿਤੀ 27 ਤੋਂ 30 ਅਕਤੂਬਰ 2025 ਤੱਕ ਆਯੋਜਿਤ ਕੀਤਾ ਗਿਆ ।

ਇਹ ਮੇਲਾ ਲਗਾਤਾਰ 4 ਦਿਨਾਂ ਤੱਕ ਆਪਣੇ ਜਲੌਅ ਬਖੇਰਦਾ ਰਿਹਾ । ਇਸ ਮੇਲੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਮਾਨਤਾ ਪ੍ਰਾਪਤ 35 ਕਾਲਜਾਂ ਦੀਆਂ ਜੋਨਲ ਯੂਥ ਫੈਸਟੀਵਲ ਟੀਮਾਂ ਨੇ ਸੱਭਿਆਚਾਰਕ ਮੁਕਾਬਲਿਆਂ ਵਿੱਚ ਭਾਗ ਲਿਆ  । ਇਨ੍ਹਾਂ ਮੁਕਾਬਿਲਆ ਦੇ ਨਤੀਜਿਆਂ ਦੇ ਆਧਾਰ ਤੇ ਦੇਵ ਸਮਾਜ ਕਾਲਜ ਫਾਰ ਵੂਮੈਨ, ਫਿਰੋਜਪੁਰ (ਜੋਨ ਕੋਡ ਸੇਬ) ਨੇ ਲਗਾਤਾਰ ਸਾਰੇ ਦਿਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਆਵਰ ਆਲ ਟਰਾਫੀ ਦਾ ਹੱਕਦਾਰ ਬਣਿਆ । ।

ਇਸ ਯੁਵਕ ਅਤੇ ਵਿਰਾਸਤੀ ਮੇਲੇ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ ਕੁੱਲ 59 ਮੁਕਾਬਲਿਆਂ ਵਿੱਚ ਭਾਗ ਲਿਆ ਅਤੇ 39 ਮੁਕਾਬਲਿਆਂ ਵਿੱਚ ਜਿੱਤ ਹਾਸਿਲ ਕੀਤੀ ਜਿਨ੍ਹਾਂ ਵਿੱਚੋਂ 23 ਮੁਕਾਬਲਿਆਂ ਵਿੱਚੋਂ ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਦੀਆਂ ਵਿਦਿਆਰਥਣਾਂ ਨੇ  ਪਹਿਲਾ ਸਥਾਨ, 10 ਮੁਕਾਬਲਿਆਂ ਵਿੱਚੋਂ ਦੂਸਰਾ ਸਥਾਨ ਅਤੇ 6 ਮੁਕਾਬਲਿਆਂ ਵਿੱਚੋਂ ਤੀਸਰਾ ਸਥਾਨ ਹਾਸਿਲ ਕੀਤਾ । ਇਸ ਤੋਂ ਇਲਾਵਾ ਵਿਦਿਆਰਥਣਾਂ ਨੇ 15 ਵਿਅਕਤੀਗਤ ਇਨਾਮ ਹਾਸਿਲ ਕੀਤੇ । ਕਾਲਜ ਦੀਆਂ ਵਿਦਿਆਰਥਣਾਂ ਨੇ ਆਪਣੀ ਖੁਸ਼ੀ ਦਾ ਇਜ਼ਹਾਰ ਬੜੇ ਜੋਸ਼ ਨਾਲ ਨੱਚ-ਗਾ ਕੇ ਕੀਤਾ ।

ਇਸ ਮੌਕੇ ਪ੍ਰਿੰਸੀਪਲ ਡਾ. ਸੰਗੀਤਾ ਨੇ ਖੁਸ਼ੀ ਦਾ ਇਜਹਾਰ ਕਰਦਿਆ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਉਹਨਾਂ ਦੀ ਦਿਨ ਰਾਤ ਕੀਤੀ ਮਿਹਨਤ ਸਦਕਾ ਸੰਭਵ ਹੋਇਆ ਹੈ। ਮਿਹਨਤ ਅਤੇ ਇਮਾਨਦਾਰੀ ਨਾਲ ਕੀਤਾ ਹਰ ਕੰਮ ਜ਼ਿੰਦਗੀ ਵਿੱਚ ਤੁਹਾਡੀ ਜਿੱਤ ਨੂੰ ਯਕੀਨੀ ਬਣਾਉਦਾ ਹੈ।

ਦੇਵ ਸਮਾਜ ਕਾਲਜ ਫਾਰ ਵੂਮੈਨ ਫਿਰੋਜਪੁਰ ਹਮੇਸ਼ਾ ਤੋਂ ਹੀ ਅਕਾਦਮਿਕ ਅਤੇ ਸੱਭਿਆਚਾਰਕ ਖੇਤਰਾਂ ਵਿੱਚ ਆਪਣੇ ਕੀਰਤੀਮਾਨ ਸਥਾਪਿਤ ਕਰਦਾ ਆ ਰਿਹਾ ਹੈ।  ਉਹਨਾਂ ਵਿਦਿਆਰਥਣਾਂ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਭਵਿੱਖ ਵਿੱਚ ਵੀ ਤੁਸੀ ਸਾਰੇ ਕਾਲਜ ਦੇ ਝੰਡੇ ਨੂੰ ਬੁਲੰਦ ਕਰਨ ਲਈ ਇਸੇ ਤਰ੍ਹਾਂ ਮਿਹਨਤ ਕਰਦੇ ਰਹੋ ।  ਮੈਡਮ ਪਲਵਿੰਦਰ ਕੌਰ,ਡੀਨ ਕਲਚਰਲ ਅਫੇਅਰਸ ਨੂੰ ਉਹਨਾਂ ਦੁਆਰਾ ਨਿਭਾਈਆਂ ਗਈਆ ਸੇਵਾਵਾਂ ਦੀ ਸ਼ਲਾਘਾ ਕੀਤੀ ।

Related Articles

Leave a Reply

Your email address will not be published. Required fields are marked *

Back to top button