ਹੰਭਲਾ ਫਾਊਡੇਸ਼ਨ ਨੇ ਫਿਰ ਮਾਰਿਆ ਹੰਭਲਾ, ਗ਼ਰੀਬ ਲੜਕੀ ਦੇ ਵਿਆਹ ਲਈ ਸੰਸਥਾਵਾਂ ਤੋਂ ਕਰਵਾਈ ਮਦਦ

ਹੰਭਲਾ ਫਾਊਡੇਸ਼ਨ ਨੇ ਫਿਰ ਮਾਰਿਆ ਹੰਭਲਾ, ਗ਼ਰੀਬ ਲੜਕੀ ਦੇ ਵਿਆਹ ਲਈ ਸੰਸਥਾਵਾਂ ਤੋਂ ਕਰਵਾਈ ਮਦਦ
ਫ਼ਿਰੋਜ਼ਪੁਰ 28 ਸਤੰਬਰ, 2025: ਹੜ੍ਹਾਂ ਦੀ ਮਾਰ ਹੇਠ ਆਏ ਪਿੰਡ ਗੱਟੀ ਰਾਜੋ ਕੇ ਵਿਖੇ ਬਿਨਾ ਮਾਂ ਬਾਪ ਦੇ ਗਰੀਬ ਲੜਕੀ ਵੱਲੋਂ ਲਾਈ ਗਈ ਗੁਹਾਰ ਤੋਂ ਬਾਅਦ ਹੰਭਲਾ ਫਾਊਂਡੇਸ਼ਨ ਵੱਲੋਂ ਕੀਤੀ ਬੇਨਤੀ ਉਪਰ ਕਈ ਸਮਾਜ ਸੇਵੀਆਂ ਵੱਲੋਂ ਲੜਕੀ ਦੀ ਮਦਦ ਕੀਤੀ ਗਈ।
ਪਿੰਡ ਗੱਟੀ ਰਾਜੋ ਕੇ ਦੀ ਲੜਕੀ ਜੋ 7 ਭੈਣਾਂ ਹਨ ਅਤੇ ਮਾਂ ਬਾਪ ਦਾ ਸਾਇਆ ਸਿਰ ਤੇ ਨਹੀਂ ਹੈ ਅਤੇ 30 ਸਤੰਬਰ ਦਾ ਵਿਆਹ ਰੱਖਿਆ ਹੋਇਆ ਸੀ ਪਰ ਹੜ੍ਹਾਂ ਨੇ ਸਭ ਕੁਝ ਬਰਬਾਦ ਕਰ ਦਿੱਤਾ। ਪਿੰਡ ਦੀ ਯੂਥ ਕਲੱਬ ਅਤੇ ਕੁਝ ਚੈਨਲਾਂ ਵੱਲੋਂ ਇਸ ਸਬੰਧੀ ਵੀਡਿਉ ਪਾਏ ਜਾਣ ਤੋਂ ਹੰਭਲਾ ਫਾਊਂਡੇਸ਼ਨ ਪੰਜਾਬ ਵੱਲੋਂ ਪਹਿਲ ਕੀਤੀ ਗਈ। ਜਿਸ ਤੋਂ ਬਾਅਦ ਅੱਜ ਜਿਥੇ ਹੰਭਲਾ ਫਾਊਂਡੇਸ਼ਨ ਵੱਲੋਂ ਸ਼ਗਨ ਵਜੋਂ ਮਿਠਾਈਆਂ ਅਤੇ ਤੇਲ ਵਾਸਤੇ ਖਰਚਾ ਦਿੱਤਾ ਗਿਆ ਓਥੇ, ਆਰਟਿਸਟ ਪਵਨਦੀਪ ਕੌਰ ਜੌਹਲ ਅਤੇ ਪ੍ਰਿਤਪਾਲ ਸਿੰਘ ਵੱਲੋਂ 30 ਹਜ਼ਾਰ, ਦ ਫਰੈਂਡਜ ਆਫ ਨੇਚਰ ਕਲੱਬ ਵੱਲੋਂ 10 ਹਜ਼ਾਰ, ਮਾਲਵਾ ਵੈਲਫੇਅਰ ਸੋਸਾਇਟੀ ਮਾਣੂੰਕੇ ਵੱਲੋਂ 51 ਸੌ ਰੁਪਏ, ਨਰਿੰਦਰ ਕੇਸਰ ਵੱਲੋਂ 5 ਹਜ਼ਾਰ ਰੁਪਏ ਅਤੇ ‘ਅਕਾਲ ਪੁਰਖ ਕੀ ਫੌਜ’ ਵੱਲੋਂ ਲੜਕੀ ਤੇ ਲੜਕੇ ਕਪੜੇ, ਦੋਨਾਂ ਦੇ ਪਰਿਵਾਰਾਂ ਲਈ ਕਪੜੇ, ਬਰਤਨ, ਰਜਾਈਆਂ, ਮਸ਼ੀਨ ਅਤੇ 21 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਹੰਭਲਾ ਫਾਉਂਡੇਸ਼ਨ ਦੇ ਡਾਕਟਰ ਸੁਰਜੀਤ ਸਿੰਘ ਸਿੱਧੂ, ਗਾਮਾ ਸਿੱਧੂ, ਜਗਦੀਪ ਵੜਿੰਗ, ਤਰਲੋਚਨ ਮੁਸਾਫ਼ਿਰ, ਪੀ ਕੇ, ਕੰਵਲਜੀਤ ਕੌਰ, ਰਿਸ਼ੀ ਰਾਹੀਂ, ਅਰਸ਼ਦੀਪ ਢਿੱਲੋਂ ਨੇ ਸਾਂਝੇ ਰੂਪ ਕਿਹਾ ਕਿ ਉਹ ਜਸਪ੍ਰੀਤ ਸਿੰਘ ਦਹੀਆ, ਅਕਾਲ ਪੁਰਖ ਕੀ ਫੌਜ, ਮਾਲਵਾ ਸੁਸਾਇਟੀ, ਦ ਫਰੇਂਡਜ਼ ਆਫ ਨੇਚਰ ਸਭ ਦਾ ਧੰਨਵਾਦ ਕੀਤਾ। ਓਹਨਾ ਕਿਹਾ ਕਿ ਲੋੜ ਵੇਲੇ ਕਿਸੇ ਕੰਮ ਪੰਜਾਬੀਆਂ ਦੇ ਹਿੱਸੇ ਹੀ ਆਈ ਹੈ।
ਇਸ ਮੌਕੇ ਤੇ ਗਾਇਕ ਸੁਰਜੀਤ ਸੰਧੂ, ਰਘਬੀਰ ਸਿੰਘ ਖਾਰਾ, ਸਰਪੰਚ ਬਲਦੇਵ ਸਿੰਘ ਮਾਣੂੰਕੇ, ਕਮਲਜੀਤ ਸਿੰਘ ਵਿਰਦੀ, ਦਲਜੀਤ ਸਿੰਘ ਮਹਾਲਮ, ਅਸ਼ੋਕ ਵਿਲਾਸਰਾ ਆਦਿ ਹਾਜ਼ਰ ਸਨ।





