ਫਿਰੋਜ਼ਪੁਰ ‘ਚ ਸੀ ਆਰਾਮ ਦੁਸ਼ਹਿਰਾ ਕਮੇਟੀ ਦੀ ਨਵੀਂ ਚੋਣ, ਪ੍ਰੇਮ ਧਵਨ ਪ੍ਰਧਾਨ ਤੇ ਨਰਿੰਦਰ ਕੱਕੜ ਚੇਅਰਮੈਨ ਚੁਣੇ
ਮੁੱਖ ਮੇਲਾ ਪ੍ਰਬੰਧਕ ਵਿਜੇ ਮੋਂਗਾ

ਫਿਰੋਜ਼ਪੁਰ ‘ਚ ਸੀ ਆਰਾਮ ਦੁਸ਼ਹਿਰਾ ਕਮੇਟੀ ਦੀ ਨਵੀਂ ਚੋਣ, ਪ੍ਰੇਮ ਧਵਨ ਪ੍ਰਧਾਨ ਤੇ ਨਰਿੰਦਰ ਕੱਕੜ ਚੇਅਰਮੈਨ ਚੁਣੇ
ਫਿਰੋਜ਼ਪੁਰ, 10 ਸਤੰਬਰ 2025: ਪਿਛਲੇ 27 ਸਾਲਾਂ ਤੋਂ ਫਿਰੋਜ਼ਪੁਰ ਸ਼ਹਿਰ ਵਿੱਚ ਦੁਸ਼ਹਿਰੇ ਦਾ ਪਵਿੱਤਰ ਤਿਉਹਾਰ ਮਨਾਉਂਦੀ ਸੀ ਆਰਾਮ ਦੁਸ਼ਹਿਰਾ ਕਮੇਟੀ ਦੀ ਖ਼ਾਸ ਮੀਟਿੰਗ ਅੱਜ ਦੁਸ਼ਹਿਰਾ ਗਰਾਉਂਡ ਵਿੱਚ ਮੁੱਖ ਮੇਲਾ ਪ੍ਰਬੰਧਕ ਵਿਜੇ ਮੋਂਗਾ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਇਸ ਸਾਲ ਦੇ ਮੇਲੇ ਦੇ ਪ੍ਰਬੰਧਾਂ ‘ਤੇ ਵਿਚਾਰ ਕਰਨ ਦੇ ਨਾਲ-ਨਾਲ ਨਵੀਂ ਕਮੇਟੀ ਦੀ ਚੋਣ ਵੀ ਕੀਤੀ ਗਈ।
ਸਰਬਸੰਮਤੀ ਨਾਲ ਪ੍ਰੇਮ ਧਵਨ ਨੂੰ ਕਮੇਟੀ ਦਾ ਪ੍ਰਧਾਨ ਤੇ ਨਰਿੰਦਰ ਕੱਕੜ ਨੂੰ ਚੇਅਰਮੈਨ ਚੁਣਿਆ ਗਿਆ। ਇਸ ਤੋਂ ਇਲਾਵਾ ਚੇਤਨ ਸ਼ਰਮਾ ਨੂੰ ਜਨਰਲ ਸਕੱਤਰ, ਪੰਡਿਤ ਵਿਨੋਦ ਸ਼ਰਮਾ ਨੂੰ ਸੀਨੀਅਰ ਵਾਈਸ ਪ੍ਰਧਾਨ, ਓਪੀ ਨਿੱਕਾ ਅਤੇ ਰਕੇਸ਼ ਮਨਚੰਦਾ ਨੂੰ ਉਪ ਪ੍ਰਧਾਨ, ਸੋਹਨ ਲਾਲ ਖੱਤਰੀ ਨੂੰ ਕੈਸ਼ੀਅਰ, ਸੁਰਿੰਦਰ ਨਾਰੰਗ ਨੂੰ ਜੁਆਇੰਟ ਸਕੱਤਰ, ਵਿਜੇ ਧਵਨ ਨੂੰ ਪ੍ਰੈਸ ਸਕੱਤਰ, ਨਰੇਸ਼ ਸ਼ਰਮਾ ਅਤੇ ਰਜੈਸ਼ ਗਿਰਧਰ ਨੂੰ ਸਟੇਜ ਸਕੱਤਰ, ਸੁਰਿੰਦਰ ਵਧਵਾ ਨੂੰ ਸਟੋਰ ਕੀਪਰ ਅਤੇ ਗੁਰਮੀਤ ਸਿੰਘ ਕਾਕਾ ਟਵਾਲ ਨੂੰ ਹਾਊਸ ਮੈਨੇਜਰ ਦੀ ਜ਼ਿੰਮੇਵਾਰੀ ਦਿੱਤੀ ਗਈ।
ਮੁੱਖ ਮੇਲਾ ਪ੍ਰਬੰਧਕ ਵਿਜੇ ਮੋਂਗਾ ਨੇ ਦੱਸਿਆ ਕਿ ਇਸ ਵਾਰ 2 ਅਕਤੂਬਰ ਨੂੰ ਮਨਾਏ ਜਾਣ ਵਾਲੇ ਦੁਸ਼ਹਿਰੇ ਵਿੱਚ ਆਤਿਸ਼ਬਾਜ਼ੀ ਵਿਸ਼ੇਸ਼ ਤੌਰ ‘ਤੇ ਸ਼ਿਵਾਕਾਸੀ ਤੋਂ ਮੰਗਾਈ ਜਾ ਰਹੀ ਹੈ ਅਤੇ ਰਾਵਣ ਦੇ ਪੁਤਲੇ ਵੀ ਰਿਮੋਟ ਨਾਲ ਜਲਾਏ ਜਾਣਗੇ।
ਉਹਨਾਂ ਦੱਸਿਆ ਕਿ ਇਸ ਵਾਰ ਦੇ ਮੇਲੇ ਵਿੱਚ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਮੁੱਖ ਮਹਿਮਾਨ ਹੋਣਗੇ ਜਦਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਵੀ ਸ਼ਾਮਲ ਹੋਣਗੇ।





