ਜ਼ਮੀਨ ‘ਚ ਪਏ ਪਾੜ ਨੂੰ ਪੂਰਨ ਵਾਸਤੇ ਹੰਭਲਾ ਫਾਊਂਡੇਸ਼ਨ ਨੇ ਕੀਤੀ ਤੇਲ ਦੀ ਸੇਵਾ

ਜ਼ਮੀਨ ‘ਚ ਪਏ ਪਾੜ ਨੂੰ ਪੂਰਨ ਵਾਸਤੇ ਹੰਭਲਾ ਫਾਊਂਡੇਸ਼ਨ ਨੇ ਕੀਤੀ ਤੇਲ ਦੀ ਸੇਵਾ
ਫ਼ਿਰੋਜ਼ਪੁਰ 4 ਅਕਤੂਬਰ, 2025: ਸਰਹੱਦੀ ਇਲਾਕੇ ਹੁਸੈਨੀਵਾਲਾ ਦੇ ਨਾਲ ਲੱਗਦੇ ਪਿੰਡ ਗੱਟੀ ਰਾਜੋ ਕੇ ਤੋਂ ਪਾਕਿਸਤਾਨ ਵਾਲੇ ਪਾਸੇ ਨੂੰ ਟੁੱਟੇ ਬੰਨ੍ਹ ਵਾਲੀ ਥਾਂ ਤੋਂ ਪਾੜ ਪੈ ਜਾਣ ਨਾਲ ਕਈ ਏਕੜ ਜ਼ਮੀਨ ਵਿਚ ਲੰਬੀ ਨਦੀ ਬਣ ਗਈ ਹੈ, ਨੂੰ ਪੂਰਨ ਵਾਸਤੇ ਹੰਭਲਾ ਫਾਊਂਡੇਸ਼ਨ ਵੱਲੋਂ ਅੱਜ ਤੇਲ ਦੀ ਸੇਵਾ ਦਿੱਤੀ ਗਈ ਹੈ।
ਹੰਭਲਾ ਫਾਉਂਡੇਸ਼ਨ ਦੇ ਪ੍ਰਧਾਨ ਡਾਕਟਰ ਸੁਰਜੀਤ ਸਿੰਘ ਸਿੱਧੂ, ਗਾਮਾ ਸਿੱਧੂ, ਜਗਦੀਪ ਵੜਿੰਗ, ਪੀ ਕੇ, ਤਰਲੋਚਨ ਮੁਸਾਫ਼ਿਰ, ਰਿਸ਼ੀ ਰਾਹੀ, ਕੰਵਲਜੀਤ ਕੌਰ ਨੇ ਦੱਸਿਆ ਕਿ ਅਸੀਂ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਮੁੜ ਵਸੇਬਾ ਕੈਂਪ ਲਗਾ ਕੇ ਬੈਠੇ ਹਾਂ ਅਤੇ ਸਰਵੇ ਕਰਨ ਤੋਂ ਬਾਅਦ ਇਹਨਾਂ ਸਰਹੱਦੀ ਪਿੰਡਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦੇ ਯਤਨ ਕਰ ਰਹੇ ਹਾਂ। ਓਹਨਾ ਕਿਹਾ ਕਿ ਪੰਜਾਬ ਅੰਦਰ ਦਾਨੀ ਸੱਜਣਾ ਦੀ ਕੋਈ ਕਮੀਂ ਨਹੀਂ ਹੈ।
ਹੰਭਲਾ ਫਾਉਂਡੇਸ਼ਨ ਪੰਜਾਬ ਦੀ ਟੀਮ ਵੱਲੋਂ ਅੱਜ ਪਿੰਡ ਗੱਟੀ ਰਾਜੋ ਕੇ ਤੋਂ ਪਾਕਿਸਤਾਨ ਵਾਲੇ ਟੁੱਟੇ ਸਤਲੁਜ ਦਰਿਆ ਵਾਲੇ ਏਰੀਏ ਦਾ ਦੌਰਾ ਕੀਤਾ ਗਿਆ। ਓਹਨਾ ਕਿਹਾ ਕਿ ਕੁਝ ਦਾਨੀ ਸੱਜਣਾਂ ਦੀ ਮਦਦ ਨਾਲ ਪਿੰਡ ਵਾਲੇ ਖੁਦ ਹੀ ਇਸ ਜਗ੍ਹਾ ‘ਤੇ ਪੈ ਚੁੱਕੇ ਵੱਡੇ ਪਾੜ ਨੂੰ ਪੂਰਨ ਵਿਚ ਦਿਨ ਰਾਤ ਇੱਕ ਕਰ ਰਹੇ ਹਨ।
ਪਿੰਡ ਵਾਲਿਆਂ ਦੀ ਮੰਗ ‘ਤੇ ਦੌਰਾ ਕਰਨ ਗਈ ਹੰਭਲਾ ਫਾਉਂਡੇਸ਼ਨ ਦੀ ਟੀਮ ਵੱਲੋਂ ਇਸ ਮੌਕੇ 5 ਸੌ ਲੀਟਰ ਤੇਲ ਦੀ ਸੇਵਾ ਪਾਕੇ ਯੋਗਦਾਨ ਪਾਇਆ ਹੈ। ਹੰਭਲਾ ਟੀਮ ਵੱਲੋਂ ਪਿੰਡ ਨੂੰ ਭਰੋਸਾ ਦਿੱਤਾ ਗਿਆ ਕਿ ਉਹ ਹੋਰ ਵੀ ਮਦਦ ਕਰਨ ਦੀ ਕੋਸ਼ਿਸ਼ ਕਰਨਗੇ। ਓਹਨਾ ਕਿਹਾ ਕਿ ਉਹ ਇਲਾਕੇ ਵਿਚ ਹਰ ਸੰਭਵ ਸਹਾਇਤਾ ਕਰ ਰਹੇ ਹਨ ਅਤੇ ਲੋਕਾਂ ਦਾ ਮੁੜ ਵਸੇਬਾ ਕਰਨ ਵਿਚ ਜੁੱਟੇ ਹੋਏ ਹਨ। ਇਸ ਮੌਕੇ ਹਰਿੰਦਰ ਰੈਬਲ, ਮਲਕੀਤ ਸਿੰਘ, ਸਰਪੰਚ ਮੋਹਨ ਸਿੰਘ, ਬਲਵੀਰ ਸਿੰਘ, ਸ਼ਰਮਾ ਸਿੰਘ, ਅਸ਼ੋਕ ਵਿਲਾਸਰਾ, ਸਤਨਾਮ ਸਿੰਘ, ਬੱਗਾ ਸਿੰਘ ਸੋਨੂੰ ਸਿੰਘ ਆਦਿ ਹਾਜ਼ਰ ਸਨ।





