Ferozepur News

ਐੱਸ ਬੀ ਐੱਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ “ਵਿਕਸਤ ਭਾਰਤ 2047 ਯੁਵਾ ਕਨੈਕਟ ਪ੍ਰੋਗਰਾਮ” ਦਾ ਆਯੋਜਨ 

ਐੱਸ ਬੀ ਐੱਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ “ਵਿਕਸਤ ਭਾਰਤ 2047 ਯੁਵਾ ਕਨੈਕਟ ਪ੍ਰੋਗਰਾਮ” ਦਾ ਆਯੋਜਨ 

ਐੱਸ ਬੀ ਐੱਸ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿਖੇ “ਵਿਕਸਤ ਭਾਰਤ 2047 ਯੁਵਾ ਕਨੈਕਟ ਪ੍ਰੋਗਰਾਮ” ਦਾ ਆਯੋਜਨ

ਫਿਰੋਜ਼ਪੁਰ, ਅਗਸਤ 11, 2025: ਕੇਂਦਰ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵਲੋਂ ਚਲਾਏ ਜਾ ਰਹੇ “ਵਿਕਸਤ ਭਾਰਤ 2047 ਯੁੱਵਾ ਕੁਨੈਕਟ ਪ੍ਰੋਗਰਾਮ” ਤਹਿਤ ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਦੀ ਮੰਨੀ ਪ੍ਰਮੰਨੀ ਸੰਸਥਾ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿੱਚ ਸੰਸਥਾ ਦੇ ਮਾਣਯੋਗ ਉਪ ਕੁਲਪਤੀ ਡਾ ਸੁਸ਼ੀਲ ਮਿੱਤਲ ਦੇ ਨਿਰਦੇਸ਼ਾਂ ਅਤੇ ਪ੍ਰੋ ਡਾ ਤੇਜੀਤ ਸਿੰਘ ਡੀਨ ਸਟੂਡੈਂਟ ਵੈਲਫੇਅਰ ਅਤੇ ਨੋਡਲ ਅਫਸਰ ਦੀ ਅਗਵਾਈ ਵਿੱਚ ਸੰਵਾਦ/ ਡਿਬੇਟ ਆਦਿ ਪ੍ਰੋਗਰਾਮ ਕਰਵਾਏ ਗਏ ਜਿਸਦਾ ਉਦੇਸ਼ ਭਾਰਤ ਦੇ ਵਿਕਾਸ ਪਰਿਵਰਤਨ ਵਿੱਚ ਨੌਜਵਾਨਾਂ ਦੀ ਸ਼ਮੂਲੀਅਤ ਅਤੇ ਅਗਵਾਈ ਨੂੰ ਉਤਸ਼ਾਹਿਤ ਕਰਨਾ ਸੀ ।

ਪ੍ਰੋਗਰਾਮ ਦਾ ਉਦਘਾਟਨ ਕੈਂਪਸ ਰਜਿਸਟਰਾਰ ਡਾ ਗਜ਼ਲਪ੍ਰੀਤ ਸਿੰਘ ਵਲੋਂ ਕੀਤਾ ਗਿਆ । ਆਪਣੇ ਭਾਸ਼ਣ ਦੌਰਾਨ ਰਜਿਸਟਰਾਰ ਨੇ ਵਿਦਿਆਰਥੀਆਂ ਨੂੰ ਅਜਿਹੇ ਪ੍ਰੋਗਰਾਮਾਂ ਵਿੱਚ ਵੱਧ ਚੜ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ । ਓਹਨਾ ਕਿਹਾ ਕਿ “ ਵਿਕਸਤ ਭਾਰਤ 2047 ਯੁਵਾ ਕਨੈਕਟ ਪ੍ਰੋਗਰਾਮ ” ਇੱਕ ਪਹਿਲ ਹੈ ਜਿਸਦਾ ਉਦੇਸ਼ ਭਾਰਤ ਦੀ ਆਜ਼ਾਦੀ ਦੇ ਸ਼ਤਾਬਦੀ ਸਾਲ 2047 ਤੱਕ ਇੱਕ ਵਿਕਸਤ ਰਾਸ਼ਟਰ ਬਣਨ ਦੀ ਇੱਛਾ ਨੂੰ ਸਾਕਾਰ ਕਰਨਾ ਹੈ। ਹੁਣ ਜਦੋਂ ਕਿ ਭਾਰਤ 2047 ਵਿੱਚ ਆਪਣੀ ਆਜ਼ਾਦੀ ਦੇ 100ਵੇਂ ਸਾਲ ਦੇ ਨੇੜੇ ਆ ਰਿਹਾ ਹੈ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੀ ਇਹ ਪਹਿਲ ਸਮਾਜਿਕ ਗਤੀਸ਼ੀਲਤਾ, ਵਿਦਿਅਕ ਸਮਾਨਤਾ ਅਤੇ ਵਿਵਹਾਰਕ ਹੁਨਰਾਂ ਰਾਹੀਂ ਭਾਰਤੀ ਨੌਜਵਾਨਾਂ ਨੂੰ ਸਸ਼ਕਤ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਏਸੇ ਲੜੀ ਤਹਿਤ , ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ (ਪੰਜਾਬ) ਵਿੱਚ 1 ਤੋਂ 8 ਅਗਸਤ 2025 ਤੱਕ ਵਿਕਸਿਤ ਭਾਰਤ @2047 ਯੁਵਾ ਕਨੈਕਟ ਪ੍ਰੋਗਰਾਮ ਦੇ ਬੈਨਰ ਹੇਠ ਵਿਦਿਆਰਥੀ-ਕੇਂਦ੍ਰਿਤ ਸਮਾਗਮਾਂ ਦਾ ਆਯੋਜਨ ਕੀਤਾ ਗਿਆ ।

ਉਹਨਾਂ ਪ੍ਰੋਗਰਾਮ ਆਯੋਜਿਤ ਕਰਨ ਐਨ ਐੱਸ ਐੱਸ ਕੈਂਪਸ ਕੋਆਰਡੀਨੇਟਰ ਡਾ ਕਮਲ ਖੰਨਾ ਅਤੇ ਐਨ ਐੱਸ ਐੱਸ ਪੋਲੀ ਵਿੰਗ ਦੇ ਪ੍ਰੋਗਰਾਮ ਅਫ਼ਸਰ ਪ੍ਰੋ ਗੁਰਜੀਵਨ ਸਿੰਘ ,ਨੋਡਲ ਅਫ਼ਸਰ ਰੈੱਡ ਰਿਬਨ ਕਲੱਬ ਗੁਰਪ੍ਰੀਤ ਸਿੰਘ ਅਤੇ ਇੰਚਾਰਜ ਸੈਕਾ ਪ੍ਰੋ ਮੁਨੀਸ਼ ਕੁਮਾਰ ਅਤੇ ਪ੍ਰੋਗਰਾਮ ਡਿਬੇਟ/ ਸੰਵਾਦ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਸਾਨਵੀ ਆਹੂਜਾ ਬੀ ਬੀ ਏ, ਕਰਿਸ਼ ਬੀ ਟੈਕ, ਦਮਨਪ੍ਰੀਤ ਬੀ ਟੈਕ, ਰਾਗਵ ਤਲਵਾੜ ਬੀ ਸੀ ਏ, ਲਵਪ੍ਰੀਤ ਸਿੰਘ ਬੀ ਸੀ ਏ,ਅਤੇ ਜੋਬਨਪ੍ਰੀਤ ਸਿੰਘ ਬੀ ਬੀ ਏ ਨੂੰ ਮੁਬਾਰਕਬਾਦ ਦਿੱਤੀ । ਇਸ ਮੌਕੇ ਭਾਰੀ ਗਿਣਤੀ ਵਿੱਚ ਵਿਦਿਆਰਥੀ ਤੇ ਸਟਾਫ ਮੈਂਬਰ ਹਾਜ਼ਰ ਸਨ ।

Related Articles

Leave a Reply

Your email address will not be published. Required fields are marked *

Back to top button