ਡਿਪਟੀ ਕਮਿਸ਼ਨਰ ਦੇ ਯਤਨਾ ਸਦਕਾ ਜਿਲੇ ਨੂੰ ਮਿਲਿਆ ਡਿਸਟ੍ਰਿਕਟ ਲੈਵਲ ਸਸਟੇਨੇਬਲ ਇਨੀਸ਼ਿਏਟਿਵ ਐਵਾਰਡ”
ਡਿਪਟੀ ਕਮਿਸ਼ਨਰ ਦੇ ਯਤਨਾ ਸਦਕਾ ਜਿਲੇ ਨੂੰ ਮਿਲਿਆ ਡਿਸਟ੍ਰਿਕਟ ਲੈਵਲ ਸਸਟੇਨੇਬਲ ਇਨੀਸ਼ਿਏਟਿਵ ਐਵਾਰਡ”
ਸੱਸਟੇਨੇਬਿਲਿਟੀ ਸਮਿੱਟ 2025 ਵਿੱਚ ਡਿਪਟੀ ਕਮਿਸ਼ਨਰ ਦੀਪ ਸਿਖਾ ਸ਼ਰਮਾ ਨੂੰ ਕੀਤਾ ਗਿਆ ਸਨਮਾਨਿਤ
ਮਜ਼ਬੂਤ ਸਿੰਗਲ ਵਿੰਡੋ ਮਕੈਨਿਜ਼ਮ, ਉੱਦਮੀਆਂ ਦੀ ਹੈਂਡਹੋਲਡਿੰਗ ਅਤੇ ਉਦਯੋਗ-ਅਨੁਕੂਲ ਦ੍ਰਿਸ਼ਟੀਕੋਣ ਨਾਲ ਆਸਪਰੇਸ਼ਨਲ ਤੋਂ ਇਨਸਪਰੇਸ਼ਨਲ ਜ਼ਿਲ੍ਹੇ ਵੱਲ ਵੱਧ ਰਿਹਾ ਫਿਰੋਜ਼ਪੁਰ
ਫ਼ਿਰੋਜ਼ਪੁਰ, 11 ਅਗਸਤ, 2025: ਦੂਰਦਰਸ਼ੀ ਐਮ.ਐਸ. ਸੁਆਮੀਨਾਥਨ ਦੀ 100ਵੀਂ ਜਨਮ ਜੈਯੰਤੀ ਦੇ ਮੌਕੇ ‘ਤੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸਿਖ਼ਾ ਸ਼ਰਮਾ ਨੂੰ ਰਾਸ਼ਟਰੀ ਪੱਧਰ ‘ਤੇ “ਡਿਸਟ੍ਰਿਕਟ ਲੈਵਲ ਸਸਟੇਨੇਬਲ ਇਨੀਸ਼ਿਏਟਿਵ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਇਹ ਸੱਸਟੇਨੇਬਿਲਿਟੀ ਸਮਿੱਟ 2025 ਇੰਡੀਆ ਹੈਬਿਟੈਟ ਸੈਂਟਰ ਦਿੱਲੀ ‘ ਵਿਖੇ ਕਰਵਾਇਆ ਗਿਆ।
ਸਮਿੱਟ ਨੇ ਪ੍ਰਸ਼ਾਸਨ ਦੀ ਉੱਦਮੀਆਂ ਲਈ ਸਿੰਗਲ ਵਿੰਡੋ ਸੋਲੂਸ਼ਨ, ਸਮੇਂ-ਬੱਧ ਮਨਜ਼ੂਰੀਆਂ, ਵਿੱਤੀ ਪ੍ਰੋਤਸਾਹਨ ਰਾਹੀਂ ਸਹਾਇਤਾ, ਬੁਨਿਆਦੀ ਢਾਂਚੇ ਦਾ ਵਿਕਾਸ, ਨੀਤੀ ਆਯੋਗ ਦੇ ਆਸਪਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਅਧੀਨ ਲਾਲ ਮਿਰਚ ਉਤਪਾਦਨ ਦੇ ਵਾਧੇ ਲਈ ਵਿਕਾਸ ਕੇਂਦਰਾਂ ਦਾ ਨਿਰਮਾਣ ਅਤੇ ਜਨ ਸੇਵਾ ਨੂੰ ਜ਼ਿਲ੍ਹਾ ਪੱਧਰ ਤੇ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਨੂੰ ਇੱਕ ਮਾਪਦੰਡ ਵਜੋਂ ਦੇਖਿਆ ਗਿਆ ਅਤੇ ਇਸ ਅਵਾਰਡ ਦੇ ਲਈ ਜਿਲਾ ਫਿਰੋਜ਼ਪੁਰ ਨੂੰ ਚੁਣਿਆ ਗਿਆ।
ਅਵਾਰਡ ਪ੍ਰਾਪਤੀ ਮੌਕੇ ਡਿਪਟੀ ਕਮਿਸ਼ਨਰ ਦੀਪ ਸਿਖ਼ਾ ਸ਼ਰਮਾ ਨੇ ਜ਼ਿਲ੍ਹੇ ਦੇ ਮਿਰਚ ਕਿਸਾਨਾਂ ਦੇ ਯਤਨਾਂ ਅਤੇ ਸਥਾਨਕ ਨਵੀਂਕਰਨਾਂ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਮਿਰਚ ਨੂੰ ਸਮਰਥਨ ਦੇ ਕੇ ਕਿਸਾਨ ਸੰਯੁਕਤ ਰਾਸ਼ਟਰ ਦੇ ਲਗਭਗ 12 ਸਸਟੇਨੇਬਲ ਡਿਵੈਲਪਮੈਂਟ ਗੋਲ ਹਾਸਲ ਕਰਨ ਵੱਲ ਕੰਮ ਕਰ ਰਹੇ ਹਨ।
ਇਹ ਐਵਾਰਡ ਮਿਰਚ ਉਤਪਾਦਨ ਵਿੱਚ ਸਸਟੇਨੇਬਿਲਿਟੀ ਵੱਲ ਕੰਮ ਕਰਨ ਲਈ ਵੀ ਦਿੱਤਾ ਗਿਆ ਹੈ। ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੇ ਉਦਯੋਗ ਵਿਭਾਗ, ਬਾਗਬਾਨੀ ਵਿਭਾਗ ਅਤੇ ਜ਼ਿਲ੍ਹੇ ਦੀ ਪੂਰੀ ਟੀਮ ਦੇ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ।
ਇਸ ਪ੍ਰਾਪਤੀ ਮੌਕੇ ਸੁਖਰਾਜ ਸਿੰਘ ਵਿਰਕ ਐਫਐਮ ਡੀਆਈਸੀ ਫ਼ਿਰੋਜ਼ਪੁਰ ਨੇ ਕਿਹਾ ਕਿ ਮਾਨਯੋਗ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੇ ਯੋਗ ਅਗਵਾਈ ਹੇਠ, ਜ਼ਿਲ੍ਹਾ ਉਦਯੋਗ ਕੇਂਦਰ ਜ਼ਿਲ੍ਹੇ ਦੇ ਨਿਵੇਸ਼ ਮਾਹੌਲ ਨੂੰ ਸੁਧਾਰਣ ਲਈ ਵਚਨਬੱਧ ਹੈ। ਮਜ਼ਬੂਤ ਸਿੰਗਲ ਵਿੰਡੋ ਮਕੈਨਿਜ਼ਮ, ਉੱਦਮੀਆਂ ਦੀ ਹੈਂਡਹੋਲਡਿੰਗ ਅਤੇ ਉਦਯੋਗ-ਅਨੁਕੂਲ ਦ੍ਰਿਸ਼ਟੀਕੋਣ ਨਾਲ ਜ਼ਿਲ੍ਹਾ ਆਸਪਰੇਸ਼ਨਲ ਤੋਂ ਇਨਸਪਰੇਸ਼ਨਲ ਜ਼ਿਲ੍ਹੇ ਵੱਲ ਵੱਧ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਾਨਯੋਗ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਵਿਭਾਗ ਨੇ ਡਾਇਰੈਕਟਰ ਜਨਰਲ ਆਫ਼ ਫਾਰਨ ਟਰੇਡ, ਮਿਨਿਸਟਰੀ ਆਫ਼ ਫੂਡ ਪ੍ਰੋਸੈਸਿੰਗ, ਡਿਪਾਰਟਮੈਂਟ ਆਫ਼ ਸਾਇੰਸ ਐਂਡ ਟੈਕਨਾਲੋਜੀ ਆਦਿ ਨਾਲ ਮੀਟਿੰਗਾਂ ਕੀਤੀਆਂ ਹਨ ਅਤੇ ਜ਼ਿਲ੍ਹੇ ਦੇ ਨਿਰਯਾਤ ਵਿੱਚ ਮਿਰਚ ਸ਼ਾਮਲ ਕਰਨ ਵੱਲ ਕੰਮ ਕਰ ਰਿਹਾ ਹੈ।






