Ferozepur News

ਵਿਦਿਆਰਥਣਾਂ ਨੇ ਬੀ.ਐਸ.ਐਫ. ਦੇ ਅਧਿਕਾਰੀਆਂ ਨੂੰ ਵਾਤਾਵਰਨ–ਅਨੁਕੂਲ ਰੱਖੜੀ ਬੰਨ੍ਹ ਕੇ ਰੱਖੜੀ ਦੇ ਪਾਵਨ ਤਿਉਹਾਰ ਨੂੰ ਮਨਾਇਆ

ਵਿਵੇਕਾਨੰਦ ਵਰਲਡ ਸਕੂਲ ਦੀਆਂ ਵਿਦਿਆਰਥਣਾਂ ਨੇ ਬੀ.ਐਸ.ਐਫ. ਦੇ ਅਧਿਕਾਰੀਆਂ ਨੂੰ ਵਾਤਾਵਰਨ–ਅਨੁਕੂਲ ਰੱਖੜੀ ਬੰਨ੍ਹ ਕੇ ਰੱਖੜੀ ਦੇ ਪਾਵਨ ਤਿਉਹਾਰ ਨੂੰ ਮਨਾਇਆ

ਵਿਦਿਆਰਥਣਾਂ ਨੇ ਬੀ.ਐਸ.ਐਫ. ਦੇ ਅਧਿਕਾਰੀਆਂ ਨੂੰ ਵਾਤਾਵਰਨ–ਅਨੁਕੂਲ ਰੱਖੜੀ ਬੰਨ੍ਹ ਕੇ ਰੱਖੜੀ ਦੇ ਪਾਵਨ ਤਿਉਹਾਰ ਨੂੰ ਮਨਾਇਆ
ਫਿਰੋਜ਼ਪੁਰ, ਅਗਸਤ 8, 2025: ਉਪਰੋਕਤ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ ਡਾ. ਐਸ.ਐਨ. ਰੁ੍ੱਦਰਾ ਨੇ ਦੱਸਿਆ ਕਿ ਵਿਵੇਕਾਨੰਦ ਵਰਲਡ ਸਕੂਲ ਦੀਆਂ ਵਿਦਿਆਰਥਣਾਂ ਨੇ ਰਖੜੀ ਦੇ ਪਵਿੱਤਰ ਤਿਉਹਾਰ ‘ਤੇ ਬੀ.ਐਸ.ਐਫ. ਦੇ ਡੀ.ਆਈ.ਜੀ. ਸ਼੍ਰੀ ਵਿਜੇ ਰਾਣਾ ਅਤੇ ਹੋਰਨਾ ਅਧਿਕਾਰੀਆਂ ਨੂੰ ਵਾਤਾਵਰਨ–ਅਨੁਕੂਲ ਰੱਖੜੀ ਬੰਨ੍ਹ ਕੇ ਉਨ੍ਹਾਂ ਦੀ ਅਟੱਲ ਬਹਾਦਰੀ ਅਤੇ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਵਿੱਚ ਨਿਭਾਈ ਜਾ ਰਹੀ ਮਹੱਤਵਪੂਰਨ ਭੂਮਿਕਾ ਲਈ ਸਨਮਾਨ ਪ੍ਰਗਟ ਕੀਤਾ।
ਇਸ ਮੌਕੇ ‘ਤੇ ਵਿਦਿਆਰਥਣਾਂ ਨੇ ਕਿਹਾ ਕਿ ਇਹ ਰੱਖੜੀ ਸਿਰਫ਼ ਭਰਾ–ਭੈਣ ਦੇ ਪਿਆਰ ਦਾ ਪ੍ਰਤੀਕ ਨਹੀਂ, ਸਗੋਂ ਦੇਸ਼ ਦੀ ਰੱਖਿਆ ਵਿੱਚ ਦਿਨ–ਰਾਤ ਤੈਨਾਤ ਸਾਡੇ ਵੀਰ ਜਵਾਨਾਂ ਪ੍ਰਤੀ ਪਿਆਰ ਅਤੇ ਭਰੋਸੇ ਦੀ ਡੋਰ ਹੈ। ਨਾਲ ਹੀ, ਵਾਤਾਵਰਨ–ਅਨੁਕੂਲ ਰੱਖੜੀ ਬਣਾਕੇ ਉਨ੍ਹਾਂ ਨੇ ਕੁਦਰਤ ਸੰਭਾਲ ਦਾ ਸੁਨੇਹਾ ਵੀ ਦਿੱਤਾ।
ਸ਼੍ਰੀ ਵਿਜੇ ਰਾਣਾ ਨੇ ਵਿਦਿਆਰਥਣਾਂ ਨੂੰ ਆਸ਼ੀਰਵਾਦ ਦਿੰਦਿਆਂ ਕਿਹਾ ਕਿ ਸਰਹੱਦ ‘ਤੇ ਸੇਵਾ ਕਰਨਾ ਸਿਰਫ਼ ਇੱਕ ਫਰਜ ਨਹੀਂ, ਸਗੋਂ ਮਾਤ੍ਰਭੂਮੀ ਪ੍ਰਤੀ ਸਭ ਤੋਂ ਵੱਡਾ ਸਮਰਪਣ ਹੈ ਅਤੇ ਨੌਜਵਾਨਾਂ ਨੂੰ ਵੀ ਆਪਣੇ ਜੀਵਨ ਵਿੱਚ ਦੇਸ਼–ਹਿਤ ਨੂੰ ਸਭ ਤੋਂ ਉੱਪਰ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਜਵਾਨਾਂ ਦੀਆਂ ਮੁਸ਼ਕਲ ਡਿਊਟੀਆਂ, ਸਰਹੱਦਾਂ ‘ਤੇ ਆਉਣ ਵਾਲੀਆਂ ਚੁਣੌਤੀਆਂ ਅਤੇ ਦੇਸ਼ ਦੀ ਸੁਰੱਖਿਆ ਵਿੱਚ ਉਨ੍ਹਾਂ ਦੇ ਯੋਗਦਾਨ ਦੇ ਪ੍ਰੇਰਕ ਤਜਰਬੇ ਸਾਂਝੇ ਕੀਤੇ, ਜਿਨ੍ਹਾਂ ਨੂੰ ਸੁਣ ਕੇ ਵਿਦਿਆਰਥਣਾਂ ਵਿੱਚ ਗਰਵ ਅਤੇ ਦੇਸ਼ਭਗਤੀ ਦੀ ਭਾਵਨਾ ਹੋਰ ਮਜ਼ਬੂਤ ਹੋ ਗਈ।
ਵਿਦਿਆਰਥਣਾਂ ਨੇ ਬੀ.ਐਸ.ਐਫ. ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਤਜਰਬਿਆਂ ਤੋਂ ਸਿੱਖਿਆ ਲਈ ਅਤੇ ਉਨ੍ਹਾਂ ਨੂੰ ਯਕੀਨ ਦਿਵਾਇਆ ਕਿ ਉਹ ਵੀ ਆਪਣੇ ਜੀਵਨ ਵਿੱਚ ਦੇਸ਼ ਦੀ ਸੇਵਾ ਲਈ ਸਦਾ ਤਿਆਰ ਰਹਿਣਗੀਆਂ।

Related Articles

Leave a Reply

Your email address will not be published. Required fields are marked *

Back to top button