Ferozepur News

ਫਿਰੋਜ਼ਪੁਰ ਵਿੱਚ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

ਫਿਰੋਜ਼ਪੁਰ ਵਿੱਚ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

ਫਿਰੋਜ਼ਪੁਰ, 13 ਜੁਲਾਈ, 2025: ਸ਼ਹਿਰ ਦੇ ਮੱਖੂ ਗੇਟ ਇਲਾਕੇ ਵਿੱਚ ਸਥਿਤ ਰਾਹੁਲ ਪੇਂਟ ਸਟੋਰ ਵਿੱਚ ਅੱਜ ਅਚਾਨਕ ਭਿਆਨਕ ਅੱਗ ਲੱਗ ਗਈ। ਇਸ ਅੱਗ ਲੱਗਣ ਨਾਲ ਦੁਕਾਨ ਅੰਦਰ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ, ਜਿਸ ਕਾਰਨ ਦੁਕਾਨ ਮਾਲਕ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।

ਇਹ ਘਟਨਾ ਐਤਵਾਰ ਹੋਣ ਕਾਰਨ ਦੁਕਾਨ ਬੰਦ ਹੋਣ ‘ਤੇ ਵਾਪਰੀ। ਮੁੱਢਲੀ ਜਾਣਕਾਰੀ ਅਨੁਸਾਰ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਖੁਸ਼ਕਿਸਮਤੀ ਨਾਲ, ਅੱਗ ਨੇੜਲੀਆਂ ਦੁਕਾਨਾਂ ਤੱਕ ਨਹੀਂ ਫੈਲੀ। ਸਥਾਨਕ ਲੋਕਾਂ ਅਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਦੀ ਮੁਸਤੈਦੀ ਕਾਰਨ ਅੱਗ ‘ਤੇ ਸਮੇਂ ਸਿਰ ਕਾਬੂ ਪਾ ਲਿਆ ਗਿਆ ਅਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ।

ਦੁਕਾਨ ਮਾਲਕ ਰਾਹੁਲ ਸ਼ਰਮਾ ਨੇ ਦੱਸਿਆ ਕਿ ਘਟਨਾ ਸਮੇਂ ਉਹ ਘਰ ‘ਤੇ ਹੀ ਸੀ। ਜਦੋਂ ਉਨ੍ਹਾਂ ਨੂੰ ਅੱਗ ਲੱਗਣ ਦੀ ਜਾਣਕਾਰੀ ਮਿਲੀ ਤਾਂ ਉਹ ਤੁਰੰਤ ਮੌਕੇ ‘ਤੇ ਪਹੁੰਚੇ, ਪਰ ਉਦੋਂ ਤੱਕ ਦੁਕਾਨ ਦਾ ਜ਼ਿਆਦਾਤਰ ਸਾਮਾਨ ਸੜ ਚੁੱਕਾ ਸੀ। ਉਨ੍ਹਾਂ ਅਨੁਸਾਰ ਇਸ ਅੱਗ ਵਿੱਚ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਵੱਡਾ ਵਿੱਤੀ ਨੁਕਸਾਨ ਹੋਇਆ ਹੈ। ਉਸਦੀ ਦੁਕਾਨ ਵਿੱਚ ਪੇਂਟ ਤੋਂ ਇਲਾਵਾ ਸੈਨੇਟਰੀ ਸਮਾਨ ਵੀ ਰੱਖਿਆ ਜਾਂਦਾ ਸੀ।

 

Related Articles

Leave a Reply

Your email address will not be published. Required fields are marked *

Check Also
Close
Back to top button