15ਵਾਂ ਆਯੂਸ਼ ਮੈਡੀਕਲ ਕੈਂਪ ਬਾਹਰਲਾ ਗੁਰੁਦੁਆਰਾ ਸਾਹਿਬ ਧੰਨਾ ਸ਼ਹੀਦ, ਫ਼ਿਰੋਜ਼ਪੁਰ ਵਿਖੇ ਆਯੋਜਿਤ
553 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਵੰਡੀਆਂ ਤੇ 15 ਕੈੰਪਾਂ ਵਿਚ 6,088 ਮਰੀਜ਼ਾਂ ਨੂੰ ਚੈੱਕ ਕੀਤਾ
15ਵਾਂ ਆਯੂਸ਼ ਮੈਡੀਕਲ ਕੈਂਪ ਬਾਹਰਲਾ ਗੁਰੁਦੁਆਰਾ ਸਾਹਿਬ ਧੰਨਾ ਸ਼ਹੀਦ, ਫ਼ਿਰੋਜ਼ਪੁਰ ਵਿਖੇ ਆਯੋਜਿਤ
– 553 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਵੰਡੀਆਂ ਤੇ 15 ਕੈੰਪਾਂ ਵਿਚ 6,088 ਮਰੀਜ਼ਾਂ ਨੂੰ ਚੈੱਕ ਕੀਤਾ

ਫ਼ਿਰੋਜ਼ਪੁਰ, 30 ਅਗਸਤ, 2025: ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਸ਼੍ਰੀਮਤੀ ਦੀਪਸ਼ਿਖਾ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਡਾਇਰੈਕਟਰ ਆਫ ਆਯੁਰਵੇਦ, ਡਾਕਟਰ ਰਵੀ ਕੁਮਾਰ ਡੂਮਰਾ, ਜ਼ਿਲ੍ਹਾ ਆਯੁਰਵੇਦਿਕ ਯੂਨਾਨੀ ਅਫ਼ਸਰ ਡਾਕਟਰ ਰੂਪਿੰਦਰਦੀਪ ਕੌਰ ਗਿੱਲ ਅਤੇ ਜ਼ਿਲ੍ਹਾ ਹੋਮਿਓਪੈਥਿਕ ਅਫਸਰ ਡਾਕਟਰ ਰਹਿਮਾਨ ਅਸਾਦ ਦੀ ਯੋਗ ਅਗਵਾਈ ਹੇਠ ਪੰਦਰਵਾਂ ਆਯੂਸ਼ ਕੈਂਪ ਬਾਹਰਲਾ ਗੁਰੁਦੁਆਰਾ ਸਾਹਿਬ ਧੰਨਾ ਸ਼ਹੀਦ ਫਿਰੋਜ਼ਪੁਰ ਵਿਖੇ ਲਗਾਇਆ ਗਿਆ।
ਜ਼ਿਲ੍ਹਾ ਆਯੁਰਵੇਦਿਕ ਯੂਨਾਨੀ ਅਫ਼ਸਰ ਡਾਕਟਰ ਰੂਪਿੰਦਰਦੀਪ ਕੌਰ ਗਿੱਲ ਨੇ ਦੱਸਿਆ ਇਸ ਕੈਂਪ ਵਿੱਚ 553 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਉਨ੍ਹਾਂ ਦੱਸਿਆ ਕਿ 29 ਜੁਲਾਈ ਤੋਂ 29 ਅਗਸਤ ਤੱਕ ਚੱਲ ਰਹੇ 15 ਆਯੂਸ਼ ਮੈਡੀਕਲ ਕੈਂਪ ਲਗਾਏ ਗਏ ਇਹਨਾਂ ਕੈਂਪਾਂ ਕੁੱਲ 6088 ਮਰੀਜਾਂ ਨੇ ਫ੍ਰੀ ਚੈੱਕ ਅੱਪ ਤੇ ਮੁਫ਼ਤ ਦਵਾਈਆਂ ਦਾ ਲਾਭ ਲਿਆ।
ਇਸ ਕੈਂਪ ਵਿੱਚ ਮੁੱਖ ਤੌਰ ਤੇ ਰਾਕੇਸ਼ ਕੁਮਾਰ (ਸੁਪਰਡੈਂਟ), ਸਮੀਰ (ਕਲਰਕ), ਅੰਤਰ ਜੀਤ ਕੌਰ(ਸਟੈਨੋ), ਭੁਪਿੰਦਰ ਸਿੰਘ ਸ਼ਾਮਿਲ ਹੋਏ ਅਤੇ ਉਹਨਾਂ ਨੇ ਸਾਰਿਆ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਕੈਂਪ ਦੌਰਾਨ ਆਯੂਰਵੈਦਿਕ ਵਿਭਾਗ ਵਲੋ ਡਾਕਟਰ ਨਵਦੀਪ ਕੌਰ, ਡਾਕਟਰ ਸੁਮਨ ਧੰਜੂ ,ਡਾਕਟਰ ਸੁਮਿਤ ਮੋਂਗਾ,ਡਾਕਟਰ ਪ੍ਰਵੀਨ ਰਾਣਾ , ਕਿੰਦਰ ਕੌਰ, ਅਮਨਦੀਪ ਕੌਰ , ਲਵਦੀਪ ਸਿੰਘ ਉਪਵੈਦ, ਵਿਸ਼ਾਲ ,ਬਲਵਿੰਦਰ ਸਿੰਘ, ਯੋਗਾ ਇੰਸਟਰਕਟਰ , ਮਨੀਸ਼ ਕੁਮਾਰ ਅਤੇ ਹੋਮੀਓਪੈਥਿਕ ਵਿਭਾਗ ਵਲੋ ਡਾਕਟਰ ਸਤਨਾਮ ਸਿੰਘ ਗਿੱਲ, ਬਲਜੀਤ ਸਿੰਘ,ਵਿਕਾਸ ਕੁਮਾਰ, ਡਿਸਪੈਸਰ ਨੇ ਡਿਊਟੀ ਨਿਭਾਈ ।





