ਛੇ ਮਹੀਨਿਆਂ ਤੋਂ ਨਹੀਂ ਮਿਲਿਆ ਤਨਖਾਹਾਂ, ਕਾਲਜ ਅਧਿਆਪਕਾਵਾਂ ਵੱਲੋਂ ਧਰਨਾ

ਛੇ ਮਹੀਨਿਆਂ ਤੋਂ ਨਹੀਂ ਮਿਲਿਆ ਤਨਖਾਹਾਂ, ਕਾਲਜ ਅਧਿਆਪਕਾਵਾਂ ਵੱਲੋਂ ਧਰਨਾ
ਫ਼ਿਰੋਜ਼ਪੁਰ 16 ਸਤੰਬਰ, 2025: ਪੀ ਸੀ ਸੀ ਟੀ ਯੂ (ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ)ਦੇ ਬੈਨਰ ਹੇਠ ਅੱਜ ਡੀ ਏ ਵੀ ਕਾਲਜ ਫਾਰ ਵੋਮੈਨ ਫਿਰੋਜ਼ਪੁਰ ਛਾਉਣੀ ਦੇ ਸੀਨੀਅਰ ਅਧਿਆਪਕ, ਕਾਲਜ ਪ੍ਰਿੰਸੀਪਲ ਡਾਕਟਰ ਸੀਮਾ ਅਰੋੜਾ ਦੇ ਵਿਰੁੱਧ ਧਰਨਾ ਦੇ ਰਹੇ ਹਨ। ਇਹਨਾਂ ਅਧਿਆਪਕਾਂ ਦੀ ਮੁੱਖ ਮੰਗ ਇਹ ਹੈ ਕਿ ਇਹਨਾਂ ਦੀਆਂ ਤਨਖਾਹਾਂ ਪਿਛਲੇ ਛੇ ਮਹੀਨਿਆਂ ਤੋਂ ਨਹੀਂ ਮਿਲੀਆਂ ਜਦ ਕਿ ਅੱਧੇ ਤੋਂ ਵੱਧ ਸਟਾਫ ਮੈਂਬਰਾਂ ਨੂੰ ਤਿੰਨ ਮਹੀਨਿਆਂ ਦੀਆਂ ਤਨਖਾਹਾਂ( ਮਾਰਚ ਤੋਂ ਮਈ ਤੱਕ) ਦੇ ਦਿੱਤੀਆਂ ਗਈਆਂ ਹਨ ਜਦਕਿ ਸੀਨੀਅਰ ਅਧਿਆਪਕਾਂ ਨੂੰ ਫਰਵਰੀ 2025 ਤੱਕ ਹੀ ਤਨਖਾਹਾਂ ਮਿਲੀਆਂ ਹਨ।
ਇਹਨਾਂ ਸੀਨੀਅਰ ਅਧਿਆਪਕਾਂ ਨੇ ਪ੍ਰਿੰਸੀਪਲ ਡਾਕਟਰ ਸੀਮਾ ਅਰੋੜਾ ਦੇ ਇਸ ਪੱਖਪਾਤੀ ਰਵਈਏ ਦਾ ਸ਼ਾਂਤਮਈ ਤਰੀਕੇ ਨਾਲ ਵਿਰੋਧ ਕੀਤਾ। ਅਧਿਆਪਕਾਂ ਨੇ ਜਿੱਥੇ ਆਪਣੀਆਂ ਪਿਛਲੇ ਛੇ ਮਹੀਨਿਆਂ ਦੀਆਂ ਤਨਖਾਹਾਂ ਦੇਣ ਦੀ ਮੰਗ ਮੁੱਖ ਰੱਖੀ ਉੱਥੇ ਉਹਨਾਂ ਨੇ ਮਾਰਚ 2025 ਤੋਂ ਆਪਣੇ ਪ੍ਰਮੋਸ਼ਨ ਸਕੇਲ ਵੀ ਤਨਖਾਹਾਂ ਨਾਲ ਦੇਣ ਦੀ ਮੰਗ ਵੀ ਰੱਖੀ ।
ਅਧਿਆਪਕਾਂ ਨੇ ਕਿਹਾ ਕਿ ਜੇਕਰ ਉਹਨਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਕਿਉਂਕਿ ਇਹ ਅਧਿਆਪਕ ਆਰਥਿਕ ਤੰਗੀ ਤੁਰਸ਼ੀ ਦੇ ਦੌਰ ਦੇ ਵਿੱਚੋ ਲੰਘ ਰਹੇ ਹਨ। ਇਸ ਸਮੇਂ ਡਾਕਟਰ ਅਰਾਧਨਾ ਬਾਹਰੀ , ਡਾਕਟਰ ਮੀਨਾਕਸ਼ੀ ਮਿੱਤਲ, ਡਾਕਟਰ ਬਲਵੀਨ ਕੌਰ, ਡਾਕਟਰ ਅਨਪਮਾ, ਡਾਕਟਰ ਅੰਮ੍ਰਿਤਪਾਲ ਕੌਰ ਅਤੇ ਪੂਜਾ ਚੁੱਘ ਹਾਜਰ ਸਨ।





