ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ਦੀ ਅਗਵਾਈ ਹੇਠ ਫਿਰੋਜ਼ਪੁਰ ਦਿਹਾਤੀ ਦੀਆਂ ਸੜਕਾਂ ਦਾ ਹੋਵੇਗਾ ਨਵੀਨੀਕਰਨ ਅਤੇ ਬਣਨਗੀਆਂ ਨਵੀਆਂ ਸੜਕਾਂ
ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜੀ ਦੀ ਅਗਵਾਈ ਹੇਠ ਫਿਰੋਜ਼ਪੁਰ ਦਿਹਾਤੀ ਦੀਆਂ ਸੜਕਾਂ ਦਾ ਹੋਵੇਗਾ ਨਵੀਨੀਕਰਨ ਅਤੇ ਬਣਨਗੀਆਂ ਨਵੀਆਂ ਸੜਕਾਂ
ਫਿਰੋਜ਼ਪੁਰ, 22 ਅਕਤੂਬਰ 2025: ਫਿਰੋਜ਼ਪੁਰ ਦਿਹਾਤੀ ਹਲਕੇ ਦੀਆਂ ਜਿੰਨਾ ਸੜਕਾਂ ਨੂੰ ਰਿਪੇਅਰ ਦੀ ਜਰੂਰਤ ਹੈ ਉਨਾ ਸੜਕਾਂ ਦੀ ਰਿਪੇਅਰ ਕੀਤੀ ਜਾਵੇਗੀ ਅਤੇ ਜਿਸ ਇਲਾਕੇ ਵਿੱਚ ਨਵੀਂ ਸੜਕ ਦੀ ਜ਼ਰੂਰਤ ਹੈ ਉਥੇ ਨਵੀਂ ਸੜਕ ਬਣਾਈ ਜਾਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਰਜਨੀਸ਼ ਦਹੀਯਾ ਵੱਲੋਂ ਕਰੀਬ 4 ਕਿਲੋਮੀਟਰ ਲੰਮੀ ਸੜਕ ਪਿੰਡ ਧੀਰਾ ਪੱਤਰਾਂ ਤੋਂ ਬਸਤੀ ਨੱਥੇ ਸ਼ਾਹ ਅਤੇ ਬਸਤੀ ਨੱਥੇ ਸ਼ਾਹ ਤੋਂ ਸੈਦੋ ਕੇ ਰੁਹੇਲਾ ਦੇ ਨਵੀਨੀਕਰਨ ਦਾ ਨੀਂਹ ਪੱਥਰ ਰੱਖਦਿਆਂ ਹੋਇਆ ਸਾਂਝੇ ਕੀਤੇ ਹਨ
ਵਿਧਾਇਕ ਨੇ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੂਰੇ ਪੰਜਾਬ ਵਿੱਚ ਸੜਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਅਤੇ ਜਿੱਥੇ ਨਵੀਆਂ ਸੜਕਾਂ ਬਣਨ ਵਾਲੀਆਂ ਹਨ ਉਥੇ ਨਵੀਆਂ ਸੜਕਾਂ ਵੀ ਬਣਾਈਆਂ ਜਾ ਰਹੀਆਂ ਹਨ। ਜਾਣਕਾਰੀ ਸਾਂਝੇ ਕਰਦੇ ਹੋਏ ਵਿਧਾਇਕ ਦਹੀਯਾ ਨੇ ਦੱਸਿਆ ਕਿ ਫਿਰੋਜ਼ਪੁਰ ਦਿਹਾਤੀ ਹਲਕੇ ਵਿੱਚ ਪਿਛਲੇ 15 ਦਿਨਾਂ ਤੋਂ ਸੜਕਾਂ ਦਾ ਕੰਮ ਲਗਾਤਾਰ ਜਾਰੀ ਹੈ। ਆਉਂਦੇ ਦਿਨਾਂ ਵਿੱਚ ਵੱਖ-ਵੱਖ ਪਿੰਡਾਂ ਦੀਆਂ ਵੱਖ ਵੱਖ ਸੜਕਾਂ ਸਬੰਧੀ ਨੀਹ ਪੱਥਰ ਅਤੇ ਉਦਘਾਟਨ ਲਈ ਪ੍ਰੋਗਰਾਮ ਹੋਣਗੇ।
ਇਸ ਮੌਕੇ ਮਾਰਕੀਟ ਕਮੇਟੀ ਫਿਰੋਜ਼ਪੁਰ ਦੇ ਚੇਅਰਮੈਨ ਬੇਅੰਤ ਸਿੰਘ ਹਕੂਮਤ ਵਾਲਾ,ਐਸਡੀੳ ਅਜੈ ਸਿੰਘ, ਸਰਪੰਚ ਗੁਰਲਾਲ ਸਿੰਘ ਭੁੱਲਰ, ਸਰਪੰਚ ਜਸਬੀਰ ਸਿੰਘ,ਜਰਨੈਲ ਸਿੰਘ,ਗੁਰਜੰਟ ਸਿੰਘ,ਹਰਵਿੰਦਰ ਸਿੰਘ ਜਗਤਾਰ ਸਿੰਘ,ਗੁਰਨਾਮ ਸਿੰਘ ਰਸਦੀਪ ਸਿੰਘ,ਕੁਲਵੰਤ ਸਿੰਘ,ਸਤਪਾਲ ਸਿੰਘ,ਗੁਰਪਿੰਦਰ ਸਿੰਘ,ਮੋਹਰੇਵਾਲਾ,ਤਰਲੋਚਨ ਸਿੰਘ,ਮਨਜੀਤ ਸਿੰਘ,ਰਾਮ ਸਿੰਘ ਵਿਜੇ ਗਰੋਵਰ ਮੁਕੇਸ਼ ਗਰੋਵਰ,ਸੈਦੇ ਕੇ ਰੋਹੇਲਾ ਗੁਰਮੁਖ ਸਿੰਘ ਸਰਪੰਚ ਤੇਜਿੰਦਰ ਸਿੰਘ ਲਵਪ੍ਰੀਤ ਸਿੰਘ,ਗੁਰਜੀਤ ਸਿੰਘ,ਨਸੀਰਾ ਖਲਚੀਆ ਹਰਜਿੰਦਰ ਸਿੰਘ,ਪਿਆਰਾ ਸਿੰਘ ਸਰਪੰਚ ਗੁਰਪ੍ਰੀਤ ਸਿੰਘ ਮੈਂਬਰ ਝੋਕ ਹਰਿ ਹਰਿ,ਹਰਭਜਨ ਸਿੰਘ ਸਰਪੰਚ,ਸਰਬਜੀਤ ਸਿੰਘ ਕਸ਼ਮੀਰ ਸਿੰਘ ਬੁੱਕਣ ਖਾਨ ਵਾਲਾ,ਗੁਰਪ੍ਰੀਤ ਸਿੰਘ ਬਾਠ. ਸਰਪੰਚ ਮਨਦੀਪ ਸਿੰਘ ਪਿਆਰੇਆਣਾ, ਨਾਲ ਸਾਬਕਾ ਸਰਪੰਚ ਮਨਵਿੰਦਰ ਸਿੰਘ ਮਣੀ ਸੰਧੂ, ਅਵਤਾਰ ਸਿੰਘ, ਰੁਕਣਸ਼ਾਹ,ਹਰਪਾਲ ਸਿੰਘ ਸੰਧੂ ਰੁਕਣ ਸ਼ਾਹ,ਸਰਪੰਚ ਪਰਮਜੀਤ ਸਿੰਘ ਜੰਮੂ, ਸਰਪੰਚ ਗੁਰਮੀਤ ਸਿੰਘ ਬੈਲਰ,ਸਰਪੰਚ ਬੂਟਾ ਵਾਲਮੀਕੀ ਚੁਗੱਤੇ ਵਾਲਾ, ਨਿੰਮਾ ਗਿੱਲ ਅੱਛੇ ਆਲਾ,ਰੇਸ਼ਮ ਸਿੰਘ ਖਾਰਾ ਚੰਗਾਲੀ ਆਦਿ ਹਾਜ਼ਰ ਸਨ।





