ਭਾਸ਼ਾ ਵਿਭਾਗ, ਪੰਜਾਬ ਵੱਲੋਂ ‘ਸ਼੍ਰੀ ਅਵਤਾਰ ਸਿੰਘ ਪਾਸ਼’ ਅਤੇ ‘ਡਾ. ਹਰਿਭਜਨ ਸਿੰਘ’ ਵਿਸ਼ੇਸ਼ ਅੰਕ ਲਈ ਮਿਆਰੀ ਰਚਨਾਵਾਂ ਦੀ ਮੰਗ

ਭਾਸ਼ਾ ਵਿਭਾਗ, ਪੰਜਾਬ ਵੱਲੋਂ ‘ਸ਼੍ਰੀ ਅਵਤਾਰ ਸਿੰਘ ਪਾਸ਼’ ਅਤੇ ‘ਡਾ. ਹਰਿਭਜਨ ਸਿੰਘ’ ਵਿਸ਼ੇਸ਼ ਅੰਕ ਲਈ ਮਿਆਰੀ ਰਚਨਾਵਾਂ ਦੀ ਮੰਗ
ਫ਼ਿਰੋਜ਼ਪੁਰ, 20 ਅਗਸਤ, 2025: ਜ਼ਿਲ੍ਹਾ ਭਾਸ਼ਾ ਅਫ਼ਸਰ, ਫ਼ਿਰੋਜ਼ਪੁਰ ਡਾ. ਜਗਦੀਪ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬੀ ਸਾਹਿਤ, ਸਭਿਆਚਾਰ ਅਤੇ ਕਲਾ ਦੇ ਪ੍ਰਚਾਰ-ਪਾਸਾਰ ਦੇ ਉਦੇਸ਼ ਹਿਤ ਭਾਸ਼ਾ ਵਿਭਾਗ, ਪੰਜਾਬ ਵੱਲੋਂ ਸਮੇਂ-ਸਮੇਂ ’ਤੇ ਪੰਜਾਬੀ, ਹਿੰਦੀ ਅਤੇ ਉਰਦੂ ਭਾਸ਼ਾਵਾਂ ਵਿੱਚ ਰਸਾਲੇ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਨਿਰਦੇਸ਼ਕ ਜਸਵੰਤ ਸਿੰਘ ਜਫ਼ਰ ਦੀ ਅਗਵਾਈ ਵਿੱਚ ਪ੍ਰਕਾਸ਼ਿਤ ਕੀਤੇ ਜਾਂਦੇ ਰਸਾਲੇ ‘ਜਨ ਸਾਹਿਤ’ ਦਾ ‘ਸ਼੍ਰੀ ਅਵਤਾਰ ਸਿੰਘ ਪਾਸ਼’ ਅਤੇ ‘ਪੰਜਾਬੀ ਦੁਨੀਆਂ’ ਰਸਾਲੇ ਦਾ ‘ਡਾ.ਹਰਿਭਜਨ ਸਿੰਘ’ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤਾ ਜਾਣਾ ਹੈ। ਇਹ ਅੰਕ ਮਹੀਨਾ ਅਕਤੂਬਰ ਤੋਂ ਦਸੰਬਰ 2025 ਤੱਕ ਪ੍ਰਕਾਸ਼ਿਤ ਕੀਤੇ ਜਾਣ ਦੀ ਯੋਜਨਾ ਹੈ। ਇਸ ਲਈ ਸਮੂਹ ਸਾਹਿਤਕਾਰਾਂ/ਲੇਖਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਵਿਭਾਗ ਦੁਆਰਾ ਪ੍ਰਕਾਸ਼ਿਤ ਕੀਤੇ ਜਾਣ ਵਾਲੇ ਰਸਾਲਿਆਂ ‘ਜਨ ਸਾਹਿਤ’ ਅਤੇ ‘ਪੰਜਾਬੀ ਦੁਨੀਆਂ’ ਲਈ ਮਿਆਰੀ ਰਚਨਾਵਾਂ/ ਖੋਜ ਪੱਤਰ ਭੇਜੇ ਜਾਣ।
ਉਨ੍ਹਾਂ ਕਿਹਾ ਕਿ ਇਸ ਕਾਰਜ ਲਈ ਰਚਨਾਵਾਂ/ਖੋਜ ਪੱਤਰ ਵਿਭਾਗੀ ਪਤੇ (ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ, ਪਟਿਆਲਾ, ਭਾਸ਼ਾ ਭਵਨ, ਨੇੜੇ ਸ਼ੇਰਾਂ ਵਾਲਾ ਗੇਟ, ਪਿੰਨ ਕੋਡ-147001) ਜਾਂ ਈ.ਮੇਲ Punjabirasala.pblanguages@gmail.com ’ਤੇ ਮਿਤੀ 31/08/2025 ਤੱਕ ਭੇਜੀਆਂ ਜਾਣ। ਰਚਨਾ ਭੇਜਣ ਸਮੇਂ ਲੇਖਕ ਵੱਲੋਂ ਮੌਲਿਕ ਅਤੇ ਅਣ ਪ੍ਰਕਾਸ਼ਿਤ ਰਚਨਾ ਹੋਣ ਸੰਬੰਧੀ ਤਸਦੀਕ ਕਰਵਾਉਣ ਦੇ ਨਾਲ-ਨਾਲ ਲੇਖਕ ਦਾ ਪੂਰਾ ਪਤਾ ਸਮੇਤ ਫੋਨ ਨੰਬਰ ਵੀ ਦਰਜ ਕੀਤਾ ਜਾਵੇ। ਇਸ ਸੰਬੰਧੀ ਹੋਰ ਕਿਸੇ ਕਿਸਮ ਦੀ ਜਾਣਕਾਰੀ ਲਈ ਰਸਾਲੇ ਦੇ ਸੰਪਾਦਕ ਡਾ. ਸੰਤੋਖ ਸਿੰਘ (ਖੋਜ ਅਫ਼ਸਰ) ਦੇ ਫੋਨ ਨੰ. 88725-11179 ’ਤੇ ਦਫ਼ਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਭੇਜੀ ਗਈ ਰਚਨਾ ਜ਼ਿਲ੍ਹਾ ਭਾਸ਼ਾ ਦਫ਼ਤਰ ਨੂੰ ਵੀ ਈ.ਮੇਲ (dlo.fzr.18@gmail.com) ’ਤੇ ਭੇਜੀ ਜਾਵੇ।





