Ferozepur News

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਕੋਮਨ ਸਰਵਿਸ ਸੈਂਟਰ, ਫਿਰੋਜਪੁਰ ਦੇ ਸਹਿਯੋਗ ਨਾਲ ਰਾਮ ਬਾਗ ਬਿਰਧ ਆਸ਼ਰਮ, ਫਿਰੋਜਪੁਰ ਵਿੱਚ ਲਗਾਇਆ ਕੈਂਪ

ਫਿਰੋਜ਼ਪੁਰ, 29 ਅਗਸਤ, 2025: ਸੁਮੀਤ ਮਲਹੋਤਰਾ, ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਜੀ ਦੀ ਅਗਵਾਈ ਹੇਠ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ ਨਗਰ (ਮੋਹਾਲੀ) ਵੱਲੋਂ ਜਾਰੀ ਸੀਨੀਅਰ ਸਿਟੀਜਨ ਮੁਹਿੰਮ ਦੇ ਤਹਿਤ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਰਾਮ ਬਾਗ ਬਿਰਧ ਆਸ਼ਰਮ, ਫਿਰੋਜਪੁਰ ਵਿੱਚ ਕੋਮਨ ਸਰਵਿਸ ਸੈਂਟਰ, ਫਿਰੋਜਪੁਰ ਦੇ ਸਹਿਯੋਗ ਨਾਲ ਕੈਂਪ ਲਗਾਇਆ ਗਿਆ।

ਇਸ ਕੈਂਪ ਵਿੱਚ ਆਸ਼ਰਮ ਦੇ ਬਜੁਰਗਾਂ ਦੇ ਆਧਾਰ ਕਾਰਡ ਅਪਡੇਟ, ਆਯੁਸ਼ਮਾਨ ਕਾਰਡ ਬਣਾਏ ਗਏ ਅਤੇ ਕੇਂਦਰ ਸਰਕਾਰ ਵੱਲੋਂ ਜਾਰੀ ਸਕੀਮ ਤਹਿਤ ਜ਼ੀਰੋ ਬੈਂਲਸ ਬੈਂਕ ਖਾਤੇ ਵੀ ਖੋਲ੍ਹੇ ਗਏ। ਇਸ ਕੈਂਪ ਦੋਰਾਨ ਤਕਰੀਬਨ 20—25 ਬਜੁਰਗਾਂ ਨੇ ਲਾਭ ਲਿਆ। ਇਸ ਦੇ ਨਾਲ ਹੀ ਜੱਜ ਸਾਹਿਬ ਦੀ ਮੌਜੂਦਗੀ ਵਿੱਚ ਕੋਮਨ ਸਰਵਿਸ ਸੈਂਟਰ, ਫਿਰੋਜਪੁਰ ਨੇ ਲਾਭਪਾਤਰੀਆਂ ਨੂੰ ਮਿਲਣ ਵਾਲੇ ਲਾਭਾਂ ਬਾਰੇ ਵੀ ਜਾਣਕਾਰੀ ਦਿੱਤੀ।

ਇਸ ਤੋਂ ਇਲਾਵਾ ਬਜੁਰਗਾਂ ਨੂੰ ਹੋਰ ਆ ਰਹੀਆਂ ਮੁਸ਼ਕਲਾਂ ਜਾਂ ਲੌੜੀਦੀਆਂ ਵਸਤਾਂ ਬਾਰੇ ਜਾਣਕਾਰੀ ਲਈ। ਅੰਤ ਵਿੱਚ ਬਜੁਰਗਾਂ ਨੇ ਜੱਜ ਸਾਹਿਬ ਦਾ ਧੰਨਵਾਦ ਕੀਤਾ ਕਿ ਉਹਨਾਂ ਦੇ ਇਸ ਉੱਦਮ ਸਦਕਾ ਉਹਨਾਂ ਦਾ ਸਾਰਾ ਕੰਮ ਇੱਕੋ ਥਾਂ ਤੇ ਬੈਠ ਕੇ ਹੋ ਗਿਆ ਅਤੇ ਉਹਨਾਂ ਨੂੰ ਦਫਤਰਾਂ ਦੇ ਵਾਰ—ਵਾਰ ਚੱਕਰ ਨਹੀਂ ਲਗਾਉਣੇ ਪਏ।

Related Articles

Leave a Reply

Your email address will not be published. Required fields are marked *

Back to top button