Ferozepur News

ਤਿਉਹਾਰਾ ਦੇ ਸੀਜਨ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਵਲੋ ਮਠਿਆਈ ਦੀਆ ਦੁਕਾਨਾਂ ਦੀ ਕੀਤੀ ਚੈਕਿੰਗ,ਭਰੇ ਸੈਂਪਲ

ਤਿਉਹਾਰਾ ਦੇ ਸੀਜਨ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਵਲੋ ਮਠਿਆਈ ਦੀਆ ਦੁਕਾਨਾਂ ਦੀ ਕੀਤੀ ਚੈਕਿੰਗ,ਭਰੇ ਸੈਂਪਲ

ਤਿਉਹਾਰਾ ਦੇ ਸੀਜਨ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਵਲੋ ਮਠਿਆਈ ਦੀਆ ਦੁਕਾਨਾਂ ਦੀ ਕੀਤੀ ਚੈਕਿੰਗ,ਭਰੇ ਸੈਂਪਲ

ਫਿਰੋਜ਼ਪੁਰ-15ਅਕਤੂਬਰ, 2025:  ਤਿਉਹਾਰਾ ਦੇ ਸੀਜਨ ਨੂੰ ਮੁੱਖ ਰੱਖਦੇ ਹੋਏ ਸਿਹਤ ਵਿਭਾਗ ਵਲੋ ਲਗਾਤਾਰ ਮਿਠਾਇਆ ਦੀਆ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ।ਅੱਜ ਕਮਿਸ਼ਨਰ ਫੂਡ ਅਤੇ ਡਰੱਗ ਐਡਮਿਨਿਸ਼ਟ੍ਰੇਸ਼ਨ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾ: ਅਮਰਵੀਰ ਸਿੰਘ ਸਿੱਧੂ ਡੈਜੀਗਨੇਟਿਡ ਅਫਸਰ (ਫੂਡ ਸੇਫਟੀ) ਅਤੇ ਡਾ: ਸਰਬਜੀਤ ਕੌਰ ਫੂਡ ਸੇਫਟੀ ਅਫਸਰ, ਫਿਰੋਜ਼ਪੁਰ ਵੱਲੋਂ ਮਖੂ ਅਤੇ ਜ਼ੀਰਾ ਵਿਖੇ ਆਮ ਲੋਕਾਂ ਦੀ ਸਿਹਤ ਦੀ ਬੇਹਤਰੀ ਲਈ ਫੂਡ ਟੀਮ ਵੱਲੋ ਮੱਖੂ ਅਤੇ ਜੀਰਾ ਵਿਖੇ ਮਠਿਆਈ ਦੇ ਕਾਰਖਾਨੇ ਦੀ ਚੈਕਿੰਗ ਕੀਤੀ ਗਈ।

ਇਸ ਮੌਕੇ ਸਿਹਤ ਵਿਭਾਗ ਦੀ ਟੀਮ ਵਲੋ ਹਲਵਾਈਆਂ ਨੂੰ ਸਾਫ ਸਫਾਈ ਦਾ ਖਾਸ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ ।ਇਸ ਮੌਕੇ ਟੀਮ ਵਲੋ ਹਲਵਾਈਆਂ ਕੋਲ ਕੰਮ ਕਰਦੇ ਕਰਮਚਾਰੀਆਂ ਨੂੰ ਸਾਫ ਸਫਾਈ, ਸਾਫ ਕੱਪੜੇ, ਦਸਤਾਨੇ, ਟੋਪੀ ਆਦਿ ਵਰਤਣ ਦੀ ਹਦਾਇਤ ਕੀਤੀ ਗਈ ।

ਓਹਨਾ ਹਲਵਾਈਆਂ ਨੂੰ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਿਸੇ ਵੇ ਸੂਰਤ ਵਿੱਚ ਬਰਦਾਸਤ ਨਹੀਂ ਕੀਤਾ ਜਾਵੇਗਾ ।ਉਹਨਾਂ ਕਿਹਾ ਕਿ ਮਠਿਆਈਆਂ ਵਿੱਚ ਪੰਜਾਬ ਸਰਕਾਰ ਵੱਲੋ ਜਾਰੀ ਕੀਤੇ ਹੋਏ ਰੰਗਾਂ ਦੀ ਹੀ ਵਰਤੋ ਕੀਤੀ ਜਾਵੇ।

ਇਸ ਦੌਰਾਨ ਮੁਨੱਖੀ ਖਪਤ ਵਾਲੇ ਪਦਾਰਥਾਂ ਦੀ ਸੁੱਧਤਾਂ ਨੂੰ ਜਾਣਨ ਲਈ ਫੈਕਟਰੀਆਂ ਵਿੱਚੋ ਅਲੱਗ-ਅਲੱਗ ਮਠਿਆਈਆਂ ਦੇ ਸੈਂਪਲ ਭਰੇ ਗਏ ਅਤੇ ਸੈਂਪਲਾਂ ਨੂੰ ਨਿਰੀਖਣ ਲਈ ਸਟੈਂਟ ਫੂਡ ਲੈਬ ਵਿਖੇ ਭੇਜਿਆ ਗਿਆ।

Related Articles

Leave a Reply

Your email address will not be published. Required fields are marked *

Back to top button