ਆਪ ਸਰਕਾਰ ਨੇ ਮੀਟਿੰਗ ਬਹਾਨੇ ਕਿਲੋਮੀਟਰ ਬੱਸਾਂ ਰਾਹੀਂ ਨਿੱਜੀਕਰਨ ਦੀ ਤਲਵਾਰ ਕੀਤੀ ਤਿੱਖੀ-ਰੇਸ਼ਮ ਸਿੰਘ ਗਿੱਲ
ਸਰਕਾਰ ਦੇ ਲਾਰਿਆਂ ਤੋਂ ਅੱਕੇ ਟਰਾਂਸਪੋਰਟ ਮੁਲਾਜ਼ਮਾਂ ਕੀਤੀ ਸੰਘਰਸ਼ ਦੀ ਪੱਕੇ ਪੈਰੀਂ ਤਿਆਰੀ-ਉਡੀਕ ਚੰਦ

ਆਪ ਸਰਕਾਰ ਨੇ ਮੀਟਿੰਗ ਬਹਾਨੇ ਕਿਲੋਮੀਟਰ ਬੱਸਾਂ ਰਾਹੀਂ ਨਿੱਜੀਕਰਨ ਦੀ ਤਲਵਾਰ ਕੀਤੀ ਤਿੱਖੀ-ਰੇਸ਼ਮ ਸਿੰਘ ਗਿੱਲ
ਸਰਕਾਰ ਦੇ ਲਾਰਿਆਂ ਤੋਂ ਅੱਕੇ ਟਰਾਂਸਪੋਰਟ ਮੁਲਾਜ਼ਮਾਂ ਕੀਤੀ ਸੰਘਰਸ਼ ਦੀ ਪੱਕੇ ਪੈਰੀਂ ਤਿਆਰੀ-ਉਡੀਕ ਚੰਦ
ਵਿੱਤ ਮੰਤਰੀ ਪੰਜਾਬ ਦੀ ਮੀਟਿੰਗ ਵਿੱਚ ਹੱਲ ਨਾ ਹੋਇਆ ਜਾਂ ਕਿਲੋਮੀਟਰ ਬੱਸਾਂ ਦਾ ਟੈਂਡਰ ਰੱਦ ਨਾ ਕੀਤਾ ਤਾਂ ਅਣਮਿੱਥੇ ਸਮੇਂ ਹੜਤਾਲ ਲਈ ਤਿਆਰੀ ਮੁਕੰਮਲ -ਜਤਿੰਦਰ ਸਿੰਘ
ਫਿਰੋਜ਼ਪੁਰ, 27/7/2025: ਪੰਜਾਬ ਰੋਡਵੇਜ਼ ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਫਿਰੋਜ਼ਪੁਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਮੀਡੀਆ ਸਲਾਹਕਾਰ ਉਡੀਕ ਚੰਦ ਨੇ ਕਿਹਾ ਕਿ ਆਪ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਦਾਅਵੇ ਕੀਤੇ ਸਨ ਕੀ ਹਰ ਵਰਗ ਦੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾਵੇਗਾ ਟਰਾਂਸਪੋਰਟ ਮੰਤਰੀ ਪੰਜਾਬ ਤੱਕ ਪਨਬੱਸ ਪੀ ਆਰ ਟੀ ਸੀ ਕੱਚੇ ਮੁਲਾਜ਼ਮਾਂ ਦੇ ਧਰਨਿਆਂ ਤੇ ਬੋਲ ਕੇ ਕਹਿਦੇ ਰਹੇ ਕਿ ਵਿਭਾਗ ਵਲੋਂ ਹੁੰਦੀ ਲੁੱਟ ਬੰਦ ਕਰਾਂਗੇ ਅਤੇ ਮਸਲੇ ਹੱਲ ਕਰਾਂਗੇ ਸਰਕਾਰ ਬਨਣ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਨੇ ਵਿਧਾਨ ਸਭਾ ਵਿੱਚ ਬਿਆਨ ਦਿੱਤਾ ਠੇਕੇਦਾਰ ਬਾਹਰ ਕੱਢਾਂਗੇ ਆਊਟ ਸੋਰਸ ਭਰਤੀ ਬੰਦ ਕਰਾਂਗੇ ਪਰ ਪਨਬਸ ਪੀ ਆਰ ਟੀ ਸੀ ਵਿੱਚ ਆਊਟ ਸੋਰਸ ਭਰਤੀ ਵੀ ਕੀਤੀ ਗਈ ਅਤੇ ਪਨਬਸ ਵਿੱਚ ਠੇਕੇਦਾਰ ਤਿੰਨ ਕਰ ਦਿੱਤੇ ਠੇਕੇਦਾਰ ਵਲੋਂ ਕਰੋੜਾਂ ਰੁਪਏ ਦੀ EPF ESI ਅਤੇ ਸਕਿਊਰਟੀਆ ਦੀ ਲੁੱਟ ਕੀਤੀ ਗਈ ਰਿਸ਼ਵਤ ਲੈ ਕੇ ਭਰਤੀ ਕੀਤੀ ਗਈ ਜਿਸ ਦੇ ਸਬੂਤ ਆਡਿਊ ਵੀਡਿਓ ਰਿਕਾਰਡਿੰਗ ਸਮੇਤ ਸਰਕਾਰ ਨੂੰ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਠੇਕੇਦਾਰ ਵਲੋਂ ਮੋਤ ਹੋ ਚੁੱਕੇ ਮੁਲਾਜ਼ਮਾਂ ਦਾ ਗਰੁੱਪ ਬੀਮਾ ਵੈੱਲਫੇਅਰ ਫੰਡ ਆਦਿ ਵੀ ਹਜ਼ਮ ਕਰ ਲਿਆ ਗਿਆ ਅਧਿਕਾਰੀ ਜਾਂ ਸਰਕਾਰ ਉਸ ਉਪਰ ਕੋਈ ਕਾਰਵਾਈ ਨਹੀਂ ਕਰ ਰਹੇ ਦੂਸਰੇ ਪਾਸੇ ਨਿੱਤ ਨਵਾਂ ਠੇਕੇਦਾਰ ਲਿਆਉਣ ਦੀ ਤਿਆਰੀ ਹੈ.
ਮੁੱਖ ਮੰਤਰੀ ਪੰਜਾਬ ਵਲੋਂ ਟਰਾਂਸਪੋਰਟ ਮਾਫੀਆ ਖਤਮ ਕਰਨ ਦੇ ਬਿਆਨ ਸੀ ਪਰ ਪੰਜਾਬ ਅੰਦਰ ਟਰਾਂਸਪੋਰਟ ਮਾਫੀਆ ਧੜੱਲੇ ਨਾਲ ਚੱਲ ਰਿਹਾ ਹੈ ਹੁਣ ਸਰਕਾਰ ਵਲੋਂ ਕਾਰਪੋਰੇਟ ਘਰਾਣਿਆਂ ਵੱਡੇ ਲੀਡਰਾਂ ਦੀਆਂ ਬੱਸਾਂ ਨੂੰ ਕਿਲੋਮੀਟਰ ਸਕੀਮ ਬੱਸਾਂ ਤਹਿਤ ਸਰਕਾਰੀ ਪਰਿਮਟਾ ਤੇ ਚਲਾਉਣ ਲਈ ਟੈਂਡਰ ਲਗਾਏ ਜਾ ਰਹੇ ਹਨ ਜਿਸ ਵਿੱਚ ਇੱਕ ਬੱਸ 6 ਸਾਲਾਂ ਵਿੱਚ 1 ਕਰੋੜ 50 ਲੱਖ ਤੋਂ ਵੱਧ ਰੁਪਏ ਲੈ ਜਾਂਦੀ ਹੈ ਅਤੇ ਬੱਸ ਵੀ ਫੇਰ ਮਾਲਕ ਦੀ ਹੁੰਦੀ ਹੈ ਦੂਸਰੇ ਪਾਸੇ ਜੇਕਰ ਸਰਕਾਰੀ ਬੱਸਾਂ ਪਾਈਆਂ ਜਾਣ ਤਾਂ 33-34 ਲੱਖ ਵਿੱਚ ਬੱਸ ਆਉਂਦੀ ਹੈ ਅਤੇ 15 ਸਾਲ ਵਿਭਾਗ ਵਿੱਚ ਚੱਲਦੀ ਹੈ ਇਸ ਤੋਂ ਸਪੱਸ਼ਟ ਹੈ ਕਿ ਟਰਾਂਸਪੋਰਟ ਵਿਭਾਗ ਨੂੰ ਲੁੱਟਣ ਲਈ ਆਪ ਸਰਕਾਰ ਵਲੋਂ ਵੱਡੇ ਪੱਧਰ ਤੇ ਤਿਆਰੀ ਕੀਤੀ ਜਾ ਰਹੀ ਹੈ ਜਿਸ ਦਾ ਯੂਨੀਅਨ ਵਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ
ਡਿਪੂ ਪ੍ਰਧਾਨ ਜਤਿੰਦਰ ਸਿੰਘ,ਰਵਿੰਦਰ ਸਿੰਘ ਰਿੰਕੂ ਪ੍ਰਧਾਨ ਫਾਜ਼ਿਲਕਾ ਨੇ ਦੱਸਿਆ ਕਿ 1/7/2024 ਨੂੰ ਮੁੱਖ ਮੰਤਰੀ ਪੰਜਾਬ ਨੇ ਮੀਟਿੰਗ ਕਰਕੇ ਯੂਨੀਅਨ ਦੀਆਂ 7 ਮੰਗਾਂ ਦਾ ਹੱਲ ਕੱਢਣ ਲਈ ਟਰਾਂਸਪੋਰਟ ਵਿਭਾਗ ਦੀ ਇੱਕ ਵੱਖਰੀ ਪਾਲਸੀ ਬਣਾਉਣ ਲਈ ਮਹੀਨਾ ਸਮਾਂ ਤਹਿ ਕਰਕੇ ਹੁਕਮਾਂ ਜਾਰੀ ਕੀਤੇ ਸਨ ਪ੍ਰੰਤੂ ਇੱਕ ਵੀ ਮੰਗ ਦਾ ਹੱਲ ਨਹੀਂ ਕੀਤਾ ਗਿਆ ਉਲਟਾ ਜਿਹੜੀਆਂ ਮੰਗਾਂ ਮੰਨੀਆਂ ਜਾ ਚੁੱਕੀਆਂ ਹਨ ਉਹਨਾਂ ਨੂੰ ਵੀ ਰੋਕ ਲਿਆ ਗਿਆ ਹੈ ਜਿਵੇਂ ਕਿ ਡਿਊਟੀਆਂ ਤੋਂ ਕੱਢੇ ਮੁਲਾਜ਼ਮਾ ਨੂੰ ਬਹਾਲ ਕਰਨ ਦੇ 30/6/2023 ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਮੁਲਾਜ਼ਮਾਂ ਨੂੰ ਬਹਾਲ ਨਹੀਂ ਕੀਤਾ ਜਾ ਰਿਹਾ ਬਰਾਬਰ ਕੰਮ ਬਰਾਬਰ ਤਨਖਾਹਾਂ ਕਰਨ ਦੀ ਬਜਾਏ ਉਲਟਾ ਤਨਖਾਹਾਂ ਵਿੱਚ ਵੱਡਾ ਅੰਤਰ ਪਾਈਆਂ ਗਿਆ ਹੈ ਸਰਵਿਸ ਰੂਲ ਲਾਗੂ ਕਰਨ ਦੀ ਬਜਾਏ ਉਲਟਾ ਲੱਗੀ ਨਜਾਇਜ਼ ਕੰਡੀਸ਼ਨਾ ਤਹਿਤ ਬਹਾਲ ਕਰਨ ਵਾਲੇ ਮੁਲਾਜ਼ਮਾਂ ਨੂੰ ਲੰਮਕਾਇਆ ਜਾ ਰਿਹਾ ਹੈ ਤਾਂ ਜੋਂ ਰਿਸ਼ਵਤਖੋਰੀ ਕੀਤੀ ਜਾ ਸਕੇ ਏਥੋ ਤੱਕ ਕੀ ਡਿਪੂਆਂ ਵਿੱਚ ਬੱਸਾਂ ਖੜੀਆਂ ਰਹਿੰਦੀਆਂ ਹਨ ਟਰਾਂਸਪੋਰਟ ਮਾਫੀਆ ਨਾਲ ਮਿਲੀਭੁਗਤ ਕਾਰਨ ਬੱਸਾਂ ਦਾ ਸਮਾਨ ਜਾਂ ਸਟਾਫ ਦੀ ਘਾਟ ਬਹਾਲ ਕਰਕੇ ਪੂਰੀ ਨਹੀਂ ਕੀਤਾ ਪਿਛਲੇ ਸਮੇਂ 2022-23 ਵਿੱਚ ਪੂਰਾ ਇੱਕ ਸਾਲ 568 ਬੱਸਾਂ ਖੜੀਆਂ ਰਹੀ ਇਸ ਤੋਂ ਸਪੱਸ਼ਟ ਹੈ ਕਿ ਸਰਕਾਰ ਦਾ ਟਰਾਂਸਪੋਰਟ ਵਿਭਾਗ ਨੂੰ ਚਲਾਉਣ ਵੱਲ ਕੋਈ ਧਿਆਨ ਇਸ ਨੂੰ ਲੁੱਟਣ ਲਈ ਹਰ ਪਾਸੇ ਤੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਹਰ ਸ਼ਹਿਰ ਤੋਂ ਨਜਾਇਜ਼ ਟਰਾਂਸਪੋਰਟ ਮਾਫੀਆ ਚੱਲ ਰਿਹਾ ਹੈ ਵਾਰ ਵਾਰ ਟਰਾਂਸਪੋਰਟ ਮੰਤਰੀ ਅਤੇ ਅਧਿਕਾਰੀਆਂ ਨੂੰ ਯੂਨੀਅਨ ਵਲੋਂ ਵਾਰ ਵਾਰ ਅਪੀਲ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਫ੍ਰੀ ਸਫ਼ਰ ਸਹੂਲਤਾਂ ਦੇ ਕਰੀਬ 11-1200 ਕਰੋੜ ਰੁਪਏ ਸਰਕਾਰ ਵੱਲ ਪਨਬਸ ਪੀ ਆਰ ਟੀ ਸੀ ਦੀਆਂ ਲੈਣਦਾਰੀਆ ਹਨ ਜਿਸ ਕਾਰਨ ਕੱਚੇ ਮੁਲਾਜ਼ਮਾਂ ਨੂੰ ਤਨਖਾਹਾਂ ਲੈਣ ਲਈ ਵੀ ਹਰ ਮਹੀਨੇ ਸੰਘਰਸ਼ ਕਰਨਾ ਪੈਂਦਾ ਹੈ ਆਪ ਸਰਕਾਰ ਦੇ ਕਾਰਜਕਾਲ ਵਿੱਚ 400 ਦੇ ਕਰੀਬ ਬੱਸਾਂ ਕੰਡਮ ਹੋ ਚੁੱਕੀਆਂ ਹਨ ਕੋਈ ਨਵੀਂਆ ਸਰਕਾਰੀ ਬੱਸਾਂ ਨਹੀਂ ਪਾਈਆਂ ਜਿਹੜੀਆਂ ਬੱਸਾਂ ਚੱਲਦੀਆਂ ਹਨ ਉਹਨਾਂ ਵਿੱਚੋ 100 ਦੇ ਕਰੀਬ ਬੱਸਾਂ ਸਪੇਅਰ ਪਾਰਟ ਦੀ ਘਾਟ ਕਾਰਨ ਖਰਾਬ ਖੜੀਆਂ ਰਹਿੰਦੀਆਂ ਹਨ ਨਵੀਆਂ ਸਰਕਾਰੀ ਬੱਸਾਂ ਨਾ ਪਾਉਣ ਦਾ ਵੱਡਾ ਕਾਰਨ ਟਰਾਂਸਪੋਰਟ ਮਾਫ਼ੀਆ ਦੇ ਨਾਲ ਨਾਲ ਮੁੱਖ ਮੰਤਰੀ ਪੰਜਾਬ ਦੇ ਦਿੱਤੇ ਬਿਆਨ ਹਨ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਪੰਜਾਬ ਤੋਂ ਬੱਸਾਂ ਨੂੰ ਬਾਡੀਆਂ ਲਗਵਾਈਆਂ ਜਾਣ ਹੁਣ ਆਪਣੀ ਸਿਆਸੀ ਲੜਾਈ ਵਿੱਚ ਫਸ ਚੁੱਕੀ ਸਰਕਾਰ ਬੱਸਾਂ ਨੂੰ ਬਾਡੀਆਂ ਬਾਹਰੀ ਸਟੇਟ ਤੋਂ ਹੀ ਲੱਗਣ ਦੇ ਡਰ ਤੋ ਕਾਨੂੰਨੀ ਅੜਿੱਕਿਆਂ ਕਾਰਨ ਸਿੱਧਾ ਕੰਪਨੀਆਂ ਤੋਂ ਹੀ ਘਟੀਆ ਕਵਾਲਟੀ ਦੀ ਲੱਗੀ ਲਗਾਈ ਮਹਿੰਗੀ ਬਾਂਡੀ ਲੈਣ ਲਈ ਤਿਆਰੀ ਕੀਤੀ ਜਾ ਰਹੀ ਜਿਸ ਦਾ ਫੇਰ ਵੀ ਪੰਜਾਬ ਦੇ ਬਾਂਡੀ ਬਿਲਡਰਾਂ ਅਤੇ ਵਿਭਾਗ ਨੂੰ ਕੋਈ ਫਾਇਦਾ ਨਹੀਂ ਹੋਣਂ ਵਿਭਾਗ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ
ਜਨਰਲ ਸਕੱਤਰ ਮੁੱਖਪਾਲ ਸਿੰਘ,ਕੈਸ਼ੀਅਰ ਜਸਵੀਰ ਸਿੰਘ, ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਮੁੱਖ ਮੰਤਰੀ ਪੰਜਾਬ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਬਹੁਤ ਮੀਟਿੰਗਾ ਵਿੱਚੋਂ ਭੱਜ ਚੁੱਕੇ ਹਨ ਜਿਸ ਕਰਕੇ 9 ਜੁਲਾਈ ਨੂੰ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਵੱਲੋਂ ਹੜਤਾਲ ਕੀਤੀ ਗਈ ਚੱਲਦੀ ਹੜਤਾਲ ਵਿੱਚ ਵਿੱਤ ਮੰਤਰੀ ਪੰਜਾਬ ਟਰਾਂਸਪੋਰਟ ਮੰਤਰੀ ਪੰਜਾਬ ਵੱਲੋਂ ਮੀਟਿੰਗ ਕੀਤੀ ਗਈ ਅਤੇ ਮੀਟਿੰਗ ਕਰਕੇ ਸਾਰੀਆਂ ਮੰਗਾਂ ਦਾ ਹੱਲ ਕੱਢਣ ਲਈ ਦੁਬਾਰਾ ਤੋਂ ਭਰੋਸਾ ਦਿੱਤਾ ਗਿਆ 16 ਜੁਲਾਈ ਨੂੰ ਟਰਾਂਸਪੋਰਟ ਮੰਤਰੀ ਪੰਜਾਬ ਨੇ ਵਿਭਾਗ ਪੱਧਰ ਦੀਆਂ ਮੰਗਾਂ ਦਾ ਹੱਲ ਕੱਢਣ ਲਈ ਦੁਬਾਰਾ ਮੀਟਿੰਗ ਦਾ ਸਮਾਂ ਦਿੱਤਾ ਸੀ ਪਰੰਤੂ ਉਸ ਮੀਟਿੰਗ ਤੋਂ ਟਰਾਂਸਪੋਰਟ ਮੰਤਰੀ ਪੰਜਾਬ ਭੱਜ ਚੁੱਕੇ ਹਨ ਨਾਲ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਪਾਲਸੀ ਨੂੰ ਅੰਤਿਮ ਰੂਪ ਦੇਣ ਲਈ 28 ਜੁਲਾਈ ਨੂੰ ਵਿੱਤ ਮੰਤਰੀ ਪੰਜਾਬ ਵੱਲੋਂ ਸਮਾਂ ਦਿੱਤਾ ਗਿਆ ਹੈ ਜੇਕਰ ਮੀਟਿੰਗ ਨਹੀਂ ਹੁੰਦੀ ਜਾਂ ਠੋਸ ਹੱਲ ਨਹੀਂ ਨਿਕਲਦਾ ਅਤੇ ਸਰਕਾਰ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਰੱਦ ਨਹੀਂ ਕਰਦੀ ਤਾਂ ਯੂਨੀਅਨ ਦੀ ਸੂਬਾ ਕਮੇਟੀ ਵੱਲੋਂ ਜਲੰਧਰ ਵਿਖੇ ਕੀਤੇ ਫੈਸਲੇ ਅਨੁਸਾਰ ਅਣਮਿਥੇ ਸਮੇਂ ਦੀ ਹੜਤਾਲ ਸਮੇਤ ਤਿੱਖੇ ਐਕਸ਼ਨਾਂ ਦਾ ਜੋ ਵੀ ਐਲਾਨ ਕੀਤਾ ਜਾਏਗਾਂ ਪੂਰੇ ਪੰਜਾਬ ਦੇ ਨਾਲ ਨਾਲ ਫਿਰੋਜ਼ਪੁਰ ਫਾਜਿਲਕਾ ਜੀਰਾ ਡੀਪੂ ਮੁਕੰਮਲ ਤੌਰ ਤੇ ਉਸ ਦਾ ਸਮਰਥਨ ਕਰੇਗਾ ਇਸ ਸਮੇਂ ਮੀਤ ਪ੍ਰਧਾਨ ਰਮਨਦੀਪ ਸਿੰਘ,ਕੈਸ਼ੀਅਰ ਪ੍ਰਿੰਸ ਕੁਮਾਰ ਫਾਜ਼ਿਲਕਾ ਆਦਿ ਸ਼ਾਮਿਲ ਸਨ





