Ferozepur News

ਹੁਸੈਨੀਵਾਲਾ ਰੋਡ ਦੇ ਸੁੰਦਰਿਕਰਣ ਦੀ ਫਿਰ ਉਠੀ ਮੰਗ, ਗੰਦਗੀ ਦੇ ਢੇਰ ਯਾਤਰੀਆਂ ’ਤੇ ਪਾ ਰਹੇ ਹਨ ਬੁਰਾ ਅਸਰ

-ਰੋਡ ਦੀ ਸੁੰਦਰਤਾ ਨੂੰ ਲੈ ਕੇ ਪ੍ਰਸ਼ਾਸਨ ਤੇ ਸਰਕਾਰ ਦੋਵੇਂ ਨਾਕਾਮ, ਸਮਾਜਸੇਵੀ ਸੰਸਥਾਵਾਂ ਨੇ ਕਿਹਾ: ਪ੍ਰਸ਼ਾਸਨ ਦੇ ਧਿਆਨ ਵਿਚ ਲਿਆਏ-

ਹੁਸੈਨੀਵਾਲਾ ਰੋਡ ਦੇ ਸੁੰਦਰਿਕਰਣ ਦੀ ਫਿਰ ਉਠੀ ਮੰਗ, ਗੰਦਗੀ ਦੇ ਢੇਰ ਯਾਤਰੀਆਂ ’ਤੇ ਪਾ ਰਹੇ ਹਨ ਬੁਰਾ ਅਸਰ

ਹੁਸੈਨੀਵਾਲਾ ਰੋਡ ਦੇ ਸੁੰਦਰਿਕਰਣ ਦੀ ਫਿਰ ਉਠੀ ਮੰਗ, ਗੰਦਗੀ ਦੇ ਢੇਰ ਯਾਤਰੀਆਂ ’ਤੇ ਪਾ ਰਹੇ ਹਨ ਬੁਰਾ ਅਸਰ
-ਰੋਡ ਦੀ ਸੁੰਦਰਤਾ ਨੂੰ ਲੈ ਕੇ ਪ੍ਰਸ਼ਾਸਨ ਤੇ ਸਰਕਾਰ ਦੋਵੇਂ ਨਾਕਾਮ, ਸਮਾਜਸੇਵੀ ਸੰਸਥਾਵਾਂ ਨੇ ਕਿਹਾ: ਪ੍ਰਸ਼ਾਸਨ ਦੇ ਧਿਆਨ ਵਿਚ ਲਿਆਏ-

ਫ਼ਿਰੋਜ਼ਪੁਰ, 27-09-2025: ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ, ਰਾਜਗੁਰੂ, ਬਟੂਕੇਸ਼ਵਰ ਦੱਤ ਅਤੇ ਪੰਜਾਬ ਮਾਤਾ ਦੀ ਸਮਾਧੀ ਨੂੰ ਜਾਣ ਵਾਲੀ ਹੁਸੈਨੀਵਾਲਾ ਰੋਡ ਦੇ ਸੁੰਦਰਿਕਰਣ ਦੀ ਮੰਗ ਤੇਜ਼ ਹੋ ਗਈ ਹੈ। ਸ਼ਹਿਰ ਦੀਆਂ ਵੱਖ-ਵੱਖ ਸਮਾਜਸੇਵੀ ਸੰਸਥਾਵਾਂ ਨੇ ਪੰਜਾਬ ਸਰਕਾਰ ਕੋਲ ਮੰਗ ਰੱਖੀ ਹੈ ਕਿ ਜਦੋਂ ਕੋਈ ਯਾਤਰੀ ਰਾਸ਼ਟਰੀ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿੱਚ ਨਤਮਸਤਕ ਹੋਣ ਜਾਂਦਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਰੋਡ ਦੀ ਗੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਬਾਰੇ ਨਾ ਹੀ ਜ਼ਿਲ੍ਹਾ ਪ੍ਰਸ਼ਾਸਨ ਗੰਭੀਰ ਹੈ ਅਤੇ ਨਾ ਹੀ ਪੰਜਾਬ ਸਰਕਾਰ।

ਵਾਸਤਵਿਕ ਵੈਲਫ਼ੇਅਰ ਸੋਸਾਇਟੀ ਦੇ ਮੈਂਬਰਾਂ ਨੇ ਕਿਹਾ ਕਿ ਭਗਤ ਸਿੰਘ ਦੀ ਸੋਚ ਦਾ ਸਹਾਰਾ ਲੈ ਕੇ ਪੰਜਾਬ ਦੀ ਸੱਤਾ ’ਤੇ ਰਾਜ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਅਜੇ ਤੱਕ ਇਸ ਰੋਡ ਦਾ ਸੁੰਦਰਿਕਰਣ ਨਹੀਂ ਕਰ ਸਕੀ। ਸੁਸ਼ੀਲ ਗੁਪਤਾ, ਗਗਨਦੀਪ ਅਗਰਵਾਲ, ਦੀਪਕ ਅਗਰਵਾਲ, ਸੁਨੀਲ ਜੈਨ, ਵਿਕਾਸ ਗੋਯਲ ਨੇ ਕਿਹਾ ਕਿ ਰੋਡ ’ਤੇ ਇੱਕ ਪਾਸੇ ਸ਼ਹਿਰ ਦੀ ਸਾਰੀ ਗੰਦਗੀ ਦੇ ਢੇਰ ਲੱਗੇ ਹੋਏ ਹਨ ਜੋ ਯਾਤਰੀਆਂ ’ਤੇ ਬੁਰਾ ਪ੍ਰਭਾਵ ਪਾ ਰਹੇ ਹਨ। ਦੂਜੇ ਪਾਸੇ ਸਫਾਈ ਦੀ ਘਾਟ ਕਾਰਨ ਫ਼ਿਰੋਜ਼ਪੁਰ ਬਾਰੇ ਬਾਹਰਲੇ ਲੋਕਾਂ ਵਿੱਚ ਵੀ ਨਕਾਰਾਤਮਕ ਸੋਚ ਬਣ ਰਹੀ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਹੁਸੈਨੀਵਾਲਾ ਦੇ ਵਿਕਾਸ ਲਈ 25 ਕਰੋੜ ਜਾਰੀ ਕੀਤੇ ਹਨ ਤੇ ਇੱਥੇ ਸੁੰਦਰਿਕਰਣ ਦੀ ਗੱਲ ਕਰ ਰਹੀ ਹੈ। ਪਰ ਜਦੋਂ ਯਾਤਰੀ ਗੰਦਗੀ ਭਰੀ ਰੋਡ ਤੋਂ ਗੁਜ਼ਰਦਾ ਹੈ ਤਾਂ ਉਸ ’ਤੇ ਬੁਰਾ ਅਸਰ ਪੈਂਦਾ ਹੈ। ਸਰਕਾਰ ਅਤੇ ਪ੍ਰਸ਼ਾਸਨ ਨੂੰ ਬਿਨਾ ਕਿਸੇ ਦੇਰੀ ਦੇ ਇਸ ਰੋਡ ਦੀ ਸੁੰਦਰਤਾ ਅਤੇ ਕੂੜੇ ਦੇ ਢੇਰ ਹਟਾਉਣ ਲਈ ਕੰਮ ਕਰਨਾ ਚਾਹੀਦਾ ਹੈ। ਨਹੀਂ ਤਾਂ ਸਮਾਜਸੇਵੀ ਸੰਸਥਾਵਾਂ ਕੇਂਦਰ ਤੇ ਰਾਜ ਸਰਕਾਰ ਨੂੰ ਗਿਆਪਨ ਦੇਣ ਦੇ ਨਾਲ-ਨਾਲ ਸੰਘਰਸ਼ ਦਾ ਰਾਹ ਵੀ ਅਪਣਾਉਣਗੀਆਂ। ਇਸ ਦੀ ਸਾਰੀ ਜ਼ਿੰਮੇਵਾਰੀ ਸਿੱਧੀ ਤੌਰ ’ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ।

ਮਾਨਸ ਸੇਵਾ ਕਮੇਟੀ ਦੇ ਪ੍ਰਧਾਨ ਅੰਸ਼ੂ ਦੇਵਗਨ ਨੇ ਕਿਹਾ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਰੋਜ਼ਾਨਾ ਇਸ ਰਸਤੇ ਰਾਹੀਂ ਹਿੰਦ-ਪਾਕ ਇੰਟਰਨੈਸ਼ਨਲ ਬਾਰਡਰ ’ਤੇ ਸਥਿਤ ਹੁਸੈਨੀਵਾਲਾ ਨਤਮਸਤਕ ਹੋਣ ਆਉਂਦੇ ਹਨ। ਰਸਤੇ ’ਤੇ ਕਈ ਵੱਡੇ ਵਿਦਿਅਕ ਸੰਸਥਾਨ ਵੀ ਹਨ। ਕੁਝ ਸਾਲ ਪਹਿਲਾਂ ਪ੍ਰਸ਼ਾਸਨ ਵੱਲੋਂ ਇਸ ਰੋਡ ਦੀ ਸੁੰਦਰਤਾ ਲਈ ਫੁੱਲਾਂ ਦੇ ਪੌਦੇ ਤੇ ਪਾਰਕ ਬਣਾਉਣ ਦੀ ਯੋਜਨਾ ਬਣਾਈ ਗਈ ਸੀ, ਪਰ ਅਧਿਕਾਰੀਆਂ ਦੀ ਬੇ-ਦਿਲਚਸਪੀ ਕਾਰਨ ਇਹ ਪ੍ਰੋਜੈਕਟ ਠੰਢੇ ਬੱਸਤੇ ਵਿੱਚ ਪੈ ਗਿਆ।

ਇਹ ਵੀ ਜ਼ਿਕਰਯੋਗ ਹੈ ਕਿ ਕੂੜੇ ਦੇ ਢੇਰ ਹਟਾਉਣ ਲਈ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਵੀ ਕਈ ਵਾਰੀ ਆਵਾਜ਼ ਬੁਲੰਦ ਕਰ ਚੁੱਕੇ ਹਨ, ਪਰ ਉਨ੍ਹਾਂ ਦੀ ਵੀ ਸੁਣਵਾਈ ਨਹੀਂ ਹੋਈ। ਇੱਕ ਪਾਸੇ ਅਧਿਕਾਰੀ ਸਵੱਛਤਾ ਅਭਿਆਨ ਦੇ ਵੱਡੇ-ਵੱਡੇ ਦਾਅਵੇ ਕਰਦੇ ਹਨ, ਦੂਜੇ ਪਾਸੇ ਗੰਦਗੀ ਦੇ ਢੇਰ ਹਟਾਉਣ ’ਚ ਪੂਰੀ ਤਰ੍ਹਾਂ ਮੂਕਦਰਸ਼ਕ ਬਣੇ ਹੋਏ ਹਨ।

Related Articles

Leave a Reply

Your email address will not be published. Required fields are marked *

Back to top button