Ferozepur News

15 ਦਿਨ ਦੀਵਾਲੀ ਤੋਂ ਪਹਿਲਾਂ ਅਤੇ 15 ਦਿਨ ਦਿਵਾਲੀ ਤੋਂ ਬਾਅਦ ਸਪੈਸ਼ਲ ਗਾਰਬੇਜ਼ ਮੁਕਤ ਤਿਉਹਾਰ 2026 ਮੁਹਿੰਮ ਦੀ ਸ਼ੁਰੂਆਤ

15 ਦਿਨ ਦੀਵਾਲੀ ਤੋਂ ਪਹਿਲਾਂ ਅਤੇ 15 ਦਿਨ ਦਿਵਾਲੀ ਤੋਂ ਬਾਅਦ ਸਪੈਸ਼ਲ ਗਾਰਬੇਜ਼ ਮੁਕਤ ਤਿਉਹਾਰ 2026 ਮੁਹਿੰਮ ਦੀ ਸ਼ੁਰੂਆਤ

ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਤਿਉਹਾਰਾਂ ਦੇ ਦਿਨਾਂ ਨੂੰ ਮੁੱਖ ਰੱਖਦੇ ਹੋਏ ਵਿਸ਼ੇਸ਼ ਮੁਹਿੰਮ ਦਾ ਕੀਤਾ ਆਗਾਜ਼

 15 ਦਿਨ ਦੀਵਾਲੀ ਤੋਂ ਪਹਿਲਾਂ ਅਤੇ 15 ਦਿਨ ਦਿਵਾਲੀ ਤੋਂ ਬਾਅਦ ਸਪੈਸ਼ਲ ਗਾਰਬੇਜ਼ ਮੁਕਤ ਤਿਉਹਾਰ 2026 ਮੁਹਿੰਮ ਦੀ ਸ਼ੁਰੂਆਤ

ਤਿਉਹਾਰਾਂ ਦੇ ਦਿਨਾਂ ਵਿੱਚ ਵਿਸ਼ੇਸ਼ ਸਫਾਈ ਮੁਹਿੰਮ ਦੀ ਸ਼ੁਰੂਆਤ :- ਡੀ.ਸੀ. ਦੀਪਸ਼ਿਖਾ ਸ਼ਰਮਾ

ਗਾਰਬੇਜ਼ ਫਰੀ ਫੈਸਟੀਵਲ 2026 ਮੁਹਿੰਮ ਵਿੱਚ ਫਿਰੋਜ਼ਪੁਰ ਸ਼ਹਿਰ ਵਾਸੀ ਵੱਧ ਚੜ ਕੇ ਪਾਉਣ ਆਪਣਾ ਯੋਗਦਾਨ :- ਏ.ਡੀ.ਸੀ. ਡਾ: ਅਮਨਦੀਪ ਕੌਰ

ਫ਼ਿਰੋਜ਼ਪੁਰ, 23-10-2024: ਫ਼ਿਰੋਜ਼ਪੁਰ ਸ਼ਹਿਰ ਅੰਦਰ ਤਿਉਹਾਰਾਂ ਦੇ ਦਿਨਾਂ ਨੂੰ ਮੁੱਖ ਰੱਖਦੇ ਹੋਏ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਇਸ ਵਿਸ਼ੇਸ਼ ਮੁਹਿੰਮ ਦਾ ਮੁੱਖ ਟੀਚਾ ਤਿਉਹਾਰਾਂ ਦੇ ਦਿਨਾਂ ਵਿੱਚ ਸ਼ਹਿਰ ਵਾਸੀਆਂ ਨੂੰ ਸਾਫ ਸੁਥਰੀਆਂ ਸੜਕਾਂ ਕੱਚਰਾ ਮੁਕਤ ਸ਼ਹਿਰ ਅਤੇ ਚੰਗਾ ਵਾਤਾਵਰਨ ਦੇਣਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਨੇ ਫਿਰੋਜ਼ਪੁਰ ਦੇ ਕਾਰਜ ਸਾਧਕ ਅਫਸਰ ਸ਼੍ਰੀ ਨਰਿੰਦਰ ਕੁਮਾਰ ਅਤੇ ਸੁਪਰਡੈਂਟ ਸ਼੍ਰੀ ਸੁਖਪਾਲ ਸਿੰਘ ਵੱਲੋਂ ਸਾਂਝੇ ਤੌਰ ਤੇ ਦੱਸਿਆ ਗਿਆ ਕਿ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਇਸ ਗਾਰਬੇਜ਼ ਮੁਕਤ ਤਿਉਹਾਰ 2026 ਮੁਹਿੰਮ ਦੀ ਸ਼ੁਰੂਆਤ ਫਿਰੋਜ਼ਪੁਰ ਸ਼ਹਿਰ ਦੇ ਹਲਕਾ ਵਿਧਾਇਕ ਸ਼੍ਰੀ ਰਣਬੀਰ ਸਿੰਘ ਭੁੱਲਰ, ਨਗਰ ਕੌਂਸਲ ਫਿਰੋਜ਼ਪੁਰ ਦੇ ਪ੍ਰਧਾਨ ਸ੍ਰੀ ਅਸ਼ੋਕ ਸਚਦੇਵਾ ਅਤੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ ਡਾ. ਅਮਨਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਫਿਰੋਜ਼ਪੁਰ ਦੀ ਸੈਨੀਟੇਸ਼ਨ ਬ੍ਰਾਂਚ ਵੱਲੋਂ ਇਸ ਮੁਹਿਮ ਤਹਿਤ ਮਿਤੀ 23 ਅਕਤੂਬਰ 2026 ਤੋਂ 23 ਨਵੰਬਰ 2026 ਤੱਕ 5 ਪਹਿਲੂਆਂ ਤੇ ਕੰਮ ਕੀਤਾ ਜਾਵੇਗਾ।

     ਪਹਿਲੇ ਪੜਾਅ ਅੰਦਰ ਨਗਰ ਕੌਂਸਲ ਫਿਰੋਜ਼ਪੁਰ ਦੀ ਸਪੈਸ਼ਲ ਗਠਿਤ ਕੀਤੀ ਟੀਮ ਵੱਲੋਂ ਸ਼ਹਿਰ ਵਾਸੀਆਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਵੱਧ ਤੋਂ ਵੱਧ ਇਸ ਮੁਹਿੰਮ ਨਾਲ ਜੋੜਿਆ ਜਾਵੇਗਾ। ਇਸ ਮੁਹਿੰਮ ਨਾਲ ਜੁੜਨ ਲਈ ਇੱਕ ਰਜਿਸਟਰੇਸ਼ਨ ਫਾਰਮ ਅਤੇ ਆਨਲਾਈਨ ਰਜਿਸਟਰੇਸ਼ਨ ਕਰਵਾਈ ਜਾਵੇਗੀ ਇਸ ਤੋਂ ਇਲਾਵਾ ਸ਼ਹਿਰ ਵਾਸੀਆਂ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ, ਪਲਾਸਟਿਕ ਕੈਰੀ ਬੈਗ ਦੀ ਵਰਤੋਂ ਨਾ ਕਰਨ ਸਬੰਧੀ ਪੋਲੀਥੀਨ ਦੀ ਜਗ੍ਹਾ ਤੇ ਜੂਟ ਅਤੇ ਕੱਪੜੇ ਦੇ ਬੈਗ ਦੀ ਵਰਤੋਂ ਕਰਨ ਸਬੰਧੀ ਮੁਨਿਆਦੀ,  ਇਸ਼ਤਿਹਾਰ ਅਤੇ ਡੋਰ ਟੂ ਡੋਰ ਕੈਂਪੇਨ ਰਾਹੀਂ ਜਾਗਰੂਕ ਕੀਤਾ ਜਾਵੇਗਾ। ਜਾਗਰੂਕ ਕਰਨ ਦੇ ਨਾਲ ਨਾਲ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਉਹਨਾਂ ਦੁਕਾਨਦਾਰਾਂ ਦੇ ਚਲਾਨ/ ਨੋਟਿਸ ਜਾਰੀ ਕੀਤੇ ਜਾਣਗੇ।  ਜਿਨਾਂ ਵੱਲੋਂ ਪਲਾਸਟਿਕ ਕੈਰੀ ਬੈਗ ਦੀ ਵਿਕਰੀ ਕੀਤੀ ਜਾਂਦੀ ਹੈ।

ਮੁਹਿਮ ਦੇ ਦੂਸਰੇ ਪੜਾਅ ਅੰਦਰ ਨਗਰ ਕੌਂਸਲ ਫਿਰੋਜ਼ਪੁਰ ਵੱਲੋਂ ਤਿੰਨ ਟੀਮਾਂ ਦੇ ਗਠਨ ਕੀਤਾ ਗਿਆ ਹੈ ਇਹ ਤਿੰਨ ਟੀਮਾਂ ਅੰਦਰ 10-10 ਸਫਾਈ ਕਰਮਚਾਰੀ ਇੱਕ ਸੁਪਰਵਾਈਜ਼ਰ, ਟਰੈਕਟਰ ਟਰਾਲੀ, ਲੋਡਰ ਜੇ ਸੀ ਬੀ ਆਦਿ ਉਪਲਬਧ ਹੋਣਗੇ ਜੋ ਕਿ ਰੋਜ਼ਾਨਾ ਦੋ ਰਿਹਾਇਸ਼ੀ ਅਤੇ ਇੱਕ ਕਮਰਸ਼ੀਅਲ ਵਾਰਡ ਦੀ ਸਫਾਈ ਕਰਨਗੇ। ਇਸ ਤੋਂ ਇਲਾਵਾ ਇਸ ਪੜਾਅ ਅੰਦਰ ਸ਼ਹਿਰ ਅੰਦਰ ਗਾਰਬੇਜ਼ ਵਲੰਬਰੇਬਲ ਪੁਆਇੰਟਾਂ ਦੀ ਮੁਕੰਮਲ ਰੂਪ ਵਿੱਚ ਸਫਾਈ ਕਰਵਾਈ ਜਾਵੇਗੀ ਅਤੇ ਸ਼ਹਿਰ ਨੂੰ ਮੁਕੰਮਲ ਰੂਪ ਵਿੱਚ ਕੱਚਰਾ ਰਹਿਤ ਕੀਤਾ ਜਾਵੇਗਾ।

 ਤੀਜੇ ਪੜਾਅ ਅੰਦਰ ਨਗਰ ਕੌਂਸਲ ਵੱਲੋਂ ਤਿਆਰ ਕੀਤੀ ਗਈ ਇੱਕ ਸਪੈਸ਼ਲ ਸਵੱਛਤਾ ਵੈਨ ਅਤੇ ਮੂਵੇਬਲ ਰਿਕਵਰੀ ਵੈਨ ਰੋਜਾਨਾ ਸ਼ਹਿਰ ਦੇ ਵੱਖ-ਵੱਖ ਰਿਹਾਇਸ਼ੀ ਅਤੇ ਕਮਰਸ਼ੀਅਲ ਏਰੀਆ ਅੰਦਰ ਜਾਵੇਗੀ ਸ਼ਡਿਊਲ ਅਨੁਸਾਰ ਇਹ ਵੈਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਰੀਸਾਈਕਲਿੰਗ ਹੋਣ ਵਾਲਾ ਮਟੀਰੀਅਲ ਇਕੱਠਾ ਕਰੇਗੀ ਅਤੇ ਇਸ ਨੂੰ ਆਪਣੇ RRR ਸੈਂਟਰ ਤੇ ਪੁੱਜਦਾ ਕਰੇਗੀ ਇਸ ਨਾਲ ਜਿੱਥੇ ਰੀਸਾਈਕਲਿੰਗ ਹੋਣ ਵਾਲਾ ਕੱਚਰਾ  ਮੁੜ ਵਰਤੋ  ਕੀਤੀ ਜਾਵੇ। ਚੌਥੇ ਪੜਾਅ ਵਿੱਚ ਨਗਰ ਕੌਂਸਲ ਫਿਰੋਜਪੁਰ ਵੱਲੋਂ ਸ਼ਹਿਰ ਦੀ ਰਾਜਨੀਤੀ ਸਮਾਜਿਕ ਧਾਰਮਿਕ ਸੰਸਥਾਵਾਂ ਦੇ ਅਹੁਦੇਦਾਰ ਸਕੂਲਾਂ ਕਾਲਜਾਂ ਦੇ ਵਿਦਿਆਰਥੀ ਟੀਚਰ ਐਨ ਸੀ ਸੀ ਐਨ ਐਸ ਐਸ ਦੇ ਵਲੰਟੀਅਰ ਤੋਂ ਇਲਾਵਾ ਹੋਰ ਸ਼ਹਿਰ ਵਾਸੀਆਂ ਨੂੰ ਨਾਲ ਲੈ ਕੇ ਸ਼ਹਿਰ ਦੇ ਵੱਖ-ਵੱਖ ਕਮਰਸ਼ੀਅਲ ਏਰੀਆ ਅੰਦਰ ਰੈਲੀ ਨੁੱਕੜ ਨਾਟਕ ਅਤੇ ਜਾਗਰੂਕਤਾ ਕੀਤੀ ਜਾਵੇਗੀ ਤਾਂ ਜੋ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਇਸ ਮੁਹਿੰਮ ਦਾ ਲਾਭ ਦਿੱਤਾ ਜਾ ਸਕੇ।

ਪੰਜਵੇਂ ਅਤੇ ਅੰਤਿਮ ਪੜਾਅ ਵਿੱਚ 30 ਦਿਨ ਚੱਲਣ ਵਾਲੀ ਇਸ ਕੈਂਪੇਨ ਵਿੱਚ ਜਿੰਨਾ ਸ਼ਖਸ਼ੀਅਤਾਂ ਵੱਲੋਂ ਆਪਣਾ ਯੋਗਦਾਨ ਪਾਇਆ ਹੋਵੇਗਾ ਜਿਨਾਂ ਕਰਮਚਾਰੀਆਂ ਵੱਲੋਂ ਵੱਧ ਚੜ ਕੇ ਸਹਿਯੋਗ ਕੀਤਾ ਹੋਵੇਗਾ। ਉਹਨਾਂ ਸਮੂਹ ਸ਼ਖਸ਼ੀਅਤਾਂ ਨੂੰ ਸਮਾਪਤੀ ਸਮਰੋਹ ਤੇ ਸਪੈਸ਼ਲ ਸਨਮਾਨਿਤ ਕੀਤਾ ਜਾਵੇਗਾ ਅਤੇ ਐਵਾਰਡ ਸੈਰਾਮਨੀ ਕੀਤੀ ਜਾਵੇਗੀ ਅਤੇ ਇਸ ਮੁਹਿੰਮ ਦੇ 30 ਦਿਨਾਂ ਦੇ ਕੰਮਾਂ ਨੂੰ  ਵੱਡੇ ਪੱਧਰ ਤੇ ਦਿਖਾਇਆ ਜਾਵੇਗਾ।

ਨਗਰ ਕੌਂਸਲ ਫਿਰੋਜ਼ਪੁਰ ਦੇ ਇਸ ਉਪਰਾਲੇ ਸਦਕਾ ਫਿਰੋਜ਼ਪੁਰ ਸ਼ਹਿਰ ਵਾਸੀਆਂ ਨੂੰ ਤਿਉਹਾਰਾਂ ਦੇ ਦਿਨਾਂ ਵਿੱਚ ਸਾਫ ਸੁਥਰੀਆਂ ਸੜਕਾਂ, ਕੱਚਰਾ ਮੁਕਤ ਬਾਜ਼ਾਰ ਅਤੇ ਚੰਗਾ ਵਾਤਾਵਰਨ ਦੇਣਾ ਮੁੱਖ ਮੰਤਵ ਹੋਵੇਗਾ।

ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਫਿਰੋਜ਼ਪੁਰ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਚ ਵੱਧ ਤੋਂ ਵੱਧ ਆਪਣਾ ਸਹਿਯੋਗ ਕਰਨ ਤਾਂ ਜੋ ਸ਼ਹਿਰ ਦੇ ਸਮੂਹ ਰਿਹਾਇਸ਼ੀ ਅਤੇ ਕਮਰਸ਼ੀਅਲ ਏਰੀਏ ਅੰਦਰ ਸ਼ਹਿਰ ਵਾਸੀਆਂ ਨੂੰ ਇਸਦਾ ਲਾਭ ਮਿਲ ਸਕੇ।

ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਅਮਨਦੀਪ ਕੌਰ ਨੇ ਵੀ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਮੁਹਿੰਮ ਨਾਲ ਜੁੜਨ ਲਈ ਮੋਬਾਈਲ ਨੰ:- 9465250208,  8728940320,  7814666874 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੈਨਟਰੀ ਰੁਸਤਮ ਸ਼ੇਰ ਸੋਢੀ, ਪ੍ਰੋਗਰਾਮ ਕੋਆਰਡੀਨੇਟਰ ਗੁਰਦੇਵ ਸਿੰਘ, ਸਿਮਰਨਜੀਤ ਸਿੰਘ, ਸੁਮਨ ਰਾਣੀ, ਸੈਂਨਟਰੀ ਮੇਟ, ਅਮਰ ਭੱਟੀ, ਰਾਜ ਕੁਮਾਰ, ਰਾਮ ਚਰਨ ਤੋਂ ਇਲਾਵਾ ਸਮੂਹ ਮੋਟੀਵੇਟਰ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button