Ferozepur News

ਜ਼ਿਲਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀਆ ਕੌਸ਼ਿਸ਼ਾ ਸਦਕਾ ਫ਼ਿਰੋਜ਼ਪੁਰ ਵਿੱਚ ਘੱਟ ਹੋਇਆ ਗਰਭਵਤੀ ਔਰਤਾ ਦੀ ਜਣੇਪੇ ਦੌਰਾਨ ਮੌਤ ਦਰ ਦਾ ਅੰਕੜਾ

ਜੱਚਾ ਬੱਚਾ ਸਿਹਤ ਸੇਵਾਵਾ ਨੂੰ ਹੋਰ ਮਜ਼ਬੂਤ ਕਰਨ ਲਈ ਅਮਰੀਕੀ-ਅਧਾਰਤ ਐਨ ਜੀ ਓ (ਜੇ ਅੱਚ ਪੀ ਆਈ ਈ ਜੀ ਓ )ਦਾ ਭਵਿੱਖ ਵਿੱਚ ਲਿਆ ਜਾਵੇਗਾ ਸਹਿਯੋਗ- ਡਿਪਟੀ ਕਮਿਸ਼ਨਰ

ਜ਼ਿਲਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀਆ ਕੌਸ਼ਿਸ਼ਾ ਸਦਕਾ ਫ਼ਿਰੋਜ਼ਪੁਰ ਵਿੱਚ ਘੱਟ ਹੋਇਆ ਗਰਭਵਤੀ ਔਰਤਾ ਦੀ ਜਣੇਪੇ ਦੌਰਾਨ ਮੌਤ ਦਰ ਦਾ ਅੰਕੜਾ

ਘਰੇਲੂ ਜਣੇਪਿਆਂ ਵਿੱਚ ਵੀ ਆਈ ਕਮੀ -ਡਿਪਟੀ ਕਮਿਸ਼ਨਰ

ਜੱਚਾ ਬੱਚਾ ਸਿਹਤ ਸੇਵਾਵਾ ਨੂੰ ਹੋਰ ਮਜ਼ਬੂਤ ਕਰਨ ਲਈ ਅਮਰੀਕੀ-ਅਧਾਰਤ ਐਨ ਜੀ ਓ
(ਜੇ ਅੱਚ ਪੀ ਆਈ ਈ ਜੀ ਓ )ਦਾ ਭਵਿੱਖ ਵਿੱਚ ਲਿਆ ਜਾਵੇਗਾ ਸਹਿਯੋਗ- ਡਿਪਟੀ ਕਮਿਸ਼ਨਰ

ਜ਼ਿਲਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀਆ ਕੌਸ਼ਿਸ਼ਾ ਸਦਕਾ ਫ਼ਿਰੋਜ਼ਪੁਰ ਵਿੱਚ ਘੱਟ ਹੋਇਆ ਗਰਭਵਤੀ ਔਰਤਾ ਦੀ ਜਣੇਪੇ ਦੌਰਾਨ ਮੌਤ ਦਰ ਦਾ ਅੰਕੜਾ

ਫ਼ਿਰੋਜ਼ਪੁਰ, 14 ਜੁਲਾਈ , 2025: ਜ਼ਿਲਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਦੀਆ ਕੌਸ਼ਿਸ਼ਾ ਸਦਕਾ ਫ਼ਿਰੋਜ਼ਪੁਰ ਵਿੱਚ ਜਣੇਪੇ ਦੌਰਾਨ ਗਰਭਵਤੀ ਔਰਤਾ ਦੀ ਮੌਤ ਦਰ ਤੇ ਘਰੇਲੂ ਜਣੇਪਿਆਂ ਦੇ ਅੰਕੜਿਆ ਵਿੱਚ ਭਾਰੀ ਕਮੀ ਦਰਜ਼ ਕੀਤੀ ਗਈ ਹੈ।ਇਹ ਜਾਣਕਾਰੀ ਦੀਪਸ਼ਿਖਾ ਸ਼ਰਮਾ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਵਲੋ ਅੱਜ ਸਿਵਲ ਸਰਜਨ ਫ਼ਿਰੋਜ਼ਪੁਰ ਡਾ ਰਾਜਵਿੰਦਰ ਕੌਰ ,ਸਮੂਹ ਪ੍ਰੋਗਰਾਮ ਅਫ਼ਸਰ ਅਤੇ ਸਮੂਹ ਐਸ ਐਮ ਓਜ਼ ਨਾਲ ਮੀਟਿੰਗ ਕਰਨ ਉਪਰੰਤ ਸਾਂਝੀ ਕੀਤੀ ਗਈ ।ਇਸ ਮੌਕੇ ਸਿਹਤ ਵਿਭਾਗ ਵਲੋ ਜ਼ੱਚਾ- ਬੱਚਾ ਨੂੰ ਦਿਤੀਆ ਜਾ ਰਹੀਆ ਸਿਹਤ ਸੇਵਾਵਾ ਦੀ ਡਿਪਟੀ ਕਮਿਸ਼ਨਰ ਵਲੋ ਜਿੱਥੇ ਸ਼ਲਾਘਾ ਕੀਤੀ ਉੱਥੇ ਹੀ ਭਵਿੱਖ ਵਿਚ ਇਹਨਾ ਸੇਵਾਵਾ ਨੂੰ ਹੋਰ ਮਜ਼ਬੂਤ ਢੰਗ ਨਾਲ ਲਾਗੂ ਕਰਨ ਲਈ ਪ੍ਰੇਰਿਤ ਕੀਤਾ ।ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕੇ ਜ਼ਿਲਾ ਫ਼ਿਰੋਜ਼ਪੁਰ ਵਿੱਚ ਮਾਵਾਂ ਦੀ ਮੌਤ ਦਰ ਨੂੰ ਘਟਾਉਣ ਅਤੇ ਗਰਭਵਤੀ ਔਰਤਾਂ ਨੂੰ ਜਣੇਪੇ ਦੌਰਾਨ ਸਹੂਲਤਾ ਪ੍ਰਦਾਨ ਕਰਨ ਲਈ ਕੀਤੇ ਗਏ ਉਪਰਾਲੇ ਪੂਰੀ ਤਰ੍ਹਾਂ ਨਾਲ ਸਫਲ ਸਾਬਿਤ ਹੋਏ ਹਨ ।ਉਹਨਾਂ ਦੱਸਿਆ ਕਿ ਗਰਭਵਤੀ ਮਾਤਾਵਾਂ ਦੀ ਮੌਤ ਦਰ ਦਾ ਅੰਕੜਾ ਸਾਲ 2024- 25 ਵਿੱਚ 440 ਦੇ ਨਾਲ ਸਭ ਤੋਂ ਉੱਚੇ ਪੱਧਰ ‘ਤੇ ਸੀ, ਜੋ 2023-24 ਵਿੱਚ 238 ਦੇ ਮੁਕਾਬਲੇ ਕਿਤੇ ਵੱਧ ਸੀ,

ਡਿਪਟੀ ਕਮਿਸ਼ਨਰ ਨੇ ਕਿਹਾ ਕਿ “2024 ਵਿੱਚ ਲਗਭਗ ਹਰ ਮਹੀਨੇ 3-5 ਮਾਵਾਂ ਦੀ ਜਣੇਪੇ ਦੌਰਾਨ ਮੌਤ ਹੋ ਰਹੀ ਸੀ ਜੋ ਕੀ ਗੰਭੀਰ ਚਿੰਤਾ ਦਾ ਵਿਸ਼ਾ ਸੀ ਜਦੋਂ ਉਹਨਾਂ ਨੇ ਸਤੰਬਰ 2024 ਵਿੱਚ ਅਹੁਦਾ ਸੰਭਾਲਿਆ ਹੈ, ਤਾ ਸਥਿਤੀ ਵਿੱਚ ਸੁਧਾਰ ਕਰਨ ਲਈ ਉਹਨਾਂ ਹਰੇਕ ਮਾਤਰੀ ਮੌਤ ਦਾ ਕਾਰਨ ਸਮਝਣ ਅਤੇ ਇਹਨਾਂ ਨੂੰ ਰੋਕਣ ਤੇ ਯੋਗ ਕਮੀਆਂ ਦੀ ਪਛਾਣ ਕਰਨ ਲਈ ਸਿਵਲ ਸਰਜਨ,ਫਰੰਟਲਾਈਨ ਕਰਮਚਾਰੀਆਂ ਅਤੇ ਡਾਕਟਰਾਂ ਨਾਲ ਲਗਾਤਾਰ ਮੀਟਿੰਗਾਂ ਕੀਤੀਆ।ਇਸ ਤੋਂ ਇਲਾਵਾ, ਹਾਈ ਰਿਸਕ ਗਰਭਵਤੀ ਮਹਿਲਾਵਾਂ ਨੂੰ ਟਰੈਕ ਕਰਨ ਅਤੇ ਉਹਨਾਂ ਦੀ ਸਿਹਤ ਸੰਬੰਧੀ ਜਾਣਕਾਰੀ ਲਈ ਵਾਟਸ ਅੱਪ ਗਰੁੱਪ ਬਣਾਇਆ ਗਿਆ ਸੀ, ਜਿਸ ਵਿੱਚ ਸਟਾਫ ਨਰਸਾਂ, ਮੈਡੀਕਲ ਅਫਸਰਾਂ, ਡਾਕਟਰਾਂ ਨੂੰ ਜੋੜਿਆ ਗਿਆ। ਉਹਨਾਂ ਕਿਹਾ ਕਿ ਇਸ ਸਾਂਝੀ ਕੋਸ਼ਿਸ਼ ਸਦਕਾ ਜ਼ਿਲੇ ਵਿੱਚ ਪਿਛਲੇ ਪੰਜ ਮਹੀਨਿਆਂ ਤੋਂ ਲਗਭਗ ਜ਼ੀਰੋ ਮਾਵਾਂ ਦੀ ਮੌਤ ਦਰ ਦੇ ਅੰਕੜੇ ਨੂੰ ਕਾਇਮ ਰੱਖਣ ਵਿੱਚ ਸਫਲਤਾ ਮਿਲੀ ਹੈ, ਅਤੇ 2025 ਵਿੱਚ ਐਮ.ਐਮ.ਆਰ. ਦਾ ਅੰਕੜਾ ਘੱਟ ਕੇ 55.5 ਰਹਿ ਗਿਆ ਹੈ। ਉਹਨਾਂ ਦੱਸਿਆ ਕੀ ਨੀਤੀ ਆਯੋਗ ਵਲੋ ਚੰਗੀਆ ਸੇਵਾਵਾ ਬਦਲੇ ਜ਼ਿਲਾ ਫਿਰੋਜ਼ਪੁਰ ਨੂੰ 5 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦੇ ਸਨਮਾਨਿਤ ਕੀਤਾ ਗਿਆ ਹੈ ਜਿਸ ਵਿੱਚੋਂ 1 ਕਰੋੜ ਰੁਪਏ ਪ੍ਰੋਜੈਕਟ ਜਨਮ ਸ਼ਕਤੀ ਤਹਿਤ ਜੱਚਾ ਅਤੇ ਬੱਚਾ ਨੂੰ ਮਿਆਰੀ ਪੱਧਰ ਦੀਆ ਸਿਹਤ ਸੇਵਾਵਾ ਦੇਣ ਲਈ ਸਿਹਤ ਵਿਭਾਗ ਅਤੇ ਐਨ ਜੀ ਓ (ਜੇ.ਐਚ.ਪੀ.ਆਈ.ਈ.ਜੀ.ਓ )ਦੇ ਤਾਲਮੇਲ ਨਾਲ ਖਰਚ ਕੀਤੇ ਜਾਣਗੇ ।ਉਹਨਾਂ ਦੱਸਿਆ ਕਿ ਅਗਲੇ 18 ਮਹੀਨਿਆਂ ਵਿੱਚ ਅਮਰੀਕਾ ਆਧਾਰਿਤ ਇਹ ਐਨ ਜੀ ਓ ਜ਼ਿਲ੍ਹੇ ਵਿੱਚ ਮਾਤਰੀ ਮੌਤ ਦਰ ਘਟਾਉਣ ਲਈ ਸਿਹਤ ਵਿਭਾਗ ਨਾਲ ਮਿਲ ਕੇ ਇੱਕ ਟਿਕਾਊ ਮਾਡਲ ਵਿਕਸਤ ਕਰਨ ਲਈ ਅਧਿਕਾਰੀਆਂ ਨਾਲ ਕੰਮ ਕਰੇਗਾ।

Related Articles

Leave a Reply

Your email address will not be published. Required fields are marked *

Back to top button