Ferozepur News
ਵਿਵੇਕਾਨੰਦ ਵਰਲਡ ਸਕੂਲ ਨੇ ਦਿਵਾਲੀ ਮੇਲਾ 2025 ਦਾ ਪੋਸਟਰ ਕੀਤਾ ਰਿਲੀਜ਼

ਵਿਵੇਕਾਨੰਦ ਵਰਲਡ ਸਕੂਲ ਨੇ ਦਿਵਾਲੀ ਮੇਲਾ 2025 ਦਾ ਪੋਸਟਰ ਕੀਤਾ ਰਿਲੀਜ਼
10-10-2025; ਵਿਸਥਾਰ ਨਾਲ ਜਾਨਕਾਰੀ ਦਿੰਦੇ ਹੋਏ ਸਕੂਲ ਦੇ ਡਾਇਰੈਕਟਰ ਡਾ. ਐਸ. ਐਨ. ਰੁਦਰਾ ਨੇ ਦੱਸਿਆ ਕਿ ਵਿਵੇਕਾਨੰਦ ਵਰਲਡ ਸਕੂਲ ਨੇ ਦਿਵਾਲੀ ਮੇਲਾ 2025 ਦਾ ਪੋਸਟਰ ਬੜੀ ਸ਼ਾਨ ਨਾਲ ਰਿਲੀਜ਼ ਕੀਤਾ। ਇਹ ਸਮਾਰੋਹ ਤਿਉਹਾਰ ਦੇ ਇਤਿਹਾਸਿਕ ਪਲਾਂ ਨੂੰ ਯਾਦ ਕਰਨ ਅਤੇ ਵੱਡਿਆਂ ਨੂੰ ਸਨਮਾਨਿਤ ਕਰਨ ਲਈ ਹੈ। ਇਹ ਮੇਲਾ ਕੇਵਲ ਸਕੂਲ ਦੇ ਵਿਦਿਆਰਥੀਆਂ ਲਈ ਆਯੋਜਿਤ ਕੀਤਾ ਜਾਵੇਗਾ, ਜਿਸ ਦਾ ਮਕਸਦ ਬੱਚਿਆਂ ਵਿੱਚ ਤਿਉਹਾਰ ਦੀ ਖੁਸ਼ੀ ਦਾ ਮਾਹੋਲ ਅਤੇ ਇਤਿਹਾਸਿਕ ਯਾਦਗਾਰ ਨੂੰ ਮੁੜ ਸੁਰਜੀਤ ਕਰਨਾ ਹੈ।
ਇਹ ਪੋਸਟਰ ਡਾ. ਗੌਰਵ ਸਾਗਰ ਭਾਸਕਰ, ਚੇਅਰਮੈਨ, ਵਿਵੇਕਾਨੰਦ ਵਰਲਡ ਸਕੂਲ, ਡਾ. ਐਸ. ਐਨ. ਰੁਦਰਾ, ਡਾਇਰੈਕਟਰ ਅਤੇ ਐਮ. ਐਲ. ਬੀ ਫਾਉਂਡੇਸ਼ਨ ਦੇ ਮੈਂਬਰ — ਪ੍ਰੋਫ. ਗੁਰਤੇਜ ਕੋਹਰਵਾਲਾ, ਸੰਤੋਖ ਸਿੰਘ, ਸ਼ਲਿੰਦਰ ਭੱਲਾ, ਮੇਹਰ ਮਲ, ਹਰਸ਼ ਅਰੋੜਾ, ਕਮਲ ਦ੍ਰਾਵਿਡ ਅਤੇ ਦਵਿੰਦਰ ਬਾਜਾਜ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ ਗਿਆ।
ਇਹ ਮੇਲਾ 18 ਅਕਤੂਬਰ 2025 (ਸ਼ਨੀਵਾਰ) ਸਵੇਰੇ 10:30 ਵਜੇ ਤੋਂ ਸ਼ੁਰੂ ਹੋਵੇਗਾ ਅਤੇ ਇਸ ਮੇਲੇ ਨਾਲ ਬੱਚਿਆਂ ਵਿੱਚ ਬਜ਼ੁਰਗਾਂ ਪ੍ਰਤੀ ਸਤਿਕਾਰ ਅਤੇ ਪਿਆਰ ਦੀ ਭਾਵਨਾ ਪੈਦਾ ਕਰੇਗਾ।
ਡਾ. ਰੁਦਰਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਸਮਾਰੋਹਾਂ ਨਾਲ ਵਿਦਿਆਰਥੀਆਂ ਵਿੱਚ ਆਪਸੀ ਪਰੀਵਾਰਕ ਮਾਹੌਲ ਵੀ ਪੈਦਾ ਹੁੰਦਾ ਹੈ। ਇਸ ਮੇਲੇ ਵਿੱਚ ਈਕੋ-ਫ੍ਰੈਂਡਲੀ ਰਾਈਡਜ਼, ਰੋਮਾਂਚਕ ਖੇਡਾਂ, ਲਾਈਵ ਬੈਂਡ ਪ੍ਰਦਰਸ਼ਨ, ਸੱਭਿਆਚਾਰਕ ਪ੍ਰਦਰਸ਼ਨ ਅਤੇ ਮਨੋਰੰਜਕ ਮੁਕਾਬਲਿਆਂ ਦਾ ਆਨੰਦ ਲੈਣ ਦਾ ਮੌਕਾ ਵੀ ਮਿਲੇਗਾ, ਜੋ ਖੁਸ਼ੀ ਅਤੇ ਇਕਤਾ ਨੂੰ ਦਰਸਾਉਂਦਾ ਹੈ।





